Home /News /lifestyle /

IBPS Clerk recruitment 2020: 2557 ਅਸਾਮੀਆਂ ਲਈ ਵਿੰਡੋ ਖੁੱਲੀ, ਜਾਣੋ ਆਖਰੀ ਮਿਤੀ

IBPS Clerk recruitment 2020: 2557 ਅਸਾਮੀਆਂ ਲਈ ਵਿੰਡੋ ਖੁੱਲੀ, ਜਾਣੋ ਆਖਰੀ ਮਿਤੀ

IBPS Clerk recruitment 2020: 2557 ਅਸਾਮੀਆਂ ਲਈ ਵਿੰਡੋ ਖੁੱਲੀ

IBPS Clerk recruitment 2020: 2557 ਅਸਾਮੀਆਂ ਲਈ ਵਿੰਡੋ ਖੁੱਲੀ

IBPS Clerk recruitment 2020: ਇੰਸਟੀਚਿਊਟ ਆਫ ਬੈਂਕਿੰਗ ਐਂਡ ਪਰਸਨਲ ਸਿਲੈਕਸ਼ਨ (ਆਈਬੀਪੀਐਸ) (Institute of Banking Personnel Selection, IBPS) ਨੇ ਕਲਰਕਾਂ ਦੀ 2557 ਭਰਤੀਆਂ ਲਈ ਵਿੰਡੋ ਖੋਲੀ ਹੈ। ਇਹ ਜਾਣਕਾਰੀ ਇਕ ਅਧਿਕਾਰਤ ਵੈੱਬਸਾਈਟ ibps.in ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਹੈ।

ਹੋਰ ਪੜ੍ਹੋ ...
  • Share this:
    IBPS Clerk recruitment 2020: ਇੰਸਟੀਚਿਊਟ ਆਫ ਬੈਂਕਿੰਗ ਐਂਡ ਪਰਸਨਲ ਸਿਲੈਕਸ਼ਨ (ਆਈਬੀਪੀਐਸ) (Institute of Banking Personnel Selection, IBPS) ਨੇ ਕਲਰਕਾਂ ਦੀ 2557 ਭਰਤੀਆਂ ਲਈ ਵਿੰਡੋ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਇਕ ਅਧਿਕਾਰਤ ਵੈੱਬਸਾਈਟ ibps.in ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਹੈ। ਇਸ ਵਾਰ ਅਪਲਾਈ ਕਰਨ ਲਈ 23 ਅਕਤੂਬਰ ਤੋਂ 6 ਨਵੰਬਰ ਤੱਕ ਦਾ ਸਮਾਂ ਦਿੱਤਾ ਜਾਵੇਗਾ। ਇਸ ਮਿਆਦ ਦੇ ਦੌਰਾਨ ਉਮੀਦਵਾਰਾਂ ਨੂੰ ਰਜਿਸਟਰ ਕਰਨਾ ਪਏਗਾ, ਐਪਲੀਕੇਸ਼ਨ ਵਿਚ ਕੁਰੈਕਸ਼ਨ ਅਤੇ ਫੀਸਾਂ ਦਾ ਭੁਗਤਾਨ ਕਰਨਾ ਪਏਗਾ।

    ਇਹ ਅਸਾਮੀਆਂ ਬੈਂਕ ਆਫ ਬੜੌਦਾ, ਕੇਨਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਯੂਕੋ ਬੈਂਕ, ਬੈਂਕ ਆਫ਼ ਇੰਡੀਆ, ਸੈਂਟਰਲ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ, ਇੰਡੀਅਨ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਵਿਚ ਖਾਲੀ ਅਸਾਮੀਆਂ ਲਈ ਕੀਤੀ ਜਾਏਗੀ।

    ਵਿਦਿਅਕ ਯੋਗਤਾ: ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਲਈ ਉਮੀਦਵਾਰਾਂ ਦੀ ਘੱਟੋ ਘੱਟ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਹੋਰ ਡਿਗਰੀਆਂ ਅਤੇ ਡਿਪਲੋਮੇ ਲਈ ਹੇਠ ਦਿੱਤੀ ਨੋਟੀਫਿਕੇਸ਼ਨ ਪੜ੍ਹੋ।

    ਅਰਜ਼ੀ ਦੀ ਫੀਸ

    SC/ST/PWBD/EXSM ਵਰਗ ਲਈ - 175/ ਰੁਪਏ

    ਬਾਕੀ ਹੋਰ ਵਰਗਾਂ ਲਈ – 850 ਰੁਪਏ

    ਆਨਲਾਈਨ ਤਰੀਕੇ ਨਾਲ ਭੁਗਤਾਨ ਹੋਵੇਗਾ। ਡੈਬਿਟ ਕਾਰਡ, ਕਰੈਡਿਟ ਕਾਰਡ, ਇੰਟਰਨੈਟ ਬੈਕਿੰਗ, ਮੋਬਾਇਲ ਵਾਲੇਟ ਰਾਹੀਂ ਫੀਸ ਦਾ ਭੁਗਤਾਨ ਕਰ ਸਕਦੇ ਹੋ।

    ਕਿਵੇਂ ਕਰ ਸਕਦੇ ਹੋ ਅਪਲਾਈ   

    IBPS ਦੀ ਵੈਬਸਾਈਟ www.ibps.in ਉਤੇ ਜਾ ਕੇ ਹੋਮ ਪੇਜ਼ ਉਤੇ ਦਿਖ ਰਹੇ “CRP Clerks” ਦੇ ਲਿੰਕ ਉਤੇ ਕਲਿਕ ਕਰੋ। ਨਵਾਂ ਪੇਜ ਖੁੱਲਣ ਉਤੇ “CLICK HERE TO APPLY ONLINE FOR CRP- Clerks (CRP-Clerks-X)” ਦੇ ਲਿੰਕ ਉਤੇ ਕਲਿਕ ਕਰੋ। ਇਸ ਤੋਂ ਬਾਅਦ “CLICK HERE FOR NEW REGISTRATION” ਉਤੇ ਕਲਿਕ ਕਰੋ। ਰਜਿਸਟ੍ਰੇਸ਼ਨ ਕਰੋ। ਇਸ ਤੋਂ ਬਾਅਦ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਨੰਬਰ ਜਾਂ ਪਾਸਵਰਡ ਬਣ ਜਾਣ ਤੋਂ ਬਾਅਦ ਅੱਗੇ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਕਰੋ।
    Published by:Ashish Sharma
    First published:

    Tags: Bank, Recruitment

    ਅਗਲੀ ਖਬਰ