Home /News /lifestyle /

IDFC First Bank ਦੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਡੈਬਿਟ ਕਾਰਡ ਪੇਮੈਂਟ ਕਰਨ ਤੇ ਮਿਲੇਗਾ 2500 ਤੱਕ ਕੈਸ਼ਬੈਕ

IDFC First Bank ਦੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਡੈਬਿਟ ਕਾਰਡ ਪੇਮੈਂਟ ਕਰਨ ਤੇ ਮਿਲੇਗਾ 2500 ਤੱਕ ਕੈਸ਼ਬੈਕ

IDFC First Bank ਦੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਡੈਬਿਟ ਕਾਰਡ ਪੇਮੈਂਟ ਕਰਨ ਤੇ ਮਿਲੇਗਾ 2500 ਤੱਕ ਕੈਸ਼ਬੈਕ

IDFC First Bank ਦੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਡੈਬਿਟ ਕਾਰਡ ਪੇਮੈਂਟ ਕਰਨ ਤੇ ਮਿਲੇਗਾ 2500 ਤੱਕ ਕੈਸ਼ਬੈਕ

ਜੇਕਰ ਤੁਹਾਡਾ ਵੀ ਆਈਡੀਐੱਫਸੀ ਫਸਟ ਬੈਂਕ ਵਿਚ ਖਾਤਾ ਹੈ ਤੇ ਤੁਹਾਡੇ ਕੋਲ ਇਸ ਬੈਂਕ ਦਾ ਡੈਬਿਟ ਕਾਰਡ ਹੈ ਤਾਂ ਤੁਸੀਂ ਆਪਣੇ ਕਾਰਡ ਰਾਹੀਂ ਕੋਈ ਵੀ ਭੁਗਤਾਨ ਕਰਨ ਉੱਤੇ 1 ਫੀਸਦੀ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ।

  • Share this:

ਅੱਜਕੱਲ੍ਹ ਤਿਉਹਾਰਾਂ ਦਾ ਸੀਜਨ ਹੈ ਤੇ ਬਾਜ਼ਾਰ ਦੇ ਵੱਖੋ ਵੱਖ ਖੇਤਰਾਂ ਵਿਚ ਆਫਰ ਮਿਲ ਰਹੇ ਹਨ। ਅਜਿਹੇ ਵਿਚ ਨਿੱਜੀ ਖੇਤਰ (Private sector) ਦੇ ਬੈਂਕ ਵੀ ਕਈ ਆਫ਼ਰ ਦੇ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਵਰਤੋਂਕਾਰਾਂ ਨੂੰ ਆਪਣੇ ਨਾਲ ਜੋੜ ਸਕਣ। ਹਾਲ ਹੀ ਵਿਚ ਅਜਿਹਾ ਹੀ ਇਕ ਆਫ਼ਰ ਨਿੱਜੀ ਖੇਤਰ ਦੇ ਬੈਂਕ ਆਈਡੀਐੱਫਸੀ ਫਸਟ ਬੈਂਕ (IDFC First Bank) ਨੇ ਦਿੱਤਾ ਹੈ। ਇਹ ਬੈਂਕ ਆਪਣੇ ਵਰਤੋਂਕਾਰਾਂ ਨੂੰ ਡੈਬਿਟ ਕਾਰਡਾਂ (Debit cards) ਉੱਤੇ ਕਈ ਕੈਸ਼ਬੈਕ ਆਫਰ ਕਰ ਰਿਹਾ ਹੈ।

ਜੇਕਰ ਤੁਹਾਡਾ ਵੀ ਆਈਡੀਐੱਫਸੀ ਫਸਟ ਬੈਂਕ ਵਿਚ ਖਾਤਾ ਹੈ ਤੇ ਤੁਹਾਡੇ ਕੋਲ ਇਸ ਬੈਂਕ ਦਾ ਡੈਬਿਟ ਕਾਰਡ ਹੈ ਤਾਂ ਤੁਸੀਂ ਆਪਣੇ ਕਾਰਡ ਰਾਹੀਂ ਕੋਈ ਵੀ ਭੁਗਤਾਨ ਕਰਨ ਉੱਤੇ 1 ਫੀਸਦੀ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਆਫ਼ਰ 10 ਨਵੰਬਰ ਤੱਕ ਚੱਲੇਗਾ ਅਤੇ ਇਸ ਆਫਰ ਰਾਹੀਂ ਇਕ ਉਪਭੋਗਤਾ ਵੱਧ ਤੋਂ ਵੱਧ 2500 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰ ਸਕਦਾ ਹੈ।

ਬੈਂਕ ਨੇ ਕੈਸ਼ਬੈਕ ਆਫ਼ਰ ਲਈ ਕੁਝ ਨੇਮ ਅਤੇ ਸ਼ਰਤਾਂ ਤਹਿ ਕੀਤੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਤੇ ਹੀ ਕੈਸ਼ਬੈਕ ਮਿਲੇਗਾ। ਇਹ ਸ਼ਰਤਾਂ ਇਸ ਪ੍ਰਕਾਰ ਹਨ-


  • ਡੈਬਿਟ ਕਾਰਡ ਦੀ ਵਰਤੋਂ ਕਰਕੇ ਆਫਲਾਈਨ ਜਾਂ ਆਨਲਾਈਨ ਭੁਗਤਾਨ ਉੱਤੇ ਕੈਸ਼ਬੈਕ 10 ਅਕਤੂਬਰ ਤੋਂ 10 ਨਵੰਬਰ ਵਿਚਕਾਰ ਹੀ ਮਿਲ ਸਕੇਗਾ।

  • ਕਾਰਡ ਰਾਹੀਂ ਏਟੀਐਮ (ATM) ਤੋਂ ਨਕਦੀ ਕਢਵਾਉਣ, EMI ਭਰਨ, ਕਿਸੇ ਵੀ ਈ-ਵਾਲੇਟ ਵਿਚ ਪੈਸੇ ਪਾਉਣ ਜਾਂ ਫੰਡ ਟ੍ਰਾਂਸਫਰ ਕਰਨ ਤੇ ਇਹ ਕੈਸ਼ਬੈਕ ਨਹੀਂ ਮਿਲੇਗਾ।

  • ਕੈਸ਼ਬੈਕ ਭੁਗਤਾਨ ਕਰਨ ਤੋਂ 48 ਘੰਟਿਆਂ ਦੇ ਵਿਚ ਖਾਤੇ ਵਿਚ ਆ ਜਾਵੇਗਾ।
ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਆਈਡੀਐੱਫਸੀ ਫਸਟ ਬੈਂਕ ਨੇ ਆਪਣੀਆਂ ਐਫਡੀਜ਼ (FD) ਉੱਤੇ ਵੀ ਵਿਆਜ਼ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਅਸਲ ਵਿਚ ਆਰਬੀਆਈ (Reserve Bank of India, RBI) ਨੇ ਰੇਪੋ ਦਰਾਂ (Repo Rate) ਵਿਚ ਵਾਧਾ ਕਰ ਦਿੱਤਾ ਹੈ ਜਿਸ ਤੋਂ ਬਾਦ ਆਈਡੀਐੱਫਸੀ ਫਸਟ ਬੈਂਕ ਨੇ ਇਹ ਫੈਸਲਾ ਲਿਆ ਹੈ। ਇਸਨੇ ਐਫਡੀਜ ਉੱਤੇ 35 ਆਧਾਰ ਅੰਕਾਂ ਤੱਕ ਵਾਧਾ ਕੀਤਾ ਹੈ ਜੋ ਕਿ 10 ਅਕਤੂਬਰ 2022 ਤੋਂ ਬਾਦ ਲਾਗੂ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਵਾਧਾ 501 ਤੋਂ 750 ਦਿਨਾਂ ਦੀ ਮਿਆਦ ਵਾਲੀਆਂ 2 ਕਰੋੜ ਰੁਪਏ ਤੋਂ ਘੱਟ ਦੀਆਂ ਐਫਡੀਜ ਨੂੰ ਹੀ ਮਿਲ ਸਕੇਗਾ।

Published by:Ashish Sharma
First published:

Tags: Bank, Credit Card, Debit card