ਥਾਈਰੋਇਡ – ਇੱਕ ਛੋਟੀ ਜਿਹੀ ਗ੍ਰੰਥੀ ਜਿਸਦਾ ਬਹੁਤ ਵੱਡਾ ਅਸਰ ਪੈਂਦਾ ਹੈ

 • Share this:
  ਕੁਝ ਛੋਟੀ-ਛੋਟੀ ਚੀਜ਼ਾਂ ਵੀ, ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੰਦੀਆਂ ਹਨ ਜਿਵੇਂ ਕਿ ਸਾਡੀ ਥਾਈਰੋਇਡ ਗ੍ਰੰਥੀ। ਇਹ ਇੱਕ ਤਿਤਲੀ ਦੇ ਆਕਾਰ ਦਾ ਅੰਗ ਹੈ, ਜੋ ਥਾਈਰੋਇਡ ਹਾਰਮੋਨ ਦੀ ਸਥਾਈ ਮਾਤਰਾ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ, ਜੋ ਬਹੁਤ ਸਾਰੇ ਸਰੀਰਕ ਕੰਮਾਂ ਨੂੰ ਨਿਯਮਿਤ ਕਰਦਾ ਹੈ। ਕਿਸੇ ਤਰ੍ਹਾਂ ਦਾ ਵੀ ਅਸੰਤੁਲਨ, ਸਾਡੇ ਸਰੀਰ ਵਿੱਚ ਕਈ ਲੱਛਣ ਪੈਦਾ ਕਰ ਸਕਦਾ ਹੈ।1 ਇਨ੍ਹਾਂ ਹਾਰਮੋਨਸ ਦਾ ਵਾਧੂ ਉਤਪਾਦਨ ਹਾਈਪਰਥਾਈਰੋਇਡੀਜ਼ਮ ਅਤੇ ਘੱਟ ਉਤਪਾਦਨ ਹਾਈਪੋਥਾਈਰੋਇਡੀਜ਼ਮ ਦਾ ਕਾਰਨ ਬਣਦਾ ਹੈ।

  ਹਾਈਪੋਥਾਈਰੋਇਡੀਜ਼ਮ, ਭਾਰਤ ਵਿੱਚ ਬਹੁਤ ਹੀ ਆਮ ਹੈ। ਜੇ ਅੰਕੜਿਆਂ ਦੀ ਗੱਲ ਕਰੀਏ, ਤਾਂ 11% ਵਿਅਸਕ ਹਾਈਪੋਥਾਈਰੋਇਡੀਜ਼ਮ ਅਤੇ 8% ਬੇ-ਲੱਛਣ ਹਾਈਪੋਥਾਈਰੋਇਡੀਜ਼ਮ ਤੋਂ ਪੀੜਤ ਹਨ।4

  ਆਓ ਹਾਈਪੋਥਾਈਰੋਇਡੀਜ਼ਮ ਨੂੰ ਚੰਗੀ ਤਰ੍ਹਾਂ ਸਮਝਣ ਲਈ ਵਿਸਥਾਰ ਨਾਲ ਗੱਲ ਕਰਦੇ ਹੈ:
  ਹਾਈਪੋਥਾਈਰੋਇਡੀਜ਼ਮ


  ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਇਹ ਉਦੋਂ ਹੁੰਦਾ ਹੈ ਜਦੋਂ ਥਾਈਰੋਇਡ ਗ੍ਰੰਥੀ ਲੋੜੀਂਦੇ ਥਾਈਰੋਇਡ ਹਾਰਮੋਨ ਨਹੀਂ ਬਣਾਉਂਦੀ। ਇਹ ਸਾਡੀ ਪਾਚਕ ਕਿਰਿਆ ਸਮੇਤ ਬਹੁਤ ਸਾਰੇ ਸਰੀਰਕ ਕੰਮਾਂ ਨੂੰ ਹੌਲੀ ਕਰਨ ਦਾ ਕਾਰਨ ਬਣਦਾ ਹੈ।2

  ਬੇ-ਲੱਛਣ ਹਾਈਪੋਥਾਈਰੋਇਡੀਜ਼ਮ ਵਿੱਚ, ਖੂਨ ਵਿੱਚ ਥਾਈਰੋਇਡ ਹਾਰਮੋਨ ਦਾ ਲੈਵਲ ਲੋੜੀਂਦੀ ਨਿਯਮਿਤ ਸੀਮਾ ਤੋਂ ਥੋੜ੍ਹਾ ਘੱਟ ਹੁੰਦਾ ਹੈ। ਹਾਈਪਰਥਾਈਰੋਇਡੀਜ਼ਮ ਤੋਂ ਉਲਟ, ਇਹਦੇ ਕੋਈ ਦਿਖਾਈ ਦੇਣ ਵਾਲੇ ਲੱਛਣ ਨਹੀਂ ਹੁੰਦੇ। ਇਸ ਕਰਕੇ, ਅਜਿਹੇ ਮਾਮਲਿਆਂ ਵਿੱਚ, ਵਿਅਕਤੀ ਨੂੰ ਆਪਣੀ ਹਾਲਤ ਬਾਰੇ ਵੀ ਪਤਾ ਨਹੀਂ ਹੁੰਦਾ।3

  ਹਾਈਪੋਥਾਈਰੋਇਡੀਜ਼ਮ ਦੇ ਪ੍ਰਚਲਿਤ ਮਨਘੜ੍ਹਤ ਲੱਛਣ

  ਆਮ ਤੌਰ ਤੇ, ਲੋਕ ਹਾਈਪੋਥਾਈਰੋਇਡੀਜ਼ਮ ਦੇ ਲੱਛਣਾਂ ਨੂੰ ਹੋਰ ਹਾਲਤਾਂ ਦੇ ਨਾਲ ਉਲਝਾਉਣ ਦੀ ਗਲਤੀ ਕਰਦੇ ਹਨ। ਹਾਲਾਂਕਿ, ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਹ ਲੱਛਣ ਹੌਲੀ-ਹੌਲੀ ਵਿਕਸਿਤ ਹੁੰਦੇ ਹਨ, ਕਈ ਵਾਰ ਤਾਂ ਇਨ੍ਹਾਂ ਨੂੰ ਕਈ ਸਾਲ ਵੀ ਲੱਗ ਜਾਂਦੇ ਹਨ। ਹਾਈਪੋਥਾਈਰੋਇਡੀਜ਼ਮ ਦੇ ਕੁਝ ਆਮ ਲੱਛਣ ਹਨ: ਥਕਾਵਟ, ਭਾਰ ਵੱਧਣਾ, ਨਿਰਾਸ਼ ਜਾਂ ਉਦਾਸ ਮਹਿਸੂਸ ਕਰਨਾ, ਵਾਧੂ ਅਤੇ/ਜਾਂ ਆਮ ਨਾਲੋਂ ਵੱਧ ਵਾਰੀ ਮਾਹਵਾਰੀ, ਬਾਂਝਪਨ, ਜਿਨਸੀ ਨਪੁੰਸਕਤਾ, ਵਾਲ ਝੜਨਾ, ਵੱਧ ਨੀਂਦ ਦੀ ਜ਼ਰੂਰਤ ਮਹਿਸੂਸ ਹੋਣਾ ਆਦਿ।2,5

  ਔਰਤਾਂ ਨੂੰ ਹਾਈਪੋਥਾਈਰੋਇਡੀਜ਼ਮ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ

  ਹਾਂ, ਇਹ ਸੱਚ ਹੈ ਕਿ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ 5 ਤੋਂ 10 ਗੁਣਾ ਜ਼ਿਆਦਾ ਹਾਈਪੋਥਾਈਰੋਇਡੀਜ਼ਮ ਹੋਣ ਦੀ ਸੰਭਾਵਨਾ ਹੁੰਦੀ ਹੈ। ਦਰਅਸਲ, ਇਹ ਐਂਡੋਕ੍ਰਾਈਨ ਡਿਸਆਰਡਰ (ਗ੍ਰੰਥੀ ਨਾਲ ਸੰਬੰਧਿਤ ਵਿਕਾਰ) ਦਾ ਦੂਜਾ ਸਭ ਤੋਂ ਆਮ ਪ੍ਰਕਾਰ ਹੈ, ਜੋ ਔਰਤਾਂ ਨੂੰ ਪ੍ਰਜਨਨ ਕਾਲ ਵਿੱਚ ਪ੍ਰਭਾਵਿਤ ਕਰਦਾ ਹੈ। ਪਰ ਇਹ ਸਿਰਫ ਇੱਥੇ ਤੱਕ ਸੀਮਿਤ ਨਹੀਂ ਹੈ। ਕਿਉਂਕਿ ਇਹ ਹਰ ਉਮਰ ਦੀ ਔਰਤ ਨੂੰ ਸਮਾਨ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ! ਅਤੇ ਵੱਧ ਰਹੀ ਉਮਰ, ਗਰਭ ਅਵਸਥਾ, ਬੱਚਾ ਪੈਦਾ ਕਰਨ ਤੋਂ ਬਾਅਦ ਅਤੇ ਮਾਹਵਾਰੀ ਬੰਦ ਹੋਣ ਬਾਅਦ, ਔਰਤਾਂ ਵਿੱਚ ਹਾਈਪੋਥਾਈਰੋਇਡੀਜ਼ਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

  ਹਰ ਉਮਰ ਦੀਆਂ ਔਰਤਾਂ ਨੂੰ ਜੋਖਮ ਹੁੰਦਾ ਹੈ

  ਹਾਈਪੋਥਾਈਰੋਇਡੀਜ਼ਮ/ ਬੇ-ਲੱਛਣ ਹਾਈਪੋਥਾਈਰੋਇਡੀਜ਼ਮ ਔਰਤਾਂ ਵਿੱਚ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਸਿਹਤ ਦੀਆਂ ਹੋਰ ਸਮੱਸਿਆਵਾਂ ਤੋਂ ਇਲਾਵਾ, ਇਹ ਉਨ੍ਹਾਂ ਦੀ ਪ੍ਰਜਨਨ ਕਿਰਿਆਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਮੱਸਿਆਵਾਂ ਦੀ ਗੰਭੀਰਤਾ, ਔਰਤਾਂ ਦੀ ਉਮਰ ਅਤੇ ਜ਼ਿੰਦਗੀ ਜਿਉਣ ਦੇ ਤਰੀਕੇ ਦੇ ਅਧਾਰ ਤੇ ਵੱਖੋ-ਵੱਖ ਹੋ ਸਕਦੀ ਹੈ।3,5,6a,7,8,9,10

  ਇਸ ਵਿਸ਼ੇ 'ਤੇ ਕਈ ਅਧਿਐਨ ਵੀ ਹੋਏ, ਜਿਨ੍ਹਾਂ ਤੋਂ ਹੇਠਲੇ ਨਤੀਜੇ ਸਾਹਮਣੇ ਆਏ ਹਨ:

  - ਜਵਾਨ ਕੁੜੀਆਂ ਵਿੱਚ, ਇਹ ਦੇਰੀ ਨਾਲ ਪਰਿਪੱਕਤਾ ਆਉਣ ਜਾਂ ਛਾਤੀ ਅਤੇ ਜਣਨ ਅੰਗ ਦੇ ਅਧੂਰੇ ਵਿਕਾਸ ਦਾ ਕਾਰਨ ਬਣ ਸਕਦਾ ਹੈ।

  - 72.5% ਤੋਂ ਵੱਧ ਜਵਾਨ ਔਰਤਾਂ ਵਿੱਚ, ਇਹ ਵਾਧੂ/ਲੰਮੇ ਸਮੇਂ ਦੀ ਬਲੀਡਿੰਗ ਦਾ ਕਾਰਨ ਬਣਦਾ ਹੈ, ਅਤੇ ਬਹੁਤ ਸਾਰੀਆਂ ਔਰਤਾਂ ਨੂੰ ਅਨਿਯਮਿਤ ਪੀਰੀਅਡ ਆਉਣ, ਚਿਹਰੇ 'ਤੇ ਮੁਹਾਂਸੇ ਅਤੇ ਵਾਲ ਆਉਣ ਅਤੇ ਡਾਈਬਟੀਜ਼ ਦੇ ਅਤਿਰਿਕਤ ਜੋਖਮ ਦਾ ਅਨੁਭਵ ਹੁੰਦਾ ਹੈ।

  - 10 ਵਿਚੋਂ 3 ਵਿਅਸਕ ਔਰਤਾਂ ਵਿੱਚ, ਇਹ ਬਾਂਝਪਨ ਹੋਣ ਦਾ ਕਾਰਨ ਬਣਦਾ ਹੈ। ਜੇ ਤੁਸੀਂ ਗਰਭਵਤੀ ਹੋ, ਤਾਂ ਇਹ ਗਰਭਪਾਤ, ਨਿਯਮਿਤ ਸਮੇਂ ਤੋਂ ਪਹਿਲਾਂ ਬੱਚੇ ਦੇ ਜਨਮ ਅਤੇ ਬੱਚੇ ਦੀ ਗਰਭ ਵਿੱਚ ਮੌਤ ਹੋਣ ਦਾ ਕਾਰਨ ਹੋ ਸਕਦਾ ਹੈ। 13% ਤੋਂ ਵੱਧ ਗਰਭਵਤੀ ਔਰਤਾਂ ਹਾਈਪੋਥਾਈਰੋਇਡੀਜ਼ਮ ਤੋਂ ਪੀੜਤ ਹੁੰਦੀਆਂ ਹਨ।

  - ਇਸ ਦੇ ਕਾਰਨ 86% ਬਜ਼ੁਰਗ ਔਰਤਾਂ ਵਿੱਚ ਡਾਈਬਟੀਜ਼ ਦਾ ਵੱਧ ਜੋਖਮ ਹੁੰਦਾ ਹੈ, 60% ਦੇ ਬਲੱਡ ਪ੍ਰੈਸ਼ਰ ਵਿੱਚ ਵਾਧਾ ਹੋਇਆ ਹੈ, ਅਤੇ 33% ਮਰੀਜ਼ਾਂ ਨੇ ਖੂਨ ਵਿੱਚ ਮੋਟਾਪਨ ਵੱਧਣ ਦਾ ਅਨੁਭਵ ਕੀਤਾ ਹੈ।

  - ਇਨ੍ਹਾਂ ਤੋਂ ਇਲਾਵਾ, 60% ਤੋਂ ਵੱਧ ਹਾਈਪੋਥਾਈਰੋਇਡੀਜ਼ਮ ਦੀਆਂ ਜਾਂਚਾਂ ਵਿੱਚ ਉਦਾਸੀ ਦੇ ਲੱਛਣ ਪਾਏ ਗਏ ਸਨ।

  ਇਸਲਈ, ਜਲਦ ਤੋਂ ਜਲਦ ਹਾਈਪੋਥਾਈਰੋਇਡੀਜ਼ਮ ਦਾ ਪਤਾ ਲਗਾਉਣ ਅਤੇ ਉਸਦੇ ਪ੍ਰਬੰਧਨ ਲਈ, ਥਾਈਰੋਇਡ ਫੰਕਸ਼ਨਸ (ਥਾਈਰੋਇਡ ਹਾਰਮੋਨਸ ਦੇ ਲੈਵਲ) ਦੀ ਲੋੜੀਂਦੀ ਅਤੇ ਸਮੇਂ ਸਿਰ ਟੈਸਟਿੰਗ/ ਸਕ੍ਰੀਨਿੰਗ ਕਰਵਾਉਣ ਦਾ ਸੁਝਾਅ, ਮੈਡੀਕਲ ਐਸੋਸੀਏਸ਼ਨਸ ਅਤੇ ਦੁਨੀਆ ਭਰ ਦੀਆਂ ਗਾਈਡਲਾਈਨਸ ਰਾਹੀਂ ਦਿੱਤਾ ਜਾਂਦਾ ਹੈ।5,6,18,19,20,21,22

  ਕਿਸ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ:

  • 35 ਸਾਲ ਦੀ ਔਰਤਾਂ ਨੂੰ, ਹਰੇਕ 5 ਸਾਲਾਂ ਵਿੱਚ

  • ਜੋ ਔਰਤਾਂ ਬਾਂਝਪਨ ਦਾ ਇਲਾਜ ਕਰਵਾ ਰਹੀਆਂ ਹਨ

  • ਹਰੇਕ ਗਰਭਵਤੀ ਔਰਤ ਨੂੰ

  • ਮਾਹਵਾਰੀ ਰੁੱਕਣ ਵਾਲੀ ਉਮਰ ਵਿੱਚ ਅਤੇ ਜਿਨ੍ਹਾਂ ਔਰਤਾਂ ਦੀ ਮਾਹਵਾਰੀ ਰੁੱਕ ਗਈ ਹੈ

  • ਡਾਈਬਟੀਜ਼ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ

  • ਲਿਪਿਡ ਡਿਸਆਰਡਰ (ਖੂਨ ਵਿੱਚ ਮੋਟਾਪਨ) ਵਾਲੇ ਮਰੀਜ਼ਾਂ ਨੂੰ, ਇਲਾਜ ਕਰਵਾਉਣ ਤੋਂ ਪਹਿਲਾਂ


  ਹਾਈਪੋਥਾਈਰੋਇਡੀਜ਼ਮ ਦੇ ਲੱਛਣ, ਨਾ ਤਾਂ ਨਿਰੰਤਰ ਅਤੇ ਨਾ ਹੀ ਖਾਸ ਹੁੰਦੇ ਹਨ ਪਰ ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਲੱਛਣ ਹੋਰ ਵੀ ਜ਼ਿਆਦਾ ਵੱਧ ਸਕਦੇ ਹਨ ਅਤੇ ਹੋਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ 25 ਇਸਲਈ ਹਰੇਕ ਔਰਤ ਨੂੰ, ਆਪਣੇ ਮਨ ਵਿਚੋਂ ਕਿਸੇ ਤਰ੍ਹਾਂ ਦੇ ਸ਼ੰਕੇ ਨੂੰ ਦੂਰ ਕਰਨ ਲਈ, ਇੱਕ ਆਮ ਖੂਨ ਦੀ ਜਾਂਚ ਰਾਹੀਂ ਆਪਣੀ ਜਾਂਚ ਕਰਵਾਉਣਾ, ਬਹੁਤ ਜ਼ਰੂਰੀ ਬਣਦਾ ਹੈ7 - ਡਾ. (ਡਾਕਟਰ ਦਾ ਨਾਮ)

  ਚੰਗੀ  ਗੱਲ ਇਹ ਹੈ ਕਿ ਇਸ ਹਾਲਤ ਦਾ ਇਲਾਜ ਰਾਹੀਂ ਸਮਾਧਾਨ ਕੀਤਾ ਜਾ ਸਕਦਾ ਹੈ ਜੇਕਰ ਤੁਹਾਨੂੰ ਥਾਈਰੋਇਡ ਦੀ ਸਮੱਸਿਆ ਹੋਣ ਦਾ ਸ਼ੱਕ ਹੈ, ਤਾਂ ਜਲਦ ਤੋਂ ਜਲਦ ਆਪਣੇ ਡਾਕਟਰ ਨਾਲ ਸੰਪਰਕ ਕਰੋ

  ਇਹ ਪੋਸਟ ਭਾਗੀਦਾਰੀ ਵਿੱਚ ਹੈ

  Disclaimer

  ** This is in partnership with Abbott India, written by Dr Rajeev Khanna, MBBS, MD - Medicine, DM - Endocrinology, Dr. Khanna's Diabetes, Thyroid & Endocrine Care Centre, Amritsar.

  Information appearing in this material is for general awareness only and does not constitute any medical advice. Please consult your doctor for any questions or concerns you may have regarding your condition.

   

  References:

  1. org [Internet]. Cologne, Germany: Institute for Quality and Efficiency in Health Care (IQWiG); 2006-. How does the thyroid gland work? 2010 Nov 17 [Updated 2018 Apr 19].Available from: https://www.ncbi.nlm.nih.gov/books/NBK279388/.

  2. Thyroid disease[Internet]. Available at: https://www.womenshealth.gov/a-z-topics/thyroid-disease. Accessed on Aug 15, 2020.

  3. Livingston EH. Subclinical Hypothyroidism. 2019;322(2):180.

  4. Indian Journal of Endocrinology & Metabolism / Jul – Aug 2013 / Vol -17 / Issue 4

  5. Dunn D, Turner C. Hypothyroidism in Women. Nurs Womens Health. 2016;20(1):93-98.

  6. Sanyal D, Raychaudhuri M. Hypothyroidism and obesity: an intriguing link. Indian J Endocrinol Metab. (2016) 20:554–7.

  7. Weber G, Vigone MC, Stroppa L, Chiumello G. Thyroid function and puberty. J Pediatr Endocrinol Metab. 2003;16 Suppl 2:253-257.

  8. Fatima M, Amjad S, Sharaf Ali H Sr, et al. Correlation of Subclinical Hypothyroidism With Polycystic Ovary Syndrome (PCOS). Cureus. 2020;12(5):e8142.

  9. Polycystic ovarian syndrome[Internet]. Available at: https://www.womenshealth.gov/a-z-topics/polycystic-ovary-syndrome. Accessed on Aug 15, 2020.

  10. Karaca N, Akpak YK. Thyroid disorders and fertility. Int J Res Med Sci. 2015;3: 1299-304.

  11. Ramya MR, Parvathavarthini, Savery D, et al. Menstrual disorders associated with thyroid dysfunction. Int J Reprod Contracept Obstet Gynecol. 2017 Nov;6(11):5113-5117.

  12. Shanmugham D, Natarajan S, Karthik A. Prevalence of thyroid dysfunction in patients with polycystic ovarian syndrome: A cross sectional study. Int J Reprod Contracept Obstet Gynecol. 2018;7:3055-9.

  13. Pushpagiri N, Gracelyn LJ, Nagalingam S. Prevalence of subclinical and overt hypothyroidism in infertile women. Int J Reprod Contracept Obstet Gynecol. 2015;4(6):1733-8.

  14. Dhanwal DK, Bajaj S, Rajput R, et al. Prevalence of hypothyroidism in pregnancy: An epidemiological study from 11 cities in 9 states of India. Indian J Endocrinol Metab. 2016;20(3):387-390.

  15. Deshmukh V, Farishta F, Bhole M. Thyroid dysfunction in patients with metabolic syndrome: a cross-sectional, epidemiological, Pan-India study. International journal of endocrinology. 2018;2018.

  16. A Study of Cardiovascular Changes in Newly Detected Hypothyroid Patients. MVP Journal of Medical Sciences. July-December 2017;4(2): 102–106.

  17. Hypothyroidism: a booklet for patients and their families[Internet]. Available at: https://www.thyroid.org/wp-content/uploads/patients/brochures/Hypothyroidism_web_booklet.pdf. Accessed on Aug 15, 2020.

  18. Alexander EK, Pearce EN, Brent GA, et al. 2017 Guidelines of the American Thyroid Association for the Diagnosis and Management of Thyroid Disease During Pregnancy and the Postpartum. Thyroid. 2017;27(3):315-89.

  19. Talwalkar P, Deshmukh V, Bhole M. Prevalence of hypothyroidism in patients with type 2 diabetes mellitus and hypertension in India: a cross-sectional observational study. Diabetes Metab Syndr Obes. 2019;12:369-376.

  20. FOGSI: Good Clinical Practice Recommendations on preconception care[Internet]. Available at: https://www.fogsi.org/wp-content/uploads/2016/09/FOGSI-PCCR-Guideline-Booklet-Orange.pdf. Accessed on Aug 17, 2020.

  21. Willard DL, Leung AM, Pearce EN. Thyroid function testing in patients with newly diagnosed hyperlipidemia. JAMA Intern Med. 2014;174(2):287-289.

  22. Slopien R, Owecki M, Slopien A, et al. Climacteric symptoms are related to thyroid status in euthyroid menopausal women. J Endocrinol Invest. 2020; 43(1):75–80.

  23. Hypothyroidism[Internet]. Available at: http://www.thyroid.org/wp-content/uploads/patients/brochures/ata-hypothyroidism-brochure.pdf. Accessed on Aug 15, 2020.

  24. Kumar P, Khandelwal D, Mittal S, et al. Knowledge, Awareness, Practices and Adherence to Treatment of Patients with Primary Hypothyroidism in Delhi. Indian J Endocrinol Metab. 2017;21(3):429-433.

  25. Hypothyroidism[Internet]. Available at: https://www.niddk.nih.gov/health-information/endocrinediseases/hypothyroidism#:~:text=Hypothyroidism%2C%20also%20called%20underactive%20thyroid,the%20front%20of%20your%20neck. Accessed on Aug 15, 2020.

  Published by:Anuradha Shukla
  First published:
  Advertisement
  Advertisement