Home /News /lifestyle /

ਤੁਸੀਂ ਵੀ ਚਾਹੁੰਦੇ ਹੋ ਫ੍ਰੀ Anti Virus ਤਾਂ ਇਸਤੇਮਾਲ ਕਰੋ Windows ਦੀ ਇਹ ਸੁਵਿਧਾ

ਤੁਸੀਂ ਵੀ ਚਾਹੁੰਦੇ ਹੋ ਫ੍ਰੀ Anti Virus ਤਾਂ ਇਸਤੇਮਾਲ ਕਰੋ Windows ਦੀ ਇਹ ਸੁਵਿਧਾ

 ਤੁਸੀਂ ਵੀ ਚਾਹੁੰਦੇ ਹੋ ਫ੍ਰੀ Anti Virus ਤਾਂ ਇਸਤੇਮਾਲ ਕਰੋ Windows ਦੀ ਇਹ ਸੁਵਿਧਾ

ਤੁਸੀਂ ਵੀ ਚਾਹੁੰਦੇ ਹੋ ਫ੍ਰੀ Anti Virus ਤਾਂ ਇਸਤੇਮਾਲ ਕਰੋ Windows ਦੀ ਇਹ ਸੁਵਿਧਾ

ਡਿਜਿਟਲ ਯੁੱਗ ਵਿੱਚ ਆਪਣੀ ਪਹਿਚਾਣ ਅਤੇ ਡਾਟਾ ਨੂੰ ਸੁਰੱਖਿਅਤ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੈ। ਆਏ ਦਿਨ ਨਵੇਂ ਨਵੇਂ ਵਾਇਰਸ ਕੰਪਿਊਟਰ ਪ੍ਰੋਗਰਾਮ 'ਤੇ ਹਮਲਾ ਕਰਦੇ ਰਹਿੰਦੇ ਹਨ। ਇਸ ਲਈ ਤਕਨੀਕੀ ਸਲਾਹਕਾਰ ਹਮੇਸ਼ਾਂ ਸਲਾਹ ਦਿੰਦੇ ਹਨ ਕਿ ਸਾਨੂੰ ਆਪਣੇ ਕੰਪਿਊਟਰ ਵਿੱਚ ਕੋਈ ਨਾ ਕੋਈ ਐਂਟੀਵਾਇਰਸ ਜ਼ਰੂਰ ਰੱਖਣਾ ਚਾਹੀਦਾ ਹੈ। ਪਰ ਐਂਟੀਵਾਇਰਸ ਬਹੁਤ ਮਹਿੰਗੇ ਆਉਂਦੇ ਹਨ ਅਤੇ ਹਰ ਕੋਈ ਮਜ਼ਬੂਰੀ ਵਿੱਚ ਇਹਨਾਂ ਨੂੰ ਜ਼ਰੂਰ ਖਰੀਦਦਾ ਹੈ।

ਹੋਰ ਪੜ੍ਹੋ ...
  • Share this:

ਡਿਜਿਟਲ ਯੁੱਗ ਵਿੱਚ ਆਪਣੀ ਪਹਿਚਾਣ ਅਤੇ ਡਾਟਾ ਨੂੰ ਸੁਰੱਖਿਅਤ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੈ। ਆਏ ਦਿਨ ਨਵੇਂ ਨਵੇਂ ਵਾਇਰਸ ਕੰਪਿਊਟਰ ਪ੍ਰੋਗਰਾਮ 'ਤੇ ਹਮਲਾ ਕਰਦੇ ਰਹਿੰਦੇ ਹਨ। ਇਸ ਲਈ ਤਕਨੀਕੀ ਸਲਾਹਕਾਰ ਹਮੇਸ਼ਾਂ ਸਲਾਹ ਦਿੰਦੇ ਹਨ ਕਿ ਸਾਨੂੰ ਆਪਣੇ ਕੰਪਿਊਟਰ ਵਿੱਚ ਕੋਈ ਨਾ ਕੋਈ ਐਂਟੀਵਾਇਰਸ ਜ਼ਰੂਰ ਰੱਖਣਾ ਚਾਹੀਦਾ ਹੈ। ਪਰ ਐਂਟੀਵਾਇਰਸ ਬਹੁਤ ਮਹਿੰਗੇ ਆਉਂਦੇ ਹਨ ਅਤੇ ਹਰ ਕੋਈ ਮਜ਼ਬੂਰੀ ਵਿੱਚ ਇਹਨਾਂ ਨੂੰ ਜ਼ਰੂਰ ਖਰੀਦਦਾ ਹੈ। Norton, Quick Heal, McAfee ਵਰਗੀਆਂ ਕਈ ਹੋਰ ਕੰਪਨੀਆਂ ਹਨ ਜੋ ਐਂਟੀਵਾਇਰਸ ਬਣਾ ਰਹੀਆਂ ਹਨ। ਪਰ ਇਹ ਸਾਰੀਆਂ ਕੰਪਨੀਆਂ ਐਂਟੀਵਾਇਰਸ ਲਈ ਪੈਸੇ ਲੈਂਦੀਆਂ ਹਨ।

ਜੇਕਰ ਤੁਸੀਂ ਵੀ ਐਂਟੀਵਾਇਰਸ ਲਾਭ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲੋ ਇੱਕ ਅਜਿਹੇ ਤਕਨੀਕੀ ਹੱਲ ਦੀ ਗੱਲ ਕਰਾਂਗੇ ਜਿਸ ਨਾਲ ਤੁਸੀਂ ਬਿਨ੍ਹਾਂ ਕੋਈ ਪੈਸੇ ਦਿੱਤੇ ਐਂਟੀਵਾਇਰਸ ਦੀ ਸੁਵਿਧਾ ਦਾ ਇਸਤੇਮਾਲ ਕਰ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਵਿੰਡੋਜ਼ (Windows) ਦੇ ਆਪਣੇ ਐਂਟੀਵਾਇਰਸ ਦੀ। ਤੁਹਾਨੂੰ ਦੱਸ ਦੇਈਏ ਕਿ ਇਹ ਬਿਲਕੁਲ ਮੁਫਤ ਹੈ।

ਵਿੰਡੋਜ਼ ਉਪਭੋਗਤਾ ਆਪਣੀ ਜਾਣਕਾਰੀ ਦੇ ਕੇ ਇਸ ਨੂੰ ਮੁਫਤ ਵਿਚ ਡਾਊਨਲੋਡ ਕਰ ਸਕਦੇ ਹਨ। ਇਸ ਐਂਟੀਵਾਇਰਸ ਵਿੱਚ ਵੀ ਦੂਜੇ ਐਂਟੀਵਾਇਰਸ ਵਾਂਗ ਕਈ ਨਵੇਂ ਫੀਚਰਸ ਦੇਖਣ ਨੂੰ ਮਿਲਣਗੇ। ਵਿੰਡੋਜ਼ ਦੇ ਇਸ ਐਂਟੀਵਾਇਰਸ ਨਾਲ ਕੁਝ ਆਸਾਨ ਕਦਮਾਂ ਦੀ ਪਾਲਣਾ ਕਰਕੇ, ਤੁਸੀਂ ਕੰਪਿਊਟਰ ਜਾਂ ਲੈਪਟਾਪ ਨੂੰ ਕਸਟਮ ਅਤੇ ਪੂਰੀ ਤਰ੍ਹਾਂ ਸਕੈਨ ਕਰ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਇਸ ਐਂਟੀਵਾਇਰਸ ਦਾ ਨਾਮ MRT ਹੈ। ਇਸ ਸਾਫਟਵੇਅਰ ਨੂੰ ਤੁਸੀਂ ਮਾਈਕ੍ਰੋਸਾਫਟ (Microsoft) ਦੀ ਵੈੱਬਸਾਈਟ 'ਤੇ ਜਾ ਕੇ ਵੀ ਡਾਊਨਲੋਡ ਕਰ ਸਕਦੇ ਹੋ। ਇਹ ਬਿਲਕੁਲ ਮੁਫਤ ਹੈ। ਇਸਨੂੰ ਡਾਉਨਲੋਡ ਕਰਨ ਲਈ, ਤੁਹਾਨੂੰ ਸਿਰਫ ਆਪਣੇ ਕੰਪਿਊਟਰ ਨੂੰ Microsoft ਦੀ ਵੈੱਬਸਾਈਟ 'ਤੇ ਰਜਿਸਟਰ ਕਰਨ ਦੀ ਲੋੜ ਹੈ। ਰਜਿਸਟਰ ਕਰਨ ਲਈ, ਤੁਸੀਂ ਜੀਮੇਲ ਆਈਡੀ ਜਾਂ ਮਾਈਕਰੋਸਾਫਟ ਆਈਡੀ ਨਾਲ ਲੌਗਇਨ ਕਰ ਸਕਦੇ ਹੋ।

Published by:Drishti Gupta
First published:

Tags: Anti virus, Tech News, Tech updates, Technology, Windows 7