Home /News /lifestyle /

ਜੇਕਰ ਤੁਸੀਂ ਵੀ ਫ਼ਲ ਖਾਣਾ ਪਸੰਦ ਕਰਦੇ ਹੋ ਤਾਂ ਜਾਣੋ ਫ਼ਲ ਖਾਣ ਦਾ ਸਹੀ ਸਮਾਂ, ਪੜ੍ਹੋ ਪੂਰੀ ਜਾਣਕਾਰੀ

ਜੇਕਰ ਤੁਸੀਂ ਵੀ ਫ਼ਲ ਖਾਣਾ ਪਸੰਦ ਕਰਦੇ ਹੋ ਤਾਂ ਜਾਣੋ ਫ਼ਲ ਖਾਣ ਦਾ ਸਹੀ ਸਮਾਂ, ਪੜ੍ਹੋ ਪੂਰੀ ਜਾਣਕਾਰੀ

ਜੇਕਰ ਤੁਸੀਂ ਵੀ ਫ਼ਲ ਖਾਣਾ ਪਸੰਦ ਕਰਦੇ ਹੋ ਤਾਂ ਜਾਣੋ ਫ਼ਲ ਖਾਣ ਦਾ ਸਹੀ ਸਮਾਂ

ਜੇਕਰ ਤੁਸੀਂ ਵੀ ਫ਼ਲ ਖਾਣਾ ਪਸੰਦ ਕਰਦੇ ਹੋ ਤਾਂ ਜਾਣੋ ਫ਼ਲ ਖਾਣ ਦਾ ਸਹੀ ਸਮਾਂ

ਫਲਾਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਨੂੰ ਤੰਦਰੁਸਤ ਰਹਿਣ ਵਿੱਚ ਸਾਡੀ ਮਦਦ ਕਰਦੇ ਹਨ। ਜਿੱਥੇ ਸਿਹਤਮੰਦ ਲੋਕ ਫਲ਼ ਖਾਣ ਦੀ ਗੱਲ ਕਰਦੇ ਹਨ ਉੱਥੇ ਹੀ ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਅਸੀਂ ਉਸਦੇ ਲਈ ਵੀ ਫ਼ਲ ਲੈ ਕੇ ਜਾਂਦੇ ਹਾਂ ਕਿਉਂਕਿ ਇਹਨਾਂ ਵਿੱਚ ਮੌਜੂਦ ਪੌਸ਼ਕ ਤੱਤ ਠੀਕ ਹੋਣ ਵਿੱਚ ਮਦਦ ਕਰਦੇ ਹਨ।

ਹੋਰ ਪੜ੍ਹੋ ...
  • Share this:

Benefits of fruits: ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਜੇਕਰ ਤੁਸੀਂ ਤੰਦਰੁਸਤ ਰਹਿਣਾ ਹੈ ਤਾਂ ਹਰ ਰੋਜ਼ ਫਲ਼ ਖਾਣ ਦੀ ਆਦਤ ਬਣਾਓ। ਫਲਾਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਨੂੰ ਤੰਦਰੁਸਤ ਰਹਿਣ ਵਿੱਚ ਸਾਡੀ ਮਦਦ ਕਰਦੇ ਹਨ। ਜਿੱਥੇ ਸਿਹਤਮੰਦ ਲੋਕ ਫਲ਼ ਖਾਣ ਦੀ ਗੱਲ ਕਰਦੇ ਹਨ ਉੱਥੇ ਹੀ ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਅਸੀਂ ਉਸਦੇ ਲਈ ਵੀ ਫ਼ਲ ਲੈ ਕੇ ਜਾਂਦੇ ਹਾਂ ਕਿਉਂਕਿ ਇਹਨਾਂ ਵਿੱਚ ਮੌਜੂਦ ਪੌਸ਼ਕ ਤੱਤ ਠੀਕ ਹੋਣ ਵਿੱਚ ਮਦਦ ਕਰਦੇ ਹਨ।

ਪਰ ਇੱਕ ਸਵਾਲ ਅਕਸਰ ਲੋਕ ਪੁੱਛਦੇ ਹਨ ਕਿ ਫ਼ਲ ਖਾਣ ਦਾ ਸਹੀ ਸਮਾਂ ਕੀ ਹੈ? ਕੀ ਫ਼ਲ ਸਵੇਰੇ ਖਾਣੇ ਚਾਹੀਦੇ ਹਨ ਜਾਂ ਰਾਤ ਨੂੰ? ਤੁਹਾਨੂੰ ਦੱਸ ਦੇਈਏ ਕਿ ਬਹੁਤ ਲੋਕ ਸ਼ਾਮ ਨੂੰ ਫਲ ਨਾ ਖਾਣ ਦੀ ਸਲਾਹ ਦਿੰਦੇ ਹਨ ਤਾਂ ਕੋਈ ਭੋਜਨ ਤੋਂ ਬਾਅਦ ਫਲ ਨਾ ਖਾਣ ਦੀ ਗੱਲ ਕਰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਅਜਿਹੇ ਫਲ ਵੀ ਹਨ ਜਿਨ੍ਹਾਂ ਨੂੰ ਜੇਕਰ ਖਾਲੀ ਪੇਟ ਖਾਧਾ ਜਾਵੇ ਤਾਂ ਨੁਕਸਾਨ ਵੀ ਹੋ ਸਕਦਾ ਹੈ। ਅਸੀਂ ਇੱਥੇ ਕੁੱਝ ਫ਼ਲ ਦਿੱਤੇ ਹਨ ਜਿਹਨਾਂ ਨੂੰ ਖਾਲੀ ਪੇਟ ਖਾਣ ਤੋਂ ਬਚਣਾ ਚਾਹੀਦਾ ਹੈ।ਕੇਲਾ, ਨਾਸ਼ਪਾਤੀ, ਸੰਤਰਾ, ਮੌਸੰਬੀ,ਅੰਬ, ਅੰਗੂਰ, ਲੀਚੀ ਨੂੰ ਖਾਲੀ ਪੇਟ ਖਾਣ ਤੋਂ ਬਚਣਾ ਚਾਹੀਦਾ ਹੈ

ਹੈਲਥਲਾਈਨ ਮੁਤਾਬਕ ਫਲ ਖਾਣ ਲਈ ਦਿਨ ਦਾ ਕੋਈ ਵੀ ਸਮਾਂ ਚੁਣਿਆ ਜਾ ਸਕਦਾ ਹੈ। ਫਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਜਿਨ੍ਹਾਂ ਦਾ ਸੇਵਨ ਦਿਨ ਭਰ ਕੀਤਾ ਜਾ ਸਕਦਾ ਹੈ ਪਰ ਕਿਸੇ ਵੀ ਬੀਮਾਰੀ ਜਾਂ ਇਲਾਜ ਦੌਰਾਨ ਸਮੇਂ ਮੁਤਾਬਕ ਫਲਾਂ ਦਾ ਸੇਵਨ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਆਪਣਾ ਭਰ ਘੱਟ ਕਰ ਰਹੇ ਹੋ ਤਾਂ ਤੁਹਾਨੂੰ ਸਮੇਂ ਵੱਲ ਧਿਆਨ ਦੇਣ ਦੀ ਲੋੜ ਹੋਵੇਗੀ। ਵਜ਼ਨ ਘਟਾਉਣ ਵਾਲੇ ਲੋਕਾਂ ਨੂੰ ਦੁਪਹਿਰ 11 ਤੋਂ 12 ਵਜੇ ਤੱਕ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। 12 ਵਜੇ ਫਲ ਖਾਣ ਨਾਲ ਤੁਹਾਡਾ ਪੇਟ ਭਰਿਆ ਰਹੇਗਾ ਅਤੇ ਤੁਸੀਂ ਲੰਚ ਵਿੱਚ ਘੱਟ ਕੈਲਰੀ ਲਵੋਗੇ।

ਭਰ ਘਟਾਉਣ ਵਾਲਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਭੋਜਨ ਤੋਂ ਬਾਅਦ ਫਲ ਨਾ ਖਾਣ ਕਿਉਂਕਿ ਅਜਿਹਾ ਕਰਨ ਨਾਲ ਕੈਲਰੀ ਦੀ ਮਾਤਰਾ ਵੱਧ ਜਾਂਦੀ ਹੈ।

ਇਸ ਤੋਂ ਇਲਾਵਾ ਜੇਕਰ ਕੋਈ ਔਰਤ ਗਰਭ ਅਵਸਥਾ ਵਿੱਚ ਹੈ ਤਾਂ ਇਸ ਦੌਰਾਨ ਫਲ ਖਾਣਾ ਬਹੁਤ ਜ਼ਰੂਰੀ ਹੈ। ਗਰਭਵਤੀ ਔਰਤਾਂ ਨੂੰ ਨਾਸ਼ਤੇ ਤੋਂ ਬਾਅਦ ਹੀ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਗੈਸ ਦੀ ਸਮੱਸਿਆ ਹੋ ਸਕਦੀ ਹੈ।

Published by:Tanya Chaudhary
First published:

Tags: Diet, Fruits, Healthy lifestyle