• Home
 • »
 • News
 • »
 • lifestyle
 • »
 • ICICI GIFTS CUSTOMERS LESS LOAN INTEREST RATES BY POINT FIVE PER CENT FROM OCTOBER 1 AS

ICICI ਬੈਂਕ ਨੇ ਅਕਤੂਬਰ ਦੇ ਪਹਿਲੇ ਦਿਨ ਦਿੱਤਾ ਗਾਹਕਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ EMI ਉੱਤੇ ਹੋਵੇਗੀ ਬੱਚਤ

ICICI ਬੈਂਕ ਨੇ ਲੋਨ ਦੀ ਦਰਾਂ 0.05 ਫ਼ੀਸਦੀ ਤੱਕ ਘਟਾਉਣ ਦਾ ਫ਼ੈਸਲਾ ਕੀਤਾ ਹੈ। ਨਵੀਂ ਦਰ 1 ਅਕਤੂਬਰ ਤੋਂ ਲਾਗੂ ਹੋ ਗਈ ਹੈ।

ICICI ਬੈਂਕ ਨੇ ਅਕਤੂਬਰ ਦੇ ਪਹਿਲੇ ਦਿਨ ਦਿੱਤਾ ਗਾਹਕਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ EMI ਉੱਤੇ ਹੋਵੇਗੀ ਬੱਚਤ

 • Share this:
  ICICI ਬੈਂਕ ਨੇ ਲੋਨ ਦੀ ਦਰਾਂ 0.05 ਫ਼ੀਸਦੀ ਤੱਕ ਘਟਾਉਣ ਦਾ ਫ਼ੈਸਲਾ ਕੀਤਾ ਹੈ। ਨਵੀਂ ਦਰ 1 ਅਕਤੂਬਰ ਤੋਂ ਲਾਗੂ ਹੋ ਗਈ ਹੈ। ਇਸ ਫ਼ੈਸਲੇ ਨਾਲ ਗਾਹਕਾਂ ਨੂੰ ਵੱਡੀ ਰਾਹਤ ਮਿਲੇਗੀ।ਹਰ ਮਹੀਨੇ EMI ਉੱਤੇ 0.05 ਫ਼ੀਸਦੀ ਦੀ ਬੱਚਤ ਹੋਵੇਗੀ।ਇਸ ਦੇ ਇਲਾਵਾ ਸਰਕਾਰੀ ਬੈਂਕ Bank of India ਨੇ ਵੀ ਵਿਆਜ ਦਰਾਂ 0.05 ਫ਼ੀਸਦੀ ਤੱਕ ਘਟਾ ਦਿੱਤੀ ਹੈ ।ਤੁਹਾਨੂੰ ਦੱਸ ਦੇਈਂ ਕਿ ਸਤੰਬਰ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਯੂਕੋ ਬੈਂਕ ਨੇ ਲੋਨ ਉੱਤੇ ਲੱਗਣ ਵਾਲੇ ਵਿਆਜ ਦੀ ਦਰ ਘਟਾ ਦਿੱਤੀ ਹੈ।ਦੋਨਾਂ ਹੀ ਬੈਂਕਾਂ ਨੇ 0.05 ਫ਼ੀਸਦੀ ਦੀ ਕਟੌਤੀ ਕੀਤੀ ਹੈ। ਇੰਡੀਅਨ ਓਵਰਸੀਜ਼ ਬੈਂਕ ਨੇ ਵੀ ਐਮ ਸੀ ਐਲ ਆਰ ਵਿੱਚ 0.10 ਫ਼ੀਸਦੀ ਦੀ ਕਟੌਤੀ ਕੀਤੀ ਹੈ।
  ICICI ਬੈਂਕ ਦਾ ਨਵਾਂ ਫ਼ੈਸਟੀਵਲ ਆਫ਼ਰ- ICICI ਬੈਂਕ ਨੇ ਹਾਲ ਵਿੱਚ ਫ਼ੈਸਟੀਵਲ ਬੋਨਸ (Festive Bonanza) ਲਾਂਚ ਕੀਤਾ ਹੈ।ਜਿਸ ਵਿੱਚ ਕਈ ਆਫ਼ਰ ਮਿਲ ਰਹੇ ਹਨ।  ਇਸ ਵਿੱਚ ਵੱਡੇ ਬਰਾਂਡ ਅਤੇ ਈ-ਕਾਮਰਸ ਪਲੇਟਫ਼ਾਰਮ ਤੋਂ ਪ੍ਰੋਡਕਟਸ ਦੀ ਖ਼ਰੀਦ ਉੱਤੇ ਡਿਸਕਾਊਟ ਅਤੇ ਕੈਸ਼ ਬੈਕ ਮਿਲ ਰਿਹਾ ਹੈ।

  ਰਿਟੇਲ ਅਤੇ ਬਿਜ਼ਨੈੱਸ ਗਾਹਕਾਂ ਨੂੰ ਕਈ ਬੈਂਕਿੰਗ ਪ੍ਰੋਡਕਟਸ ਅਤੇ ਸਰਵਿਸਿਜ਼ ਉੱਤੇ ਆਕਰਸ਼ਕ ਬੈਨੀਫਿਟਸ ਵੀ ਮਿਲ ਰਹੇ ਹਨ। ਕੁੱਝ ਆਫ਼ਰ 1 ਅਕਤੂਬਰ 2020 ਤੋਂ ਉਪਲਬਧ ਹੋਣਗੇ ਅਤੇ ਦੂਜੇ ਤਿਉਹਾਰਾਂ ਸੀਜ਼ਨ ਦੌਰਾਨ ਕਿਸੇ ਤਾਰੀਖ ਨਾਲ ਆਉਣਗੇ ।
  ਲੋਨ ਪ੍ਰੋਡਕਟਸ ਉੱਤੇ ਮਿਲਣ ਵਾਲੇ ਬੈਨੀਫਿਟਸ- ICICI Bank ਹੋਮ ਲੋਨ ਤੇ ਦੂਜੇ ਬੈਂਕਾਂ ਵੱਲੋਂ ਹੋਮ ਲੋਨ ਅਤੇ ਬੈਲੰਸ ਟਰਾਂਸਫ਼ਰ ਕਰਨ ਉੱਤੇ  ਵਿਆਜ ਦਰ ( ਰੇਪੋ ਰੇਟ ਲਿੰਕਡ)  6.90 ਫ਼ੀਸਦੀ ਤੋਂ ਸ਼ੁਰੂ ਅਤੇ ਪ੍ਰੋਸੇਸਿੰਗ ਫ਼ੀਸ 3 000 ਰੁਪਏ ਤੋਂ ਸ਼ੁਰੂ ਹੈ।
  ਈ ਐਮ ਆਈ 1554 ਰੁਪਏ ਪ੍ਰਤੀ 1 ਲੱਖ ਰੁਪਏ 84 ਮਹੀਨੇ ਦੇ ਟਰਨਿਉਰ ਲਈ ਹੈ। ਮਹਿਲਾ ਗਾਹਕਾਂ ਲਈ 1,999 ਰੁਪਏ ਦੀ ਫਲੈਟ ਪ੍ਰੋਸੇਸਿੰਗ ਫ਼ੀਸ ਹੈ। ਟੂ ਵਹੀਲਰ ਲੋਨ ਉੱਤੇ ਈ ਐਮ ਆਈ 36 ਮਹੀਨੇ  ਦੇ ਟਰਨਿਉਰ ਲਈ 36 ਰੁਪਏ ਪ੍ਰਤੀ 1,000 ਰੁਪਏ ਹੈ ,  ਜੋ ਘੱਟ ਹੈ। 999 ਰੁਪਏ ਦੀ ਸਪੈਸ਼ਲ ਪ੍ਰੋਸੇਸਿੰਗ ਫ਼ੀਸ ਹੈ।

  ਇੰਸਟੈਂਟ ਪਰਸਨਲ ਲੋਨ ਉੱਤੇ ਵਿਆਜ 10.50%  ਫ਼ੀਸਦੀ ਤੋਂ  ਸ਼ੁਰੂ ਹੈ ਅਤੇ 3,999 ਰੁਪਏ ਦੀ ਪ੍ਰੋਸੇਸਿੰਗ ਫ਼ੀਸ ਹੈ।ਹੋਮ ਅਪਲਾਇੰਸੇਜ ਅਤੇ ਡਿਜੀਟਲ ਪ੍ਰੋਡਕਟਸ ਦੇ ਵੱਡੇ ਬਰਾਂਡਸ ਉੱਤੇ ਨੋ ਕੋਸਟ ਈ ਐਮ ਆਈ ਉਪਲੱਬਧ ਹੈ।ਰਿਟੇਲ ਗਾਹਕਾਂ ਅਤੇ ਬਿਜ਼ਨੈੱਸ ਗਾਹਕਾਂ ਨੂੰ ਮਿਲਣ ਵਾਲੇ ਆਫਰਸ ਵਿੱਚ ਲੋਨ ਦੀ ਪ੍ਰੋਸੇਸਿੰਗ ਫ਼ੀਸ ਵਿੱਚ ਛੁੱਟ,  ਘੱਟ EMI,  ਗਿਫ਼ਟ ਵਾਊਚਰ ਅਤੇ ਹੋਰ ਫ਼ਾਇਦੇ ਸ਼ਾਮਿਲ ਹਨ।
  ICICI ਬੈਂਕ ਕਰੈਡਿਟ/ ਡੇਬਿਟ ਕਾਰਡ,  ਨੈੱਟ ਬੈਂਕਿੰਗ ਅਤੇ ਡਿਜੀਟਲ ਵਾਲੇਟ ਬੈਂਕਿੰਗ ਪਾਕੇਟ ਦੇ ਯੂਜਰਸ ਨੂੰ ਵੀ ਬੈਨੀਫਿਟਸ ਮਿਲ ਰਹੇ ਹਨ।ਇਸ ਵਿੱਚ ਅਮੇਜਨ ,  ਫਲਿੱਪ ਕਾਰਟ,  ਪੇ ਟੀ ਐਮ ਅਤੇ ਟਾਟਾ ਕਲਿੱਕ ਉੱਤੇ 10 ਫ਼ੀਸਦੀ ਡਿਸਕਾਊਟ ਹੈ।
  Published by:Anuradha Shukla
  First published:
  Advertisement
  Advertisement