Home /News /lifestyle /

Parenting Tips: ਬੱਚਾ ਖੁਦ ਨੂੰ ਪਹੁੰਚਾਏ ਨੁਕਸਾਨ ਤਾਂ ਨਾ ਕਰੋ ਨਜ਼ਰਅੰਦਾਜ਼, ਇੰਝ ਸਮਝੋ ਭਾਵਨਾਵਾਂ

Parenting Tips: ਜਦੋਂ ਕੋਈ ਬੱਚਾ ਆਪਣੇ ਆਪ ਨੂੰ ਮਾਰਦਾ ਹੈ, ਗੱਲ ਮਨਾਉਣ ਲਈ ਗੁੱਸਾ ਦਿਖਾਉਂਦਾ ਹੈ ਜਾਂ ਆਪਣੇ ਦੰਦਾਂ ਨਾਲ ਆਪਣੇ ਹੱਥਾਂ ਨੂੰ ਕੱਟਦਾ ਹੈ, ਤਾਂ ਅਜਿਹੇ ਲੱਛਣ ਬਿਲਕੁਲ ਵੀ ਆਮ ਨਹੀਂ ਹਨ। ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਆਮਤੌਰ 'ਤੇ ਬੱਚੇ ਆਪਣੀ ਜ਼ਿੱਦ ਪੂਰੀ ਕਰਨ ਲਈ ਇਸ ਤਰ੍ਹਾਂ ਦੇ ਗੁੱਸੇ ਦਾ ਸਹਾਰਾ ਲੈਂਦੇ ਹਨ ਪਰ ਜੇਕਰ ਬੱਚਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਦਾ ਕਾਰਨ ਭਾਵਨਾਵਾਂ ਨਾਲ ਜੁੜਿਆ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:

ਬੱਚੇ ਇਹ ਵਿਵਹਾਰ ਈਰਖਾ, ਗੁੱਸਾ, ਡਰ ਜਾਂ ਚਿੰਤਾ ਪ੍ਰਗਟ ਕਰਨ ਲਈ ਕਰਦੇ ਹਨ। ਇਹ ਸਮੱਸਿਆ ਕਿਸੇ ਵੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਨਾਲ ਹੋ ਸਕਦੀ ਹੈ। ਬੱਚਾ ਅਜਿਹੇ ਵਿਵਹਾਰ ਨੂੰ ਦੁਬਾਰਾ ਨਾ ਦੁਹਰਾਏ, ਇਸ ਲਈ ਇਹ ਜ਼ਰੂਰੀ ਹੈ ਕਿ ਮਾਪੇ ਬੱਚੇ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਸ ਨਾਲ ਗੱਲ ਕਰਨ। ਬੱਚੇ ਦੀ ਇਸ ਸਮੱਸਿਆ ਨੂੰ ਦੂਰ ਕਰਨ 'ਚ ਇਹ ਟਿਪਸ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ।

ਬੱਚੇ ਨਾਲ ਗੱਲ ਕਰੋ
ਜਦੋਂ ਬੱਚਾ ਮਾਤਾ-ਪਿਤਾ ਦੀ ਕਿਸੇ ਗੱਲ ਨੂੰ ਲੈ ਕੇ ਗੁੱਸੇ ਜਾਂ ਪਰੇਸ਼ਾਨ ਹੁੰਦਾ ਹੈ, ਤਾਂ ਉਹ ਮਾਪਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਜਿਹਾ ਵਿਵਹਾਰ ਕਰਦਾ ਹੈ। ਇਸ ਸਥਿਤੀ ਵਿੱਚ ਮਾਪਿਆਂ ਨੂੰ ਬੱਚੇ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ। ਨਾਲ ਹੀ, ਬੱਚੇ ਦੀਆਂ ਭਾਵਨਾਵਾਂ ਦੀ ਪਛਾਣ ਕਰੋ, ਉਹ ਕਿਸ ਮਾਨਸਿਕ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ, ਇਹ ਜਾਣਨ ਦੀ ਕੋਸ਼ਿਸ਼ ਕਰੋ।

ਸਖ਼ਤਾਈ ਨਹੀਂ, ਪਿਆਰ ਦਿਖਾਓ
ਬੱਚੇ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਪਿਆਰ ਦੀ ਵਰਤੋਂ ਕਰੋ। ਜਦੋਂ ਬੱਚਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸ ਨੂੰ ਗਲੇ ਲਗਾਓ ਅਤੇ ਪਿਆਰ ਨਾਲ ਉਸ ਦੀ ਗੱਲ ਸੁਣੋ। ਕਈ ਵਾਰ ਬੱਚਾ ਵੀ ਦੂਜੇ ਬੱਚੇ ਤੋਂ ਈਰਖਾ ਕਰਕੇ ਆਪਣੇ ਆਪ ਨੂੰ ਨਾਪਸੰਦ ਕਰਨ ਲੱਗ ਪੈਂਦਾ ਹੈ। ਮਾਪੇ ਆਪਣੇ ਬੱਚੇ ਨੂੰ ਸਪੈਸ਼ਲ ਹੋਣ ਦਾ ਅਹਿਸਾਸ ਜ਼ਰੂਰ ਕਰਵਾਉਣ ਕਿ ਉਹ ਆਪਣੇ ਮਾਪਿਆਂ ਲਈ ਕਿੰਨਾ ਖਾਸ ਹੈ।

ਭਾਵਨਾਵਾਂ ਨੂੰ ਸਵੀਕਾਰ ਕਰੋ
ਜਦੋਂ ਬੱਚਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਲੱਗੇ ਤਾਂ ਸਮਝੋ ਕਿ ਉਹ ਕਿਸੇ ਗੱਲ ਤੋਂ ਪ੍ਰੇਸ਼ਾਨ ਹੈ। ਕਿਡਜ਼ ਹੈਲਥ ਦੇ ਅਨੁਸਾਰ, ਬੱਚੇ ਦੇ ਅਜਿਹੇ ਵਿਵਹਾਰ ਨੂੰ ਸਮਝਣ ਤੋਂ ਪਹਿਲਾਂ ਮਾਪਿਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਸਵੀਕਾਰ ਕਰਨਾ ਹੋਵੇਗਾ। ਜਦੋਂ ਬੱਚਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸ ਨੂੰ ਝਿੜਕਣ ਅਤੇ ਮਾਰਨ ਦੀ ਬਜਾਏ, ਉਸ ਨੂੰ ਸਮਝਾਓ। ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਅਜਿਹਾ ਕਰਨ ਪਿੱਛੇ ਕੀ ਕਾਰਨ ਹੈ।

ਬੱਚੇ ਨੂੰ ਉਤਸ਼ਾਹਿਤ ਕਰੋ
ਜਦੋਂ ਬੱਚਾ ਕੁੱਝ ਠੀਕ ਮਹਿਸੂਸ ਨਹੀਂ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ। ਮਾਪੇ ਬੱਚੇ ਨੂੰ ਹਰ ਛੋਟੀ-ਵੱਡੀ ਗਤੀਵਿਧੀ ਲਈ ਉਤਸ਼ਾਹਿਤ ਕਰਨ। ਉਸ ਨੂੰ ਹੌਸਲਾ ਦੇਣ। ਬੱਚੇ ਨੂੰ ਮਹਿਸੂਸ ਕਰਵਾਉਣ ਕਿ ਉਹ ਇਕੱਲਾ ਨਹੀਂ ਹੈ, ਪਰਿਵਾਰ ਦੇ ਸਾਰੇ ਮੈਂਬਰ ਉਸ ਦੇ ਨਾਲ ਹਨ, ਤਾਂ ਬੱਚਾ ਆਪਣੇ - ਆਪ ਵਿੱਚ ਚੰਗਾ ਮਹਿਸੂਸ ਕਰੇਗਾ।
Published by:rupinderkaursab
First published:

Tags: Child, Children, Kids, Lifestyle, Parenting, Parenting Tips

ਅਗਲੀ ਖਬਰ