Hukamnama Sri Darbar Sahib Ji: ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਜੀ 9 ਮਈ 2022

Hukamnama Sri Darbar Sahib ji:  ਰਾਮਕਲੀ ਮਹਲਾ ੫ ॥ ਇਸੁ ਪਾਨੀ ਤੇ ਜਿਨਿ ਤੂ ਘਰਿਆ ॥ ਮਾਟੀ ਕਾ ਲੇ ਦੇਹੁਰਾ ਕਰਿਆ ॥ ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥ ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥੧॥ ਰਾਖਨਹਾਰੁ ਸਮ੍ਹਾਰਿ ਜਨਾ ॥ ਸਗਲੇ ਛੋਡਿ ਬੀਚਾਰ ਮਨਾ ॥੧॥ ਰਹਾਉ ॥ ਜਿਨਿ ਦੀਏ ਤੁਧੁ ਬਾਪ ਮਹਤਾਰੀ ॥ ਜਿਨਿ ਦੀਏ ਭ੍ਰਾਤ ਪੁਤ ਹਾਰੀ ॥ ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥ ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ॥੨॥ ਜਿਨਿ ਦੀਆ ਤੁਧੁ ਪਵਨੁ ਅਮੋਲਾ ॥ ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥ ਜਿਨਿ ਦੀਆ ਤੁਧੁ ਪਾਵਕੁ ਬਲਨਾ ॥ ਤਿਸੁ ਠਾਕੁਰ ਕੀ ਰਹੁ ਮਨ ਸਰਨਾ ॥੩॥ ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ ॥ ਅੰਤਰਿ ਥਾਨ ਠਹਰਾਵਨ ਕਉ ਕੀਏ ॥ ਬਸੁਧਾ ਦੀਓ ਬਰਤਨਿ ਬਲਨਾ ॥ ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ ॥੪॥ {ਪੰਨਾ 913}

Hukamnama Sri Darbar Sahib: ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਜੀ 9 ਮਈ 2022

  • Share this:
    Hukamnama Sri Darbar Sahib ji:  ਰਾਮਕਲੀ ਮਹਲਾ ੫ ॥
    ਇਸੁ ਪਾਨੀ ਤੇ ਜਿਨਿ ਤੂ ਘਰਿਆ ॥ ਮਾਟੀ ਕਾ ਲੇ ਦੇਹੁਰਾ ਕਰਿਆ ॥ ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥ ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥੧॥ ਰਾਖਨਹਾਰੁ ਸਮ੍ਹਾਰਿ ਜਨਾ ॥ ਸਗਲੇ ਛੋਡਿ ਬੀਚਾਰ ਮਨਾ ॥੧॥ ਰਹਾਉ ॥ ਜਿਨਿ ਦੀਏ ਤੁਧੁ ਬਾਪ ਮਹਤਾਰੀ ॥ ਜਿਨਿ ਦੀਏ ਭ੍ਰਾਤ ਪੁਤ ਹਾਰੀ ॥ ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥ ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ॥੨॥ ਜਿਨਿ ਦੀਆ ਤੁਧੁ ਪਵਨੁ ਅਮੋਲਾ ॥ ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥ ਜਿਨਿ ਦੀਆ ਤੁਧੁ ਪਾਵਕੁ ਬਲਨਾ ॥ ਤਿਸੁ ਠਾਕੁਰ ਕੀ ਰਹੁ ਮਨ ਸਰਨਾ ॥੩॥ ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ ॥ ਅੰਤਰਿ ਥਾਨ ਠਹਰਾਵਨ ਕਉ ਕੀਏ ॥ ਬਸੁਧਾ ਦੀਓ ਬਰਤਨਿ ਬਲਨਾ ॥ ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ ॥੪॥ {ਪੰਨਾ 913}

    ਅਰਥ: ਹੇ ਭਾਈ! ਸਦਾ ਰੱ​ਖਿਆ ਕਰ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ। ਹੇ ਮੇਰੇ ਮਨ! (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਸਾਰੇ ਵਿਚਾਰ (ਜਿਹੜੇ ਵਿਚਾਰ ਪ੍ਰਭੂ ਦੀ ਯਾਦ ਭੁਲਾਂਦੇ ਹਨ, ਉਹ) ਛੱਡ ਦੇਹ।1। ਰਹਾਉ।
    ਹੇ ਭਾਈ! ਜਿਸ ਪ੍ਰਭੂ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ, ਤੇਰਾ ਇਹ ਮਿੱਟੀ ਦਾ ਪੁਤਲਾ ਘੜ ਦਿੱਤਾ; ਜਿਸ ਪ੍ਰਭੂ ਨੇ ਬੁੱਧੀ, ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਕੇ ਤੈਨੂੰ ਮਾਂ ਦੇ ਪੇਟ ਵਿਚ (ਸਹੀ ਸਲਾਮਤ) ਰੱ​ਖਿਆ (ਉਸ ਨੂੰ ਸਦਾ ਯਾਦ ਰੱਖ) ।1।
    ਹੇ ਭਾਈ! ਜਿਸ ਪ੍ਰਭੂ ਨੇ ਤੈਨੂੰ ਮਾਪੇ ਦਿੱ​ਤੇ, ਜਿਸ ਪ੍ਰਭੂ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਦਿੱ​ਤੇ, ਜਿਸ ਪ੍ਰਭੂ ਨੇ ਤੈਨੂੰ ਇਸਤ੍ਰੀ ਅਤੇ ਸੱਜਣ-ਮਿੱਤਰ ਦਿੱ​ਤੇ, ਉਸ ਮਾਲਕ-ਪ੍ਰਭੂ ਨੂੰ ਸਦਾ ਆਪਣੇ ਚਿੱਤ ਵਿਚ ਟਿਕਾਈ ਰੱਖ।2।
    ਹੇ ਭਾਈ! ਜਿਸ ਪ੍ਰਭੂ ਨੇ ਤੈਨੂੰ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕਣ ਵਾਲੀ ਹਵਾ ਦਿੱਤੀ, ਜਿਸ ਪ੍ਰਭੂ ਨੇ ਤੈਨੂੰ ਨਿਰਮੋਲਕ ਪਾਣੀ ਦਿੱਤਾ, ਜਿਸ ਪ੍ਰਭੂ ਨੇ ਤੈਨੂੰ ਅੱਗ ਦਿੱਤੀ, ਬਾਲਣ ਦਿੱਤਾ, ਹੇ ਮਨ! ਤੂੰ ਉਸ ਮਾਲਕ-ਪ੍ਰਭੂ ਦੀ ਸਰਨ ਪਿਆ ਰਹੁ।3।
    ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸੁਆਦਲੇ ਖਾਣੇ ਦਿੱ​ਤੇ, ਇਹਨਾਂ ਖਾਣਿਆਂ ਨੂੰ ਹਜ਼ਮ ਕਰਨ ਲਈ ਤੇਰੇ ਅੰਦਰ ਮਿਹਦਾ ਆਦਿਕ ਅੰਗ ਬਣਾਏ, ਤੈਨੂੰ ਧਰਤੀ ਦਿੱਤੀ, ਤੈਨੂੰ ਹੋਰ ਵਰਤਣ-ਵਲੇਵਾ ਦਿੱਤਾ, ਉਸ ਮਾਲਕ-ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਪ੍ਰੋ ਰੱਖ।4।
    ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥ ਹਸਤ ਕਮਾਵਨ ਬਾਸਨ ਰਸਨਾ ॥ ਚਰਨ ਚਲਨ ਕਉ ਸਿਰੁ ਕੀਨੋ ਮੇਰਾ ॥ ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ ॥੫॥ ਅਪਵਿਤ੍ਰ ਪਵਿਤ੍ਰੁ ਜਿਨਿ ਤੂ ਕਰਿਆ ॥ ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥ ਅਬ ਤੂ ਸੀਝੁ ਭਾਵੈ ਨਹੀ ਸੀਝੈ ॥ ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ ॥੬॥ ਈਹਾ ਊਹਾ ਏਕੈ ਓਹੀ ॥ ਜਤ ਕਤ ਦੇਖੀਐ ਤਤ ਤਤ ਤੋਹੀ ॥ ਤਿਸੁ ਸੇਵਤ ਮਨਿ ਆਲਸੁ ਕਰੈ ॥ ਜਿਸੁ ਵਿਸਰਿਐ ਇਕ ਨਿਮਖ ਨ ਸਰੈ ॥੭॥ ਹਮ ਅਪਰਾਧੀ ਨਿਰਗੁਨੀਆਰੇ ॥ ਨਾ ਕਿਛੁ ਸੇਵਾ ਨਾ ਕਰਮਾਰੇ ॥ ਗੁਰੁ ਬੋਹਿਥੁ ਵਡਭਾਗੀ ਮਿਲਿਆ ॥ ਨਾਨਕ ਦਾਸ ਸੰਗਿ ਪਾਥਰ ਤਰਿਆ ॥੮॥੨॥ {ਪੰਨਾ 913}
    ਪਦ ਅਰਥ: ਪੇਖਨ ਕਉ = ਵੇਖਣ ਵਾਸਤੇ। ਨੇਤ੍ਰ = ਅੱਖਾਂ। ਕਰਨਾ = ਕੰਨ। ਹਸਤ = ਹੱਥ। ਬਾਸਨ = ਨੱਕ। ਮੇਰਾ = ਮੇਰੂ, ਸ਼ਿਰੋਮਣੀ। ਮਨ = ਹੇ ਮਨ!।5।
    ਅਪਵਿਤ੍ਰ = ਗੰਦੇ ਥਾਂ ਤੋਂ। ਤੂ = ਤੈਨੂੰ। ਸਗਲ = ਸਾਰੀਆਂ। ਸਿਰਿ = ਸਿਰ ਉਤੇ। ਸਿਰਿ ਧਰਿਆ = ਸ਼ਿਰੋਮਣੀ ਬਣਾਇਆ। ਸੀਝੁ = ਕਾਮਯਾਬ ਹੋ। ਭਾਵੈ = ਚਾਹੇ। ਕਾਰਜੁ = ਮਨੁੱਖਾ ਜਨਮ ਦਾ ਮਨੋਰਥ। ਸਵਰੈ = ਸੰਵਰਦਾ ਹੈ। ਮਨ = ਹੇ ਮਨ! ਧਿਆਈਜੈ = ਧਿਆਉਣਾ ਚਾਹੀਦਾ ਹੈ।6।
    ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਓਹੀ = ਉਹ ਪਰਮਾਤਮਾ ਹੀ। ਜਤ ਕਤ = ਜਿੱ​ਥੇ ਕਿੱ​ਥੇ। ਤੋਹੀ = ਤੇਰੇ ਨਾਲ। ਮਨਿ = ਮਨ ਵਿਚ। ਕਰੈ = (ਜੀਵ) ਕਰਦਾ ਹੈ। ਜਿਸੁ ਵਿਸਰਿਐ = ਜਿਸ ਨੂੰ (ਵਿਸਾਰਿਆਂ) । ਨਿਮਖ = ਅੱਖ ਝਮਕਣ ਜਿਤਨਾ ਸਮਾ। ਨ ਸਰੈ = ਨਹੀਂ ਨਿਭ ਆਉਂਦੀ।7।
    ਹਮ = ਅਸੀਂ (ਸੰਸਾਰੀ ਜੀਵ) । ਕਰਮਾਰੇ = ਚੰਗੇ ਕਰਮ। ਬੋਹਿਥੁ = ਜਹਾਜ਼। ਵਡਭਾਗੀ = ਵੱਡੇ ਭਾਗਾਂ ਨਾਲ। ਸੰਗਿ = ਨਾਲ, ਉਸ ਬੋਹਿਥ ਦੇ ਨਾਲ। ਪਥਰ = ਪੱਥਰ-ਦਿਲ ਬੰਦੇ।8।
    ਅਰਥ: ਹੇ ਮੇਰੇ ਮਨ! ਉਸ ਮਾਲਕ-ਪ੍ਰਭੂ ਦੇ ਪੈਰ ਸਦਾ ਪੂਜਦਾ ਰਹੁ (ਨਿਮ੍ਰਤਾ ਧਾਰਨ ਕਰ ਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਰਹੁ, ਜਿਸ ਨੇ) ਤੈਨੂੰ (ਦੁਨੀਆ ਦੇ ਰੰਗ-ਤਮਾਸ਼ੇ) ਵੇਖਣ ਵਾਸਤੇ ਅੱਖਾਂ ਦਿੱਤੀਆਂ ਹਨ ਅਤੇ ਸੁਣਨ ਵਾਸਤੇ ਕੰਨ ਦਿੱਤੇ ਹਨ, ਜਿਸ ਨੇ ਕਾਰ ਕਰਨ ਲਈ ਤੈਨੂੰ ਹੱਥ ਦਿੱ​ਤੇ ਹਨ, ਅਤੇ ਨੱਕ ਤੇ ਜੀਭ ਦਿੱਤੀ ਹੈ, ਜਿਸ ਨੇ ਤੁਰਨ ਲਈ ਤੈਨੂੰ ਪੈਰ ਦਿੱ​ਤੇ ਹਨ ਅਤੇ ਸਿਰ (ਸਾਰੇ ਅੰਗਾਂ ਵਿਚੋਂ) ਸ਼ਿਰੋਮਣੀ ਬਣਾਇਆ ਹੈ।
    (ਹੇ ਭਾਈ! ਉਸ ਪਰਮਾਤਮਾ ਨੂੰ ਸਿਮਰਿਆ ਕਰ) ਜਿਸ ਨੇ ਗੰਦ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ, ਜਿਸ ਨੇ ਤੈਨੂੰ ਸਾਰੀਆਂ ਜੂਨੀਆਂ ਉਤੇ ਸਰਦਾਰ ਬਣਾ ਦਿੱਤਾ। ਤੇਰੀ ਮਰਜ਼ੀ ਹੈ ਹੁਣ ਤੂੰ (ਉਸ ਦਾ ਸਿਮਰਨ ਕਰ ਕੇ ਜ਼ਿੰਦਗੀ ਵਿਚ) ਕਾਮਯਾਬ ਹੋ ਚਾਹੇ ਨਾਹ ਹੋ। ਪਰ ਹੇ ਮਨ! ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਕੀਤੀਆਂ ਹੀ ਮਨੁੱਖਾ ਜੀਵਨ ਦਾ) ਮਨੋਰਥ ਸਫਲ ਹੁੰਦਾ ਹੈ।6।
    ਹੇ ਭਾਈ! ਇਸ ਲੋਕ ਵਿਚ ਤੇ ਪਰਲੋਕ ਵਿਚ ਇਕ ਉਹ ਪਰਮਾਤਮਾ ਹੀ (ਸਹਾਈ) ਹੈ, ਜਿੱ​ਥੇ ਕਿੱ​ਥੇ ਝਾਤੀ ਮਾਰੀ ਜਾਏ ਉਥੇ ਉਥੇ (ਪਰਮਾਤਮਾ ਹੀ) ਤੇਰੇ ਨਾਲ ਹੈ। (ਪਰ ਵੇਖੋ ਮਨੁੱਖ ਦੀ ਮੰਦ-ਭਾਗਤਾ!) ਉਸ ਪਰਮਾਤਮਾ ਨੂੰ ਸਿਮਰਦਿਆਂ (ਮਨੁੱਖ) ਮਨ ਵਿਚ ਆਲਸ ਕਰਦਾ ਹੈ, ਜਿਸ ਨੂੰ ਵਿਸਾਰਿਆਂ ਇਕ ਪਲ-ਭਰ ਸਮਾ ਭੀ ਸੌਖਾ ਨਹੀਂ ਲੰਘ ਸਕਦਾ।7।
    (ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ) ਅਸੀਂ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਾਂ, ਗੁਣ-ਹੀਣ ਹੋ ਜਾਂਦੇ ਹਾਂ, ਅਸੀਂ ਨਾਹ ਕੋਈ ਸੇਵਾ-ਭਗਤੀ ਕਰਦੇ ਹਾਂ, ਨਾਹ ਹੀ ਸਾਡੇ ਕੰਮ ਚੰਗੇ ਹੁੰਦੇ ਹਨ। ਹੇ ਦਾਸ ਨਾਨਕ! (ਆਖ– ਜਿਨ੍ਹਾਂ ਮਨੁੱਖਾਂ ਨੂੰ ਵੱ​ਡੇ ਭਾਗਾਂ ਨਾਲ ਗੁਰੂ-ਜਹਾਜ਼ ਮਿਲ ਪਿਆ, ਉਸ ਜਹਾਜ਼ ਦੀ ਸੰਗਤਿ ਵਿਚ ਉਹ ਪੱਥਰ-ਦਿਲ ਮਨੁੱਖ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।8।2।



    रामकली महला ५ ॥ इसु पानी ते जिनि तू घरिआ ॥ माटी का ले देहुरा करिआ ॥ उकति जोति लै सुरति परीखिआ ॥ मात गरभ महि जिनि तू राखिआ ॥१॥ राखनहारु सम्हारि जना ॥ सगले छोडि बीचार मना ॥१॥ रहाउ ॥ जिनि दीए तुधु बाप महतारी ॥ जिनि दीए भ्रात पुत हारी ॥ जिनि दीए तुधु बनिता अरु मीता ॥ तिसु ठाकुर कउ रखि लेहु चीता ॥२॥ जिनि दीआ तुधु पवनु अमोला ॥ जिनि दीआ तुधु नीरु निरमोला ॥ जिनि दीआ तुधु पावकु बलना ॥ तिसु ठाकुर की रहु मन सरना ॥३॥ छतीह अम्रित जिनि भोजन दीए ॥ अंतरि थान ठहरावन कउ कीए ॥ बसुधा दीओ बरतनि बलना ॥ तिसु ठाकुर के चिति रखु चरना ॥४॥ {पन्ना 913}
    पद्अर्थ: पानी ते = पिता की बूँद से। जिनि = जिस (प्रभू) ने। तू = तुझे। घरिआ = घड़ा, बनाया। ले = ले के। देहुरा = देह, शरीर। उकति = युक्ति, बुद्धि। लै = ले के। सुरति परीखिआ = पहचानने की ताकत। गरभ = पेट। तू = तुझे।1।
    सम्हारि = संभाल, याद रख। जना = हे जन! सगले = सारे। मना = हे मन!।1। रहाउ।
    जिनि = जिस (प्रभू) ने। महतारी = माँ। भ्रात = भाई। हारी = हाली, कामवाले, नौकर। तुधु = तुझे। बनिता = स्त्री। अरु = और। चीता = चिक्त में।2।
    पवनु = हवा। अमोला = निर्मोलक, कीमती। नीरु = पानी। पावकु = आग। बलना = ईधन। मन = हे मन!।3।
    छतीह अंम्रित = छत्तीस किस्मों के स्वादिष्ट खाने (खट रस, मिठ रस, मेलि कै, छतीह भोजन होनि रसोई = भाई गुरदास)। अंतरि = पेट के अंदर। कउ = के लिए। बसुधा = धरती। बलना = सामान, वलेवा, बर्तना वलेवा। चिति = चिक्त में।4।
    अर्थ: हे भाई! सदा रक्षा कर सकने वाले परमात्मा को ययाद करा कर। हे मेरे मन! (प्रभू की याद के बिना) और सारे विचार (जो विचार प्रभू की याद को भुलाते हैं, वह) छोड़ दे।1। रहाउ।
    हे भाई! जिस प्रभू ने पिता की बूँद से तुझे बनाया, तेरा यह मिट्टी का पुतला घड़ दिया; जिस प्रभू ने बुद्धि, जीवात्मा और परखने के लिए ताकत तेरे अंदर डाल के तुझे माँ के पेट में (सही सलामत) रखा (उसको हमेशा याद रख)।1।
    हे भाई! जिस प्रभू ने तुझे माता-पिता दिए, जिस प्रभू ने तुझे भाई पुत्र और नौकर दिए, जिस प्रभू ने तुझे सत्री और सज्जन-मित्र दिए, उस मालिक प्रभू को सदा अपने चिक्त में टिकाए रख।2।
    हे भाई! जिस प्रभू ने तुझे किसी भी मूल्य पर ना मिल सकने वाली (अनमोल) हवा दी, जिस प्रभू ने तुझे निर्मोलक पानी दिया, जिस प्रभू ने तुझे आग दी, ईधन दिया। हे मन! तू उस मालिक-प्रभू की शरण पड़ा रह।3।
    हे भाई! जिस परमात्मा ने तुझे अनेकों किस्मों के स्वादिष्ट खाने दिए, इन खानों को हज़म करने के लिए तेरे अंदर मेहदा आदि अंग बनाए, तुझे धरती दी, तुझे और कार्य-व्यवहार दिया, उस मालिक-प्रभू के चरण अपने चिक्त में परोए रख।4।
    पेखन कउ नेत्र सुनन कउ करना ॥ हसत कमावन बासन रसना ॥ चरन चलन कउ सिरु कीनो मेरा ॥ मन तिसु ठाकुर के पूजहु पैरा ॥५॥ अपवित्र पवित्रु जिनि तू करिआ ॥ सगल जोनि महि तू सिरि धरिआ ॥ अब तू सीझु भावै नही सीझै ॥ कारजु सवरै मन प्रभु धिआईजै ॥६॥ ईहा ऊहा एकै ओही ॥ जत कत देखीऐ तत तत तोही ॥ तिसु सेवत मनि आलसु करै ॥ जिसु विसरिऐ इक निमख न सरै ॥७॥ हम अपराधी निरगुनीआरे ॥ ना किछु सेवा ना करमारे ॥ गुरु बोहिथु वडभागी मिलिआ ॥ नानक दास संगि पाथर तरिआ ॥८॥२॥ {पन्ना 913}
    पद्अर्थ: पेखन कउ = देखने के लिए। नेत्र = आँखें। करना = कान। हसत = हाथ। बासन = नाक। मेरा = मेरु, शिरोमणी। मन = हे मन!।5।
    अपवित्र = गंदी जगह से। तू = तुझे। सगल = सारी। सिरि = सिर पर। सिरि धरिआ = शिरोमणी बनाया। सीझु = कामयाब हो। भावै = चाहे। कारजु = मानस जनम का मनोरथ। सवरै = सँवरता है। मन = हे मन! धिआईजै = ध्याना चाहिए।6।
    ईहा = इस लोक में। ऊहा = परलोक में। ओही = वह परमात्मा ही। जत कत = जहाँ कहाँ। तोही = तेरे साथ। मनि = मन में। करै = (जीव) करता है। जिसु विसरिअै = जिसको (विसरने से)। निमख = आँख झपकने जितना समय। न सरै = नहीं निभती।7।
    हम = हम (संसारी जीव)। करमारे = अच्छे काम। बोहिथु = जहाज। वडभागी = बड़े भाग्यों से। संगि = साथ, उस बोहिथ के साथ। पथर = पत्थर दिल लोग।8।
    अर्थ: हे मेरे मन! उस मालिक प्रभू के पैर सदा पूजता रह (निम्रता धारण करके उस प्रभू का सिमरन करता रह, जिसने) तुझे (दुनिया के रंग-तमाशे) देखने के लिए आँखें दी हैं और सुनने के लिए कान दिए हैं, जिसने काम करने के लिए तुझे हाथ दिए हैं, और नाक व जीभ दी है, जिसने चलने के लिए तुझे पैर दिए हैं और सिर (सभी अंगों में) श्रेष्ठ बनाया है।
    (हे भाई! उस परमात्मा को सिमरा कर) जिसने गंदगी से तुझे पवित्र बना दिया, जिसने तुझे सारी जूनियों में सरदार बना दिया। तेरी मर्जी है अब तू (उसका सिमरन करके जिंदगी में) कामयाब हो चाहे ना हो। पर हे मन! परमात्मा का सिमरन करना चाहिए, (सिमरन करने से ही मानस जीवन का) मनोरथ सफल होता है।6।
    हे भाई! इस लोक में और परलोक में एक वह परमात्मा ही (सहायक) है, जहाँ कहीं भी देखा जाए वहीं-वहीं (परमात्मा ही) तेरे साथ है। (पर देखिए मनुष्य के दुर्भाग्य!) उस परमात्मा को सिमरने से (मनुष्य) मन में आलस करता है, जिसके बिसरने से एक पल भर समय भी आसान नहीं गुजर सकता।7।
    (हे भाई! माया के मोह में फंस के) हम संसारी जीव पापी बन जाते हैं, हम ना कोई सेवा-भक्ति करते हैं, ना ही हमारे कर्म अच्छे होते हैं। हे दास नानक! (कह-) जिन मनुष्यों को बहुत भाग्यों से गुरू-जहाज मिल गया, उस जहाज़ की संगति में वह पत्थर-दिल मनुष्य भी संसार से पार लांघ गए।8।2।



    Raamkalee, Fifth Mehl:
    He created you out of this water.
    From clay, He fashioned your body.
    He blessed you with the light of reason and clear consciousness.
    In your mother's womb, He preserved you. ||1||
    Contemplate your Savior Lord.
    Give up all others thoughts, O mind. ||1||Pause||
    He gave you your mother and father;
    he gave you your charming children and siblings;
    he gave you your spouse and friends;
    enshrine that Lord and Master in your consciousness. ||2||
    He gave you the invaluable air;
    He gave you the priceless water;
    He gave you burning fire;
    let your mind remain in the Sanctuary of that Lord and Master. ||3||
    He gave you the thirty-six varieties of tasty foods;
    He gave you a place within to hold them;
    He gave you the earth, and things to use;
    enshrine in your consciousness the feet of that Lord and Master. ||4||
    He gave you eyes to see, and ears to hear;
    He gave you hands to work with, and a nose and a tongue;
    He gave you feet to walk upon, and the crowning glory of your head;
    O mind, worship the Feet of that Lord and Master. ||5||
    He transformed you from impure to pure;
    He installed you above the heads of all creatures;
    now, you may fulfill your destiny or not;
    Your affairs shall be resolved, O mind, meditating on God. ||6||
    Here and there, only the One God exists.
    Wherever I look, there You are.
    My mind is reluctant to serve Him;
    forgetting Him, I cannot survive, even for an instant. ||7||
    I am a sinner, without any virtue at all.
    I do not serve You, or do any good deeds.
    By great good fortune, I have found the boat - the Guru.
    Slave Nanak has crossed over, with Him. ||8||2||
    Published by:rupinderkaursab
    First published: