Home /News /lifestyle /

IAF ਕਾਰਗਿਲ ਦੀ ਲੜਾਈ 'ਚ ਭੂਮਿਕਾ ਨਿਭਾਉਣ ਵਾਲੇ MIG-21 ਸਕੁਐਡਰਨ ਨੂੰ ਕਰੇਗੀ ਰਿਟਾਇਰ, ਜਾਣੋ ਵਜ੍ਹਾ

ਵੈਸੇ ਤਾਂ ਭਾਰਤ ਦੀ ਹਵਾਈ ਸੈਨਾ ਦੇ ਕੋਲ ਇੱਕ ਤੋਂ ਵਧੀਆ ਲੜਾਕੂ ਜਹਾਜ਼ ਮੌਜੂਦ ਹਨ ਪਰ ਜਦੋ ਗੱਲ MIG-21 ਸਕੁਐਡਰਨ ਦੀ ਆਉਂਦੀ ਹੈ ਤਾਂ ਅਚਾਨਕ ਪਾਕਿਸਤਾਨ ਦੇ ਨਾਲ ਲੜੀ ਲੜਾਈ ਯਾਦ ਆ ਜਾਂਦੀ ਹੈ ਕਿਉਂਕਿ ਇਸ MIG-21 ਸਕੁਐਡਰਨ ਨੇ ਪਾਕਿਸਤਾਨ ਨੂੰ ਚੰਗਾ ਮਜ਼ਾ ਚਖਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਅਭਿਨੰਦਨ ਵਰਥਮਾਨ ਵੀ ਇਸੇ ਦਾ ਹਿੱਸਾ ਸਨ ਜਦੋਂ ਉਹ ਪਾਕਿਸਤਾਨ ਦੇ ਜਹਾਜ਼ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਚਲੇ ਗਏ ਸਨ।।

ਹੋਰ ਪੜ੍ਹੋ ...
  • Share this:

ਇਸ ਸਕੁਐਡਰਨ ਨੂੰ "Sword Arms" ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਭਾਰਤ ਦੇ ਬਾਲਾਕੋਟ ਹਮਲੇ ਤੋਂ ਬਾਅਦ ਇਸ ਨੇ ਹੀ ਪਾਕਿਸਤਾਨ ਦੀ ਜਵਾਬੀ ਕਾਰਵਾਈ ਨੂੰ ਰੋਕਿਆ ਸੀ। ਤੁਹਾਨੂੰ ਦੱਸ ਦੇਈਏ ਕਿ ਵਰਥਮਾਨ ਨੇ ਇਸ ਨਾਲ ਹੀ ਦੁਸ਼ਮਣ ਦੇ ਜੈੱਟ ਨੂੰ ਡੇਗ ਦਿੱਤਾ ਸੀ ਅਤੇ ਇਸ ਲਈ ਉਸਨੂੰ ਤਤਕਾਲੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਵੀਰ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ MIG-21 ਸਕੁਐਡਰਨ ਨੂੰ 1963 ਵਿੱਚ IAF ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਹ ਸਕੁਐਡਰਨ ਸ੍ਰੀਨਗਰ ਵਿੱਚ ਸਥਿਤ ਹੈ ਤੇ ਇਸਦੇ ਨੰਬਰ 51 ਸਕੁਐਡਰਨ ਨੂੰ 30 ਸਤੰਬਰ ਨੂੰ ਨੰਬਰ ਪਲੇਟ ਕੀਤਾ ਜਾਵੇਗਾ। ਨੰਬਰ ਪਲੇਟਿੰਗ ਇੱਕ ਸਕੁਐਡਰਨ ਦੀ ਸੇਵਾਮੁਕਤੀ ਨੂੰ ਦਰਸਾਉਂਦੀ ਹੈ ਜਿਸ ਵਿੱਚ ਆਮ ਤੌਰ 'ਤੇ 17-20 ਜਹਾਜ਼ ਸ਼ਾਮਲ ਹੁੰਦੇ ਹਨ।

ਇੱਕ ਹੋਰ ਬਹੁਤ ਅਹਿਮ ਗੱਲ ਇਸ ਬਾਰੇ ਹੈ ਕਿ ਇਸਨੇ 1999 ਵਿੱਚ ਕਾਰਗਿਲ ਦੀ ਲੜਾਈ ਵਿੱਚ ਵੀ ਭਾਰਤੀ ਹਵਾਈ ਸੈਨਾ ਦੇ ਮਿਸ਼ਨ ਵਿੱਚ ਭੂਮਿਕਾ ਨਿਭਾਈ ਸੀ। ਇਹ 'ਆਪ੍ਰੇਸ਼ਨ ਸਫ਼ੈਦ ਸਾਗਰ' ਸਮੇਤ ਕਈ ਸਫਲ ਮਿਸ਼ਨਾਂ ਦਾ ਹਿੱਸਾ ਰਿਹਾ ਹੈ।

ਫ਼ਿਰ ਇਸਨੂੰ ਰਿਟਾਇਰ ਕਿਉਂ ਕੀਤਾ ਜਾ ਰਿਹਾ ਹੈ?

ਇਸ ਤੇ ਭਾਰਤੀ ਹਵਾਈ ਸੈਨਾ ਦੇ ਮੁਖੀ ਦਾ ਕਹਿਣਾ ਹੈ ਕਿ ਇਹ ਆਧੁਨਿਕਤਾ ਮੁਹਿੰਮ ਦਾ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ। ਸਿਰਫ MIG-21 ਸਕੁਐਡਰਨ ਹੀ ਨਹੀਂ ਬਲਕਿ ਇਸ ਲਿਸਟ ਵਿੱਚ ਹੋਰ ਵੀ ਸਕੁਐਡਰਨ ਹਨ ਜਿਹਨਾਂ ਨੂੰ ਹੌਲੀ-ਹੌਲੀ ਰਿਟਾਇਰ ਕੀਤਾ ਜਾਵੇਗਾ। ਇਹ ਕਦਮ 2025 ਤੱਕ MIG-21 ਨੂੰ ਪੜਾਅਵਾਰ ਖਤਮ ਕਰਨ ਦੀਆਂ IAF ਦੀਆਂ ਸਮੁੱਚੀਆਂ ਯੋਜਨਾਵਾਂ ਦਾ ਹਿੱਸਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਭਾਰਤੀ ਹਵਾਈ ਸੈਨਾ ਦੇ ਕੋਲ ਲਗਭਗ 70 MIG-21 ਜਹਾਜ਼ ਅਤੇ 50 MIG-29 ਹਨ।

IAF ਦੇ ਇੱਕ ਅਧਿਕਾਰੀ ਨੇ ਕਿਹਾ, "ਅਸੀਂ MIG-29 ਫਲੀਟ ਨੂੰ ਰਿਟਾਇਰ ਕਰਨ ਦੀ ਵੀ ਯੋਜਨਾ ਬਣਾ ਰਹੇ ਹਾਂ ਅਤੇ ਅਗਲੇ ਪੰਜ ਸਾਲਾਂ ਵਿੱਚ ਇਹ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।"

ਰੱਖਿਆ ਮੰਤਰਾਲੇ ਨੇ ਆਪਣੇ ਪੁਰਾਣੇ ਲੜਾਕੂ ਜਹਾਜ਼ਾਂ ਦੇ ਫਲੀਟ ਨੂੰ ਬਦਲਣ ਵਿੱਚ ਆਈਏਐਫ ਦੀ ਮਦਦ ਕਰਨ ਲਈ ਪਿਛਲੇ ਸਾਲ ਫਰਵਰੀ ਵਿੱਚ 83 ਤੇਜਸ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚਏਐਲ) ਨਾਲ 48,000 ਕਰੋੜ ਰੁਪਏ ਦਾ ਸੌਦਾ ਕੀਤਾ ਸੀ।

ਭਾਰਤੀ ਹਵਾਈ ਸੈਨਾ 114 ਮਲਟੀ-ਰੋਲ ਫਾਈਟਰ ਏਅਰਕ੍ਰਾਫਟ (MRFA) ਦੀ ਖਰੀਦ ਦੀ ਪ੍ਰਕਿਰਿਆ ਵਿੱਚ ਵੀ ਹੈ। ਭਾਰਤ ਆਪਣੀ ਹਵਾਈ ਸ਼ਕਤੀ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਮਜ਼ਬੂਤ ​​ਕਰਨ ਲਈ ਪੰਜਵੀਂ ਪੀੜ੍ਹੀ ਦੇ ਮੱਧਮ ਭਾਰ ਵਾਲੇ ਲੜਾਕੂ ਜਹਾਜ਼ ਨੂੰ ਵਿਕਸਤ ਕਰਨ ਲਈ 5 ਬਿਲੀਅਨ ਡਾਲਰ ਦੇ ਇੱਕ ਅਭਿਲਾਸ਼ੀ ਪ੍ਰੋਜੈਕਟ 'ਤੇ ਵੀ ਕੰਮ ਕਰ ਰਿਹਾ ਹੈ।

Published by:Drishti Gupta
First published:

Tags: Indian Army, Retirement