Share Market Tips: ਹਰ ਕੋਈ ਪੈਸੇ ਦੀ ਤੰਗੀ ਤੋਂ ਬਾਹਰ ਰਹਿਣ ਲਈ ਨਿਵੇਸ਼ ਕਰਦਾ ਹੈ। ਉਹ ਆਪਣੀ ਕਮਾਈ ਦੇ ਕੁੱਝ ਹਿੱਸੇ ਨੂੰ ਬੱਚਤ ਦੇ ਰੂਪ ਵਿੱਚ ਇੱਕਠਾ ਕਰਦਾ ਹੈ ਅਤੇ ਉਸ ਨਾਲ ਆਪਣੇ ਭਵਿੱਖ ਲਈ ਸੁਰੱਖਿਅਤ ਨਿਵੇਸ਼ ਵਿਕਲਪ ਦੀ ਚੋਣ ਕਰਕੇ ਪੈਸੇ ਨਿਵੇਸ਼ ਕਰਦਾ ਹੈ। ਅੱਜਕਲ੍ਹ ਲੋਕ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਕੇ ਚੰਗੇ ਪੈਸੇ ਕਮਾ ਰਹੇ ਹਨ। ਸਟਾਕ ਮਾਰਕੀਟ ਵਿੱਚ ਨਿਵੇਸ਼ ਤੁਹਾਨੂੰ ਲੰਬੇ ਸਮੇਂ ਲਈ ਕਰਨ ਤੇ ਹੀ ਲਾਭ ਦਿੰਦਾ ਹੈ। ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਸ਼ੇਅਰ ਬਾਜ਼ਾਰ ਵਿੱਚ ਜੋਖਿਮ ਵੀ ਜ਼ਿਆਦਾ ਹੁੰਦਾ ਹੈ। ਇੱਥੇ ਤੁਸੀਂ ਆਪਣੇ ਪੈਸੇ ਨੂੰ ਜਿੱਥੇ ਵਧਾ ਸਕਦੇ ਹੋ ਉੱਥੇ ਨੁਕਸਾਨ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
ਜੇਕਰ ਤੁਸੀਂ ਸਹੀ ਸਮੇਂ ਤੇ ਘੱਟ ਕੀਮਤ ਵਾਲੇ ਕੁੱਝ ਸ਼ੇਅਰਾਂ ਵਿੱਚ ਨਿਵੇਸ਼ ਕਰੋ ਜਿਹਨਾਂ ਦੀ ਆਉਣ ਵਾਲੇ ਸਮੇਂ ਵਿੱਚ ਕਾਰੋਬਾਰ ਵਧਣ ਦੀ ਉਮੀਦ ਹੈ ਤਾਂ ਤੁਸੀਂ ਵਧੀਆ ਮੁਨਾਫ਼ਾ ਕਮਾ ਸਕਦੇ ਹੋ। ਅਜਿਹੇ ਸਟਾਕਸ ਨੂੰ ਪੈਨੀ ਸਟਾਕ (Penny Stock) ਕਹਿੰਦੇ ਹਨ। ਇੱਥੇ ਨਿਵੇਸ਼ ਦਾ ਲਾਭ ਇਹ ਹੁੰਦਾ ਹੈ ਕਿ ਜੇਕਰ ਇਹ ਤੁਹਾਡੇ ਵਿਸ਼ਲੇਸ਼ਣ ਦੇ ਹਿਸਾਬ ਨਾਲ ਚਲਦੇ ਹਨ ਤਾਂ ਤੁਹਾਡੀ ਪੂੰਜੀ ਕਈ ਗੁਣਾਂ ਵੱਧ ਸਕਦੀ ਹੈ। ਇਸ ਲਈ ਤੁਹਾਨੂੰ ਅਜਿਹੀਆਂ ਕੰਪਨੀਆਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਜਿਹਨਾਂ ਦੇ ਫੰਡਮੈਂਟਲ ਮਜ਼ਬੂਤ ਹੋਣ। ਨਾਲ ਹੀ ਨਿਵੇਸ਼ ਤੋਂ ਬਾਅਦ ਲਗਾਤਰ ਇਸਦੀ ਨਿਗਰਾਨੀ ਦੀ ਵੀ ਲੋੜ ਹੁੰਦੀ ਹੈ।
ਆਓ ਜਾਣਦੇ ਹਾਂ ਕੁੱਝ ਪੈਨੀ ਸਟਾਕ ਬਾਰੇ ਜਿਹਨਾਂ ਵਿੱਚ ਨਿਵੇਸ਼ ਵਧੀਆ ਰਿਟਰਨ ਦੇ ਸਕਦਾ ਹੈ।
1. ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਿਟੇਡ: ਇਹ ਇੱਕ ਸਰਕਾਰੀ ਕੰਪਨੀ ਹੈ ਜੋ ਮਾਈਨਿੰਗ, ਧਾਤੂ ਅਤੇ ਬਿਜਲੀ ਖੇਤਰਾਂ ਵਿੱਚ ਕੰਮ ਕਰਦੀ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਏਕੀਕ੍ਰਿਤ ਬਾਕਸਾਈਟ-ਐਲੂਮੀਨਾ-ਐਲੂਮੀਨੀਅਮ-ਪਾਵਰ ਕੰਪਲੈਕਸ ਹੈ। ਇਸਦੀ ਕੀਮਤ ਸਾਲ-ਦਰ-ਸਾਲ ਦੇ ਹਿਸਾਬ ਨਾਲ 45% ਘਟੀ ਹੈ। ਇਸਦੇ ਕਈ ਕਾਰਨ ਹਨ ਜਿਹਨਾਂ ਵਿੱਚੋਂ ਸਰੋਤਾਂ ਦੀ ਕਮਜ਼ੋਰ ਮੰਗ ਅਤੇ ਮੰਦੀ ਦਾ ਡਰ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਹੈ। ਇਹ ਇੱਕ ਵਧੀਆ ਸਟਾਕ ਹੈ।
2. Grauer & Weil (India) Limited (Grauer & Weil): ਇਹ ਦੀ ਇੱਕੋ ਇੱਕ ਅਜਿਹੀ ਕੰਪਨੀ ਹੈ ਜੋ ਵੱਖ-ਵੱਖ ਉਦਯੋਗ ਖੇਤਰਾਂ ਵਿੱਚ ਹਰ ਕਿਸਮ ਦੇ ਸਬਸਟਰੇਟਾਂ ਉੱਤੇ ਪੂਰਨ ਜੰਗਾਲ ਅਤੇ ਸੁਰੱਖਿਆ ਹੱਲ ਪ੍ਰਦਾਨ ਕਰਦੀ ਹੈ। ਇਸ ਦਾ ਸਤਹ ਫਿਨਿਸ਼ਿੰਗ ਖੰਡ ਸਭ ਤੋਂ ਵੱਡਾ ਹੈ, ਜੋ ਕੰਪਨੀ ਦੇ ਕੁੱਲ ਮਾਲੀਏ ਦਾ 88% ਤੋਂ ਵੱਧ ਹੈ। ਬਾਕੀ ਰਕਮ ਇੰਜੀਨੀਅਰਿੰਗ ਅਤੇ ਮਾਲ ਕਾਰੋਬਾਰ ਤੋਂ ਆਉਂਦੀ ਹੈ। ਨਿਰਮਾਣ ਵਿੱਚ ਮਹੱਤਵਪੂਰਨ ਨਿਵੇਸ਼ ਦੇ ਕਾਰਨ, ਕਾਰੋਬਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਮੁਨਾਫਾ ਕਮਾਉਣਾ ਜਾਰੀ ਰੱਖਣ ਦੀ ਉਮੀਦ ਹੈ।
3. ਜੀਨਸ ਪਾਵਰ: ਇਸ ਕੰਪਨੀ ਦੀ ਭਾਰਤ ਦੇ ਬਿਜਲੀ ਮੀਟਰਿੰਗ ਹੱਲ ਉਦਯੋਗ ਵਿੱਚ 27% ਦੀ ਮਾਰਕੀਟ ਹਿੱਸੇਦਾਰੀ ਹੈ ਜੋ ਇਸਨੂੰ ਦੇਸ਼ ਦੀ ਸਭ ਤੋਂ ਵੱਡੀ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਬਣਾਉਂਦੀ ਹੈ। ਕੰਪਨੀ ਨੇ ਇਨ-ਹਾਊਸ ਆਰ ਐਂਡ ਡੀ ਸੈਂਟਰ ਦੀ ਮਦਦ ਨਾਲ 'ਸਮਾਰਟ ਮੀਟਰਿੰਗ ਸਲਿਊਸ਼ਨ' ਵਿਕਸਿਤ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਕੰਪਨੀ ਕੋਲ ਵਧੀਆ ਪ੍ਰਦਰਸ਼ਨ ਕਰਨ ਦਾ ਬਲ ਹੈ। ਇਸ ਵਿੱਚ ਨਿਵੇਸ਼ ਵੀ ਤੁਹਾਨੂੰ ਵਧੀਆ ਰਿਟਰਨ ਦੇਵੇਗਾ।
4.ਇਰਕਾਨ ਇੰਟਰਨੈਸ਼ਨਲ ਲਿਮਿਟੇਡ: ਇਹ ਵੀ ਭਾਰਤ ਸਰਕਾਰ ਦਾ ਇੱਕ ਯੂਨਿਟ ਹੈ ਜੋ ਇੱਕ ਨਿਰਮਾਣ ਕੰਪਨੀ ਹੈ ਅਤੇ ਰੇਲਵੇ ਅਤੇ ਹਾਈਵੇਅ ਨਿਰਮਾਣ, EHP ਸਬ-ਸਟੇਸ਼ਨਾਂ (ਇੰਜੀਨੀਅਰਿੰਗ ਅਤੇ ਨਿਰਮਾਣ) ਅਤੇ ਮਾਸ ਰੈਪਿਡ ਟਰਾਂਜ਼ਿਟ ਪ੍ਰਣਾਲੀਆਂ ਨੂੰ ਸੰਭਾਲਦੀ ਹੈ। ਇਸ ਦੀ ਇਨਕਮ ਰੇਲਵੇ ਤੋਂ ਹੀ ਹੁੰਦੀ ਹੈ। ਇਸ ਕੰਪਨੀ ਕੋਲ ਵੱਡੇ ਆਰਡਰ ਹਨ ਜੋ ਇਸਨੂੰ ਵਧੀਆ ਰਿਟਰਨ ਦੇਣ ਵਾਲੀ ਕੰਪਨੀ ਬਣਾਉਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Investment, MONEY, Stock market