• Home
  • »
  • News
  • »
  • lifestyle
  • »
  • ICICI BANK CUSTOMERS CAN NOW PAY CUSTOMS DUTY ONLINE KNOW HOW GH AP AS

ICICI Bank ਦੇ ਖਾਤਾਧਾਰਕਾਂ ਲਈ ਕਸਟਮ ਡਿਊਟੀ ਭਰਨਾ ਹੋਇਆ ਅਸਾਨ, ਜਾਣੋ ਸੌਖਾ ਤਰੀਕਾ

ਦੱਸ ਦੇਈਏ ਕਿ ਇਸ ਸੁਵਿਧਾ ਦਾ ਲਾਭ ਲੈਣ ਲਈ ਕਾਰਪੋਰੇਟ ਗਾਹਕ ਬੈਂਕ ਦੀ ਕਾਰਪੋਰੇਟ ਇੰਟਰਨੈੱਟ ਬੈਂਕਿੰਗ (CIB) ਅਤੇ ਮੋਬਾਈਲ ਬੈਂਕਿੰਗ ਐਪ InstaBIZ ਰਾਹੀਂ ਕਸਟਮ ਡਿਊਟੀ ਦਾ ਭੁਗਤਾਨ ਕਰ ਸਕਦੇ ਹਨ। ਜਦੋਂ ਕਿ ਰਿਟੇਲ ਗਾਹਕ ਬੈਂਕ ਦੇ ਰਿਟੇਲ ਇੰਟਰਨੈੱਟ ਬੈਂਕਿੰਗ ਪਲੇਟਫਾਰਮ ਰਾਹੀਂ ਭੁਗਤਾਨ ਕਰ ਸਕਣਗੇ।

ICICI Bank ਦੇ ਖਾਤਾਧਾਰਕਾਂ ਲਈ ਕਸਟਮ ਡਿਊਟੀ ਭਰਨਾ ਹੋਇਆ ਅਸਾਨ, ਜਾਣੋ ਸੌਖਾ ਤਰੀਕਾ

  • Share this:
ਆਈਸੀਆਈਸੀਆਈ (ICICI) ਬੈਂਕ ਦੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ ਹੈ। ਬੈਂਕ ਨੇ ਆਪਣੇ ਖਾਤਾਧਾਰਕਾਂ ਨੂੰ ਆਨਲਾਈਨ ਕਸਟਮ ਡਿਊਟੀ (customs duty) ਭਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਔਨਲਾਈਨ ਬੈਂਕਿੰਗ ਨੂੰ ਪ੍ਰਫੁਲਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਲਗਾਤਾਰਤਾ ਵਿੱਚ, ਬੈਂਕ ਦਾ ਇੱਕ ਵੱਡਾ ਕਦਮ ਹੈ।


ਕਾਰਪੋਰੇਟ ਅਤੇ ਰਿਟੇਲ ਗਾਹਕ ਦੋਵੇਂ ਹੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ICICI ਬੈਂਕ ਦੇ ਖਾਤਾਧਾਰਕ ਹੁਣ ਘਰ ਬੈਠੇ ਹੀ ਆਪਣੀ ਕਸਟਮ ਡਿਊਟੀ ਭਰ ਸਕਦੇ ਹਨ। ਗਾਹਕ ਦੁਆਰਾ ਇੰਡੀਅਨ ਕਸਟਮਜ਼ ਇਲੈਕਟ੍ਰਾਨਿਕ ਗੇਟਵੇ (ICEGATE) ਦੀ ਵੈੱਬਸਾਈਟ 'ਤੇ ਬੈਂਕਾਂ ਦੀ ਸੂਚੀ ਵਿੱਚੋਂ ICICI ਬੈਂਕ ਦੀ ਚੋਣ ਕਰਕੇ ਔਨਲਾਈਨ ਭੁਗਤਾਨ ਕਰਨ ਦੀ ਸੁਵਿਧਾ ਉਪਲਬਧ ਹੋਵੇਗੀ।


ਦੱਸ ਦੇਈਏ ਕਿ ਇਸ ਸੁਵਿਧਾ ਦਾ ਲਾਭ ਲੈਣ ਲਈ ਕਾਰਪੋਰੇਟ ਗਾਹਕ ਬੈਂਕ ਦੀ ਕਾਰਪੋਰੇਟ ਇੰਟਰਨੈੱਟ ਬੈਂਕਿੰਗ (CIB) ਅਤੇ ਮੋਬਾਈਲ ਬੈਂਕਿੰਗ ਐਪ InstaBIZ ਰਾਹੀਂ ਕਸਟਮ ਡਿਊਟੀ ਦਾ ਭੁਗਤਾਨ ਕਰ ਸਕਦੇ ਹਨ। ਜਦੋਂ ਕਿ ਰਿਟੇਲ ਗਾਹਕ ਬੈਂਕ ਦੇ ਰਿਟੇਲ ਇੰਟਰਨੈੱਟ ਬੈਂਕਿੰਗ ਪਲੇਟਫਾਰਮ ਰਾਹੀਂ ਭੁਗਤਾਨ ਕਰ ਸਕਣਗੇ।


ਜ਼ਿਕਰਯੋਗ ਹੈ ਕਿ ICICI ਬੈਂਕ ਦੇ ਹਿਤੇਸ਼ ਸੇਠੀਆ ਨੇ ਇਸ ਸੇਵਾ ਨੂੰ ਸ਼ੁਰੂ ਕਰਨ ਲਈ ਕੇਂਦਰੀ ਅਸਿੱਧੇ ਟੈਕਸ ( Central Indirect Taxes) ਅਤੇ ਕਸਟਮ ਬੋਰਡ ਦਾ ਧੰਨਵਾਦ ਕੀਤਾ ਹੈ। ਸੇਠੀਆ ਨੇ ਕਿਹਾ ਕਿ ਇਸ ਸੁਵਿਧਾ ਨਾਲ ਬੈਂਕ ਦੇ ਲੱਖਾਂ ਗਾਹਕਾਂ ਨੂੰ ਫਾਇਦਾ ਹੋਵੇਗਾ। ਇਸਦੇ ਨਾਲ ਹੀ ਦੱਸ ਦੇਈਏ ਕਿ ਆਈਸੀਆਈਸੀਆਈ ਬੈਂਕ ਪਿਛਲੇ ਇੱਕ ਦਹਾਕੇ ਤੋਂ ਸਿੱਧੇ ਅਤੇ ਅਸਿੱਧੇ ਟੈਕਸਾਂ ਦੇ ਭੁਗਤਾਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।


ਖਾਤਾਧਾਰਕ ਕਸਟਮ ਡਿਊਟੀ ਭਰਨ ਲਈ ਇੰਡੀਅਨ ਕਸਟਮਜ਼ ਇਲੈਕਟ੍ਰਾਨਿਕ ਗੇਟਵੇ (ICEGATE) ਦੀ ਵੈੱਬਸਾਈਟ 'ਤੇ ਬੈਂਕਾਂ ਦੀ ਸੂਚੀ ਵਿੱਚੋਂ ICICI ਬੈਂਕ ਦੀ ਚੋਣ ਕਰਕੇ ਔਨਲਾਈਨ ਭੁਗਤਾਨ ਕਰ ਸਕਦੇ ਹਨ। ਘਰ ਬੈਠੇ ਆਨਲਾਈਮ ਭੁਗਤਾਨ ਕਰਨ ਦਾ ਤਰੀਕਾ ਇਸ ਤਰ੍ਹਾਂ ਹੈ-


• ਇਸਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ICEGATE ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ।

• ਜਦੋਂ ਤੁਸੀਂ ਹੇਠਾਂ ਸਕ੍ਰੋਲ ਕਰਦੇ ਹੋ, ਤਾਂ ਤੁਹਾਨੂੰ ਦਸਤਾਵੇਜ਼ ਦੀ ਕਿਸਮ ਅਤੇ ਸਥਾਨ ਕੋਡ ਦੀ ਚੋਣ ਕਰਨੀ ਪਵੇਗੀ।

• ਇਸ ਤੋਂ ਬਾਅਦ ਇੰਪੋਰਟ ਐਕਸਪੋਰਟ ਕੋਡ (IEC) ਐਂਟਰ ਕਰਨਾ ਹੋਵੇਗਾ।

• ਭੁਗਤਾਨ ਕਰਨ ਲਈ, ਬੈਂਕਾਂ ਦੀ ਸੂਚੀ ਵਿੱਚੋਂ ICICI ਬੈਂਕ ਨੂੰ ਚੁਣਨਾ ਹੋਵੇਗਾ।

• ਇਸ ਤੋਂ ਬਾਅਦ, ਤੁਸੀਂ ਇੰਟਰਨੈਟ ਬੈਂਕਿੰਗ ਜਾਂ ਇੰਸਟਾਬਿਜ਼ ਐਪ ਵਿੱਚ ਲੌਗਇਨ ਕਰਕੇ ਆਪਣੀ ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।
Published by:Amelia Punjabi
First published: