Hero Sports Bike Price: ਹਰ ਕਿਸੇ ਨੂੰ ਵੱਖ-ਵੱਖ ਤਰ੍ਹਾਂ ਦੇ ਸ਼ੌਕ ਹੁੰਦੇ ਹਨ। ਕਿਸੇ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਂਕ ਹੈ ਅਤੇ ਕਿਸੇ ਨੂੰ ਸਪੋਰਟਸ ਬਾਈਕ ਦਾ। ਜੇਕਰ ਤੁਸੀਂ ਵੀ ਸਪੋਰਟਸ ਬਾਈਕ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਤੁਹਾਨੂੰ ਦੱਸ ਦੇਈਏ ਕਿ Hero MotoCorp ਇੱਕ ਨਵੀਂ ਅਤੇ ਸਸਤੀ ਸਪੋਰਟਸ ਬਾਈਕ ਪੇਸ਼ ਕਰਨ ਵਾਲੀ ਹੈ। ਇਸ ਦਾ ਟੀਜ਼ਰ Hero ਨੇ ਲਾਂਚ ਕੀਤਾ ਹੈ। ਇਸ ਮੋਟਰ ਸਾਈਕਲ ਦਾ ਨਾਮ XPulse 200T 4V ਹੈ। ਪਿਛਲੇ ਸਾਲ ਕੰਪਨੀ ਨੇ Xpulse 200 ਲਾਂਚ ਕੀਤਾ ਸੀ। ਇਹ ਬਾਈਕ ਇਸ ਨਾਲੋਂ ਮਹਿੰਗੀ ਹੋਵੇਗੀ ਕਿਉਂਕਿ ਇਸਦਾ ਇੰਜਣ Xpulse 200 ਵਰਗਾ ਹੀ ਹੈ।
ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਸ ਸਮੇਂ Hero XPulse 200T ਦੀ ਕੀਮਤ 1.24 ਲੱਖ ਰੁਪਏ ਹੈ। ਇਸ ਬਾਈਕ ਵਿੱਚ 199.6cc ਦਾ ਸਿੰਗਲ-ਸਿਲੰਡਰ ਆਇਲ/ਏਅਰ-ਕੂਲਡ ਯੂਨਿਟ ਹੈ। ਇਸ ਵਿੱਚ ਬਦਲਾਅ ਜੋ ਕੀਤਾ ਗਿਆ ਹੈ ਉਹ ਇਹ ਹੈ ਕਿ ਇਸ ਵਿੱਚ ਦੋ-ਵਾਲਵ ਦੀ ਬਜਾਏ ਚਾਰ-ਵਾਲਵ ਹੈੱਡ ਜੋੜਿਆ ਗਿਆ ਹੈ।
ਇਸਦੀ ਪਾਵਰ ਦੀ ਗੱਲ ਕਰੀਏ ਤਾਂ ਇਸ ਵਿੱਚ ਤੁਹਾਨੂੰ 8,500 rpm 'ਤੇ 18.8 Bhp ਦੀ ਪਾਵਰ ਅਤੇ 6,500 rpm 'ਤੇ 17.35 Nm ਪੀਕ ਟਾਰਕ ਪੈਦਾ ਕਰਨ ਦੀ ਸਮਰੱਥਾ ਹੈ। ਇਸ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਪਾਵਰ ਮਿਲੇਗੀ। ਹਾਲਾਂਕਿ ਇਸਦੇ ਗਿਅਰਬਾਕਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਇਸ ਬਾਈਕ ਨੂੰ ਥੋੜ੍ਹੇ ਕਾਸਮੈਟਿਕ ਅਪਗ੍ਰੇਡ ਮਿਲੇ ਹਨ ਜਿਸ ਵਿੱਚ ਤੁਹਾਨੂੰ ਛੋਟੀ ਫਲਾਈਸਕ੍ਰੀਨ ਮਿਲੇਗੀ। ਇਸ ਵਿੱਚ ਤੁਹਾਨੂੰ ਨਵੇਂ ਰੰਗ ਮਿਲਣਗੇ ਅਤੇ ਹੇਠਲੇ ਹਿੱਸੇ ਨੂੰ ਵੱਡੀਆਂ ਚੱਟਾਨਾਂ ਤੋਂ ਬਚਾਉਣ ਲਈ ਬੈਸ਼ ਪਲੇਟ ਵੀ ਲਗਾਈ ਗਈ ਹੈ। ਪਿਛਲੀ ਸੀਟ ਲਈ ਗ੍ਰੈਬ ਰੇਲ ਵੀ ਨਵੀਂ ਹੈ।
ਜਿੱਥੋਂ ਤੱਕ ਇਸਦੀਆਂ ਕੀਮਤਾਂ ਨੂੰ ਲੈ ਕੇ ਗੱਲ ਚਲ ਰਹੀ ਹੈ ਤਾਂ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਬਾਕੀਆਂ ਨਾਲੋਂ ਸਸਤਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦਾ ਮੁਕਾਬਲਾ Honda Hornet 2.0, Bajaj Pulsar NS200 ਅਤੇ TVS Apache RTR 200 4V ਨਾਲ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Car Bike News, Hero, Sports Bikes