Home /News /lifestyle /

Hyundai ਨੇ 'ਚ ਲਾਂਚ ਕੀਤੀ ਨਵੀਂ ਇਲੈਕਟ੍ਰਿਕ ਕਾਰ, ਬੇਹੱਦ ਖਾਸ ਹਨ ਫੀਚਰ

Hyundai ਨੇ 'ਚ ਲਾਂਚ ਕੀਤੀ ਨਵੀਂ ਇਲੈਕਟ੍ਰਿਕ ਕਾਰ, ਬੇਹੱਦ ਖਾਸ ਹਨ ਫੀਚਰ

 Hyundai ਨੇ 'ਚ ਲਾਂਚ ਕੀਤੀ ਨਵੀਂ ਇਲੈਕਟ੍ਰਿਕ ਕਾਰ, ਬੇਹੱਦ ਖਾਸ ਹਨ ਫੀਚਰ

Hyundai ਨੇ 'ਚ ਲਾਂਚ ਕੀਤੀ ਨਵੀਂ ਇਲੈਕਟ੍ਰਿਕ ਕਾਰ, ਬੇਹੱਦ ਖਾਸ ਹਨ ਫੀਚਰ

ਹੁੰਡਈ ਮੋਟਰ ਕੰਪਨੀ ਨੇ ਅਧਿਕਾਰਤ ਤੌਰ 'ਤੇ ਆਪਣੀ ਪਹਿਲੀ ਇਲੈਕਟ੍ਰਿਕ ਸੇਡਾਨ Ioniq 6 ਨੂੰ ਦੱਖਣੀ ਕੋਰੀਆ ਵਿੱਚ ਆਪਣੇ ਘਰੇਲੂ ਅਧਾਰ 'ਤੇ ਲਾਂਚ ਕੀਤਾ ਹੈ। Hyundai ਮੋਟਰ ਗਰੁੱਪ ਨੇ ਟੇਸਲਾ ਨੂੰ ਚੁਣੌਤੀ ਦੇਣ ਅਤੇ EV ਸਪੇਸ ਵਿੱਚ ਅਮਰੀਕੀ ਕੰਪਨੀ ਦੀ ਲੀਡ ਨੂੰ ਘਟਾਉਣ ਲਈ 2030 ਤੱਕ 31 ਆਲ-ਇਲੈਕਟ੍ਰਿਕ ਮਾਡਲ ਲਾਂਚ ਕਰਨ ਦੀ ਯੋਜਨਾ ਬਣਾਈ ਹੈ।

ਹੋਰ ਪੜ੍ਹੋ ...
  • Share this:

Hyundai Ioniq 6 ਕੋਰੀਆਈ ਕੰਪਨੀ ਦੀ ਵੱਡੀ ਈਵੀ ਪਲਾਨਿੰਗ ਦਾ ਹਿੱਸਾ ਹੋ ਸਕਦੀ ਹੈ। ਇਸ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਕੰਪਨੀ ਦੀ ਪਹਿਲੀ ਆਲ-ਇਲੈਕਟ੍ਰਿਕ ਸੇਡਾਨ ਹੈ ਅਤੇ ਸ਼ਾਇਦ ਇਹ ਮਾਡਲ 3 ਨਾਲ ਮੁਕਾਬਲਾ ਕਰੇਗੀ। ਇਹ ਟੇਸਲਾ ਦੀ ਸਭ ਤੋਂ ਵੱਧ ਵਿਕਣ ਵਾਲੀ ਈਵੀ ਹੈ, ਜੋ ਕਿ ਸੇਡਾਨ ਵੀ ਹੈ।

Hyundai Ioniq 6 ਡਿਜ਼ਾਈਨ
Hyundai Ioniq 6 ਇਲੈਕਟ੍ਰਿਕ ਗਲੋਬਲ ਮਾਡਿਊਲਰ ਪਲੇਟਫਾਰਮ (E-GMP) 'ਤੇ ਆਧਾਰਿਤ ਹੈ, ਜਿਸ 'ਤੇ Ioniq 5 ਵੀ ਬਣੀ ਹੈ। ਇਹ ਹੁੰਡਈ ਦੀ ਪਹਿਲੀ ਇਲੈਕਟ੍ਰਿਕ ਕਾਰ ਹੈ। ਇਸ ਪਲੇਟਫਾਰਮ ਦੀ ਵਰਤੋਂ Kia ਆਪਣੀ ਇਲੈਕਟ੍ਰਿਕ ਕਾਰ EV6 ਲਈ ਵੀ ਕਰ ਰਹੀ ਹੈ। ਇਸ ਦਾ ਡਿਜ਼ਾਈਨ ਸਪੋਰਟੀ ਨਹੀਂ ਹੈ। ਹੁੰਡਈ ਡਿਜ਼ਾਈਨਰਾਂ ਨੇ ਇਸ ਨੂੰ ਕਲੀਨ-ਕੱਟ ਇਮੇਜ ਦਿੱਤੀ ਹੈ। ਇਲੈਕਟ੍ਰਿਕ ਕਾਰ ਦੇ ਚਾਰੇ ਪਾਸੇ LED ਲਾਈਟਿੰਗ ਦਿਖਾਈ ਦਿੰਦੀ ਹੈ ਅਤੇ ਸੇਡਾਨ ਨੂੰ ਜਾਣਬੁੱਝ ਕੇ ਇਸਦੀ ਐਰੋਡਾਇਨਾਮਿਕਸ ਨੂੰ ਵਧਾਉਣ ਲਈ ਘੱਟ ਰੱਖਿਆ ਗਿਆ ਹੈ।

Hyundai Ioniq 6 ਨੂੰ 77.4 kWh ਦਾ ਬੈਟਰੀ ਪੈਕ ਮਿਲਦਾ ਹੈ ਅਤੇ ਇਹ 320 hp ਅਤੇ 605 Nm ਦਾ ਟਾਰਕ ਬਣਾਉਣ ਵਾਲੀਆਂ ਦੋ ਇਲੈਕਟ੍ਰਿਕ ਮੋਟਰਾਂ ਨਾਲ ਲੈਸ ਕੀਤਾ ਗਿਆ ਹੈ। Ioniq-6 ਸਿੰਗਲ ਚਾਰਜ 'ਤੇ 610 ਕਿਲੋਮੀਟਰ ਤੱਕ ਦੀ ਰੇਂਜ ਦੇ ਸਕਦਾ ਹੈ। ਕੰਪਨੀ ਇਹ ਵੀ ਦਾਅਵਾ ਕਰ ਰਹੀ ਹੈ ਕਿ Ioniq 6 ਦਾ ਬੇਸ ਵੇਰੀਐਂਟ ਦੁਨੀਆ ਦਾ ਸਭ ਤੋਂ ਵੱਧ ਐਨਰਜੀ ਐਫਿਸ਼ੀਅੰਟ ਹੋਵੇਗਾ, ਜਿਸ ਦੀ ਊਰਜਾ ਦੀ ਖਪਤ ਪ੍ਰਤੀ 100 ਕਿਲੋਮੀਟਰ 14 kWh ਤੋਂ ਘੱਟ ਹੋਵੇਗੀ। ਹੁੰਡਈ ਦਾ ਦਾਅਵਾ ਹੈ ਕਿ ਆਇਓਨਿਕ 6 ਡਿਊਲ-ਮੋਟਰ ਸੈੱਟਅੱਪ 'ਚ 5.1 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ ਅਤੇ ਸਿੰਗਲ ਮੋਟਰ ਨਾਲ ਲਗਭਗ ਸੱਤ ਸਕਿੰਟ ਵਿੱਚ ਇਹ ਰਫਤਾਰ ਫੜ ਸਕਦੀ ਹੈ।

Hyundai Ioniq 6 ਦੇ ਫੀਚਰਸ
ਨਵੀਂ Hyundai EV ਹੋਣ ਦੇ ਨਾਤੇ, Ioniq 6 ਪੂਰੀ ਤਰ੍ਹਾਂ ਟੈਕਨਾਲੋਜੀ-ਅਧਾਰਿਤ ਵਿਸ਼ੇਸ਼ਤਾਵਾਂ ਨਾਲ ਭਰੀ ਹੋਈ ਹੈ। ਸੂਚੀ ਵਿੱਚ 12-ਇੰਚ ਦੀ ਇੰਫੋਟੇਨਮੈਂਟ ਯੂਨਿਟ, ਮਲਟੀਪਲ USB ਟਾਈਪ-ਸੀ ਅਤੇ ਟਾਈਪ ਏ ਪੋਰਟਸ, ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਸਪੋਰਟ, 64-ਕਲਰ ਐਂਬੀਨਟ ਲਾਈਟਿੰਗ ਅਤੇ ਅਗਲੇ ਪਾਸੇ ਲਗਜ਼ਰੀ ਸੀਟਾਂ ਸ਼ਾਮਲ ਹੋਣਗੀਆਂ।

ਕੰਪਨੀ ਦੀ ਯੋਜਨਾ ਕੀ ਹੈ?
ਹੁੰਡਈ ਅਤੇ ਕੀਆ ਮਿਲ ਕੇ ਉਨ੍ਹਾਂ ਦੇਸ਼ਾਂ 'ਚ ਆਪਣੀ ਪਕੜ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਇਸ ਮਾਮਲੇ 'ਚ ਚੀਨ ਇਸ ਸਮੇਂ ਸਭ ਤੋਂ ਵੱਡਾ ਬਾਜ਼ਾਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਕੰਪਨੀ 2028 ਤੱਕ ਭਾਰਤ 'ਚ ਛੇ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਇਸ ਸਾਲ ਇਲੈਕਟ੍ਰਿਕ ਅਤੇ ICE ਪਾਵਰਟ੍ਰੇਨ ਵਿਕਲਪਾਂ ਵਿੱਚ ਮਾਰਕੀਟ ਵਿੱਚ ਕਈ ਮਾਡਲਾਂ ਨੂੰ ਲਾਂਚ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।
Published by:Drishti Gupta
First published:

Tags: Automobile, Cars, Life

ਅਗਲੀ ਖਬਰ