Home /News /lifestyle /

ਜੇਕਰ ਬਾਈਕ ਦੇ ਰਹੀ ਹੈ ਘੱਟ ਮਾਈਲੇਜ ਤਾਂ ਇਨ੍ਹਾਂ ਟਿਪਸ ਨੂੰ ਅਪਣਾਓ

ਜੇਕਰ ਬਾਈਕ ਦੇ ਰਹੀ ਹੈ ਘੱਟ ਮਾਈਲੇਜ ਤਾਂ ਇਨ੍ਹਾਂ ਟਿਪਸ ਨੂੰ ਅਪਣਾਓ

 ਜੇਕਰ ਬਾਈਕ ਘੱਟ ਮਾਈਲੇਜ ਦੇ ਰਹੀ ਹੈ ਤਾਂ ਇਨ੍ਹਾਂ ਟਿਪਸ ਨੂੰ ਅਪਣਾਓ

ਜੇਕਰ ਬਾਈਕ ਘੱਟ ਮਾਈਲੇਜ ਦੇ ਰਹੀ ਹੈ ਤਾਂ ਇਨ੍ਹਾਂ ਟਿਪਸ ਨੂੰ ਅਪਣਾਓ

ਅੱਜ ਕਲ ਬਾਈਕਸ ਦੀ ਕੀਮਤ ਕਾਫੀ ਵੱਧ ਗਈ ਹੈ। ਇਸ ਲਈ ਜੋ ਦੋ ਪਹੀਆ ਵਾਹਨ ਤੁਹਾਡੇ ਕੋਲ ਹੈ ਜਾਂ ਜੇ ਤੁਸੀਂ ਕੋਈ ਨਵੀਂ ਬਾਈਕ ਖਰੀਦੀ ਹੈ ਤਾਂ ਉਸ ਦੀ ਮੈਂਟੇਨੈਂਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਹਾਜੀ ਬਾਈਕ ਜਲਦੀ ਖਰਾਬ ਨਾ ਹੋਵੇ। ਅੱਜ ਅਸੀਂ ਤੁਹਾਡੇ ਨਾਲ ਕੁਝ ਅਜਿਹੇ ਟਿਪਸ ਸਾਂਝੇ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਬਾਈਕ ਦੀ ਮਾਈਲੇਜ ਵਧਾ ਸਕਦੇ ਹੋ ਅਤੇ ਆਪਣਾ ਪੈਸਾ ਵੀ ਬਚਾ ਸਕਦੇ ਹੋ। ਮਾਹਿਰਾਂ ਦਾ ਕਹਿਣਾ ਹੈ ਕਿ ਬਾਈਕ ਨੂੰ ਮੈਂਟੇਨ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇੰਜਣ ਠੀਕ ਤਰ੍ਹਾਂ ਕੰਮ ਨਹੀਂ ਕਰੇਗਾ। ਬਾਈਕ ਦੇ ਏਅਰ ਫਿਲਟਰ ਨੂੰ ਹਰ ਸਮੇਂ ਸਾਫ਼ ਰੱਖਣਾ ਜ਼ਰੂਰੀ ਹੈ।

ਹੋਰ ਪੜ੍ਹੋ ...
 • Share this:

  ਇਸ ਦੇ ਨਾਲ ਹੀ ਇਹ ਵੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਕਿ ਬਾਈਕ ਦੇ ਸਪਾਰਕ ਪਲੱਗ ਨੂੰ ਲੋੜੀਂਦਾ ਕਰੰਟ ਮਿਲ ਰਿਹਾ ਹੈ ਅਤੇ ਇਹ ਕਾਰਬਨ ਮੁਕਤ ਹੈ ਜਾਂ ਨਹੀਂ। ਇਸ ਤੋਂ ਇਲਾਵਾ ਬਾਈਕ ਦੇ ਟਾਇਰ ਤੁਹਾਡੀ ਯਾਤਰਾ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਲਈ ਟਾਇਰ ਵਿੱਚ ਹਵਾ ਦੇ ਦਬਾਅ ਦੀ ਜਾਂਚ ਕਰਦੇ ਰਹੋ ਅਤੇ ਟਾਇਰਾਂ ਨੂੰ ਸਮੇਂ ਸਿਰ ਬਦਲਦੇ ਰਹੋ ਕਿਉਂਕਿ ਖਰਾਬ ਟਾਇਰ ਵੀ ਮਾਈਲੇਜ ਨੂੰ ਪ੍ਰਭਾਵਿਤ ਕਰਦੇ ਹਨ।

  ਕਈ ਵਾਰ ਅਸੀਂ ਬਾਈਕ ਉੱਤੇ ਜ਼ਰੂਰਤ ਤੋਂ ਜ਼ਿਆਦਾ ਭਾਰੀ ਸਾਮਾਨ ਰੱਖ ਲੈਂਦੇ ਹਾਂ ਇਸ ਨਾਲ ਇੰਜਣ ਉੱਤੇ ਜ਼ੋਰ ਪੈਂਦਾ ਹੈ ਤੇ ਇੰਜਣ ਜ਼ਿਆਦਾ ਈਂਧਨ ਵਰਤਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਲਗਾਤਾਰ ਬਾਈਕ 'ਤੇ ਵਾਧੂ ਭਾਰ ਪਾਉਂਦੇ ਹੋ ਤਾਂ ਬਾਈਕ ਜਲਦੀ ਖਰਾਬ ਹੋ ਜਾਵੇਗੀ। ਇਸ ਤੋਂ ਇਲਾਵਾ ਆਪਣੀ ਬਾਈਕ ਦੀ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਬਾਈਕ ਦੀ ਪ੍ਰਫਾਰਮੈਂਸ ਖਰਾਬ ਨਹੀਂ ਹੁੰਦੀ ਹੈ ਬਈਕ ਨੂੰ ਜੰਗਾਲ ਨਹੀਂ ਲਗਦਾ ਹੈ।

  ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਨੂੰ ਕਲਚ ਅਤੇ ਬ੍ਰੇਕ ਲੀਵਰ 'ਤੇ ਇਕ ਜਾਂ ਦੋ ਉਂਗਲਾਂ ਨਾਲ ਗੱਡੀ ਚਲਾਉਣ ਦੀ ਆਦਤ ਹੁੰਦੀ ਹੈ। ਇਸ ਦੇ ਨਾਲ ਹੀ ਕੁਝ ਲੋਕ ਪਿਛਲੇ ਬ੍ਰੇਕ ਪੈਡਲ 'ਤੇ ਸੱਜਾ ਪੈਰ ਰੱਖ ਕੇ ਬਾਈਕ ਚਲਾਉਂਦੇ ਹਨ। ਅਜਿਹਾ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਪਰ ਅਜਿਹਾ ਕਰਦੇ ਹੋਏ ਕੁਝ ਲੋਕ ਲੋੜ ਨਾ ਹੋਣ 'ਤੇ ਵੀ ਕਲਚ ਅਤੇ ਬ੍ਰੇਕ ਲਗਾਉਂਦੇ ਰਹਿੰਦੇ ਹਨ। ਬਿਨਾਂ ਲੋੜ ਤੋਂ ਕਲੱਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਬਾਈਕ ਦੀ ਪ੍ਰਫਾਰਮੈਂਸ ਉੱਤੇ ਅਸਰ ਹੈਂਦਾ ਹੈ। ਅੰਤ ਵਿੱਤ ਇਹ ਗੱਲ ਦਾ ਧਿਆਨ ਰੱਖੋ ਕਿ ਆਪਣੀ ਬਾਈਕ ਦੀ ਬਿਹਤਰ ਮਾਈਲੇਜ ਲਈ ਇਸ ਦੀ ਚੇਨ, ਇੰਜਣ ਅਤੇ ਜਿੱਥੇ ਵੀ ਲੋੜ ਹੋਵੇ, ਉਸ ਥਾਂ ਉੱਤੇ ਤੇਲ ਲਗਾਉਂਦੇ ਰਹੋ। ਦੂਜੇ ਪਾਸੇ, ਜੇਕਰ ਤੁਹਾਡੀ ਬਾਈਕ ਵਿੱਚ ਡਿਸਕ ਬ੍ਰੇਕ ਹਨ, ਤਾਂ ਇੰਜਨ ਆਇਲ, ਕੂਲਿੰਗ ਫਲੂਇਡ ਅਤੇ ਬ੍ਰੇਕ ਆਇਲ ਦੇ ਲੈਵਲ ਦੀ ਜਾਂਚ ਕਰਦੇ ਰਹੋ।

  Published by:Drishti Gupta
  First published:

  Tags: Auto, Auto industry, Auto news, Automobile, Car Bike News