Best CNG Car Options: ਕਾਰਾਂ ਦਾ ਬਾਜ਼ਾਰ ਭਾਰਤ ਵਿੱਚ ਬਹੁਤ ਵੱਡਾ ਹੈ। ਇੱਥੇ ਦੇਸ਼ ਅਤੇ ਵਿਦੇਸ਼ ਦੀਆਂ ਕੰਪਨੀਆਂ ਆਪਣਾ ਕਾਰੋਬਾਰ ਬਣਾਉਣ ਲਈ ਲਗਾਤਾਰ ਬਾਜ਼ਾਰ ਵਿੱਚ ਨਵੇਂ ਮਾਡਲ ਪੇਸ਼ ਕਰ ਰਹੀਆਂ ਹਨ ਜਾਂ ਪੁਰਾਣੇ ਮਾਡਲਾਂ ਨੂੰ ਅਪਡੇਟ ਕਰ ਰਹੀਆਂ ਹਨ। ਵਧਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲੋਕ ਹੁਣ ਇਲੈਕਟ੍ਰਿਕ ਅਤੇ CNG ਕਾਰਾਂ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਇਲੈਕਟ੍ਰਿਕ ਕਾਰਾਂ CNG ਕਾਰਾਂ ਨਾਲੋਂ ਮਹਿੰਗੀਆਂ ਹਨ। ਇਸ ਲਈ ਅਜੇ ਵੀ ਲੋਕ CNG ਨੂੰ ਤਰਜੀਹ ਦੇ ਰਹੀਆਂ ਹਨ।
ਜੇਕਰ ਤੁਸੀਂ ਵੀ CNG ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੇਸ਼ ਦੀ ਹੀ ਬਣੀ ਇੱਕ ਸ਼ਾਨਦਾਰ CNG ਕਾਰ ਬਾਰੇ ਦੱਸ ਰਹੇ ਹਾਂ ਜੋ ਕੀਮਤ ਵਿੱਚ ਵੀ ਤੁਹਾਡੇ ਬਜਟ ਵਿੱਚ ਆ ਸਕਦੀ ਹੈ ਅਤੇ ਦੇਸ਼ ਵਿੱਚ ਮਸ਼ਹੂਰ Hyundai ਦੀ i10 ਅਤੇ Maruti Suzuki ਦੀ Swift ਦਾ ਮੁਕਾਬਲਾ ਕਰਦੀ ਹੈ। ਅਸੀਂ ਗੱਲ ਕਰ ਰਹੇ ਹਾਂ Tata Motors ਦੀ Tiago NRG ਦੇ CNG ਮਾਡਲ ਦੀ, ਜਿਸਨੂੰ ਹਾਲ ਹੀ ਵਿੱਚ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਦੀ ਸ਼ੁਰੂਆਤੀ ਕੀਮਤ 7.40 ਲੱਖ ਰੁਪਏ ਹੈ। ਇਸ ਕਾਰ ਦੇ ਲਾਂਚ ਨਾਲ ਟਾਟਾ ਮੋਟਰਜ਼ ਦੇ ਭਾਰਤੀ ਪੋਰਟਫੋਲੀਓ ਵਿੱਚ 3 CNG ਕਾਰਾਂ ਹਨ। ਭਾਵੇਂ ਕਿ ਕੰਪਨੀ ਨੇ ਇਸਦੀ ਸੇਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਲੋਕਾਂ ਵਿੱਚ ਇਹ ਕਾਰ ਬਹੁਤ ਪਸੰਦ ਕੀਤੀ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਇਸ ਵਿੱਚ ਕਈ ਆਧੁਨਿਕ ਵਿਸ਼ੇਸ਼ਤਾਵਾਂ ਹਨ। ਇਸ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਦਾ ਡਿਜ਼ਾਈਨ ਬਿਲਕੁਲ ਪੈਟਰੋਲ ਮਾਡਲ ਵਰਗਾ ਹੈ।
ਨਵੀਂ ਕਾਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਿੱਚ ਤੁਹਾਨੂੰ ਹਾਈ ਗਰਾਉਂਡ ਕਲੀਅਰੈਂਸ, ਰਗਡ ਬਾਡੀ ਕਲੈਡਿੰਗ ਅਤਰ ਚਾਰਕੋਲ ਬਲੈਕ interiors ਆਦਿ ਮਿਲਦੇ ਹਨ। ਇਸ ਤੋਂ ਇਲਾਵਾ, Tiago NRG ਵਿੱਚ ਟਚਸਕਰੀਨ ਇੰਫੋਟੇਨਮੈਂਟ ਸਿਸਟਮ, ਸਟੀਅਰਿੰਗ-ਮਾਊਂਟਡ ਕੰਟਰੋਲ ਆਦਿ ਵਰਗੇ ਲਗਜ਼ਰੀ ਫੀਚਰਸ ਵੀ ਹਨ। ਇਸ ਵਿੱਚ ਤੁਹਾਨੂੰ Tiago ਅਤੇ Tigor CNG ਵਾਲਾ ਹੀ 1.2-ਲੀਟਰ, ਤਿੰਨ-ਸਿਲੰਡਰ ਪੈਟਰੋਲ ਇੰਜਣ ਮਿਲਦਾ ਹੈ। ਇਸਦੀ ਮਾਇਲੇਜ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, CNG, Tata Motors