Home /News /lifestyle /

ICICI ਬੈਂਕ ਨੇ ਵਧਾਈਆਂ FD ਵਿਆਜ ਦਰਾਂ, ਮਿਲੇਗਾ 6.80% ਦਾ ਵਿਆਜ, ਪੜ੍ਹੋ ਪੂਰੀ ਖਬਰ

RBI ਵਲੋਂ ਰੇਪੋ ਰੇਟ ਵਿੱਚ ਕੀਤੇ ਵਾਧੇ ਤੋਂ ਬਾਅਦ ਸਾਰੀਆਂ ਨਿੱਜੀ ਅਤੇ ਸਰਕਾਰੀ ਬੈਂਕਾਂ ਨੇ ਆਪਣੇ ਕਰਜ਼ੇ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ ਜਿਸ ਨਾਲ ਕਰਜ਼ੇ ਮਹਿੰਗੇ ਹੋ ਗਏ ਹਨ। ਇਸ ਵਿੱਚ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਦੌਰਾਨ ਬੈਂਕਾਂ ਨੇ ਆਪਣੀ FD ਵਿਆਜ ਦਰਾਂ ਵਿਚ ਵਾਧਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਲਗਭਗ ਸਾਰੀਆਂ ਬੈਂਕਾਂ ਨੇ ਆਪਣੀਆਂ FD ਵਿਆਜ ਦਰਾਂ ਵਧਾਈਆਂ ਹਨ ਅਤੇ ਕਈ ਬੈਂਕਾਂ ਨੇ ਤਾਂ ਇਹ ਵਾਧਾ ਇੱਕ ਵਾਰ ਤੋਂ ਜ਼ਿਆਦਾ ਕੀਤਾ ਹੈ।

ਹੋਰ ਪੜ੍ਹੋ ...
  • Share this:

ਨਿੱਜੀ ਖੇਤਰ ਦੇ ਦੂਜੇ ਸਭ ਤੋਂ ਵੱਡੇ ਬੈਂਕ ICICI ਬੈਂਕ ਨੇ ਆਪਣੀਆਂ ਵਿਆਜ ਦਰਾਂ ਵਿੱਚ ਵਾਧਾ ਕਰਦੇ ਹੋਏ 2 ਕਰੋੜ ਤੋਂ 5 ਕਰੋੜ ਦੀ FD 'ਤੇ ਵਿਆਜ ਨੂੰ 3.75% ਤੋਂ 6.80% ਕਰ ਦਿੱਤਾ ਹੈ। ਇਹ ਵਾਧਾ 23 ਨਵੰਬਰ ਤੋਂ ਲਾਗੂ ਹੈ। ਇਸ ਵਿੱਚ ਘੱਟੋ-ਘੱਟ 7 ਅਤੇ ਵੱਧ ਤੋਂ ਵੱਧ 10 ਦਿਨ ਲਈ FD ਕਰਵਾਈ ਜਾ ਸਕਦੀ ਹੈ।

ਜੇਕਰ ICICI ਬੈਂਕ ਦੀਆਂ ਵਿਆਜ ਦਰਾਂ ਦੀ ਗੱਲ ਕਰੀਏ ਤਾਂ ਉਹ ਇਸ ਪ੍ਰਕਾਰ ਹਨ:

1 ਸਾਲ ਤੋਂ ਲੈ ਕੇ 15 ਮਹੀਨਿਆਂ ਤੋਂ ਘੱਟ 6.75%

15 ਮਹੀਨਿਆਂ ਤੋਂ 3 ਸਾਲ ਤੱਕ 6.80%

3 ਸਾਲ, 1 ਦਿਨ ਤੋਂ 10 ਸਾਲ 6.50%

7 ਦਿਨਾਂ ਤੋਂ 29 ਦਿਨਾਂ ਤੱਕ 3.75%

30 ਦਿਨਾਂ ਤੋਂ 45 ਦਿਨਾਂ ਤੱਕ 4.75%

46 ਦਿਨਾਂ ਤੋਂ 60 ਦਿਨਾਂ ਤੱਕ 5.0%

61 ਦਿਨਾਂ ਤੋਂ 90 ਦਿਨਾਂ ਤੱਕ 5.25%

91 ਦਿਨਾਂ ਤੋਂ 184 ਦਿਨਾਂ ਤੱਕ 5.75%

185 ਦਿਨਾਂ ਤੋਂ 270 ਦਿਨਾਂ ਤੱਕ 6.0%

271 ਦਿਨਾਂ ਤੋਂ 1 ਸਾਲ ਤੋਂ ਘੱਟ 6.25%

ਜੇਕਰ ਕੋਈ ਵੀ ਬੈਂਕ ਵਿੱਚ 5 ਕਰੋੜ ਤੋਂ ਵੱਧ ਦੀ FD ਕਰਵਾਉਂਦਾ ਹੈ ਤਾਂ ਉਸਨੂੰ ਬੈਂਕ 23 ਨਵੰਬਰ ਤੋਂ ਘੱਟੋ-ਘੱਟ 3.75% ਤੋਂ ਵੱਧ ਤੋਂ ਵੱਧ 7.15% ਵਿਆਜ ਦੇਵੇਗੀ।ਤੁਹਾਨੂੰ ਦੱਸ ਦੇਈਏ ਕਿ ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਜਮ੍ਹਾਂ ਰਕਮਾਂ ਲਈ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਇਹ ਉਸੇ ਤਰ੍ਹਾਂ 3% ਤੋਂ 6.60% ਤੱਕ ਬਰਕਰਾਰ ਹਨ। ਸੀਨੀਅਰ ਨਾਗਰਿਕਾਂ ਨੂੰ 0.50% ਦਾ ਵਾਧੂ ਵਿਆਜ ਮਿਲੇਗਾ।

Published by:Drishti Gupta
First published:

Tags: Fd, FD interest rates, FD rates