HOME » NEWS » Life

9.8 ਲੱਖ ਬੀਮਾਧਾਰਕਾਂ ਲਈ ਖੁਸ਼ਖਬਰੀ, ਤੁਸੀਂ ਵੀ ਲਿਆ ਹੈ ਬੀਮਾ ਤਾਂ ਹੁਣ ਮਿਲੇਗਾ 867 ਕਰੋੜ ਬੋਨਸ

News18 Punjabi | News18 Punjab
Updated: June 8, 2021, 3:38 PM IST
share image
9.8 ਲੱਖ ਬੀਮਾਧਾਰਕਾਂ ਲਈ ਖੁਸ਼ਖਬਰੀ, ਤੁਸੀਂ ਵੀ ਲਿਆ ਹੈ ਬੀਮਾ ਤਾਂ ਹੁਣ ਮਿਲੇਗਾ 867 ਕਰੋੜ ਬੋਨਸ
9.8 ਲੱਖ ਬੀਮਾਧਾਰਕਾਂ ਲਈ ਖੁਸ਼ਖਬਰੀ, ਤੁਸੀਂ ਵੀ ਲਿਆ ਹੈ ਬੀਮਾ ਤਾਂ ਹੁਣ ਮਿਲੇਗਾ 867 ਕਰੋੜ ਬੋਨਸ

  • Share this:
  • Facebook share img
  • Twitter share img
  • Linkedin share img
ਜੇ ਤੁਸੀਂ ਵੀ ਲਾਈਫ ਇੰਸ਼ੋਰੈਂਸ ਲਿਆ ਹੈ ਤਾਂ ਇਹ ਤੁਹਾਡੇ ਲਈ ਅਹਿਮ ਖ਼ਬਰ ਹੈ। ਆਈਸੀਆਈਸੀਆਈ ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ (ICICI Prudential Life Insurance) ਨੇ ਵਿੱਤੀ ਸਾਲ 2020-21 ਲਈ ਪਾਲਿਸੀ ਧਾਰਕਾਂ ਨੂੰ 867 ਕਰੋੜ ਰੁਪਏ ਦਾ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਹ ਕੰਪਨੀ ਦੁਆਰਾ ਦਿੱਤਾ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਧ ਬੋਨਸ ਹੈ। ਜੇ ਪਿਛਲੇ ਸਾਲ ਦੀ ਤੁਲਨਾ ਕੀਤੀ ਜਾਵੇ ਤਾਂ ਇਹ 10 ਪ੍ਰਤੀਸ਼ਤ ਵਧੇਰੇ ਹੈ।

ਕੰਪਨੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਆਈਸੀਆਈਸੀਆਈ ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਨੇ 2020-21 ਲਈ ਸਾਰੇ ਯੋਗ ਪਾਲਿਸੀ ਧਾਰਕਾਂ ਨੂੰ 867 ਕਰੋੜ ਰੁਪਏ ਦਾ ਸਾਲਾਨਾ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਹ ਹੁਣ ਤੱਕ ਕੰਪਨੀ ਦੁਆਰਾ ਐਲਾਨਿਆ ਗਿਆ ਸਭ ਤੋਂ ਵੱਡਾ ਬੋਨਸ ਹੈ। ਇਹ ਪਿਛਲੇ ਵਿੱਤੀ ਸਾਲ ਨਾਲੋਂ 10 ਪ੍ਰਤੀਸ਼ਤ ਵਧੇਰੇ ਹੈ।

ਕਿਸ ਨੂੰ ਲਾਭ ਹੋਵੇਗਾ
ਬੋਨਸ ਕੰਪਨੀ ਦੇ ਭਾਗੀਦਾਰ ਪਾਲਿਸੀ ਧਾਰਕ ਫੰਡਾਂ ਦੁਆਰਾ ਇਕੱਠੇ ਕੀਤੇ ਮੁਨਾਫੇ ਦਾ ਇੱਕ ਹਿੱਸਾ ਹੈ। ਦੱਸ ਦਈਏ ਕਿ 31 ਮਾਰਚ 2021 ਤੱਕ ਹਿੱਸਾ ਲੈਣ ਵਾਲੀਆਂ ਸਾਰੀਆਂ ਭਾਗੀਦਾਰ ਪਾਲਿਸੀਆਂ ਨੂੰ ਇਸ ਦਾ ਲਾਭ ਦਿੱਤਾ ਜਾਵੇਗਾ, ਅਰਥਾਤ ਸਾਰੇ ਪਾਲਿਸੀ ਯੋਗ ਹੋਣਗੇ। ਇਸ ਨਾਲ 9.8 ਲੱਖ ਹਿੱਸੇਦਾਰ ਪਾਲਿਸੀ ਧਾਰਕਾਂ ਨੂੰ ਫਾਇਦਾ ਹੋਏਗਾ।

ਦੱਸ ਦਈਏ ਕਿ ਇਹ ਲਗਾਤਾਰ 15ਵਾਂ ਸਾਲ ਹੈ ਜਦੋਂ ਕੰਪਨੀ ਆਪਣੇ ਗਾਹਕਾਂ ਨੂੰ ਬੋਨਸ ਦੇ ਰਹੀ ਹੈ, ਜੋ ਕਿ ਇਸ ਦੇ ਗਾਹਕਾਂ ਪ੍ਰਤੀ ਇਸ ਦੀ ਵਚਨਬੱਧਤਾ ਅਤੇ ਇਸ ਦੀ ਲੰਮੀ ਮਿਆਦ ਦੀ ਨਿਵੇਸ਼ ਰਣਨੀਤੀ ਦਾ ਹਿੱਸਾ ਹੈ। ਇਸ ਨਾਲ 9.8 ਲੱਖ ਹਿੱਸਾ ਲੈਣ ਵਾਲੇ ਪਾਲਸੀ ਧਾਰਕਾਂ ਨੂੰ ਫਾਇਦਾ ਹੋਏਗਾ।

ਆਈਸੀਆਈਸੀਆਈ ਪ੍ਰੂਡੇਂਟਲ ਲਾਈਫ ਇੰਸ਼ੋਰੈਂਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਐਨ.ਐਸ ਕਨੱਨ ਨੇ ਕਿਹਾ, “ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਵਿੱਤੀ ਸਾਲ 2021 ਦਾ ਸਾਲਾਨਾ ਬੋਨਸ ਕੰਪਨੀ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਉੱਚਾ ਹੈ। ਅਸੀਂ ਆਪਣੇ ਗਾਹਕਾਂ ਦੀ ਸੁਰੱਖਿਆ ਅਤੇ ਲੰਬੇ ਸਮੇਂ ਦੀ ਬਚਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਖੁਸ਼ੀ ਪ੍ਰਦਾਨ ਕਰਨਾ ਚਾਹੁੰਦੇ ਹਾਂ।
Published by: Gurwinder Singh
First published: June 8, 2021, 3:36 PM IST
ਹੋਰ ਪੜ੍ਹੋ
ਅਗਲੀ ਖ਼ਬਰ