• Home
  • »
  • News
  • »
  • lifestyle
  • »
  • HYUNDAI TUCSON 2022 INDIA WEBSITE OFFICIAL LAUNCH ALL NEW TUCSON PRICE FEATURES MILEAGE GH AP AS

Hyundai ਲਾਂਚ ਕਰਨ ਜਾ ਰਹੀ ਭਾਰਤ 'ਚ ਧਮਾਕੇਦਾਰ ਕਾਰ, ਜਾਣੋ Features ਤੇ Price

ਨਵੀਂ ਟਕਸਨ (Hyundai Tucson) ਨੂੰ ਫਲੈਟ-ਬੋਟਮ ਸਟੀਅਰਿੰਗ ਵ੍ਹੀਲ ਨਾਲ ਅਪਡੇਟ ਕੀਤਾ ਗਿਆ ਹੈ, ਜੋ ਇੱਕ ਨਵੇਂ ਪੂਰੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਦੀ ਸੁਰੱਖਿਆ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ 10.25-ਇੰਚ ਦੀ ਵੱਡੀ ਟੱਚਸਕ੍ਰੀਨ ਡਿਸਪਲੇਅ ਅਤੇ ਪ੍ਰੀਮੀਅਮ ਅਪਹੋਲਸਟ੍ਰੀ ਵੀ ਮਿਲਦੀ ਹੈ। ਇਹ ਨਵੀਆਂ ਵਿਸ਼ੇਸ਼ਤਾਵਾਂ ਟਕਸਨ (Hyundai Tucson) ਨੂੰ ਵਧੇਰੇ ਪ੍ਰੀਮੀਅਮ ਅਤੇ ਵਿਸ਼ੇਸ਼ਤਾ ਨਾਲ ਭਰਪੂਰ SUV ਬਣਾਉਣ ਲਈ ਪੇਸ਼ ਕੀਤੇ ਗਏ ਹਨ।

  • Share this:
ਹੁੰਡਾਈ (Hyundai) ਕੰਪਨੀ ਆਪਣੀਆਂ ਕਾਰਾਂ ਲਈ ਵਿਸ਼ਵਭਰ ਵਿਚ ਜਾਣੀ ਜਾਂਦੀ ਹੈ। ਜਲਦ ਹੀ ਇਹ ਕੰਪਨੀ ਭਾਰਤ ਵਿਚ ਆਪਣੀ ਇਕ ਨਵੀਂ ਕਾਰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਦੀ ਵੈੱਬਸਾਈਟ ਉੱਤੇ ਹਾਲ ਹੀ ਵਿਚ 2022 Hyundai Tucson ਨੂੰ ਲਿਸਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਇਸ ਦਾ ਟੀਜ਼ਰ ਜਾਰੀ ਕੀਤਾ ਸੀ। ਨਵੇਂ ਸਟਾਈਲਿੰਗ ਐਲੀਮੈਂਟਸ ਤੋਂ ਇਲਾਵਾ ਇਸ SUV 'ਚ ਕਈ ਨਵੇਂ ਫੀਚਰਸ ਦੇਖਣ ਨੂੰ ਮਿਲਣਗੇ।

ਤੁਹਾਨੂੰ ਦੱਸ ਦੇਈਏ ਕਿ ਨਵੀਂ Tucson ਇੱਕ ਅੱਪਡੇਟ ਫਰੰਟ ਗ੍ਰਿਲ ਦੇ ਨਾਲ ਆਵੇਗੀ, ਜਿਸ ਦੇ ਦੋਵੇਂ ਪਾਸੇ LED DRLs ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ, ਇਸ ਵਿੱਚ ਫੌਗ ਲੈਂਪ ਹਾਊਸਿੰਗ (fog lamp housing) ਯਾਨੀ ਧੁੰਦ ਸਮੇਂ ਸੜਕ ‘ਤੇ ਕਾਰਗਰ ਲਾਈਟਾਂ ਦੇ ਨਾਲ ਇੱਕ ਫਰੰਟ ਬੰਪਰ ਵੀ ਮਿਲਦਾ ਹੈ। SUV ਵਿੱਚ LED ਟੇਲਲਾਈਟਸ, ਬਲੈਕਡ-ਆਊਟ ਬੀ ਅਤੇ ਸੀ-ਪਿਲਰ, ਰੀਅਰ ਵਿੰਡਸ਼ੀਲਡ ਇੰਟੀਗ੍ਰੇਟਿਡ ਹੁੰਡਈ ਲੋਗੋ, 18-ਇੰਚ ਦੇ ਡਿਊਲ-ਟੋਨ ਅਲੌਏ ਵ੍ਹੀਲ ਅਤੇ ਹੋਰ ਬਹੁਤ ਕੁਝ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਨਵੀਂ ਟਕਸਨ (Hyundai Tucson) ਨੂੰ ਫਲੈਟ-ਬੋਟਮ ਸਟੀਅਰਿੰਗ ਵ੍ਹੀਲ ਨਾਲ ਅਪਡੇਟ ਕੀਤਾ ਗਿਆ ਹੈ, ਜੋ ਇੱਕ ਨਵੇਂ ਪੂਰੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਦੀ ਸੁਰੱਖਿਆ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ 10.25-ਇੰਚ ਦੀ ਵੱਡੀ ਟੱਚਸਕ੍ਰੀਨ ਡਿਸਪਲੇਅ ਅਤੇ ਪ੍ਰੀਮੀਅਮ ਅਪਹੋਲਸਟ੍ਰੀ ਵੀ ਮਿਲਦੀ ਹੈ। ਇਹ ਨਵੀਆਂ ਵਿਸ਼ੇਸ਼ਤਾਵਾਂ ਟਕਸਨ (Hyundai Tucson) ਨੂੰ ਵਧੇਰੇ ਪ੍ਰੀਮੀਅਮ ਅਤੇ ਵਿਸ਼ੇਸ਼ਤਾ ਨਾਲ ਭਰਪੂਰ SUV ਬਣਾਉਣ ਲਈ ਪੇਸ਼ ਕੀਤੇ ਗਏ ਹਨ।

ਜੇ ਇਸ ਕਾਰ ਦੇ ਇੰਜਣ ਬਾਰੇ ਗੱਲ ਕਰੀਏ ਤਾਂ ਇਹ ਪੈਟਰੋਲ ਅਤੇ ਡੀਜ਼ਲ ਦੋਨਾਂ ਵਿਕਲਪਾਂ ਦੇ ਨਾਲ ਆਊਟਗੋਇੰਗ ਮਾਡਲ ਵਾਂਗ ਉਪਲੱਬਧ ਹੋਵੇਗੀ। ਟ੍ਰਾਂਸਮਿਸ਼ਨ ਵਿਕਲਪਾਂ ਵਿੱਚ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਯੂਨਿਟ ਸ਼ਾਮਲ ਹੋਣਗੇ। ਕੰਪਨੀ ਦਾ ਦਾਅਵਾ ਹੈ ਕਿ ਲਾਂਚ ਹੋਣ 'ਤੇ ਨਵੀਂ ਟਕਸਨ (Hyundai Tucson) ਜੀਪ ਕੰਪਾਸ, ਵੋਲਕਸਵੈਗਨ ਅਤੇ ਸੀ5 ਏਅਰਕ੍ਰਾਸ ਵਰਗੀਆਂ SUVs ਨਾਲ ਮੁਕਾਬਲਾ ਕਰੇਗੀ।

ਜ਼ਿਕਰਯੋਗ ਹੈ ਕਿ ਹੁੰਡਾਈ (Hyundai) ਅਗਲੇ ਮਹੀਨੇ ਭਾਰਤ ਵਿੱਚ ਸਭ ਤੋਂ ਪ੍ਰਸਿੱਧ ਛੋਟੇ ਆਕਾਰ ਦੀ SUV ਦਾ ਇੱਕ ਅਪਡੇਟ ਕੀਤਾ ਵਰਜ਼ਨ ਲਾਂਚ ਕਰਨ ਜਾ ਰਹੀ ਹੈ। Hyundai Venue ਨੂੰ ਭਾਰਤੀ ਬਾਜ਼ਾਰ 'ਚ 16 ਜੂਨ ਨੂੰ ਪੇਸ਼ ਕੀਤਾ ਜਾਵੇਗਾ। ਇਸ ਕਾਰ ਨੂੰ ਕਈ ਬਦਲਾਵਾਂ ਸਮੇਤ ਪੇਸ਼ ਕੀਤਾ ਜਾਵੇਗਾ। ਇਸ 'ਚ ਤੁਹਾਨੂੰ ਐਕਸਟੀਰਿਅਰ ਅਤੇ ਇੰਟੀਰੀਅਰ ਤੋਂ ਇਲਾਵਾ ਕਈ ਨਵੇਂ ਫੀਚਰ ਦੇਖਣ ਨੂੰ ਮਿਲਣਗੇ।

ਹੁੰਡਈ ਵੇਨਿਊ (Hyundai Venue) ਦੇ ਭਾਰਤ 'ਚ ਹੁਣ ਤੱਕ ਤਿੰਨ ਲੱਖ ਤੋਂ ਜ਼ਿਆਦਾ ਯੂਨਿਟ ਵਿਕ ਚੁੱਕੇ ਹਨ। ਹਾਲ ਹੀ 'ਚ ਕੰਪਨੀ ਨੇ ਇਸ ਉਪਲੱਬਧੀ ਦੀ ਜਾਣਕਾਰੀ ਦਿੱਤੀ ਸੀ। Hyundai ਦੀ Creta SUV ਵੀ ਭਾਰਤੀ ਬਾਜ਼ਾਰ 'ਚ ਕਾਫੀ ਮਸ਼ਹੂਰ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਕ੍ਰੇਟਾ ਦਾ ਅਪਡੇਟਿਡ ਵਰਜ਼ਨ ਵੀ ਲਾਂਚ ਕਰਨ ਜਾ ਰਹੀ ਹੈ।
Published by:Amelia Punjabi
First published: