ਰਿਸ਼ਤਾ ਪਿਆਰ ਦਾ ਹੋਵੇ ਜਾਂ ਵਿਆਹ ਤੋਂ ਬਾਅਦ ਜੀਵਨ ਸਾਥੀ ਬਣਨ ਦਾ। ਇਸ ਵਿੱਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਪਰ ਅੱਜ ਦੀ ਕੰਮਕਾਜ ਨਾਲ ਭਰੀ ਜੀਵਨ ਸ਼ੈਲੀ ਕਾਰਨ ਇੱਕ ਦੂਜੇ ਨੂੰ ਸਮਾਂ ਦੇ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਕਾਰਨ ਦੂਰੀਆਂ ਵਧ ਜਾਂਦੀਆਂ ਹਨ। ਆਪਸੀ ਦੂਰੀ ਵਧਨ ਕਾਰਨ ਕਈ ਵਾਰ ਅਨਬਨ ਹੋਣਾ ਜਾਂ ਲੜਾਈ ਝਗੜੇ ਹੋ ਜਾਣਾ ਵੀ ਆਮ ਲਗਦਾ ਹੈ। ਇਕੱਠੇ ਜ਼ਿਆਦਾ ਸਮਾਂ ਨਾ ਬਿਤਾਉਣ ਕਾਰਨ ਪਿਆਰ ਵੀ ਘੱਟ ਹੋਣ ਲੱਗਦਾ ਹੈ। ਪਰ ਅਜਿਹੇ ਹਾਲਾਤ ਵਿੱਚ ਇੱਕ ਦੂਜੇ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਰਿਸ਼ਤਿਆਂ ਵਿੱਚ ਘਟਾਸ ਆ ਜਾਂਦੀ ਹੈ ਤੇ ਰਿਸ਼ਤਾ ਜ਼ਿਆਦਾ ਦੇਰ ਟਿਕ ਨਹੀਂ ਪਾਉਂਦਾ। ਇਸ ਲਈ ਇੱਖ ਖੁਸ਼ਹਾਲ ਜੋੜੀ ਬਣਨ ਲਈ ਤੁਸੀਂ ਇਹ Tips ਅਪਣਾ ਸਕਦੇ ਹੋ...
ਕੁੱਝ ਪਲ ਇਕੱਠੇ ਮਸਤੀ ਕਰਨ ਨਾਲ ਵਧੇਗਾ ਪਿਆਰ : ਜੇਕਰ ਰਿਸ਼ਤੇ 'ਚ ਦੂਰੀ ਵਧ ਰਹੀ ਹੈ ਤਾਂ ਜ਼ਰੂਰੀ ਹੈ ਕਿ ਤੁਸੀਂ ਕੁਝ ਸਮਾਂ ਕੱਢ ਕੇ ਇਕੱਠੇ ਬਿਤਾਓ। ਤੁਸੀਂ ਕੁਝ ਸਮੇਂ ਲਈ ਇਕੱਠੇ ਮਸਤੀ ਕਰੋ। ਮਜ਼ੇਦਾਰ ਪਲ ਤੁਹਾਡੇ ਵਿਚਕਾਰ ਪਿਆਰ ਨੂੰ ਦੁਬਾਰਾ ਜਗਾ ਸਕਦੇ ਹਨ ਅਤੇ ਤੁਹਾਨੂੰ ਇੱਕ ਦੂਜੇ ਦੇ ਨੇੜੇ ਲਿਆ ਸਕਦੇ ਹਨ।
ਆਪਣੀ ਖੁਸ਼ੀ ਦਾ ਵੀ ਖਿਆਲ ਕਰੋ: ਤੁਸੀਂ ਕਿਸੇ ਨੂੰ ਉਦੋਂ ਹੀ ਖੁਸ਼ ਰੱਖ ਸਕਦੇ ਹੋ ਜਦੋਂ ਤੁਸੀਂ ਆਪ ਖੁਸ਼ ਹੋ। ਕਈ ਵਾਰ ਦੂਜਿਆਂ ਦਾ ਖਿਆਲ ਰੱਖਣ ਦੇ ਚੱਕਰ ਵਿੱਚ ਅਸੀਂ ਆਪਣੇ ਬਾਰੇ ਸੋਚਣਾ ਛੱਡ ਦਿੰਦੇ ਹਾਂ। ਆਪਣੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹਮੇਸ਼ਾ ਧਿਆਨ ਵਿੱਚ ਰੱਖੋ ਕਿ ਉਹ ਕੰਮ ਕਰੋ ਜਿਸ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ। ਇੰਝ ਕਰਨ ਨਾਲ ਜੀਵਨ ਫਿਰ ਲੀਹ ਉੱਤੇ ਆ ਜਾਵੇਗਾ।
ਪਾਰਟਨਰ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ: ਕਈ ਵਾਰ ਤੁਹਾਡਾ ਪਾਰਟਨਰ ਸ਼ਰਮੀਲੇ ਸੁਭਾਅ ਦਾ ਹੋਣ ਕਾਰਨ ਖੁੱਲ ਕੇ ਆਪਣੀ ਗੱਲ ਨਹੀਂ ਦਸ ਪਾਉਂਦਾ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ 'ਤੇ ਉਸ ਨਾਲ ਗੱਲ ਕਰੋ। ਇਹ ਜ਼ਰੂਰੀ ਨਹੀਂ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਤੁਹਾਨੂੰ ਇਕ ਵਾਰ ਵਿੱਚ ਹੀ ਦੱਸ ਦੇਵੇ। ਇਸ ਲਈ ਕੋਸ਼ਿਸ਼ ਕਰਦੇ ਰਹੋ ਤੇ ਸਬਰ ਕਰੋ। ਚੰਗੇ ਰਿਸ਼ਤੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਪਾਰਟਨਰ ਨੂੰ ਸਮਝੋ ਅਤੇ ਉਸ ਦੇ ਚੰਗੇ ਗੁਣਾਂ ਵੱਲ ਧਿਆਨ ਦਿਓ। ਜੇਕਰ ਤੁਹਾਡਾ ਪਾਰਟਨਰ ਤੁਹਾਨੂੰ ਸਮਾਂ ਨਹੀਂ ਦੇ ਪਾ ਰਿਹਾ ਹੈ ਤਾਂ ਜ਼ਰੂਰੀ ਨਹੀਂ ਕਿ ਉਸ ਦਾ ਪਿਆਰ ਘੱਟ ਗਿਆ ਹੋਵੇ। ਹੋ ਸਕਦਾ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਕਾਰਨ ਸਮਾਂ ਨਾ ਦੇ ਪਾ ਰਿਹਾ ਹੋਵੇ, ਜਾਂ ਉਹ ਕਿਸੇ ਤਣਾਅ ਵਿੱਚ ਵੀ ਹੋ ਸਕਦਾ ਹੈ। ਇਸ ਲਈ ਉਸ ਨਾਲ ਗੱਲ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Couple, Relationship, Relationship Tips