Home /News /lifestyle /

Hyundai ਕੰਪਨੀ ਕਾਰਾਂ 'ਤੇ ਦੇ ਰਹੀ ਹੈ ਭਾਰੀ ਡਿਸਕਾਉਂਟ ਆਫਰ, ਜਾਣੋ ਕਿਸ ਕਾਰ 'ਤੇ ਹੈ ਕਿੰਨੀ ਛੋਟ ਉਪਲਬਧ

Hyundai ਕੰਪਨੀ ਕਾਰਾਂ 'ਤੇ ਦੇ ਰਹੀ ਹੈ ਭਾਰੀ ਡਿਸਕਾਉਂਟ ਆਫਰ, ਜਾਣੋ ਕਿਸ ਕਾਰ 'ਤੇ ਹੈ ਕਿੰਨੀ ਛੋਟ ਉਪਲਬਧ

Hyundai Santro Base Era ਵੇਰੀਐਂਟ 10,000 ਰੁਪਏ ਦੀ ਵੱਧ ਤੋਂ ਵੱਧ ਨਕਦ ਛੋਟ ਦੇ ਨਾਲ ਉਪਲਬਧ ਹੈ, ਜਦਕਿ ਬਾਕੀ ਸਾਰੇ ਵੇਰੀਐਂਟ 'ਤੇ 15,000 ਰੁਪਏ ਦੀ ਵੱਧ ਤੋਂ ਵੱਧ ਨਕਦ ਛੋਟ ਮਿਲ ਰਹੀ ਹੈ।

  • Share this:
Discount offers on Hyundai cars: ਹੁੰਡਈ (Hyundai) ਕੰਪਨੀ ਨੇ ਹਾਲ ਹੀ ਵਿੱਚ ਜੁਲਾਈ 2022 ਲਈ ਆਪਣੀਆਂ ਕਾਰਾਂ Santro, Nios, Aura, i20, Xcent Prime ਅਤੇ Kona ਦੇ ਖਰੀਦਦਾਰਾਂ ਲਈ ਭਾਰੀ ਡਿਸਕਾਉਂਟ ਦਾ ਐਲਾਨ ਕੀਤਾ ਹੈ। ਨਵੇਂ ਡਿਸਕਾਊਂਟ ਆਫ਼ਰ ਤੋਂ ਬਾਅਦ ਹੁਣ ਹੁੰਡਈ ਦੀਆਂ ਕਾਰਾਂ ਕਾਫੀ ਘੱਟ ਕੀਮਤਾਂ 'ਤੇ ਉਪਲਬਧ ਹਨ। ਆਓ ਜਾਣਦੇ ਹਾਂ ਹੁੰਡਈ ਕੰਪਨੀ ਦੀਆਂ ਕਾਰਾਂ ਉੱਤੇ ਮਿਲ ਰਹੇ ਡਿਸਕਾਊਂਟ ਬਾਰੇ-

ਤੁਹਾਨੂੰ ਦੱਸ ਦੇਈਏ ਕਿ Hyundai Santro Base Era ਵੇਰੀਐਂਟ 10,000 ਰੁਪਏ ਦੀ ਵੱਧ ਤੋਂ ਵੱਧ ਨਕਦ ਛੋਟ ਦੇ ਨਾਲ ਉਪਲਬਧ ਹੈ, ਜਦਕਿ ਬਾਕੀ ਸਾਰੇ ਵੇਰੀਐਂਟ 'ਤੇ 15,000 ਰੁਪਏ ਦੀ ਵੱਧ ਤੋਂ ਵੱਧ ਨਕਦ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ, ਖਰੀਦਦਾਰਾਂ ਨੂੰ ਕ੍ਰਮਵਾਰ 10,000 ਰੁਪਏ ਅਤੇ 3,000 ਰੁਪਏ ਦਾ ਐਕਸਚੇਂਜ ਬੋਨਸ (Exchange Bonus) ਅਤੇ ਕਾਰਪੋਰੇਟ ਛੋਟ ਵੀ ਮਿਲੇਗੀ। ਧਿਆਨ ਯੋਗ ਹੈ ਕਿ ਕਾਰ ਦੇ CNG ਵਰਜ਼ਨ 'ਤੇ ਕੋਈ ਛੋਟ ਨਹੀਂ ਦਿੱਤੀ ਜਾ ਰਹੀ ਹੈ।

i10 Nios ਅਤੇ Aura 'ਤੇ ਛੋਟ

Grand i10 Nios 'ਤੇ ਵੱਧ ਤੋਂ ਵੱਧ 10,000 ਰੁਪਏ ਦੀ ਛੋਟ ਮਿਲ ਰਹੀ ਹੈ। ਟਰਬੋ ਵੇਰੀਐਂਟ 'ਤੇ ਵੱਧ ਤੋਂ ਵੱਧ 35,000 ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। ਹੋਰ ਛੋਟਾਂ ਵਿੱਚ 10,000 ਰੁਪਏ ਦਾ ਐਕਸਚੇਂਜ ਬੋਨਸ ਅਤੇ 3,000 ਰੁਪਏ ਦੀ ਕਾਰਪੋਰੇਟ ਛੋਟ ਸ਼ਾਮਲ ਹੈ। CNG ਵਰਜ਼ਨ ਨੂੰ ਛੱਡ ਕੇ Hyundai Aura ਦੇ ਸਾਰੇ ਵੇਰੀਐਂਟਸ 'ਤੇ 10,000 ਰੁਪਏ ਦੀ ਨਕਦ ਛੋਟ ਦਿੱਤੀ ਜਾ ਰਹੀ ਹੈ। ਹੋਰ ਹੁੰਡਈ ਕਾਰਾਂ ਦੀ ਤਰ੍ਹਾਂ, Aura ਨੂੰ ਵੀ 10,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ। 3,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ( Corporate Discount) ਵੀ ਮਿਲ ਰਿਹਾ ਹੈ।

ਨਿਊ i20 ਅਤੇ Kona EV 'ਤੇ ਡਿਸਕਾਉਂਟ

ਨਵੀਂ i20 ਦਾ ਮੁਕਾਬਲਾ ਟਾਟਾ ਅਲਟਰੋਜ਼ ਅਤੇ ਮਾਰੂਤੀ ਬਲੇਨੋ ਵਰਗੀਆਂ ਵਿਰੋਧੀਆਂ ਨਾਲ ਹੈ। ਇਸ ਪ੍ਰੀਮੀਅਮ ਹੈਚ ਦੇ ਮੈਗਨਾ ਅਤੇ ਸਪੋਰਟਜ਼ ਵੇਰੀਐਂਟ 10,000 ਰੁਪਏ ਦੀ ਨਕਦ ਛੋਟ ਦੇ ਨਾਲ ਉਪਲਬਧ ਹਨ। i20 ਦੇ ਨਾਲ ਕੋਈ ਕਾਰਪੋਰੇਟ ਛੋਟ ਨਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਵੇਰੀਐਂਟਸ 'ਤੇ 10,000 ਰੁਪਏ ਦਾ ਐਕਸਚੇਂਜ ਬੋਨਸ ਆਫਰ 'ਤੇ ਹੈ। Xcent Prime ਅਤੇ Hyundai Kona EV ਵੱਧ ਤੋਂ ਵੱਧ 50,000 ਰੁਪਏ ਦੀ ਨਕਦ ਛੋਟ ਦੇ ਨਾਲ ਉਪਲਬਧ ਹਨ। ਜਦੋਂ ਕਿ ਇਹਨਾਂ ਮਾਡਲਾਂ ਦੇ ਨਾਲ ਕੋਈ ਹੋਰ ਛੋਟ ਨਹੀਂ ਦਿੱਤੀ ਜਾ ਰਹੀ ਹੈ।
Published by:Krishan Sharma
First published:

Tags: Details about Hyundai company discount offers, Discount offers on Hyundai cars, How many cars Hyundai is giving discounts on, Hyundai company car prices

ਅਗਲੀ ਖਬਰ