Home /News /lifestyle /

Hyundai IONIQ 5 Electric Car: ਹੁੰਡਈ ਲਾਂਚ ਕਰਨ ਜਾ ਰਹੀ ਹੈ ਨਵੀਂ ਇਲੈਕਟ੍ਰਿਕ ਕਾਰ, ਜਾਣੋ ਇਸਦੇ ਦਮਦਾਰ ਫੀਚਰ

Hyundai IONIQ 5 Electric Car:  ਹੁੰਡਈ (Hyundai) ਕੰਪਨੀ ਭਾਰਤ 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ ਲਾਂਚ ਕਰਨ ਜਾ ਰਹੀ ਹੈ। ਇਹ ਦੱਖਣੀ ਕੋਰੀਆ ਦੀ ਕੰਪਨੀ ਹੈ। ਇਸ ਤੋਂ ਪਹਿਲਾ ਇਸ ਕਾਰ ਨੇ ਅੰਤਰਰਾਸ਼ਟਰੀ ਬਾਜ਼ਾਰ 'ਚ ਧਮਾਲ ਮਚਾਈ ਹੈ ਅਤੇ ਹੁਣ ਭਾਰਤ ਵਿੱਚ ਵੀ ਜਲਦ ਲਾਂਚ ਹੋਵੇਗੀ। ਕੰਪਨੀ ਨੇ ਭਾਰਤ 'ਚ Hyundai IONIQ 5 ਇਲੈਕਟ੍ਰਿਕ ਕਾਰ ਨੂੰ ਲਾਂਚ ਕਰਨ ਬਾਰੇ ਅਧਿਕਾਰਤ ਘੋਸ਼ਣਾ ਕੀਤੀ ਹੈ। ਹੁੰਡਈ (Hyundai) ਨੇ Ionic 5 ਨੂੰ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਕਾਰ ਨੂੰ ਅਗਲੇ ਮਹੀਨੇ ਜੂਨ 'ਚ ਲਾਂਚ ਕੀਤਾ ਜਾਵੇਗਾ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ Hyundai IONIQ 5 ਨੂੰ ਭਾਰਤ ਵਿੱਚ ਚੇਨਈ ਵਿੱਚ Hyundai ਦੇ ਪਲਾਂਟ ਵਿੱਚ ਅਸੈਂਬਲ ਕੀਤਾ ਜਾ ਰਿਹਾ ਹੈ। Ionic 5 ਨੂੰ Hyundai ਦੇ ਇਲੈਕਟ੍ਰਿਕ ਗਲੋਬਲ ਮਾਡਿਊਲਰ ਪਲੇਟਫਾਰਮ (E-GMP) 'ਤੇ ਬਣਾਇਆ ਗਿਆ ਹੈ। ਇਲੈਕਟ੍ਰਿਕ ਗਲੋਬਲ ਮਾਡਿਊਲਰ ਪਲੇਟਫਾਰਮ ਬੈਟਰੀ ਇਲੈਕਟ੍ਰਿਕ ਵਾਹਨਾਂ ਲਈ ਤਿਆਰ ਕੀਤਾ ਗਿਆ ਹੈ। ਇਹ ਦੇਸ਼ ਵਿੱਚ ਹੁੰਡਈ (Hyundai) ਦੀ ਪਹਿਲੀ ਈ-ਜੀਐਮਪੀ ਕਾਰ ਵੀ ਹੋਵੇਗੀ।

ਜ਼ਿਕਰਯੋਗ ਹੈ ਕਿ Ionic 5 ਇਲੈਕਟ੍ਰਿਕ SUV ਨੂੰ ਰੈਟਰੋ-ਫਿਊਚਰਿਸਟਿਕ ਲੁੱਕ ਦਿੱਤਾ ਗਿਆ ਹੈ। ਇਸਨੂੰ ਸਮਤਲ ਸਤ੍ਹਾ ਦੇ ਨਾਲ-ਨਾਲ ਬਾਹਰੀ ਹਿੱਸੇ ਨੂੰ ਕਾਫੀ ਆਕਰਸ਼ਕ ਰੱਖਿਆ ਗਿਆ ਹੈ। ਇਸ ਗੱਡੀ 'ਚ LED ਲਾਈਟਾਂ, 20-ਇੰਚ ਐਰੋਡਾਇਨਾਮਿਕ ਸਟਾਈਲਿਸ਼ ਅਲਾਏ ਵ੍ਹੀਲਸ ਸਮੇਤ ਕਈ ਸ਼ਾਨਦਾਰ ਫੀਚਰਸ ਮਿਲਣਗੇ। ਇਸ ਤੋਂ ਬਿਨ੍ਹਾਂ Ionic 5 ਵਿੱਚ ਵਰਗ DRLs, ਫਲੱਸ਼-ਫਿਟਿੰਗ ਦਰਵਾਜ਼ੇ ਦੇ ਹੈਂਡਲ, ਪਿਕਸਲੇਟਿਡ ਟੇਲ ਲਾਈਟਾਂ, ਸਪੌਇਲਰ ਅਤੇ ਸ਼ਾਰਕ ਫਿਨ ਐਂਟੀਨਾ ਦੇ ਨਾਲ LED ਹੈੱਡਲੈਂਪਸ ਦਿੱਤੇ ਗਏ ਹਨ।

ਕਾਰ ਦੇ ਕੈਬਿਨ 'ਚ ਯੂਨੀਵਰਸਲ ਆਈਲੈਂਡ ਫੀਚਰ ਵੀ ਦਿੱਤਾ ਗਿਆ ਹੈ, ਜਿਸਦੀ ਮਦਦ ਨਾਲ ਸੈਂਟਰ ਕੰਸੋਲ ਨੂੰ ਪਿੱਛੇ ਵੱਲ ਸਲਾਈਡ ਕੀਤਾ ਜਾ ਸਕਦਾ ਹੈ। ਇਹ ਇਲੈਕਟ੍ਰਾਨਿਕ ਤੌਰ 'ਤੇ ਅਡਜੱਸਟੇਬਲ ਫਰੰਟ ਸੀਟਾਂ ਪ੍ਰਾਪਤ ਕਰਦਾ ਹੈ। ਆਟੋ ਮਾਹਿਰਾਂ ਦਾ ਕਹਿਣਾ ਹੈ ਕਿ Hyundai IONIQ 5 ਸਤੰਬਰ ਵਿੱਚ ਰੋਲ ਆਊਟ ਕੀਤਾ ਜਾਵੇਗਾ ਅਤੇ ਅਕਤੂਬਰ ਵਿੱਚ ਵਿਕਰੀ ਲਈ ਉਪਲਬਧ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਇਸ ਇਲੈਕਟ੍ਰਿਕ ਕਾਰ ਦੀ ਕੀਮਤ 35 ਤੋਂ 40 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।

ਤੁਹਨੂੰ ਦੱਸ ਦੇਈਏ ਕਿ Hyundai Ionic 5 ਨੂੰ RWD ਅਤੇ AWD ਦੇ ਨਾਲ 58 kW ਜਾਂ 72.6 kW ਦਾ ਬੈਟਰੀ ਪੈਕ ਦਿੱਤਾ ਜਾ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ IONIQ 5 ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇੱਕ ਵੇਰੀਐਂਟ ਵਿੱਚ 58 kWh ਦੀ ਬੈਟਰੀ ਵਰਤੀ ਗਈ ਹੈ।

ਇਸ ਤੋਂ ਇਲਾਵਾ ਇਹ ਰੀਅਰ ਵ੍ਹੀਲ ਡਰਾਈਵ ਦੇ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ Ionic 5 ਇਲੈਕਟ੍ਰਿਕ ਕਾਰ ਨੂੰ 10 ਤੋਂ 80 ਫੀਸਦੀ ਤੱਕ ਚਾਰਜ ਕਰਨ 'ਚ ਸਿਰਫ 20 ਮਿੰਟ ਲੱਗਦੇ ਹਨ। ਸਿਰਫ 5 ਮਿੰਟ ਦੀ ਚਾਰਜਿੰਗ ਨਾਲ ਇਹ ਕਾਰ 100 ਕਿਲੋਮੀਟਰ ਤੱਕ ਚੱਲ ਸਕਦੀ ਹੈ।
Published by:rupinderkaursab
First published:

Tags: Auto, Auto industry, Auto news, Automobile, Electric, Electric Scooter, Hyundai, Hyundai i20 Active

ਅਗਲੀ ਖਬਰ