ਚੁਕੰਦਰ ਦੇ ਫਾਇਦੇ : ਗੁਲਾਬੀ ਬੁੱਲ੍ਹ ਅਤੇ ਗੁਲਾਬੀ ਗੱਲ੍ਹਾਂ ਚੰਗੀ ਸਿਹਤ ਦੀ ਪਛਾਣ ਮੰਨੇ ਜਾਂਦੇ ਹਨ। ਫਟੇ ਹੋਏ ਅਤੇ ਬੇਜਾਨ ਬੁੱਲ੍ਹ ਚਿਹਰੇ ਦੀ ਸੁੰਦਰਤਾ ਅਤੇ ਚੰਗੀ ਸ਼ਖ਼ਸੀਅਤ ਨੂੰ ਵਿਗਾੜ ਸਕਦੇ ਹਨ। ਜੇਕਰ ਤੁਹਾਡੇ ਬੁੱਲ ਕਾਲੇ ਹੋ ਰਹੇ ਹਨ ਜਾਂ ਸੁੱਕੇ ਅਤੇ ਬੇਜਾਨ ਹੋ ਰਹੇ ਹਨ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਤੁਹਾਡੇ ਸਰੀਰ ਵਿੱਚ ਆਇਰਨ ਸਮੇਤ ਹੋਰ ਪੌਸ਼ਟਿਕ ਤੱਤਾਂ ਦੀ ਕਮੀ ਦੇ ਕਾਰਨ ਹੋ ਸਕਦਾ ਹੈ।ਚੰਗੀ ਸਿਹਤ ਲਈ, ਤੁਹਾਨੂੰ ਆਪਣੀ ਖੁਰਾਕ ਵਿੱਚ ਆਇਰਨ, ਸੋਡੀਅਮ, ਪੋਟਾਸ਼ੀਅਮ, ਫਾਈਬਰ, ਫਾਸਫੋਰਸ ਅਤੇ ਵਿਟਾਮਿਨ ਵਰਗੇ ਪੌਸ਼ਟਿਕ ਤੱਤ ਸ਼ਾਮਲ ਕਰਨੇ ਚਾਹੀਦੇ ਹਨ। ਚੁਕੰਦਰ 'ਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਦੇ ਕੇ ਨਾ ਸਿਰਫ ਇਮਿਊਨਿਟੀ ਵਧਾਉਂਦੇ ਹਨ, ਸਗੋਂ ਸਕਿਨ ਅਤੇ ਬੁੱਲ੍ਹਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਚੁਕੰਦਰ ਦੀ ਵਰਤੋਂ ਸੁੱਕੇ ਬੁੱਲ੍ਹਾਂ ਨੂੰ ਵਾਰ-ਵਾਰ ਨਮੀ ਅਤੇ ਪੋਸ਼ਣ ਪ੍ਰਦਾਨ ਕਰਦੀ ਹੈ।
ਸਿਹਤਮੰਦ ਬੁੱਲ੍ਹਾਂ ਲਈ ਚੁਕੰਦਰ ਦੀ ਵਰਤੋਂ ਕਿਵੇਂ ਕਰੀਏ :
-ਪਿੰਕਵਿਲਾ ਮੁਤਾਬਕ ਚੁਕੰਦਰ ਤੁਹਾਡੇ ਬੁੱਲ੍ਹਾਂ ਨੂੰ ਪੂਰਾ ਪੋਸ਼ਣ ਪ੍ਰਦਾਨ ਕਰਦਾ ਹੈ। ਚੁਕੰਦਰ ਦੀ ਵਰਤੋਂ ਨਾਲ ਸੁੱਕੇ ਅਤੇ ਫਟੇ ਹੋਏ ਬੁੱਲ੍ਹ ਵੀ ਠੀਕ ਹੋ ਜਾਂਦੇ ਹਨ, ਇਸ ਨੂੰ ਬੁੱਲ੍ਹਾਂ ਲਈ ਸਭ ਤੋਂ ਵਧੀਆ ਕੁਦਰਤੀ ਮਾਇਸਚਰਾਈਜ਼ਰ ਮੰਨਿਆ ਜਾਂਦਾ ਹੈ।
-ਚੁਕੰਦਰ ਦੇ ਪੇਸਟ ਵਿਚ ਚੀਨੀ ਮਿਲਾ ਕੇ ਮਿਸ਼ਰਣ ਤਿਆਰ ਕਰੋ। ਤੁਸੀਂ ਇਸ 'ਚ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਮਿਲਾ ਕੇ ਬੁੱਲ੍ਹਾਂ ਲਈ ਸਕਰੱਬ ਤਿਆਰ ਕਰ ਸਕਦੇ ਹੋ। ਦੋ-ਤਿੰਨ ਦਿਨਾਂ ਦੇ ਵਕਫੇ 'ਚ ਇਸ ਸਕਰੱਬ ਦੀ ਵਰਤੋਂ ਕਰਨ ਨਾਲ ਫਟੇ ਹੋਏ ਬੁੱਲ੍ਹਾਂ ਤੋਂ ਛੁਟਕਾਰਾ ਮਿਲ ਜਾਵੇਗਾ। ਬੁੱਲ੍ਹਾਂ ਨੂੰ ਸਮੇਂ-ਸਮੇਂ 'ਤੇ ਸਕਰੱਬ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਉਨ੍ਹਾਂ 'ਚੋਂ ਡੈੱਡ ਸਕਿਨ ਨੂੰ ਹਟਾਇਆ ਜਾ ਸਕੇ ਅਤੇ ਬੁੱਲ ਸਿਹਤਮੰਦ ਰਹਿਣ।
-ਚੁਕੰਦਰ ਦਾ ਰਸ ਬੁੱਲ੍ਹਾਂ ਨੂੰ ਤੁਰੰਤ ਚਮਕ ਦਿੰਦਾ ਹੈ ਅਤੇ ਉਨ੍ਹਾਂ ਨੂੰ ਹਾਈਡਰੇਟ ਕਰਦਾ ਹੈ। ਚੁਕੰਦਰ ਦਾ ਰਸ ਨਿਯਮਤ ਰੂਪ ਨਾਲ ਲਗਾਉਣ ਨਾਲ ਵੀ ਬੁੱਲ੍ਹਾਂ ਨੂੰ ਪੋਸ਼ਣ ਮਿਲਦਾ ਹੈ।
-ਤੁਸੀਂ ਤਾਜ਼ੇ ਚੁਕੰਦਰ ਦਾ ਪੇਸਟ ਬਣਾ ਕੇ ਅਤੇ ਇਸ ਵਿਚ ਐਲੋਵੇਰਾ ਜੈੱਲ ਅਤੇ ਵੈਸਲੀਨ ਮਿਲਾ ਕੇ ਲਿਪ ਬਾਮ ਬਣਾ ਸਕਦੇ ਹੋ। ਇਸ ਮਿਸ਼ਰਣ ਨੂੰ ਏਅਰ ਟਾਈਟ ਕੰਟੇਨਰ ਵਿੱਚ ਰੱਖੋ। ਤੁਸੀਂ ਇਸਨੂੰ ਫਰਿੱਜ ਵਿੱਚ ਰੱਖ ਸਕਦੇ ਹੋ ਅਤੇ ਮਹੀਨਿਆਂ ਤੱਕ ਇਸਦੀ ਵਰਤੋਂ ਕਰ ਸਕਦੇ ਹੋ।
-ਬੁੱਲ੍ਹਾਂ ਨੂੰ ਚਮਕਦਾਰ ਬਣਾਉਣ ਲਈ ਇੱਕ ਚੱਮਚ ਚੁਕੰਦਰ ਦੇ ਰਸ ਵਿੱਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਲਗਾਉਣ ਨਾਲ ਬੁੱਲ੍ਹਾਂ ਨੂੰ ਵਿਟਾਮਿਨ ਸੀ ਦਾ ਗੁਣ ਮਿਲਦਾ ਹੈ।
ਲਿਪ ਮਾਸਕ ਜ਼ਰੂਰੀ ਹੈ : ਅੱਜ-ਕੱਲ੍ਹ ਬਜ਼ਾਰਾਂ ਵਿੱਚ ਲਿਪ ਮਾਸਕ ਉਪਲਬਧ ਹਨ, ਪਰ ਇਹ ਸਾਰੇ ਮਹਿੰਗੇ ਹੋਣ ਦੇ ਨਾਲ-ਨਾਲ ਕੈਮੀਕਲ ਭਰਪੂਰ ਵੀ ਹੁੰਦੇ ਹਨ। ਇਸ ਲਈ ਲਿਪ ਮਾਸਕ ਬਣਾਉਣ ਲਈ ਚੁਕੰਦਰ ਨੂੰ ਕੱਟ ਕੇ ਇਸ ਦਾ ਮੁਲਾਇਮ ਪੇਸਟ ਬਣਾ ਲਓ, ਚੁਕੰਦਰ ਦੇ ਪੇਸਟ 'ਚ ਗੁਲਾਬ ਜਲ, ਐਲੋਵੇਰਾ ਜੈੱਲ ਅਤੇ ਥੋੜ੍ਹੀ ਜਿਹੀ ਤਾਜ਼ੀ ਕਰੀਮ ਮਿਲਾ ਕੇ ਮਾਸਕ ਤਿਆਰ ਕਰੋ। ਇਸ ਮਾਸਕ ਨੂੰ ਹਫਤੇ 'ਚ ਦੋ ਤੋਂ ਤਿੰਨ ਵਾਰ ਬੁੱਲ੍ਹਾਂ 'ਤੇ 20 ਮਿੰਟ ਤੱਕ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਬੁੱਲ੍ਹਾਂ ਨੂੰ ਠੰਡੇ ਪਾਣੀ ਨਾਲ ਧੋ ਲਓ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Life, Lifestyle