Home /News /lifestyle /

IBPS RRB Govt Jobs: IBPS ਨੇ ਇਨ੍ਹਾਂ 8106 ਅਸਾਮੀਆਂ ਲਈ ਕੱਢੀ ਭਰਤੀ, ਜਲਦੀ ਕਰੋ ਅਪਲਾਈ

ਬੈਂਕ (Bank Jobs) ਵਿਚ ਨੌਕਰੀ (Sarkari Naukri) ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਬੈਂਕ ਨਾਲ ਸੰਬੰਧਿਤ ਆਸਾਮੀਆਂ ਭਰਨ ਲਈ ਪ੍ਰੀਖਿਆ ਲੈਣ ਵਾਲੀ ਅਧਿਕਾਰਤ ਸੰਸਥਾ ਹੈ। IBPS, ਹਰ ਸਾਲ RRB ਨਾਂ ਦੀ ਇੱਕ ਰਾਸ਼ਟਰੀ ਪੱਧਰ ਦੀ ਬੈਂਕਿੰਗ ਪ੍ਰੀਖਿਆ ਆਯੋਜਿਤ ਕਰਦੀ ਹੈ। ਇਹ ਪ੍ਰੀਖਿਆ ਉਹਨਾਂ ਉਮੀਦਵਾਰਾਂ ਲਈ ਕਰਵਾਈ ਜਾਂਦੀ ਹੈ ਜੋ ਖੇਤਰੀ ਗ੍ਰਾਮੀਣ ਬੈਂਕ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ।

ਹੋਰ ਪੜ੍ਹੋ ...
  • Share this:

ਹਾਲ ਹੀ ਵਿਚ ਇਸ ਸੰਸਥਾ ਨੇ ਅਫਸਰ ਸਕੇਲ-1 (PO), ਆਫਿਸ ਅਸਿਸਟੈਂਟ- ਮਲਟੀਪਲ (ਕਲਰਕ) ਅਤੇ ਅਫਸਰ ਸਕੇਲ II ਅਤੇ III (IBPS RRB Recruitment 2022) ਦੀਆਂ ਅਸਾਮੀਆਂ ਭਰਨ ਲਈ ਬਿਨੈ ਪੱਤਰ ਮੰਗੇ ਹਨ। ਜੋ ਉਮੀਦਵਾਰ ਦਿਲਚਸਪੀ ਰੱਖਦੇ ਹਨ ਅਤੇ ਇਹਨਾਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਯੋਗ ਹਨ, IBPS ਦੀ ਅਧਿਕਾਰਤ ਵੈੱਬਸਾਈਟ ibps.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 27 ਜੂਨ ਹੈ।

ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://www.ibps.in/crp-rrb-xi/ ਇਸ ਲਿੰਕ 'ਤੇ ਕਲਿੱਕ ਕਰਕੇ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਇਹਨਾਂ ਆਸਾਮੀਆਂ ਨਾਲ ਸੰਬੰਧਤ ਮੁਕੰਮਲ ਜਾਣਕਾਰੀ ਲਈ https://www.ibps.in/wp-content/uploads/RRB_XI_ADVT.pdf ਤੇ ਕਲਿਕ ਕਰ ਸਕਦੇ ਹੋ ਅਤੇ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਭਰਤੀ ਪ੍ਰਕਿਰਿਆ ਦੇ ਤਹਿਤ ਕੁੱਲ 8106 ਅਸਾਮੀਆਂ ਭਰੀਆਂ ਜਾਣੀਆਂ ਹਨ।

IBPS RRB Recruitment 2022 ਲਈ ਮਹੱਤਵਪੂਰਨ ਤਾਰੀਖਾਂ

  • ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ - 07 ਜੂਨ 2022

  • ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ - 27 ਜੂਨ 2022

IBPS RRB Recruitment 2022 ਲਈ ਅਸਾਮੀਆਂ ਦੇ ਵੇਰਵੇ

ਦਫਤਰ ਸਹਾਇਕ (ਮਲਟੀਪਲ)/ਕਲਰਕ, ਅਫਸਰ ਸਕੇਲ-I, II, III

IBPS RRB Recruitment 2022 ਲਈ ਯੋਗਤਾ ਮਾਪਦੰਡ

ਇਹਨਾਂ ਆਸਾਮੀਆਂ ਤਹਿਤ ਪੇਸ਼ ਕੀਤੀਆਂ ਵੱਖ ਵੱਖ ਪੋਸਟਾਂ ਲਈ ਵੱਖੋ ਵੱਖਰੀ ਯੋਗਤਾ ਦੀ ਮੰਗ ਕੀਤੀ ਗਈ ਹੈ। ਉਮੀਦਵਾਰਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਅਨੁਸਾਰੀ ਯੋਗਤਾ ਹੋਣੀ ਚਾਹੀਦੀ ਹੈ।

IBPS RRB Recruitment 2022 ਲਈ ਉਮਰ ਸੀਮਾ

  • ਦਫਤਰ ਸਹਾਇਕ (ਮਲਟੀਪਲ) - 18 ਸਾਲ ਤੋਂ 28 ਸਾਲ ਦੇ ਵਿਚਕਾਰ

  • ਅਫਸਰ ਸਕੇਲ-III (ਸੀਨੀਅਰ ਮੈਨੇਜਰ) - 21 ਸਾਲ ਤੋਂ ਉੱਪਰ - 40 ਸਾਲ ਤੋਂ ਘੱਟ

  • ਅਫਸਰ ਸਕੇਲ-II (ਮੈਨੇਜਰ) - 21 ਸਾਲ ਤੋਂ ਉੱਪਰ - 32 ਸਾਲ ਤੋਂ ਘੱਟ

  • ਅਫਸਰ ਸਕੇਲ-1 (ਸਹਾਇਕ ਮੈਨੇਜਰ) - 18 ਸਾਲ ਤੋਂ ਉੱਪਰ - 30 ਸਾਲ ਤੋਂ ਘੱਟ

Published by:rupinderkaursab
First published:

Tags: Centre govt, Government jobs, Govt, Jobs