ਅੱਜ ਕੱਲ੍ਹ ਡਿਜੀਟਲ ਲੈਣ-ਦੇਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਬਹੁਤ ਸਾਰੀਆਂ ਵੈੱਬਸਾਈਟਾਂ ਅਤੇ ਐਪਸ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਪੈਸੇ ਟ੍ਰਾਂਸਫਰ ਕਰਦੇ ਹਾਂ। ਪਰ ਇਸ ਦੇ ਨਾਲ ਹੀ ਧੋਖਾਧੜੀ ਦੇ ਮਾਮਲੇ ਵੀ ਵੱਧ ਰਹੇ ਹਨ। ਧੋਖੇਬਾਜ਼ ਕਈ ਤਰੀਕਿਆਂ ਨਾਲ ਠੱਗੀ ਮਾਰ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (RBI) ਨੇ ਇੱਕ ਵਾਰ ਫਿਰ ਧੋਖਾਧੜੀ ਲਈ ਚੇਤਾਵਨੀ ਜਾਰੀ ਕੀਤੀ ਹੈ। ਕੇਂਦਰੀ ਬੈਂਕ ਨੇ ਗਾਹਕਾਂ ਨੂੰ ਧੋਖਾਧੜੀ ਕਰਨ ਵਾਲਿਆਂ ਤੋਂ ਨਵੀਂ ਧੋਖਾਧੜੀ ਦੇ ਤਰੀਕਿਆਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਆਓ ਜਾਣਦੇ ਹਾਂ ਇਸ ਧੋਖਾਧੜੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
RBI ਨੇ ਟਵੀਟ ਕਰਕੇ ਜਾਣਕਾਰੀ ਦਿੱਤੀ :
RBI ਨੇ ਟਵੀਟ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਬੈਂਕਿੰਗ ਲੈਣ-ਦੇਣ ਲਈ ਸੁਰੱਖਿਅਤ ਵੈੱਬਸਾਈਟਾਂ ਅਤੇ ਐਪਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਲੈਣ-ਦੇਣ ਲਈ ਜਨਤਕ ਨੈੱਟਵਰਕਾਂ ਦੀ ਵਕਤੋਂ ਨਾ ਕਰੋ। ਸੁਰੱਖਿਅਤ ਡਿਜੀਟਲ ਲੈਣ-ਦੇਣ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ।
ਇਸ ਤਰ੍ਹਾਂ ਹੁੰਦੀ ਹੈ ਧੋਖਾਧੜੀ: ਸਭ ਤੋਂ ਪਹਿਲਾਂ ਸਾਈਬਰ ਅਪਰਾਧੀ ਧੋਖਾਧੜੀ ਕਰਨ ਲਈ ਕਿਸੇ ਬੈਂਕ ਜਾਂ ਵਿੱਤੀ ਕੰਪਨੀ ਦੇ (800 123 1234) ਟੋਲ ਫ੍ਰੀ ਨੰਬਰ 1800 123 1234 (ਇਹ ਅਸਲ ਨੰਬਰ ਨਹੀਂ ਹੈ) ਦੇ ਸਮਾਨ ਨੰਬਰ ਪ੍ਰਾਪਤ ਕਰਦੇ ਹਨ। ਜਿਸ ਤੋਂ ਬਾਅਦ ਦੋਸ਼ੀ ਇਸ ਨੰਬਰ ਨੂੰ ਕਾਲਰ ਜਾਂ ਕਿਸੇ ਹੋਰ ਐਪਲੀਕੇਸ਼ਨ 'ਤੇ ਬੈਂਕ ਜਾਂ ਵਿੱਤੀ ਕੰਪਨੀ ਦੇ ਨਾਂ 'ਤੇ ਰਜਿਸਟਰ ਕਰ ਲੈਂਦੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ Truecaller ਦੀ ਮਦਦ ਨਾਲ ਕਿਸੇ ਬੈਂਕ ਜਾਂ ਵਿੱਤੀ ਕੰਪਨੀ ਨੂੰ ਕਾਲ ਕਰਦੇ ਹੋ, ਤਾਂ ਕਈ ਵਾਰ ਇਹ ਫੋਨ ਸਾਈਬਰ ਅਪਰਾਧੀ ਕੋਲ ਜਾਂਦਾ ਹੈ ਅਤੇ ਉਹ ਤੁਹਾਡੇ ਤੋਂ ਤੁਹਾਡੀ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਸਾਈਬਰ ਅਪਰਾਧ ਕਰਦੇ ਹਨ ਤੇ ਬੈਂਕ ਖਾਤਿਆਂ ਵਿੱਚੋਂ ਤੁਹਾਡਾ ਪੈਸਾ ਸਾਫ ਕਰ ਦਿੰਦੇ ਹਨ।
ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚੋ
ਜੇਕਰ ਤੁਸੀਂ ਕਿਸੇ ਬੈਂਕ ਜਾਂ ਵਿੱਤੀ ਕੰਪਨੀ ਨੂੰ ਕਾਲ ਕਰਨ ਜਾ ਰਹੇ ਹੋ, ਤਾਂ ਤੁਹਾਡੇ ਕੋਲ ਉਸ ਦੇ ਟ੍ਰੋਲ ਫ੍ਰੀ ਨੰਬਰ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਕਦੇ ਵੀ ਕਿਸੇ ਬੈਂਕ ਦੇ ਟੋਲ ਫ੍ਰੀ ਨੰਬਰ 'ਤੇ ਆਪਣੀ ਸਾਰੀ ਜਾਣਕਾਰੀ ਸਾਂਝੀ ਨਾ ਕਰੋ, ਜਿਵੇਂ ਕਿ ਤੁਹਾਡੀ ਨਿੱਜੀ ਜਾਣਕਾਰੀ, ਪਾਸਵਰਡ, ਪਿਨ ਆਦਿ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Digital, Digital Payment System, MONEY, RBI