Home /News /lifestyle /

Auto Update : Hyundai ਦੀ ਕਾਰ ਖਰੀਦਣ ਵਾਲਿਆਂ ਲਈ ਬੁਰੀ ਖਬਰ! ਮਹਿੰਗੇ ਹੋਏ i20 ਮਾਡਲ

Auto Update : Hyundai ਦੀ ਕਾਰ ਖਰੀਦਣ ਵਾਲਿਆਂ ਲਈ ਬੁਰੀ ਖਬਰ! ਮਹਿੰਗੇ ਹੋਏ i20 ਮਾਡਲ

Hyundai ਹੁਣ i20 ਨੂੰ ਸਿਰਫ DCT ਗਿਅਰਬਾਕਸ ਦੇ ਨਾਲ ਪੇਸ਼ ਕਰੇਗੀ

Hyundai ਹੁਣ i20 ਨੂੰ ਸਿਰਫ DCT ਗਿਅਰਬਾਕਸ ਦੇ ਨਾਲ ਪੇਸ਼ ਕਰੇਗੀ

ਇਸ ਮਾਡਲ ਦੀਆਂ ਕੀਮਤਾਂ 'ਚ ਵਾਧਾ ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਕੀਤਾ ਗਿਆ ਸੀ। ਮਹਿੰਗੇ ਹੋਏ ਵੇਰੀਐਂਟਸ ਵਿੱਚ ਟਰਬੋ ਪੈਟਰੋਲ ਯੂਨਿਟ ਦੇ ਨਾਲ ਪੇਸ਼ ਕੀਤੇ ਗਏ ਵੇਰੀਐਂਟ ਦੀ ਕੀਮਤ ਵਿੱਚ ਸਭ ਤੋਂ ਵੱਧ 21,500 ਰੁਪਏ ਦਾ ਵਾਧਾ ਕੀਤਾ ਗਿਆ ਹੈ।

 • Share this:

  Auto News: ਜੇ ਤੁਸੀਂ Hyundai ਦੀ ਕਾਰ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇੱਕ ਬੁਰੀ ਖਬਰ ਹੈ। ਕਿਉਂਕਿ Hyundai ਨੇ ਇੱਕ ਵਾਰ ਫਿਰ ਆਪਣੀ ਪ੍ਰੀਮੀਅਮ ਹੈਚਬੈਕ i20 ਅਤੇ ਇਸ ਦੇ ਸਪੋਰਟੀਅਰ ਵਰਜਨ i20 N-Line ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਚਾਰ ਮਹੀਨਿਆਂ 'ਚ ਦੂਜੀ ਵਾਰ ਕੀਮਤ ਵਧਾਈ ਹੈ। i20 ਕਾਰ ਹੁਣ 21,500 ਰੁਪਏ ਮਹਿੰਗੀ ਹੋ ਗਈ ਹੈ। ਕੀਮਤ ਵਿੱਚ ਵਾਧੇ ਤੋਂ ਇਲਾਵਾ, ਹੁੰਡਈ ਨੇ ਕੁਝ ਵੇਰੀਐਂਟਸ ਨੂੰ ਹਟਾ ਕੇ i20 ਲਾਈਨਅੱਪ ਵਿੱਚ ਵੀ ਬਦਲਾਅ ਕੀਤੇ ਗਏ ਹਨ।

  ਇਸ ਮਾਡਲ ਦੀਆਂ ਕੀਮਤਾਂ 'ਚ ਵਾਧਾ ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਕੀਤਾ ਗਿਆ ਸੀ। ਮਹਿੰਗੇ ਹੋਏ ਵੇਰੀਐਂਟਸ ਵਿੱਚ ਟਰਬੋ ਪੈਟਰੋਲ ਯੂਨਿਟ ਦੇ ਨਾਲ ਪੇਸ਼ ਕੀਤੇ ਗਏ ਵੇਰੀਐਂਟ ਦੀ ਕੀਮਤ ਵਿੱਚ ਸਭ ਤੋਂ ਵੱਧ 21,500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੈਚਬੈਕ ਹੁਣ ₹7.18 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ DCT ਟ੍ਰਾਂਸਮਿਸ਼ਨ ਵਾਲੇ ਟਾਪ ਮਾਡਲ Asta (O) ਵੇਰੀਐਂਟ ਦੀ ਕੀਮਤ ₹11.68 ਲੱਖ (ਐਕਸ-ਸ਼ੋਰੂਮ) ਤੱਕ ਜਾਂਦੀ ਹੈ।

  ਇਸ ਤੋਂ ਇਲਾਵਾ Hyundai ਨੇ i20 ਦੇ N-Line ਵੇਰੀਐਂਟ ਦੀ ਕੀਮਤ ਵੀ ਵਧਾ ਦਿੱਤੀ ਹੈ। N6 ਅਤੇ N8 ਵਿੱਚ iMT ਅਤੇ N8 ਵਿੱਚ DCT ਗੀਅਰਬਾਕਸ ਦੇ ਨਾਲ ਪੇਸ਼ ਕੀਤੇ ਗਏ ਮਾਡਲਾਂ ਦੀ ਕੀਮਤ ਵਿੱਚ 16,500 ਰੁਪਏ ਦਾ ਵਾਧਾ ਹੋਇਆ ਹੈ। N-Line ਵੇਰੀਐਂਟ ਦੀ ਕੀਮਤ ਹੁਣ 10.16 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਟਾਪ-ਐਂਡ ਵੇਰੀਐਂਟ ਲਈ 12.12 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਜਾਂਦੀ ਹੈ। ਧਿਆਨਯੋਗ ਹੈ ਕਿ ਪ੍ਰੀਮੀਅਮ ਹੈਚਬੈਕ ਦੀਆਂ ਕੀਮਤਾਂ ਵਧਾਉਣ ਤੋਂ ਇਲਾਵਾ, ਹੁੰਡਈ ਨੇ ਲਾਈਨਅੱਪ ਵਿੱਚ ਵੀ ਥੋਰਾ ਬਦਲਾਅ ਕੀਤਾ ਹੈ।

  ਕੋਰੀਆਈ ਕਾਰ ਨਿਰਮਾਤਾ ਨੇ iMT ਗਿਅਰਬਾਕਸ ਵੇਰੀਐਂਟ ਨੂੰ ਹੈਚਬੈਕ ਦੇ ਟਰਬੋ ਪੈਟਰੋਲ ਲਾਈਨਅੱਪ ਤੋਂ ਹਟਾ ਦਿੱਤਾ ਹੈ। ਕੁਝ ਸਾਲ ਪਹਿਲਾਂ, iMT ਗਿਅਰਬਾਕਸ ਮਾਡਲ ਨੂੰ ਛੇ-ਸਪੀਡ ਯੂਨਿਟ ਦੇ ਨਾਲ ਲਾਂਚ ਕੀਤਾ ਗਿਆ ਸੀ। Hyundai ਹੁਣ i20 ਨੂੰ ਸਿਰਫ DCT ਗਿਅਰਬਾਕਸ ਦੇ ਨਾਲ ਪੇਸ਼ ਕਰੇਗੀ। ਹਾਲਾਂਕਿ, iMT ਗਿਅਰਬਾਕਸ ਨੂੰ ਮਾਡਲ ਦੇ N-ਲਾਈਨ ਵੇਰੀਐਂਟ ਦੇ ਨਾਲ ਪੇਸ਼ ਕੀਤਾ ਜਾਵੇਗਾ।

  ਕਾਰ 3 ਇੰਜਣ ਵਿਕਲਪਾਂ ਦੇ ਨਾਲ ਆਉਂਦੀ ਹੈ : Hyundai i20 ਅਤੇ i20 N-Line ਮਾਡਲ ਤਿੰਨ ਇੰਜਣ ਵਿਕਲਪਾਂ ਦੇ ਨਾਲ ਪੇਸ਼ ਕੀਤੇ ਗਏ ਹਨ। ਇਨ੍ਹਾਂ ਵਿੱਚ 1.2-ਲੀਟਰ ਪੈਟਰੋਲ ਇੰਜਣ ਹੈ। ਇਹ ਇੰਜਣ 82bhp ਦੀ ਪਾਵਰ ਅਤੇ 115Nm ਪੀਕ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਇਸ 'ਚ 1.0-ਲੀਟਰ ਟਰਬੋ-ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 118 bhp ਦੀ ਪਾਵਰ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ, i20 N-Line ਨੂੰ 1.0-ਲੀਟਰ ਟਰਬੋ GDi ਪੈਟਰੋਲ ਇੰਜਣ ਨਾਲ ਵੇਚਿਆ ਜਾਂਦਾ ਹੈ, ਜੋ 120 hp ਦੀ ਪਾਵਰ ਅਤੇ 175 Nm ਦਾ ਟਾਰਕ ਜਨਰੇਟ ਕਰ ਸਕਦਾ ਹੈ।

  First published:

  Tags: Auto news, Car Bike News, Hyundai