Home /News /lifestyle /

ਮੇਰੀ ਪਤਨੀ ਵਿੱਚ ਸੈਕਸ ਦੀ ਭੁੱਖ ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ?

ਮੇਰੀ ਪਤਨੀ ਵਿੱਚ ਸੈਕਸ ਦੀ ਭੁੱਖ ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ?

  • Share this:
ਮੈਂ ਪਿਛਲੇ 8 ਸਾਲਾਂ ਤੋਂ ਇੱਕ ਅਜਿਹੀ ਔਰਤ ਨਾਲ ਵਿਆਹੁਤਾ ਜ਼ਿੰਦਗੀ ਗੁਜ਼ਾਰ ਰਿਹਾ ਹਾਂ ਜਿਸ ਵਿੱਚ ਸੈਕਸ ਦੀ ਭੁੱਖ ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਹੈ। ਪਿਛਲੇ ਸਾਲ ਅਸੀਂ ਬਹੁਤ ਹੀ ਸਾਵਧਾਨੀ ਨਾਲ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਅਸੀਂ ਬਿਨਾਂ ਕਿਸੀ ਪਾਬੰਦੀ ਵਾਲੇ ਵਿਆਹ (Open Marriage) ਦੀ ਵਿਵਸਥਾ 'ਚ ਰਹਾਂਗੇ ਅਤੇ ਅਸੀਂ ਦੋਵਾਂ ਨੇ ਆਪਣੇ-ਆਪਣੇ ਦੋਸਤਾਂ ਨੂੰ ਜਿਨਸੀ/ਯੌਨ ਦਿਲਚਸਪੀ ਨਾਲ ਜੁੜੇ ਸੰਦੇਸ਼/ਟੈਕਸਟ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਆਖ਼ਿਰਕਾਰ ਮੇਰੀ ਪਤਨੀ ਨੂੰ ਇੱਕ ਅਜਿਹਾ ਵਿਅਕਤੀ ਮਿਲ ਗਿਆ ਜਿਸ ਦੇ ਪ੍ਰਤੀ ਉਹ ਬਹੁਤ ਜ਼ਿਆਦਾ ਆਕਰਸ਼ਿਤ ਸੀ ਪਰ ਉਹ ਉਸ ਵਿਅਕਤੀ ਨੂੰ ਮਿਲਣ ਅਤੇ ਉਸ ਨਾਲ ਫਿਜ਼ੀਕਲ ਰਿਲੇਸ਼ਨ ਸ਼ੁਰੂ ਕਰਨ ਤੋਂ ਝਿਜਕ ਰਹੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਮੈਂ ਸੋਚਾਂਗਾ ਕਿ ਉਸ ਨੇ ਮੈਨੂੰ ਛੱਡ ਦਿੱਤਾ ਹੈ। ਹਾਲਾਂਕਿ, ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਸਾਡੇ ਵਿਆਹ ਨਾਲ ਉਹ ਸੰਤੁਸ਼ਟ ਨਹੀਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਸ ਨੂੰ ਆਪਣੀ ਭਾਲ ਜਾਰੀ ਰੱਖਣੀ ਚਾਹੀਦੀ ਹੈ। ਇਸ ਸਥਿਤੀ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ?

ਸੱਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਦੋਵੇਂ ਹੀ ਖੁਸ਼ਹਾਲ ਸੈਕਸ ਜੀਵਨ ਬਤੀਤ ਕਰਨਾ ਚਾਹੁੰਦੇ ਹੋ। ਹਾਲਾਂਕਿ, ਇਸ ਸਮੱਸਿਆ ਦੀਆਂ ਬਹੁਤ ਸਾਰੀਆਂ ਪਰਤਾਂ ਹਨ। ਜ਼ਿਆਦਾਤਰ ਲੋਕਾਂ 'ਚ ਜਿਨਸੀ/ਯੌਨ ਇੱਛਾ/ਕਾਮਨਾ ਦੀਆਂ ਦੋ ਸ਼੍ਰੇਣੀਆਂ ਹੁੰਦੀਆਂ ਹਨ - ਆਪਣੇ ਆਪ ਵਿੱਚ ਸਫੁਰਤ/ਗਤੀਸ਼ੀਲ ਇੱਛਾ (ਜਿਸ ਦੇ ਤਹਿਤ ਦਿਨ ਵਿੱਚ ਕਈ ਵਾਰ ਤੁਹਾਡੇ ਅੰਦਰ ਜਿਨਸੀ/ਯੌਨ ਇੱਛਾ ਜਾਗਦੀ ਹੈ ਅਤੇ ਆਮ ਤੌਰ 'ਤੇ ਇਸ ਵਿੱਚ ਕੋਈ ਜ਼ਿਆਦਾ ਸਰੀਰਕ ਉਤੇਜਨਾ ਨਹੀਂ ਹੁੰਦੀ), ਅਤੇ ਜਵਾਬੀ ਜਿਨਸੀ/ਯੌਨ ਇੱਛਾ (ਜਿਸ ਵਿੱਚ ਤੁਹਾਨੂੰ ਉਤਸ਼ਾਹਿਤ ਹੋਣ ਲਈ ਸਰੀਰਕ ਉਤੇਜਨਾ (Stimulation) ਦੀ ਲੋੜ ਹੁੰਦੀ ਹੈ ਨਹੀਂ ਤਾਂ ਦਿਨ ਦੇ ਦੌਰਾਨ ਤੁਸੀਂ ਸੈਕਸ ਬਾਰੇ ਕਦੇ ਸੋਚਦੇ ਵੀ ਨਹੀਂ ਜਾਂ ਉੱਤੇਜਿਤ ਨਹੀਂ ਹੁੰਦੇ)।

ਇੱਥੇ ਇੰਝ ਜਾਪਦਾ ਹੈ ਕਿ ਤੁਹਾਡੀ ਪਤਨੀ ਪਹਿਲੀ ਸ਼੍ਰੇਣੀ (ਆਪਣੇ ਆਪ ਵਿੱਚ ਸਫੁਰਤ/ਗਤੀਸ਼ੀਲ ਸੈਕਸ ਦੀ ਇੱਛਾ) ਵਿੱਚ ਆਉਂਦੀ ਹੈ ਅਤੇ ਤੁਸੀਂ ਦੂਜੀ ਸ਼੍ਰੇਣੀ (ਜਵਾਬੀ ਯੌਨ ਇੱਛਾ) ਵਿੱਚ ਆਉਂਦੇ ਹੋ। ਇਸ ਲਈ ਪਹਿਲੀ ਸਲਾਹ ਜੋ ਮੈਂ ਤੁਹਾਨੂੰ ਦੇਣਾ ਚਾਹੁੰਦੀ ਹਾਂ ਉਹ ਹੈ ਕਿ ਤੁਸੀਂ ਇਨ੍ਹਾਂ ਦੋਵਾਂ ਕਿਸਮਾਂ ਦੀਆਂ ਸੈਕਸ ਇੱਛਾਵਾਂ ਅਤੇ ਇਸ ਨਾਲ ਬਿਹਤਰ ਤਾਲਮੇਲ ਕਾਇਮ ਕਰਨ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰੋ। ਪਰ ਇਹ ਤੁਹਾਡੀ ਸਮੱਸਿਆ ਦਾ ਪੂਰਾ ਹੱਲ ਨਹੀਂ ਹੋ ਸਕਦਾ।

ਵਿਆਹ ਤੋਂ ਬਾਹਰ ਜਾ ਕੇ ਸਰੀਰਕ ਸੰਬੰਧ ਬਣਾਉਣ ਲਈ ਤੁਹਾਡੀ ਪਤਨੀ ਦੀ ਝਿਜਕ ਬਿਲਕੁਲ ਸਹੀ ਹੈ। ਬਿਨਾਂ ਪਾਬੰਦੀ ਵਾਲੇ ਵਿਆਹ (Open Marriage) ਦੇ ਨਾਲ ਜਿਉਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਸੈਕਸ ਤੁਹਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਸਾਨੂੰ ਅਜਿਹਾ ਸਿਖਾਇਆ-ਪੜ੍ਹਾਇਆ ਜਾਂਦਾ ਹੈ ਕਿ ਸਾਡੀ ਵਿਆਹ ਵਾਲੀ ਦੁਨੀਆ 'ਚ ਭਾਵਨਾਤਮਕ ਜੁੜਾਵ ਤੋਂ ਬਗੈਰ ਸੈਕਸ ਬਿਲਕੁਲ ਸੁਭਾਵਿਕ ਨਹੀਂ ਹੈ।

ਆਪਣੀ ਪਤਨੀ ਨਾਲ ਗੱਲ ਕਰਨ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੀਆਂ ਸੀਮਾਵਾਂ ਅਤੇ ਤਰਜੀਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਤੁਹਾਡੇ ਵਿਆਹ ਦਾ ਮੁੱਖ ਅਧਾਰ ਕੀ ਹੈ, ਕੀ ਇਹ ਉਹ ਵਿਸ਼ਵਾਸ ਹੈ ਜਿਸ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ।

ਤੁਹਾਨੂੰ ਬਿਨਾਂ ਪਰੇਸ਼ਾਨੀ ਦਿੱਤੇ ਸਰੀਰਕ ਤੌਰ 'ਤੇ ਉਹ ਕਿਸ ਹੱਦ ਤੱਕ ਜਾ ਸਕਦੀ ਹੈ? ਕੀ ਅਜਿਹੀ ਕੋਈ ਸਥਿਤੀ ਹੈ ਜਦੋਂ ਤੁਸੀਂ ਆਪਣੇ ਆਪ ਵਿੱਚ ਅਸੁਰੱਖਿਅਤ ਮਹਿਸੂਸ ਕਰਦੇ ਹੋ ਅਤੇ ਆਪਣੇ ਆਪ ਨੂੰ ਮਾਮੂਲੀ ਸਮਝਣਾ ਸ਼ੁਰੂ ਕਰ ਦਿੰਦੇ ਹੋ? ਆਪਣੀਆਂ ਭਾਵਨਾਵਾਂ, ਆਪਣੀ ਈਗੋ (Ego) ਅਤੇ ਮਾਨਸਿਕ ਸੀਮਾਵਾਂ ਬਾਰੇ ਤੁਸੀਂ ਆਪਣੇ ਵਿਚਾਰ ਸਪਸ਼ੱਟ ਕਰੋ ਅਤੇ ਆਪਣੀ ਪਤਨੀ ਨੂੰ ਵੀ ਇਸ ਬਾਰੇ ਸਪਸ਼ੱਟ ਦੱਸੋ।

ਇਹ ਬਹੁਤ ਹੀ ਮਹੱਤਵਪੂਰਣ ਹੈ ਅਤੇ ਕਿਰਪਾ ਕਰਕੇ ਆਪਣੇ ਆਪ ਨਾਲ ਇਮਾਨਦਾਰ ਰਹੋ ਕਿਉਂਕਿ ਤੁਸੀਂ ਆਪਣੀ ਪਤਨੀ ਨਾਲ ਅਜਿਹਾ ਨਾ ਕਰਨ 'ਤੇ ਨਾਰਾਜ਼ ਹੋਵੋਗੇ। ਕਿਸੀ ਵੀ ਵਿਆਹ ਵਿੱਚ ਨਾਰਾਜ਼ਗੀ ਇੱਕ ਖਤਰਨਾਕ ਜ਼ਹਿਰ ਦੀ ਤਰ੍ਹਾਂ ਹੁੰਦੀ ਹੈ ਅਤੇ ਇਸ ਦਾ ਕੋਈ ਇਲਾਜ਼ ਨਹੀਂ ਹੁੰਦਾ।

ਹੁਣ ਤੁਹਾਨੂੰ ਆਪਣੀ ਪਤਨੀ ਨਾਲ ਇਮਾਨਦਾਰ ਅਤੇ ਖੁੱਲ੍ਹੀ ਗੱਲਬਾਤ ਕਰਨੀ ਚਾਹੀਦੀ ਹੈ। ਉਸ ਨੂੰ ਦੱਸੋ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਤੁਹਾਡੀ ਸੀਮਾ ਕੀ ਹੈ ਅਤੇ ਤੁਹਾਡੇ ਇਸ ਵਿਵਸਥਾ ਬਾਰੇ ਕੀ ਵਿਚਾਰ ਹਨ। ਇਸ ਤੋਂ ਬਾਅਦ ਜਦੋਂ ਉਹ ਆਪਣੀਆਂ ਚਿੰਤਾਵਾਂ ਅਤੇ ਇਸ ਦੇ ਕਾਰਣ ਦੱਸਦੀ ਹੈ ਤਾਂ ਉਸ ਨੂੰ ਧਿਆਨ ਨਾਲ ਸੁਣੋ। ਆਪਣੀ ਪਤਨੀ ਨੂੰ ਇਸ ਵਿਵਸਥਾ ਅਨੁਸਾਰ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਤੋਂ ਪਹਿਲਾਂ, ਇਹ ਸੁਨਿਸ਼ਚਿਤ ਕਰੋ ਕਿ ਇਹ ਵਿਵਸਥਾ ਤੁਹਾਡੇ ਦੋਵਾਂ ਦੀਆਂ ਮੂਲ ਜ਼ਰੂਰਤਾਂ ਅਤੇ ਸੀਮਾਵਾਂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਨਾ ਕਰੇ।

ਅਜਿਹਾ ਲੱਗਦਾ ਹੈ ਕਿ ਤੁਹਾਡੇ ਦੋਵਾਂ ਵਿੱਚ ਇੱਕ ਬਹੁਤ ਹੀ ਮਜ਼ਬੂਤ ​​ਭਾਵਨਾਤਮਕ ਸੰਬੰਧ ਹੈ ਅਤੇ ਇਸ ਵਿੱਚ ਇੱਕ-ਦੂਜੇ ਪ੍ਰਤੀ ਹਮਦਰਦੀ ਵੀ ਹੈ ਅਤੇ ਸੰਵੇਦਨਸ਼ੀਲਤਾ ਵੀ। ਜੇਕਰ ਤੁਸੀਂ ਇਸ ਨੂੰ ਮੁੱਖ ਰੱਖਦੇ ਹੋ ਤਾਂ ਤੁਹਾਨੂੰ ਕਿਸੀ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ।
Published by:Anuradha Shukla
First published:

Tags: Human sexuality, Love life, Sex

ਅਗਲੀ ਖਬਰ