Home /News /lifestyle /

ਕੇਂਦਰ ਦੀਆਂ ਨਵੀਂਆਂ ਤਬਦੀਲੀਆਂ ਨਾਲ ਬੈਂਕਾਂ ਦੇ ਡੁੱਬਣ 'ਤੇ ਨਹੀਂ ਡੁੱਬੇਗਾ ਤੁਹਾਡਾ ਜਮ੍ਹਾਂ ਪੈਸਾ

ਕੇਂਦਰ ਦੀਆਂ ਨਵੀਂਆਂ ਤਬਦੀਲੀਆਂ ਨਾਲ ਬੈਂਕਾਂ ਦੇ ਡੁੱਬਣ 'ਤੇ ਨਹੀਂ ਡੁੱਬੇਗਾ ਤੁਹਾਡਾ ਜਮ੍ਹਾਂ ਪੈਸਾ

ਕੇਂਦਰ ਦੀਆਂ ਨਵੀਂਆਂ ਤਬਦੀਲੀਆਂ ਨਾਲ ਬੈਂਕਾਂ ਦੇ ਡੁੱਬਣ 'ਤੇ ਨਹੀਂ ਡੁੱਬੇਗਾ ਤੁਹਾਡਾ ਜਮ੍ਹਾਂ ਪੈਸਾ

ਕੇਂਦਰ ਦੀਆਂ ਨਵੀਂਆਂ ਤਬਦੀਲੀਆਂ ਨਾਲ ਬੈਂਕਾਂ ਦੇ ਡੁੱਬਣ 'ਤੇ ਨਹੀਂ ਡੁੱਬੇਗਾ ਤੁਹਾਡਾ ਜਮ੍ਹਾਂ ਪੈਸਾ

ਅਗਸਤ ਵਿੱਚ ਕੇਂਦਰ ਨੇ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਐਕਟ ਵਿੱਚ ਇੱਕ ਬਦਲਾਵ ਕੀਤਾ ਸੀ। ਇਹ ਬਦਲਾਵ ਇਸ ਲਈ ਕੀਤਾ ਗਿਆ ਸੀ ਤਾਂ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਮੋਰਟੋਰੀਅਮ ਦੇ ਅਧੀਨ ਆਉਣ ਵਾਲੇ ਬੈਂਕ ਦੇ ਗਾਹਕ 90 ਦਿਨਾਂ ਦੇ ਅੰਦਰ ਆਪਣੀ ਬੀਮੇ ਵਾਲੀ ਜਮ੍ਹਾਂ ਰਕਮ ਪ੍ਰਾਪਤ ਕਰ ਸਕਣ।

ਹੋਰ ਪੜ੍ਹੋ ...
  • Share this:
ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੁਆਰਾ 1 ਲੱਖ ਤੋਂ ਵੀ ਵੱਧ ਜਮ੍ਹਾਂਕਰਤਾਵਾਂ ਨੂੰ 1,300 ਕਰੋੜ ਦਾ ਭੁਗਤਾਨ ਕੀਤਾ ਗਿਆ ਹੈ। ਇਹ ਪੈਸਾ ਉਨ੍ਹਾਂ ਲੋਕਾਂ ਨੂੰ ਦਿੱਤਾ ਗਿਆ ਹੈ ਜੋ ਆਪਣੇ ਪੈਸੇ ਦੀ ਵਰਤੋਂ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਦੇ ਬੈਂਕਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰ੍ਹਾਂ 3 ਲੱਖ ਹੋਰ ਜਮ੍ਹਾਂਕਰਤਾਵਾਂ ਦੇ ਖਾਤਿਆਂ ਵਿੱਚ ਫਸੇ ਪੈਸਿਆਂ ਨੂੰ ਵਾਪਿਸ ਦੁਵਾਉਣ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (DICGC) ਐਕਟ ਦੇ ਤਹਿਤ 76 ਲੱਖ ਕਰੋੜ ਰੁਪਏ ਦੀ ਜਮ੍ਹਾਂ ਰਕਮ ਦਾ ਬੀਮਾ ਕੀਤਾ ਗਿਆ ਸੀ, ਜੋ ਲਗਭਗ 98 ਪ੍ਰਤੀਸ਼ਤ ਬੈਂਕ ਖਾਤਿਆਂ ਨੂੰ ਪੂਰੀ ਕਵਰੇਜ ਦਿੰਦਾ ਹੈ।

ਅਗਸਤ ਵਿੱਚ ਕੇਂਦਰ ਨੇ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਐਕਟ ਵਿੱਚ ਇੱਕ ਬਦਲਾਵ ਕੀਤਾ ਸੀ। ਇਹ ਬਦਲਾਵ ਇਸ ਲਈ ਕੀਤਾ ਗਿਆ ਸੀ ਤਾਂ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਮੋਰਟੋਰੀਅਮ ਦੇ ਅਧੀਨ ਆਉਣ ਵਾਲੇ ਬੈਂਕ ਦੇ ਗਾਹਕ 90 ਦਿਨਾਂ ਦੇ ਅੰਦਰ ਆਪਣੀ ਬੀਮੇ ਵਾਲੀ ਜਮ੍ਹਾਂ ਰਕਮ ਪ੍ਰਾਪਤ ਕਰ ਸਕਣ।

ਜਮ੍ਹਾਂ ਬੀਮਾ 'ਤੇ ਪ੍ਰਧਾਨ ਮੰਤਰੀ ਨੇ ਕੀ ਕਿਹਾ?
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ 'ਤੇ ਸਮੇਂ ਤੋਂ ਪਹਿਲਾਂ ਧਿਆਨ ਦੇਣ ਨਾਲ ਉਨ੍ਹਾਂ ਔਂਕੜਾਂ ਨੂੰ ਰੋਕਿਆ ਜਾ ਸਕਦਾ ਹੈ। ਪਹਿਲਾਂ ਬੈਂਕ ਵਿੱਚ ਜਮ੍ਹਾਂ ਕੀਤੀ ਗਈ ਰਕਮ ਵਿੱਚੋਂ ਕੇਵਲ 50,000 ਰੁਪਏ ਦੀ ਹੀ ਗਾਰੰਟੀ ਸੀ, ਜਦਕਿ ਹੁਣ ਉਹ ਵੱਧ ਕੇ 1 ਲੱਖ ਰੁਪਏ ਹੋ ਗਈ ਹੈ। ਉਨ੍ਹਾਂ ਨੇ ਕਿਹਾ, "ਗਰੀਬਾਂ ਦੀ ਚਿੰਤਾ ਨੂੰ ਸਮਝਦੇ ਹੋਏ, ਮੱਧ ਵਰਗ ਦੀ ਚਿੰਤਾ ਨੂੰ ਸਮਝਦੇ ਹੋਏ, ਅਸੀਂ ਇਸ ਰਕਮ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ।" ਪ੍ਰਧਾਨ ਮੰਤਰੀ ਨੇ ਖਾਤਾ ਧਾਰਕਾਂ ਨੂੰ ਬੀਮੇ ਦੀ ਰਕਮ ਦਾ ਚੈੱਕ ਸੌਂਪਦੇ ਹੋਏ ਕਿਹਾ, "ਅੱਜ ਦਾ ਦਿਨ ਦੇਸ਼, ਬੈਂਕਿੰਗ ਖੇਤਰ ਅਤੇ ਬੈਂਕ ਖਾਤਾ ਧਾਰਕਾਂ ਲਈ ਬਹੁਤ ਮਹੱਤਵਪੂਰਨ ਦਿਨ ਹੈ।"

ਡਿਪਾਜ਼ਿਟ ਇੰਸ਼ੋਰੈਂਸ ਐਕਟ ਨਾਲ ਕੀ ਬਦਲਾਵ ਹੋਇਆ ਹੈ?
ਹਾਲ ਹੀ ਦੇ ਕਈਂ ਮਾਮਲਿਆਂ ਵਿੱਚ ਪੰਜਾਬ ਅਤੇ ਮਹਾਰਾਸ਼ਟਰ ਕੋ-ਆਪਰੇਟਿਵ (PMC) ਬੈਂਕ, ਯੈੱਸ ਬੈਂਕ ਅਤੇ ਲਕਸ਼ਮੀ ਵਿਲਾਸ ਬੈਂਕ ਵਰਗੇ ਬੈਂਕਾਂ ਦੇ ਜਮ੍ਹਾਂਕਰਤਾਵਾਂ ਨੂੰ ਆਪਣੇ ਪੈਸੇ ਦੀ ਹੀ ਵਰਤੋਂ ਕਰਨ ਵਿੱਚ ਮੁਸ਼ਕਲ ਆ ਰਹੀ ਸੀ, ਇਨ੍ਹਾਂ ਮਾਮਲਿਆਂ ਨੇ ਜਮ੍ਹਾ ਬੀਮਾ ਦੇ ਮੁੱਦੇ ਵੱਲ ਧਿਆਨ ਖਿੱਚ ਲਿਆ। ਇਸ ਤੋਂ ਬਾਅਦ ਸਰਕਾਰ ਨੇ ਇਸੇ ਸਾਲ ਵਿੱਚ ਕਈਂ ਜ਼ਰੂਰੀ ਬਦਲਾਵ ਕੀਤੇ। ਇਨ੍ਹਾਂ ਬਦਲਾਵਾਂ ਦੇ ਤਹਿਤ, ਜੇਕਰ ਆਰਬੀਆਈ ਕਿਸੇ ਬੈਂਕ ਤੋਂ ਪੈਸੇ ਕਢਵਾਉਣ 'ਤੇ ਰੋਕ ਲਗਾਉਂਦਾ ਹੈ, ਤਾਂ ਅਜਿਹੇ ਮਾਮਲੇ ਵਿੱਚ, ਗਾਹਕ 90 ਦਿਨਾਂ ਦੇ ਵਿੱਚ 5 ਲੱਖ ਰੁਪਏ ਤੱਕ ਪ੍ਰਾਪਤ ਕਰਨ ਦੇ ਹੱਕਦਾਰ ਹਨ।

ਵਿੱਤ ਮੰਤਰਾਲੇ ਦੇ ਅਨੁਸਾਰ, ਜਮ੍ਹਾਂਕਰਤਾਵਾਂ ਨੂੰ ਆਪਣਾ ਪੂਰਾ ਪੈਸਾ ਪ੍ਰਾਪਤ ਕਰਨ ਲਈ ਪਹਿਲਾਂ ਆਮ ਤੌਰ 'ਤੇ 8-10 ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਕਾਨੂੰਨ ਵਿੱਚ ਬਦਲਾਅ ਆਉਣ ਦੇ ਨਾਲ, ਸੰਕਟਗ੍ਰਸਤ ਬੈਂਕ ਸੰਭਾਵਿਤ ਭੁਗਤਾਨ ਦੀ ਉਡੀਕ ਕੀਤੇ ਬਿਨਾਂ ਹੀ ਜਮ੍ਹਾਕਰਤਾ 90 ਦਿਨਾਂ ਵਿੱਚ ਆਪਣੀ ਬੀਮਿਤ ਰਾਸ਼ੀ ਪ੍ਰਾਪਤ ਕਰ ਸਕਦੇ ਹਨ।

ਇਸ ਕਾਨੂੰਨ ਵਿੱਚ ਆਰਬੀਆਈ ਦੁਆਰਾ ਪਹਿਲਾਂ ਹੀ ਪਾਬੰਦੀਸ਼ੁਦਾ ਬੈਂਕਾਂ ਦੇ ਨਾਲ-ਨਾਲ ਉਹ ਬੈਂਕ ਵੀ ਸ਼ਾਮਲ ਹਨ ਜੋ ਕਿਸੇ ਵੀ ਸਮੇਂ ਆਰ.ਬੀ.ਆਈ ਮੋਰਟੋਰੀਅਮ ਵਿੱਚ ਆ ਸਕਦੇ ਹਨ। ਡੀਆਈਸੀਜੀਸੀ ਬੈਂਕ ਦੇ ਮੋਰਟੋਰੀਅਮ ਵਿੱਚ ਦਾਖਲ ਹੋਣ ਤੋਂ ਬਾਅਦ ਪਹਿਲੇ 45 ਦਿਨਾਂ ਵਿੱਚ ਜਮ੍ਹਾਂ ਖਾਤਿਆਂ ਦੀ ਸਾਰੀ ਜਾਣਕਾਰੀ ਇਕੱਠੀ ਕਰਦਾ ਹੈ। ਇਹ ਫਿਰ 45 ਦਿਨਾਂ ਦੇ ਅੰਦਰ ਇਕੱਤਰ ਕੀਤੀ ਜਾਣਕਾਰੀ ਦੀ ਸਮੀਖਿਆ ਕਰਦਾ ਹੈ ਅਤੇ 90 ਦਿਨਾਂ ਦੇ ਅੰਦਰ ਜਮ੍ਹਾਂਕਰਤਾਵਾਂ ਨੂੰ ਪੈਸਾ ਵਾਪਸ ਕਰ ਦਿੰਦਾ ਹੈ।

ਇਸ ਤੋਂ ਪਹਿਲਾਂ ਕੀ ਨਿਯਮ ਸਨ?
ਪਹਿਲਾਂ, ਜਮ੍ਹਾਂਕਰਤਾਵਾਂ ਨੂੰ ਆਪਣੀ ਜਮ੍ਹਾਂ ਰਕਮ ਪ੍ਰਾਪਤ ਕਰਨ ਲਈ ਇੱਕ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਖਾਤਾ ਧਾਰਕਾਂ ਨੂੰ ਉਦੋਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ ਜਦੋਂ ਤੱਕ ਬੈਂਕ ਦਾ ਪੁਨਰਗਠਨ ਨਹੀਂ ਹੋ ਜਾਂਦਾ ਜਾਂ ਫਿਰ ਪੈਸੇ ਦਾ ਪੂਰਾ ਭੁਗਤਾਨ ਨਹੀਂ ਹੋ ਜਾਂਦਾ ਸੀ। ਪਿਛਲੇ ਸਾਲ ਸਰਕਾਰ ਨੇ ਬੀਮੇ ਦੀ ਰਕਮ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਸੀ, ਇਸ ਤੋਂ ਪਹਿਲਾਂ, 1 ਮਈ 1993 ਨੂੰ ਡੀਆਈਸੀਜੀਸੀ ਨੇ ਜਮ੍ਹਾ ਬੀਮਾ ਕਵਰ ਨੂੰ 30,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਸੀ।

ਜੇਕਰ 5 ਲੱਖ ਤੋਂ ਵੱਧ ਰੁਪਏ ਹੋਣ ਤਾਂ ਕੀ ਹੋਵੇਗਾ?
ਜੇਕਰ ਭਾਰਤ ਵਿੱਚ ਕੋਈ ਬੈਂਕ ਮੁਸੀਬਤ ਵਿੱਚ ਫਸ ਜਾਂਦਾ ਹੈ, ਤਾਂ ਜਮ੍ਹਾਂਕਰਤਾ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਵਾਪਸ ਪ੍ਰਾਪਤ ਕਰ ਸਕਦੇ ਹਨ। ਕਿਉਂਕਿ ਉਸੇ ਰਕਮ ਦਾ ਡੀਆਈਸੀਜੀਸੀ ਦੁਆਰਾ ਬੀਮਾ ਕੀਤਾ ਜਾਂਦਾ ਹੈ। ਇਹ ਡੀਆਈਸੀਜੀਸੀ ਰਿਜ਼ਰਵ ਬੈਂਕ ਦੀ ਹੀ ਸਹਾਇਕ ਕੰਪਨੀ ਹੈ। ਜਿਨ੍ਹਾਂ ਜਮ੍ਹਾਕਰਤਾ ਦੇ ਬੈਂਕ ਖਾਤਿਆਂ ਵਿੱਚ 5 ਲੱਖ ਤੋਂ ਵੱਧ ਰੁਪਏ ਜਮਾਂ ਹਨ। ਉਨ੍ਹਾਂ ਕੋਲ ਬੈਂਕ ਦੇ ਡੁੱਬਣ ਦੀ ਸੂਰਤ ਵਿੱਚ ਪੈਸੇ ਦੀ ਵਸੂਲੀ ਲਈ ਕੋਈ ਕਾਨੂੰਨੀ ਰਾਹ ਨਹੀਂ ਹੈ। ਬੈਂਕਾਂ ਵਿੱਚ ਇਕੁਇਟੀ ਅਤੇ ਬਾਂਡ ਨਿਵੇਸ਼ਕਾਂ ਦੇ ਉਲਟ, ਜਿੱਥੇ ਜਮ੍ਹਾਂਕਰਤਾ ਬੈਂਕਾਂ ਦੇ ਕੋਲ ਰੱਖੇ ਆਪਣੇ ਪੈਸਿਆਂ 'ਤੇ ਸਭ ਤੋਂ ਵੱਧ ਸੁਰੱਖਿਆ ਦਾ ਆਨੰਦ ਲੈਂਦੇ ਹਨ, ਉੱਥੇ ਹੀ ਬੈਂਕਾਂ ਦੇ ਡੁੱਬਣ ਨਾਲ ਹੋਣ ਵਾਲੇ ਨੁਕਸਾਨ ਦਾ ਖਤਰਾ ਉਨ੍ਹਾਂ ਤੇ ਹਮੇਸ਼ਾ ਬਣਿਆ ਰਹਿੰਦਾ ਹੈ।
Published by:Ashish Sharma
First published:

Tags: Bank, Bank fraud, Banking scam, Modi government, MONEY

ਅਗਲੀ ਖਬਰ