HOME » NEWS » Life

ਬੈਂਕ ਖਾਤੇ ‘ਚ ਹੈ 1500 ਰੁਪਏ ਤਾਂ ਵੀ ਮਿਲੇ ਜਾਵੇਗਾ ਹੋਮ ਲੋਨ, ਜਾਣੋ ਨਵੀਂ ਸਕੀਮ ਬਾਰੇ

News18 Punjabi | News18 Punjab
Updated: September 16, 2020, 8:39 PM IST
share image
ਬੈਂਕ ਖਾਤੇ ‘ਚ ਹੈ 1500 ਰੁਪਏ ਤਾਂ ਵੀ ਮਿਲੇ ਜਾਵੇਗਾ ਹੋਮ ਲੋਨ, ਜਾਣੋ ਨਵੀਂ ਸਕੀਮ ਬਾਰੇ
ਬੈਂਕ ਖਾਤੇ ‘ਚ ਹੈ 1500 ਰੁਪਏ ਤਾਂ ਵੀ ਮਿਲੇ ਜਾਵੇਗਾ ਹੋਮ ਲੋਨ

Apna Ghar Dreamz ਸਕੀਮ ਤਹਿਤ ਕਰਜ਼ਾ ਪ੍ਰਾਪਤ ਕਰਨ ਲਈ, ਗਾਹਕ ਦੇ ਬੈਂਕ ਵਿਚ ਘੱਟੋ ਘੱਟ 1500 ਰੁਪਏ ਦਾ ਬਕਾਇਆ ਹੋਣਾ ਚਾਹੀਦਾ ਹੈ। ਇਸ ਦੇ ਅਧਾਰ 'ਤੇ 5 ਲੱਖ ਰੁਪਏ ਤੱਕ ਦੇ ਕਰਜ਼ਿਆਂ ਲਈ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। 5 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਲੈਣ ਲਈ, ਇਕ ਬੈਂਕ ਖਾਤੇ ਵਿਚ 3,000 ਰੁਪਏ ਦਾ ਬਕਾਇਆ ਹੋਣਾ ਜ਼ਰੂਰੀ ਹੈ।

  • Share this:
  • Facebook share img
  • Twitter share img
  • Linkedin share img
ਆਈਸੀਆਈਸੀਆਈ ਹੋਮ ਫਾਈਨੈਂਸ (ICICI Home Finance) ਨੇ ਬੁੱਧਵਾਰ ਨੂੰ ਹੁਨਰਮੰਦ ਪੇਸ਼ੇਵਰਾਂ ਲਈ ਇਕ ਮਾਈਕਰੋ ਲੋਨ ਸਕੀਮ 'ਆਪਣਾ ਘਰ ਡਰੀਮਜ਼' (Apna Ghar Dreamz) ਲਾਂਚ ਕੀਤੀ ਹੈ। ਜਿਹੜੇ ਲੋਕ ਗੈਰ ਰਸਮੀ (ਇਨਫਾਰਮਲ) ਸੈਕਟਰ ਵਿੱਚ ਕੰਮ ਕਰ ਰਹੇ ਹਨ, ਉਹ ਮਕਾਨ ਖਰੀਦਣ ਲਈ 2 ਲੱਖ ਤੋਂ ਲੈ ਕੇ 50 ਲੱਖ ਰੁਪਏ ਤੱਕ ਦੇ ਹੋਮ ਲੋਨ ਲੈ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਗੈਰ ਰਸਮੀ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਦੇ ਮਕਾਨ ਖਰੀਦਣ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਾਂ।

ਕਿੰਨਾ ਹੋਮ ਲੋਨ ਮਿਲੇਗਾ

Apna Ghar Dreamz ਸਕੀਮ ਤਹਿਤ ਕਰਜ਼ਾ ਪ੍ਰਾਪਤ ਕਰਨ ਲਈ, ਗਾਹਕ ਦੇ ਬੈਂਕ ਵਿਚ ਘੱਟੋ ਘੱਟ 1500 ਰੁਪਏ ਦਾ ਬਕਾਇਆ ਹੋਣਾ ਚਾਹੀਦਾ ਹੈ। ਇਸ ਦੇ ਅਧਾਰ 'ਤੇ 5 ਲੱਖ ਰੁਪਏ ਤੱਕ ਦੇ ਕਰਜ਼ਿਆਂ ਲਈ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। 5 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਲੈਣ ਲਈ, ਇਕ ਬੈਂਕ ਖਾਤੇ ਵਿਚ 3,000 ਰੁਪਏ ਦਾ ਬਕਾਇਆ ਹੋਣਾ ਜ਼ਰੂਰੀ ਹੈ। ਕੰਪਨੀ ਨੇ ਕਿਹਾ ਕਿ ਗ੍ਰਾਹਕ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਦੇ ਸਾਰੇ ਲਾਭ ਲੈ ਸਕਦੇ ਹਨ ਜੋ  ਘੱਟ ਆਮਦਨੀ ਸਮੂਹਾਂ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ (ਈਡਬਲਯੂਐਸ / ਐਲਆਈਜੀ) ਅਤੇ ਮੱਧ ਆਮਦਨੀ ਸਮੂਹਾਂ (ਐਮਆਈਜੀ - I ਅਤੇ II) ਲਈ ਇੱਕ ਕ੍ਰੈਡਿਟ-ਲਿੰਕਡ ਸਬਸਿਡੀ ਸਕੀਮ (CLSS) ਹੈ।
ICICI Home Finance ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਅਨਿਰੁਧ ਕਮਾਨੀ ਨੇ ਕਿਹਾ ਕਿ ਹੁਣ ਉਹ ਦਿਨ ਗਏ ਜਦੋਂ ਤੁਹਾਨੂੰ ਹੋਮ ਲੋਨ ਪ੍ਰਾਪਤ ਕਰਨ ਲਈ ਬਹੁਤ ਸਾਰੇ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਸੀ। ਇਸ ਨਵੀਂ ਯੋਜਨਾ ਤਹਿਤ ਕਰਜ਼ਾ ਲੈਣ ਵਾਲਿਆਂ ਨੂੰ ਕਰਜ਼ਾ ਲੈਣ ਲਈ ਪੈਨ ਕਾਰਡ, ਆਧਾਰ ਕਾਰਡ ਦੇ ਵੇਰਵੇ ਅਤੇ ਪਿਛਲੇ ਛੇ ਮਹੀਨਿਆਂ ਦੇ ਬੈਂਕ ਸਟੇਟਮੈਂਟ ਦਿਖਾਉਣੇ ਪੈਣਗੇ।

ਕੌਣ ਉਧਾਰ ਲੈ ਸਕਦਾ ਹੈ?

ਕੰਪਨੀ ਨੇ ਕਿਹਾ ਕਿ ਹੁਨਰਮੰਦ ਪੇਸ਼ੇਵਰਾਂ ਵਿਚ ਗੈਰ ਰਸਮੀ ਕਾਮੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਤਰਖਾਣ, ਪਲੰਬਰ, ਇਲੈਕਟ੍ਰੀਸ਼ੀਅਨ, ਟੇਲਰ, ਪੇਂਟਰ, ਵੇਲਡਰ, ਆਟੋ ਮਕੈਨਿਕ, ਮੈਨੂਫੈਕਚਰਿੰਗ ਮਸ਼ੀਨ ਆਪ੍ਰੇਟਰ, ਕੰਪਿਊਟਰ ਮਕੈਨਿਕ, ਆਰ ਓ ਰਿਪੇਅਰ ਟੈਕਨੀਸ਼ੀਅਨ, ਛੋਟੇ ਅਤੇ ਦਰਮਿਆਨੇ ਕਾਰੋਬਾਰੀ ਮਾਲਕ ਅਤੇ ਕਰਿਆਨੇ ਦੇ ਸਟੋਰ ਮਾਲਕ ਸ਼ਾਮਲ ਹਨ।
Published by: Ashish Sharma
First published: September 16, 2020, 8:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading