Hyundai Car offers on Diwali Festival: ਅੱਜਕੱਲ੍ਹ ਤਿਉਹਾਰਾਂ ਦਾ ਸੀਜਨ ਹੈ ਅਤੇ ਹਰ ਪਾਸੇ ਡਿਸਕਾਊਂਟ ਆਫਰ ਚੱਲ ਰਹੇ ਹਨ। ਅਜਿਹੇ ਕਾਰ ਕੰਪਨੀਆਂ ਨੇ ਵੀ ਗ੍ਰਾਹਕਾਂ ਨੂੰ ਭਾਰੀ ਆਫ਼ਰ ਦੇਣੇ ਸ਼ੁਰੂ ਕਰ ਦਿੱਤੇ ਹਨ। ਮਸ਼ਹੂਰ ਕਾਰ ਨਿਰਮਾਤਾ ਕੰਪਨੀ ਹੁੰਡਈ (Hyundai) ਨੇ ਵੀ ਆਪਣੇ ਗ੍ਰਾਹਕਾਂ ਲਈ ਆਫ਼ਰਾਂ ਦਾ ਐਲਾਨ ਕਰ ਦਿੱਤਾ ਹੈ। ਹੁੰਡਈ ਕੰਪਨੀ ਆਪਣੀਆਂ ਕਾਰਾਂ ਉੱਤੇ ਅਕਤੂਬਰ ਮਹੀਨੇ ਵਿਚ 1 ਲੱਖ ਤੱਕ ਦੇ ਡਿਸਕਾਊਂਟ ਪੇਸ਼ ਕਰ ਰਹੀ ਹੈ। ਤੁਹਾਨੂੰ ਵੀ ਦੱਸਦੇ ਹਾਂ ਕਿ ਹੁੰਡਈ ਦੀਆਂ ਕੁਝ ਇਕ ਮਸ਼ਹੂਰ ਕਾਰਾਂ ਤੇ ਮਿਲ ਰਹੇ ਆਫ਼ਰਾਂ ਬਾਰੇ...
ਹੁੰਡਈ ਆਓਰਾ (Hyundai Aura)
ਇਸ ਕਾਰ ਦੇ ਸੀਐੱਨਜੀ ਵੈਰੀਐਂਟ ਉੱਤੇ 20 ਹਜ਼ਾਰ ਦਾ ਡਿਸਕਾਊਂਟ ਆਫਰ ਮਿਲ ਰਿਹਾ ਹੈ। ਇਸ ਕਾਰ ਦੇ ਕੁਝ ਇਕ ਹੋਰ ਵੈਰੀਐਂਟਸ ਉੱਤੇ 10 ਹਜ਼ਾਰ ਦਾ ਕਾਰਪੋਰੇਟ ਬੋਨਸ ਵੀ ਦਿੱਤਾ ਜਾ ਰਿਹਾ ਹੈ।
ਹੁੰਡਈ ਗ੍ਰੈਂਡ i10 Nios (Hyundai Grand i10 Nios)
ਹੁੰਡਈ ਦੀ ਇਹ ਕਾਰ ਟਰਬੋ ਇੰਜਨ ਤੇ ਸੀਐੱਨਜੀ ਦੋ ਵੈਰੀਐਂਟਸ ਵਿਚ ਆਉਂਦੀ ਹੈ। ਕੰਪਨੀ ਨੇ ਟਰਬੋ ਇੰਜਨ ਵੈਰੀਐਂਟ ਉੱਤੇ 35 ਹਜ਼ਾਰ ਦਾ ਆਫਰ ਪੇਸ਼ ਕੀਤਾ ਹੈ ਅਤੇ ਸੀਐੱਨਜੀ ਉੱਪਰ 20 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ। ਜੇਕਰ ਐਕਸਚੇਂਜ ਆਫ਼ਰ ਦੀ ਗੱਲ ਕਰੀਏ ਤਾਂ ਇਸ ਕਾਰ ਉੱਤੇ 10 ਹਜ਼ਾਰ ਰੁਪਏ ਦੀ ਹੋਰ ਬੱਚਤ ਕੀਤੀ ਜਾ ਸਕਦੀ ਹੈ।
ਹੁੰਡਈ ਸੈਂਟਰੋ (Hyundai Santro)
ਇਸ ਕਾਰ ਉੱਪਰ ਕੰਪਨੀ 15 ਹਜ਼ਾਰ ਦਾ ਡਿਸਕਾਊਂਟ ਦੇ ਰਹੀ ਹੈ। ਇਸ ਤੋਂ ਇਲਾਵਾਂ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਤੁਸੀਂ ਆਪਣੀ ਪੁਰਾਣੀ ਕਾਰ ਦੇ ਕੇ ਨਵੀਂ ਕਾਰ ਉੱਪਰ 10 ਹਜ਼ਾਰ ਦੀ ਹੋਰ ਬੱਚਤ ਕਰ ਸਕਦੇ ਹੇ। ਕੰਪਨੀ 3000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਦੇ ਰਹੀ ਹੈ ਜਿਸ ਸਦਕਾ ਇਹ ਕਾਰ ਉੱਪਰ ਕੁੱਲ 28 ਹਜ਼ਾਰ ਰੁਪਏ ਦਾ ਡਿਸਕਾਊਂਟ ਹਾਸਿਲ ਕੀਤਾ ਜਾ ਸਕਦਾ ਹੈ।
ਹੁੰਡਈ ਕੋਨਾ ਈਵੀ (Hyundai Kona EV)
ਹੁੰਡਈ ਕੰਪਨੀ ਦੀ ਇਹ ਕਾਰ ਇਕ ਇਲੈਕਟ੍ਰਿਕ ਕਾਰ ਹੈ। ਜੇਕਰ ਤੁਸੀਂ ਵੀ ਇਕ ਇਲੈਕਟ੍ਰਿਕ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੀ ਲਈ ਚੰਗਾ ਅਵਸਰ ਹੈ, ਇਸ ਕਾਰ ਉੱਤੇ ਕੰਪਨੀ 1 ਲੱਖ ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਵੈਸੇ ਵੀ ਆਉਣ ਵਾਲਾ ਸਮਾਂ ਇਲੈਕਟ੍ਰਿਕ ਵਾਹਨਾਂ ਦਾ ਹੈ, ਜੋ ਦੇਰ ਨਾ ਲਗਾਓ ਅਤੇ ਇਹਨਾਂ ਕਾਰ ਆਫ਼ਰਾਂ ਦਾ ਲਾਭ ਲਵੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Cars, Diwali 2022, Electric Cars, Festival