ਭਾਰਤੀ ਲੋਕ ਖਾਣ ਪੀਣ ਦੇ ਬਹੁਤ ਸ਼ੌਕੀਨ ਹਨ। ਇਹ ਵੰਨ ਸੁਵੰਨੇ ਖਾਣੇ ਖਾਂਦੇ ਹਨ। ਇਸੇ ਕਾਰਨ ਲਗਭਗ ਹਰ ਸ਼ਹਿਰ ਵਿਚ ਕੋਈ ਨਾ ਕੋਈ ਅਜਿਹਾ ਮਸ਼ਹੂਰ ਢਾਬਾ ਜਾਂ ਖਾਣੇ ਦੀ ਦੁਕਾਨ ਹੈ ਜਿਸਦਾ ਨਾਮ ਤੇ ਪਤਾ ਸਾਰੇ ਸ਼ਹਿਰ ਨੂੰ ਪਤਾ ਹੁੰਦਾ ਹੈ ਜਿਵੇਂ ਕਿ ਪਟਿਆਲੇ ਵਿਚ ਜਾਈਏ ਤਾਂ ਅਸਲੀ ਮਦਰਾਸੀ ਡੋਸਾ ਨਾਂ ਦੀ ਦੁਕਾਨ ਤੇ ਲਖਨਊ ਜਾਈਏ ਤਾਂ ਇਦਰੀਸ਼ ਦੀ ਬਿਰਯਾਨੀ ਬਹੁਤ ਮਸ਼ਹੂਰ ਹੈ। ਬਿਨਾਂ ਸ਼ੱਕ ਖਾਣੇ ਦੀ ਗੁਣਵੱਤਾ ਤੇ ਵੱਖਰਾ ਸੁਆਦ ਹੀ ਅਜਿਹੀ ਮਕਬੂਲੀਅਤ ਦਾ ਰਾਜ਼ ਹੁੰਦਾ ਹੈ। ਅਜਿਹੀ ਹੀ ਇਕ ਮਸ਼ਹੂਰ ਦੁਕਾਨ ਉੱਤਰ ਪ੍ਰਦੇਸ ਦੇ ਪ੍ਰਯਾਗਰਾਜ ਸ਼ਹਿਰ ਵਿਚ ਸਥਿਤ ਹੈ, ਜਿਸਦਾ ਨਾਮ ਹੈ ਈਟ ਆੱਨ ਬਿਰਯਾਨੀ (Eat On Biryani). ਇਸ ਦੁਕਾਨ ਤੋਂ ਹਰ ਰੋਜ਼ ਚਾਰ-ਪੰਜ ਹਜ਼ਾਰ ਲੋਕ ਬਿਰਯਾਨੀ ਖਾਂਦੇ ਹਨ। ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਬਿਰਯਾਨੀ ਖਾਣ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਹੈ।
ਛੋਟੀ ਜਿਹੀ ਦੁਕਾਨ ਤੋਂ ਕੀਤੀ ਸੀ ਸ਼ੁਰੂਆਤ
ਈਟ ਆੱਨ ਬਿਰਯਾਨੀ ਦੇ ਮਾਲਕ ਮੁਹੰਮਦ ਨਫੀਸ ਨੇ ਦੱਸਿਆ ਕਿ ਇਸ ਦੁਕਾਨ ਨੂੰ ਉਸਨੇ ਆਪਣੀ ਪਤਨੀ ਨਾਲ ਮਿਲਕੇ ਸ਼ੁਰੂ ਕੀਤਾ ਸੀ। ਪਤਨੀ ਘਰ ਵਿਚ ਸਵੇਰੇ ਉੱਠਕੇ ਬਿਰਯਾਨੀ ਤਿਆਰ ਕਰਦੀ ਸੀ। ਏਥੇ ਦੁਕਾਨ ਵਿਚ ਨਫੀਸ ਹੀ ਥਾਲੀ ਲਗਾਉਂਦਾ ਤੇ ਗਾਹਕਾਂ ਨੂੰ ਸਰਵ ਕਰਦਾ ਸੀ। ਘਰ ਵਿਚ ਬਣੀ ਸੁਆਦਲੀ ਬਿਰਯਾਨੀ ਹੌਲੀ ਹੌਲੀ ਲੋਕਾਂ ਵਿਚ ਮਕਬੂਲ ਹੋਣ ਲੱਗ ਪਈ। ਨਫੀਸ ਨੇ ਵੀ ਆਪਣੀ ਬਿਰਯਾਨੀ ਕੁਆਲਟੀ ਨਾਲ ਕਦੇ ਸਮਝੌਤਾ ਨਾ ਕੀਤਾ ਅਤੇ ਉਸਦਾ ਕੰਮ ਲਗਾਤਾਰ ਵਧਦਾ ਹੀ ਗਿਆ। ਅੱਜਕਲ੍ਹ ਰੋਜ਼ 5000 ਲੋਕ ਉਸਦੀ ਦੁਕਾਨ ਤੋਂ ਬਿਰਯਾਨੀ ਖਾਂਦੇ ਹਨ। ਹੁਣ ਸਿਰਫ਼ ਪ੍ਰਯਾਗਰਾਜ ਹੀ ਨਹੀਂ ਬਲਕਿ ਨੇੜਲੇ ਜਿਲ੍ਹਿਆਂ ਤੇ ਰਾਜਾਂ ਦੇ ਲੋਕ ਵੀ ਫੌਨ ਰਾਹੀਂ ਆਡਰ ਦੇ ਕੇ ਬਿਰਯਾਨੀ ਲੈ ਜਾਂਦੇ ਹਨ।
ਬਿਰਯਾਨੀ ਬਾਰੇ ਮਾਲਕ ਦਾ ਦਾਅਵਾ
ਈਟ ਆੱਨ ਬਿਰਯਾਨੀ ਦੇ ਮਾਲਕ ਮੁਹੰਮਦ ਨਫੀਸ ਦਾ ਕਹਿਣਾ ਹੈ ਕਿ ਇਕ ਵਾਰ ਜਿਸਨੇ ਸਾਡੀ ਬਿਰਯਾਨੀ ਦਾ ਸੁਆਦ ਚੱਖ ਲਿਆ ਦੁਬਾਰਾ ਜ਼ਰੂਰ ਖਾਣ ਆਉਂਦਾ ਹੈ। ਨਫੀਸ ਦੱਸਦਾ ਹੈ ਕਿ ਸਾਡੀ ਮਕਬੂਲੀਅਤ ਦਾ ਕਾਰਨ ਹੈ ਕਿ ਅਸੀਂ ਬਿਰਯਾਨੀ ਦੀ ਸ਼ੁੱਧਤਾ ਤੇ ਗੁਣਵੰਤਾ ਨੂੰ ਪਹਿਲ ਦਿੰਦੇ ਹਾਂ। ਅਸੀਂ ਉਹੀ ਚੀਜ਼ ਲੋਕਾਂ ਨੂੰ ਪਰੋਸਦੇ ਹਾਂ ਜੋ ਅਸੀਂ ਤੇ ਸਾਡਾ ਪਰਿਵਾਰ ਖ਼ੁਦ ਖਾ ਸਕਦੇ ਹੋਈਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Biryani, Food, Healthy Food, Recipe