Home /News /lifestyle /

Mumbai ਦੀ ਮਸ਼ਹੂਰ ਕੰਪਨੀ BEST ਜਲਦ ਲੈਕੇ ਆ ਰਹੀ ਹੈ ਡਬਲ ਡੈੱਕਰ Electric ਬਸਾਂ

Mumbai ਦੀ ਮਸ਼ਹੂਰ ਕੰਪਨੀ BEST ਜਲਦ ਲੈਕੇ ਆ ਰਹੀ ਹੈ ਡਬਲ ਡੈੱਕਰ Electric ਬਸਾਂ

ਬੈਸਟ ਕਮੇਟੀ ਨੇ ਮੰਗਲਵਾਰ ਨੂੰ 900 ਏਸੀ ਇਲੈਕਟ੍ਰਿਕ ਡਬਲ-ਡੈਕਰ ਬੱਸਾਂ ਲਈ 12 ਸਾਲ ਦਾ ਇਕਰਾਰਨਾਮਾ ਪਾਸ ਕੀਤਾ ਹੈ। ਰਿਪੋਰਟਾਂ ਦੇ ਮੁਤਾਬਿਕ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 3600 ਕਰੋੜ ਰੁਪਏ ਹੋਵੇਗੀ।

  • Share this:
ਮੁੰਬਈ 'ਚ ਜਲਦ ਹੀ 900 ਇਲੈਕਟ੍ਰਿਕ ਬੱਸਾਂ ਸੜਕਾਂ 'ਤੇ ਦੌੜਦੀਆਂ ਨਜ਼ਰ ਆਉਣਗੀਆਂ। ਰਾਜ ਮੰਤਰੀ ਆਦਿਤਿਆ ਠਾਕਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਦਾ ਟੀਚਾ ਸ਼ਹਿਰ ਵਿੱਚ 10,000 ਇਲੈਕਟ੍ਰਿਕ ਬੱਸਾਂ ਲਿਆਉਣ ਦਾ ਹੈ। ਉਨ੍ਹਾਂ ਕਿਹਾ, ‘ਅਸੀਂ ਵੱਧ ਤੋਂ ਵੱਧ ਡਬਲ ਡੈਕਰ ਬੱਸਾਂ ਲਿਆਉਣਾ ਚਾਹੁੰਦੇ ਹਾਂ। ਅਸੀਂ ਬੈਸਟ ਵਿੱਚ 900 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਹਨ। ਅਸੀਂ ਈਂਧਨ ਨਾਲ ਚੱਲਣ ਵਾਲੀਆਂ ਬੱਸਾਂ ਦੀ ਬਜਾਏ ਇਲੈਕਟ੍ਰਿਕ ਬੱਸਾਂ ਲਿਆਉਣਾ ਚਾਹੁੰਦੇ ਹਾਂ।

ਬੈਸਟ ਕਮੇਟੀ ਨੇ ਮੰਗਲਵਾਰ ਨੂੰ 900 ਏਸੀ ਇਲੈਕਟ੍ਰਿਕ ਡਬਲ-ਡੈਕਰ ਬੱਸਾਂ ਲਈ 12 ਸਾਲ ਦਾ ਇਕਰਾਰਨਾਮਾ ਪਾਸ ਕੀਤਾ ਹੈ। ਰਿਪੋਰਟਾਂ ਦੇ ਮੁਤਾਬਿਕ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 3600 ਕਰੋੜ ਰੁਪਏ ਹੋਵੇਗੀ। ਫਿਲਹਾਲ ਸੂਬਾ ਸਰਕਾਰ ਨੇ ਇਸ ਲਈ 992 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਹ ਫੰਡ ਮਹਾਰਾਸ਼ਟਰ ਕਲੀਨ ਏਅਰ ਪ੍ਰੋਜੈਕਟ ਤਹਿਤ ਜਾਰੀ ਕੀਤੇ ਗਏ ਹਨ।

ਬੈਸਟ ਦੇ ਜਨਰਲ ਮੈਨੇਜਰ ਲੋਕੇਸ਼ ਚੰਦਰ ਨੇ ਕਿਹਾ, “ਇਸ ਸਾਲ 225 ਡਬਲ-ਡੈਕਰ ਬੱਸਾਂ ਦਾ ਪਹਿਲਾ ਬੈਚ ਆਉਣ ਦੀ ਉਮੀਦ ਹੈ ਜਦੋਂ ਕਿ 225 ਬੱਸਾਂ ਦਾ ਦੂਜਾ ਬੈਚ ਅਗਲੇ ਸਾਲ ਮਾਰਚ ਤੱਕ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਬਾਕੀ 450 ਬੱਸਾਂ ਜੂਨ 2023 ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਚੰਦਰਾ ਨੇ ਕਿਹਾ, ''ਇਸ ਸਮੇਂ ਮੁੰਬਈ 'ਚ 48 ਡਬਲ ਡੈਕਰ ਬੱਸਾਂ ਚੱਲ ਰਹੀਆਂ ਹਨ। 900 AC ਇਲੈਕਟ੍ਰਾਨਿਕ ਡਬਲ ਡੇਕਰ ਬੱਸਾਂ ਜੋ ਕਿ ਵਾਤਾਵਰਣ-ਅਨੁਕੂਲ ਵੀ ਹਨ, ਆਉਣ ਵਾਲੇ ਇੱਕ ਦਹਾਕੇ ਤੱਕ ਸੇਵਾ ਵਿੱਚ ਰਹਿਣਗੀਆਂ ਤੇ ਯਾਤਰਾ ਦਾ ਅਨੁਭਵ ਵੀ ਪ੍ਰਦਾਨ ਕਰਨਗੀਆਂ।

ਇਸ ਬਾਰੇ ਕਹਿੰਦੇ ਹੋਏ ਆਦਿਤਿਆ ਠਾਕਰੇ ਨੇ ਕਿਹਾ ਕਿ ਉਹ ਅਤੇ ਮੁੱਖ ਮੰਤਰੀ ਊਧਵ ਠਾਕਰੇ ਨਿੱਜੀ ਤੌਰ 'ਤੇ ਮੁੰਬਈ ਦੀਆਂ ਮਸ਼ਹੂਰ ਡਬਲ-ਡੈਕਰ ਬੱਸਾਂ ਨੂੰ ਮੁੜ ਸੁਰਜੀਤ ਕਰਨ ਦੇ ਚਾਹਵਾਨ ਹਨ। ਉਨ੍ਹਾਂ ਨੇ ਅੱਗੇ ਟਵੀਟ ਕੀਤਾ, "ਇਸ ਤਰ੍ਹਾਂ ਕਰਕੇ ਅਸੀਂ ਸਭ ਤੋਂ ਵਧੀਆ 900 ਡਬਲ ਡੈਕਰ ਬੱਸਾਂ ਦੀ ਖਰੀਦ ਕਰ ਰਹੇ ਹਾਂ, ਜੋ ਪੂਰੀ ਤਰ੍ਹਾਂ ਇਲੈਕਟ੍ਰਿਕ ਹੋਣਗੀਆਂ।

ਅਸੀਂ ਆਪਣੇ ਫਲੀਟ ਨੂੰ ਅੱਗੇ ਲੈ ਕੇ 10,000 ਇਲੈਕਟ੍ਰਿਕ ਬੱਸਾਂ ਲਿਆਉਣ ਦਾ ਟੀਚਾ ਰੱਖ ਰਹੇ ਹਾਂ, ਜਿਸ ਵਿੱਚ ਜ਼ਿਆਦਾਤਰ ਬੱਸਾਂ ਡਬਲ ਡੈਕਰ ਹੋਣਗੀਆਂ। ਇਸ ਸਾਡੀ ਸਮਰੱਥਾ ਵਿੱਚ ਵਾਧਾ ਕਰੇਗਾ।" ਆਦਿਤਿਆ ਠਾਕਰੇ ਨੇ ਕਿਹਾ ਕਿ ਮੁੰਬਈ ਤੋਂ ਇਲਾਵਾ ਅਸੀਂ ਹੋਰ ਸ਼ਹਿਰਾਂ ਦੇ ਮਿਊਂਸੀਪਲ ਕਮਿਸ਼ਨਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਖਰੀਦੀਆਂ ਜਾ ਰਹੀਆਂ ਇਲੈਕਟ੍ਰਿਕ ਬੱਸਾਂ 'ਚ ਡਬਲ-ਡੈਕਰ ਇਲੈਕਟ੍ਰਿਕ ਬੱਸਾਂ ਨੂੰ ਸ਼ਾਮਲ ਕਰਨ। ਇਸ ਨਾਲ ਵਿਅਸਤ ਰੂਟਾਂ 'ਤੇ ਨਗਰ ਪਾਲਿਕਾਵਾਂ ਦੀ ਸਮਰੱਥਾ ਵਧੇਗੀ।
Published by:Amelia Punjabi
First published:

Tags: Automobile, Bus, Electric

ਅਗਲੀ ਖਬਰ