Home /News /lifestyle /

Baby Care Tips: ਬੱਚੇ ਨੂੰ ਮੱਛਰ ਜਾਂ ਕੀੜੀ ਕੱਟੇ ਤਾਂ ਵਰਤੋ ਇਹ ਕੁਦਰਤੀ ਤੇਲ, ਦਰਦ ਤੁਰੰਤ ਹੋਵੇਗਾ ਦੂਰ

Baby Care Tips: ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਮੱਛਰਾਂ, ਕੀੜਿਆਂ ਆਦਿ ਦੀ ਸਮੱਸਿਆ ਵੱਧ ਜਾਂਦੀ ਹੈ। ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਦੇ ਬਾਵਜੂਦ ਉਨ੍ਹਾਂ ਦੀ ਐਂਟਰੀ ਕਿਤੋਂ ਨਾ ਕਿਤੋਂ ਹੋ ਹੀ ਜਾਂਦੀ ਹੈ। ਵੱਡੀ ਉਮਰ ਦੇ ਬੱਚੇ ਤਾਂ ਆਪਣਾ ਧਿਆਨ ਰੱਖ ਲੈਂਦੇ ਹਨ, ਪਰ ਇਸ ਸਮੇਂ ਦੌਰਾਨ ਛੋਟੇ ਬੱਚਿਆਂ ਦੀ ਚਿੰਤਾ ਵੱਧ ਜਾਂਦੀ ਹੈ। ਡੇਢ ਜਾਂ ਦੋ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਸਰੀਰ ਵਿੱਚ ਮੱਛਰ ਜਾਂ ਕੀੜੀ ਦੇ ਕੱਟਣ ਬਾਰੇ ਨਹੀਂ ਦੱਸ ਸਕਦੇ। ਉਨ੍ਹਾਂ ਦੇ ਰੋਣ ਦੀ ਆਵਾਜ਼ ਨੂੰ ਸੁਣ ਕੇ ਸਾਰਾ ਪਰਿਵਾਰ ਪਰੇਸ਼ਾਨ ਹੋ ਜਾਂਦਾ ਹੈ ਅਤੇ ਬੱਚੇ ਦੇ ਰੋਣ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਦਾ ਹੈ।

ਹੋਰ ਪੜ੍ਹੋ ...
  • Share this:

ਹਾਲਾਂਕਿ ਮੱਛਰਾਂ ਤੋਂ ਬਚਣ ਲਈ ਬਜ਼ਾਰ 'ਚ ਕਈ ਤਰ੍ਹਾਂ ਦੇ ਲੋਸ਼ਨ ਅਤੇ ਕਰੀਮ ਉਪਲਬਧ ਹਨ ਪਰ ਇਹ ਛੋਟੇ ਬੱਚੇ ਲਈ ਸੁਰੱਖਿਅਤ ਹੈ ਜਾਂ ਨਹੀਂ, ਇਸ ਨੂੰ ਲੈ ਕੇ ਮਾਪੇ ਸ਼ੱਕ 'ਚ ਰਹਿੰਦੇ ਹਨ। ਡੇਢ ਜਾਂ ਦੋ ਸਾਲ ਦੀ ਉਮਰ ਵਿੱਚ ਬੱਚਾ ਹਰ ਚੀਜ਼ ਬਿਨਾਂ ਕੁੱਝ ਸਮਝੇ ਜਾਂ ਸੋਚੇ ਮੂੰਹ ਵਿੱਚ ਪਾ ਲੈਂਦਾ ਹੈ। ਅਜਿਹੇ 'ਚ ਕਈ ਮਾਪੇ ਉਸ ਦੇ ਸਰੀਰ 'ਤੇ ਲੋਸ਼ਨ ਲਗਾਉਣਾ ਅਸੁਰੱਖਿਅਤ ਸਮਝਦੇ ਹਨ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਕੁਦਰਤੀ ਤੇਲ ਬਾਰੇ ਦੱਸਦੇ ਹਾਂ, ਜੋ ਬੱਚੇ ਦੇ ਸਰੀਰ 'ਤੇ ਮੱਛਰ, ਕੀੜੇ ਜਾਂ ਕੀੜੀਆਂ ਦੇ ਕੱਟਣ ਨਾਲ ਹੋਣ ਵਾਲੀ ਜਲਣ ਨੂੰ ਘੱਟ ਕਰਨ 'ਚ ਕਾਰਗਰ ਸਾਬਤ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਕੁਦਰਤੀ ਤੇਲ ਨੂੰ ਰਸਾਇਣ ਵਾਲੇ ਲੋਸ਼ਨਾਂ ਨਾਲੋਂ ਸੁਰੱਖਿਅਤ ਮੰਨਿਆ ਜਾ ਸਕਦਾ ਹੈ। ਕੁਦਰਤੀ ਤੇਲ ਕਿਸੇ ਵੀ ਪੌਦੇ ਦੇ ਪੱਤਿਆਂ, ਜੜ੍ਹਾਂ, ਫੁੱਲਾਂ, ਬੀਜਾਂ ਜਾਂ ਡੰਡਿਆਂ ਤੋਂ ਕੱਢਿਆ ਜਾਂਦਾ ਹੈ। ਕੁਦਰਤੀ ਗੁਣਾਂ ਨਾਲ ਭਰਪੂਰ ਇਹ ਤੇਲ ਕੈਮੀਕਲ ਮੁਕਤ ਹੋਣ ਦੇ ਨਾਲ-ਨਾਲ ਕਈ ਗੁਣਾਂ ਨਾਲ ਭਰਪੂਰ ਵੀ ਹੁੰਦਾ ਹੈ। ਹਾਲਾਂਕਿ ਇਨ੍ਹਾਂ ਦੀ ਵਰਤੋਂ ਕਰਨਾ ਸੁਰੱਖਿਅਤ ਹੈ, ਫਿਰ ਵੀ ਬੱਚੇ ਦੇ ਸਰੀਰ 'ਤੇ ਕੋਈ ਵੀ ਤੇਲ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ।

ਕਿਸ ਤੇਲ ਦੀ ਵਰਤੋਂ ਕਰਨ ਨਾਲ ਬੱਚੇ ਨੂੰ ਰਾਹਤ ਮਿਲੇਗੀ?

ਰੋਜ਼ਮੇਰੀ ਆਇਲ – ਇਸ ਨੂੰ ਗੁਲਮਹਿੰਦੀ ਤੇਲ ਵੀ ਕਿਹਾ ਜਾਂਦਾ ਹੈ। ਇਸ ਤੇਲ ਨੂੰ ਕੀੜੇ ਜਾਂ ਮੱਛਰ ਦੇ ਕੱਟਣ ਵਾਲੀ ਥਾਂ 'ਤੇ ਲਗਾਓ। ਇਸ ਨਾਲ ਬੱਚੇ ਦਾ ਦਰਦ ਘੱਟ ਹੋਵੇਗਾ, ਉਹ ਆਰਾਮ ਮਹਿਸੂਸ ਕਰੇਗਾ।

ਲੈਵੇਂਡਰ ਆਇਲ – ਆਪਣੀ ਖੁਸ਼ਬੂ ਲਈ ਮਸ਼ਹੂਰ ਲੈਵੇਂਡਰ ਦੇ ਫੁੱਲ ਹੀ ਨਹੀਂ, ਇਸ ਦਾ ਤੇਲ ਵੀ ਪ੍ਰਭਾਵਸ਼ਾਲੀ ਹੈ। ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਇਹ ਲੈਵੇਂਡਰ ਆਇਲ ਦਰਦ ਅਤੇ ਸੋਜ ਤੋਂ ਰਾਹਤ ਪ੍ਰਦਾਨ ਕਰਦਾ ਹੈ।

ਟੀ ਟ੍ਰੀ ਆਇਲ - ਐਂਟੀਬੈਕਟੀਰੀਅਲ ਗੁਣਾਂ ਤੋਂ ਇਲਾਵਾ, ਟੀ ਟ੍ਰੀ ਆਇਲ ਵਿੱਚ ਫੰਗਲ ਵਿਰੋਧੀ ਗੁਣ ਹੁੰਦੇ ਹਨ। ਇਹ ਤੇਲ ਇਨਫੈਕਸ਼ਨ ਨੂੰ ਵਧਣ ਤੋਂ ਰੋਕਦਾ ਹੈ ਅਤੇ ਖੁਜਲੀ ਨੂੰ ਦੂਰ ਕਰਨ ਵਿੱਚ ਕਾਰਗਰ ਸਾਬਤ ਹੁੰਦਾ ਹੈ।

ਤੁਲਸੀ ਦਾ ਤੇਲ — ਐਂਟੀ-ਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਤੁਲਸੀ ਦਾ ਤੇਲ ਬੱਚਿਆਂ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਤੇਲ ਦੀਆਂ ਕੁਝ ਬੂੰਦਾਂ ਲਓ ਅਤੇ ਇਸ ਨੂੰ ਮੱਛਰ ਜਾਂ ਕੀੜੇ ਦੇ ਕੱਟਣ ਵਾਲੀ ਥਾਂ 'ਤੇ ਲਗਾਓ। ਇਸ ਨਾਲ ਰਾਹਤ ਮਿਲੇਗੀ।

ਕਪੂਰ ਦਾ ਤੇਲ - ਕਪੂਰ ਦਾ ਤੇਲ ਬੱਚੇ ਨੂੰ ਦਰਦ ਤੋਂ ਰਾਹਤ ਦਿੰਦਾ ਹੈ। ਜਲਣ ਵਾਲੀ ਥਾਂ 'ਤੇ ਬੱਚੇ ਦੇ ਬੇਸ ਆਇਲ 'ਚ ਕਪੂਰ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਲਗਾਓ, ਬੱਚੇ ਦਾ ਰੋਣਾ ਘੱਟ ਹੋਵੇਗਾ। ਇਸ ਦੀ ਵਰਤੋਂ ਬਾਮ ਵਿੱਚ ਵੀ ਕੀਤੀ ਜਾਂਦੀ ਹੈ। ਧਿਆਨਯੋਗ ਹੈ ਕਿ ਕੁਦਰਤੀ ਤੇਲ ਦੀਆਂ ਕੁਝ ਬੂੰਦਾਂ ਕਾਫ਼ੀ ਹੁੰਦੀਆਂ ਹਨ। ਜਦੋਂ ਵੀ ਤੁਸੀਂ ਉੱਪਰ ਦੱਸੇ ਗਏ ਕਿਸੇ ਵੀ ਤੇਲ ਨੂੰ ਬੱਚੇ ਨੂੰ ਲਗਾਉਂਦੇ ਹੋ, ਤਾਂ ਇਸਨੂੰ ਹਮੇਸ਼ਾ ਬੱਚੇ ਦੇ ਬੇਸ ਆਇਲ ਨਾਲ ਮਿਲਾ ਕੇ ਲਗਾਓ। ਅਪਲਾਈ ਕਰਨ ਤੋਂ ਪਹਿਲਾਂ ਪੈਚ ਟੈਸਟ ਕਰਨਾ ਨਾ ਭੁੱਲੋ।
Published by:rupinderkaursab
First published:

Tags: Child, Children, Lifestyle, Parenting, Parenting Tips, Summer care tips

ਅਗਲੀ ਖਬਰ