Home /News /lifestyle /

ICAR Recruitment 2022: ICAR ਟੈਕਨੀਸ਼ੀਅਨ ਭਰਤੀ ਪ੍ਰੀਖਿਆ ਦੀ ਮਿਤੀ ਦਾ ਹੋਇਆ ਐਲਾਨ, ਜਾਣੋ ਪੈਟਰਨ

ICAR Recruitment 2022: ICAR ਟੈਕਨੀਸ਼ੀਅਨ ਭਰਤੀ ਪ੍ਰੀਖਿਆ ਦੀ ਮਿਤੀ ਦਾ ਹੋਇਆ ਐਲਾਨ, ਜਾਣੋ ਪੈਟਰਨ

ICAR Recruitment 2022(File Photo)

ICAR Recruitment 2022(File Photo)

ICAR Recruitment 2022: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਤੇ ਇਸ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਇੱਕ ਖੁਸ਼ਖਬਰੀ ਹੈ। ਭਾਰਤੀ ਖੇਤੀ ਖੋਜ ਸੰਸਥਾਨ (ICAR) ਵੱਲੋਂ ਟੈਕਨੀਸ਼ੀਅਨ ਭਰਤੀ ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਨੋਟਿਸ ਦੇ ਅਨੁਸਾਰ, ICAR ਟੈਕਨੀਸ਼ੀਅਨ ਭਰਤੀ ਪ੍ਰੀਖਿਆ 28 ਫਰਵਰੀ ਤੋਂ 2 ਮਾਰਚ ਅਤੇ 4 ਅਤੇ 5 ਮਾਰਚ 2022 ਨੂੰ ਹੋਵੇਗੀ।

ਹੋਰ ਪੜ੍ਹੋ ...
 • Share this:

  ICAR Recruitment 2022: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਤੇ ਇਸ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਇੱਕ ਖੁਸ਼ਖਬਰੀ ਹੈ। ਭਾਰਤੀ ਖੇਤੀ ਖੋਜ ਸੰਸਥਾਨ (ICAR) ਵੱਲੋਂ ਟੈਕਨੀਸ਼ੀਅਨ ਭਰਤੀ ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਨੋਟਿਸ ਦੇ ਅਨੁਸਾਰ, ICAR ਟੈਕਨੀਸ਼ੀਅਨ ਭਰਤੀ ਪ੍ਰੀਖਿਆ 28 ਫਰਵਰੀ ਤੋਂ 2 ਮਾਰਚ ਅਤੇ 4 ਅਤੇ 5 ਮਾਰਚ 2022 ਨੂੰ ਹੋਵੇਗੀ। ICAR ਟੈਕਨੀਸ਼ੀਅਨ ਭਰਤੀ ਪ੍ਰੀਖਿਆ ਦੀ ਸਮਾਂ-ਸਾਰਣੀ ਜਾਣਨ ਲਈ ਉਮੀਦਵਾਰ ICAR ਦੀ ਅਧਿਕਾਰਤ ਵੈੱਬਸਾਈਟ iari.res.in 'ਤੇ ਜਾ ਸਕਦੇ ਹਨ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਈਸੀਏਆਰ ਟੈਕਨੀਸ਼ੀਅਨ ਭਰਤੀ ਪ੍ਰੀਖਿਆ ਦਾ ਐਡਮਿਟ ਕਾਰਡ ਜਲਦੀ ਹੀ ਵੈਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। ਫਿਲਹਾਲ, ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਨਹੀਂ ਕੀਤੇ ਗਏ ਹਨ। ਆਈ.ਸੀ.ਏ.ਆਰ. ਭਰਤੀ ਪ੍ਰਖਿਆ ਲਈ ਐਡਮਿਟ ਕਾਰਡ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

  ਜ਼ਿਕਰਯੋਗ ਹੈ ਕਿ ਭਾਰਤੀ ਖੇਤੀ ਖੋਜ ਸੰਸਥਾਨ (ICAR) ਨੇ 10ਵੀਂ ਪਾਸ ਉਮੀਦਵਾਰਾਂ ਲਈ ICAR ਟੈਕਨੀਸ਼ੀਅਨ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਵਿੱਚ ਬੀਤੇ ਸਾਲ ਫਾਰਮ ਭਰਨ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਸੀ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਲਈ ICAR ਟੈਕਨੀਸ਼ੀਅਨ ਭਰਤੀ 2022 ਲਈ ਭਾਰਤੀ ਖੇਤੀ ਖੋਜ ਸੰਸਥਾਨ (ICAR) ਦੀ ਅਧਿਕਾਰਤ ਵੈੱਬਸਾਈਟ iari.res.in ਰਾਹੀਂ 18 ਦਸੰਬਰ 2021 ਤੋਂ 20 ਜਨਵਰੀ 2022 ਤੱਕ ਆਨਲਾਈਨ ਅਪਲਾਈ ਕਰਨ ਦਾ ਸਮਾਂ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਸ ਦੀ ਪ੍ਰੀਖਿਆ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਮੌਕਾ ਹੈ। ਕਿਉਂਕਿ ਇਸ ਵਾਰ ਜਾਰੀ ਨੋਟਿਸ ਦੇ ਅਨੁਸਾਰ, ICAR ਟੈਕਨੀਸ਼ੀਅਨ ਭਰਤੀ ਪ੍ਰੀਖਿਆ 28 ਫਰਵਰੀ ਤੋਂ 2 ਮਾਰਚ ਅਤੇ 4 ਅਤੇ 5 ਮਾਰਚ 2022 ਨੂੰ ਹੋਵੇਗੀ।

  ਕਿਹੋ ਜਿਹਾ ਹੋਵੇਗਾ IARI ਟੈਕਨੀਸ਼ੀਅਨ ਭਰਤੀ ਪ੍ਰੀਖਿਆ ਪੈਟਰਨ ?

  IARI ਟੈਕਨੀਸ਼ੀਅਨ ਭਰਤੀ ਪ੍ਰੀਖਿਆ ਔਨਲਾਈਨ ਮੋਡ ਵਿੱਚ ਹੋਵੇਗੀ। ਪ੍ਰੀਖਿਆ ਵਿੱਚ 100 ਆਬਜੈਕਟਿਵ ਟਾਈਪ ਪ੍ਰਸ਼ਨ ਪੁੱਛੇ ਜਾਣਗੇ। ਇਨ੍ਹਾਂ ਵਿੱਚ ਹਰ ਸਵਾਲ ਵਿੱਚ 4 ਮਲਟੀਪਲ ਚੁਆਇਸ ਆਪਸ਼ਨ ਹੋਣਗੇ ਜਿਨਾਂ ਵਿੱਚੋਂ ਸਹੀ ਦੀ ਚੋਣ ਕਰਨੀ ਹੋਵੇਗੀ। ਇਹ ਪ੍ਰਸ਼ਨ ਜਨਰਲ ਨਾਲੇਜ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਹੋਣਗੇ। ਹਰੇਕ ਭਾਗ ਵਿੱਚ 25 ਪ੍ਰਸ਼ਨ ਹੋਣਗੇ। ਹਰ ਸਵਾਲ ਇੱਕ ਅੰਕ ਦਾ ਹੋਵੇਗਾ। ਇਮਤਿਹਾਨ ਵਿੱਚ ਮਾਇਨਸ ਮਾਰਕਿੰਗ ਵੀ ਹੋਵੇਗੀ। ਹਰੇਕ ਗਲਤ ਜਵਾਬ ਲਈ ਇੱਕ ਚੌਥਾਈ ਅੰਕ ਕੱਟੇ ਜਾਣਗੇ।

  Published by:rupinderkaursab
  First published:

  Tags: Government job, India, Recruitment