Home /News /lifestyle /

ਜੇ ਟਵਿੱਟਰ ਦੇ ਬਲੂ ਟਿੱਕ ਲਈ ਆਏ ਕੋਈ ਮੇਲ ਤਾਂ ਹੋ ਜਾਓ ਸਾਵਧਾਨ,ਚੋਰੀ ਹੋ ਸਕਦਾ ਹੈ ਤੁਹਾਡਾ ਵੀ ਡੇਟਾ

ਜੇ ਟਵਿੱਟਰ ਦੇ ਬਲੂ ਟਿੱਕ ਲਈ ਆਏ ਕੋਈ ਮੇਲ ਤਾਂ ਹੋ ਜਾਓ ਸਾਵਧਾਨ,ਚੋਰੀ ਹੋ ਸਕਦਾ ਹੈ ਤੁਹਾਡਾ ਵੀ ਡੇਟਾ

ਸਾਈਬਰ ਧੋਖਾਧੜੀ ਕਰਨ ਵਾਲਿਆਂ ਦਾ  ਨਵਾਂ ਤਰੀਕਾ,ਫ਼ਰਜ਼ੀ ਈ-ਮੇਲ ਆਏ ਤਾਂ ਹੋ ਜਾਓ ਸਾਵਧਾਨ

ਸਾਈਬਰ ਧੋਖਾਧੜੀ ਕਰਨ ਵਾਲਿਆਂ ਦਾ ਨਵਾਂ ਤਰੀਕਾ,ਫ਼ਰਜ਼ੀ ਈ-ਮੇਲ ਆਏ ਤਾਂ ਹੋ ਜਾਓ ਸਾਵਧਾਨ

ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਹੁਣ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਅਪਣਾ ਲਿਆ ਹੈ । ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਹੁਣ ਟਵਿਟਰ ਅਕਾਊਂਟ ਵੈਰੀਫਾਈ ਕਰਨ ਦੇ ਨਾਂ 'ਤੇ ਲੋਕਾਂ ਨੂੰ ਫਰਜ਼ੀ ਈ-ਮੇਲ ਭੇਜਣੇ ਸ਼ੁਰੂ ਕਰ ਦਿੱਤੇ ਹਨ। ਈ-ਮੇਲ ਦੇ ਵਿੱਚ ਲਿੰਕ ਭੇਜੇ ਜਾ ਰਹੇ ਹਨ। ਇਸ ਲਿੰਕ ਨੂੰ ਕਲਿਕ ਕਰਦੇ ਹੀ ਉਪਭੋਗਤਾ ਦਾ ਡੇਟਾ ਚੋਰੀ ਹੋ ਸਕਦਾ ਹੈ ਅਤੇ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:

ਜੇ ਤੁਹਾਨੂੰ ਟਵਿੱਟਰ ਦੇ ਬਲੂ ਟਿੱਕ ਦੇ ਲਈ ਕੋਈ ਈ-ਮੇਲ ਆਉਂਦੀ ਹੈ ਤਾਂ ਉਸ ਨੂੰ ਰਿਸਪਾਂਸ ਨਾਾ ਦਿਓ, ਨਹੀਂ ਤਾਂ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ ।ਦਰਅਸਲ ਜਿਵੇਂ ਹੀ ਇਹ ਸਾਹਮਣੇ ਆਇਆ ਕਿ ਟਵਿਟਰ ਬਲੂਟਿਕਸ ਲਈ ਫੀਸ ਵਸੂਲ ਰਿਹਾ ਹੈ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਹੁਣ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਅਪਣਾ ਲਿਆ ਹੈ । ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਹੁਣ ਟਵਿਟਰ ਅਕਾਊਂਟ ਵੈਰੀਫਾਈ ਕਰਨ ਦੇ ਨਾਂ 'ਤੇ ਲੋਕਾਂ ਨੂੰ ਫਰਜ਼ੀ ਈ-ਮੇਲ ਭੇਜਣੇ ਸ਼ੁਰੂ ਕਰ ਦਿੱਤੇ ਹਨ। ਈ-ਮੇਲ ਦੇ ਵਿੱਚ ਲਿੰਕ ਭੇਜੇ ਜਾ ਰਹੇ ਹਨ। ਇਸ ਲਿੰਕ ਨੂੰ ਕਲਿਕ ਕਰਦੇ ਹੀ ਉਪਭੋਗਤਾ ਦਾ ਡੇਟਾ ਚੋਰੀ ਹੋ ਸਕਦਾ ਹੈ ਅਤੇ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਸਕਦਾ ਹੈ। ਅਜਿਹੀਆਂ ਹੀ ਸ਼ਿਕਾਇਤਾਂ ਯੂਪੀ ਸਾਈਬਰ ਪੁਲਿਸ ਕੋਲ ਆਈਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਬਲੂ ਟਿੱਕ ਉਪਭੋਗਤਾਵਾਂ ਨੂੰ ਪੈਸੇ ਅਦਾ ਕਰਨ ਦੇ ਕਰਨ ਲਈ ਕਿਹਾ ਹੈ। ਐਲੋਨ ਮਸਕ ਨੇ ਟਵੀਟ ਕਰ ਕੇ ਅਕਾਊਂਟ ਵੈਰੀਫਿਕੇਸ਼ਨ ਲਈ ਅੱਠ ਡਾਲਰ ਲੈਣ ਦਾ ਐਲਾਨ ਕੀਤਾ ਹੋਇਆ ਹੈ।ਐਲੋਨ ਮਸਕ ਦੇ ਇਸ ਐਲਾਨ ਤੋਂ ਬਾਅਦ ਟਵਿੱਟਰ ਯੂਜ਼ਰਸ 'ਚ ਦਹਿਸ਼ਤ ਫੈਲ ਗਈ ਹੈ।ਤੁਹਾਨੂੰ ਦਸ ਦਈਏ ਕਿ ਟਵਿੱਟਰ ਉਪਭੋਗਤਾ ਬਲੂ ਟਿੱਕ ਨੂੰ ਬਚਾਉਣ ਲਈ ਜਾਂ ਕੋਈ ਬਲੂ ਟਿੱਕ ਨੂੰ ਹਟਾਉਣ ਲਈ ਗੂਗਲ 'ਤੇ ਖੋਜ ਕਰ ਰਹੇ ਹਨ।ਜਿਸ ਦਾ ਹੁਣ ਸਾਈਬਰ ਧੋਖੇਬਾਜ਼ ਫਾਇਦਾ ਚੁੱਕ ਰਹੇ ਹਨ। ਸਾਈਬਰ ਅਪਰਾਧੀ ਫਰਜ਼ੀ ਈ-ਮੇਲ ਭੇਜ ਕੇ ਲੋਕਾਂ ਨੂੰ ਅਕਾਊਂਟ ਵੈਰੀਫਿਕੇਸ਼ਨ ਲਈ ਭਰਮਾ ਰਹੇ ਹਨ। ਇਨ੍ਹਾਂ 'ਚ ਬਲੂਟਿਕ ਨੂੰ ਸੇਵ ਕਰਨ ਦੀ ਜਾਣਕਾਰੀ ਦੇਣ ਦੀ ਗੱਲ ਕਹੀ ਜਾ ਰਹੀ ਹੈ।

ਧੋਖਾਧੜੀ ਕਰਨ ਵਾਲਿਆਂ ਵੱਲੋਂ ਭੇਜੀ ਜਾ ਰਹੀ ਈ-ਮੇਲ ਵਿੱਚ ਵੱਖ-ਵੱਖ ਲਿੰਕ ਹਨ। ਜੇ ਕੋਈ ਯੂਜ਼ਰ ਈ-ਮੇਲ 'ਚ ਦਿੱਤੇ  ਲਿੰਕ  'ਤੇ ਕਲਿੱਕ ਕਰਦਾ ਹੈ ਤਾਂ ਉਸ ਦਾ ਡਾਟਾ ਖਤਮ ਹੋ ਸਕਦਾ ਹੈ ਅਤੇ ਉਸ ਦੇ ਨਾਲ ਸਾਈਬਰ ਧੋਖਾਧੜੀ ਹੋ ਸਕਦੀ ਹੈ।ਯੂਪੀ ਸਾਈਬਰ ਕ੍ਰਾਈਮ ਦੇ ਐੱਸਪੀ ਪ੍ਰੋਫੈਸਰ ਤ੍ਰਿਵੇਣੀ ਸਿੰਘ ਨੇ ਦੱਸਿਆ ਹੈ ਕਿ ਸਾਈਬਰ ਅਪਰਾਧੀ ਬਲੂਟਿਕ ਨੂੰ ਬਚਾਉਣ ਬਾਰੇ ਜਾਣਕਾਰੀ ਦੇਣ ਦੇ ਨਾਂ 'ਤੇ ਲੋਕਾਂ ਨੂੰ ਈ-ਮੇਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਨ ਲਈ ਕਹਿ ਰਹੇ ਹਨ। ਐੱਸਪੀ ਨੇ ਕਿਹਾ ਕਿ ਇਸ 'ਤੇ ਬਿਲਕੁਲ ਵੀ ਭਰੋਸਾ ਨਾ ਕਰੋ ਅਤੇ ਲਿੰਕ 'ਤੇ ਭੁੱਲ ਕੇ ਵੀ ਕਲਿੱਕ ਨਾ ਕਰੋ।

ਫਰਜ਼ੀ -ਮੇਲਾਂ ' ਦਿੱਤੀ ਜਾ ਰਹੀ ਅਜਿਹੀ ਜਾਣਕਾਰੀ

ਸਾਈਬਰ ਧੋਖਾਧੜੀ ਕਰਨ ਵਾਲੇ ਟਵਿੱਟਰ ਯੂਜ਼ਰਸ ਨੂੰ ਫਰਜ਼ੀ ਈ-ਮੇਲ ਭੇਜ ਰਹੇ ਹਨ।ਇਨ੍ਹਾਂ ਈ-ਮੇਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਆਪਣੀ ਬਲੂਟਿਕ ਨੂੰ ਸੇਵ ਕਰਨ ਲਈ ਇੱਥੇ ਸੰਪਰਕ ਕਰ ਸਕਦੇ ਹੋ। ਕਈ ਵਾਰ ਲੋਕਾਂ ਤੋਂ ਇਸ ਦੇ ਲਈ ਪੈਸੇ ਵੀ ਲਏ ਜਾ ਰਹੇ ਹਨ। ਅਸਲ 'ਚ ਇਨ੍ਹਾਂ ਈ-ਮੇਲਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਯੂਜ਼ਰਸ ਇਨ੍ਹਾਂ 'ਤੇ ਭਰੋਸਾ ਕਰ ਸਕਣ। ਅਜਿਹੀਆਂ ਫਰਜ਼ੀ ਈਮੇਲਾਂ ਨੂੰ ਟਵਿੱਟਰ ਚਿਤਾਵਨੀ, ਪ੍ਰਾਪਤ ਬਲੂਟਿਕ, ਬੀ ਵੈਰੀਫਾਈਡ ਵਰਗੇ ਨਾਵਾਂ ਨਾਲ ਭੇਜਿਆ ਜਾ ਰਿਹਾ ਹੈ।ਟਵਿੱਟਰ 'ਤੇ ਬਲੂਟਿਕਸ ਰੱਖਣ ਦੇ ਨਾਂ 'ਤੇ ਈ-ਮੇਲ ਭੇਜ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੀ ਕਿਸੇ ਵੀ ਈ-ਮੇਲ 'ਤੇ ਭਰੋਸਾ ਨਾ ਕਰੋ ਅਤੇ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ।ਜੇ ਅਜਿਹਾ ਕਰਦੇ ਹੋ ਤਾਂ ਤੁਸੀਂ ਵੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।

Published by:Shiv Kumar
First published:

Tags: Blackmail, Cyber, Cyber attack, Cyber crime, Elon Musk, Fake, Tweet, Tweeter