Home /News /lifestyle /

ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ, ਮੁੜ ਆਵੇਗੀ ਚਿਹਰੇ ਦੀ ਰੌਣਕ

ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ, ਮੁੜ ਆਵੇਗੀ ਚਿਹਰੇ ਦੀ ਰੌਣਕ

ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਤੁਸੀਂ ਕਰ ਸਕਦੇ ਹੋ ਕੁਝ ਕੁਦਰਤੀ ਚੀਜ਼ਾਂ ਦੀ ਵਰਤੋਂ

ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਤੁਸੀਂ ਕਰ ਸਕਦੇ ਹੋ ਕੁਝ ਕੁਦਰਤੀ ਚੀਜ਼ਾਂ ਦੀ ਵਰਤੋਂ

ਅੱਖਾਂ ਦੇ ਹੇਠਾਂ ਕਾਲੇ ਘੇਰੇ ਬਹੁਤ ਜ਼ਿਆਦਾ ਟੀਵੀ, ਕੰਪਿਊਟਰ ਜਾਂ ਮੋਬਾਈਲ ਫ਼ੋਨ ਦੇਖਣ ਕਾਰਨ ਜਾਂ ਸਕਰੀਨ ਟਾਈਮ, ਬਹੁਤ ਘੱਟ ਨੀਂਦ ਲੈਣ, ਤਣਾਅ ਅਤੇ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਹੋ ਸਕਦੇ ਹਨ। ਜਦੋਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਹੁੰਦੇ ਹਨ, ਤਾਂ ਇਹ ਸਾਨੂੰ ਥੱਕਿਆ ਅਤੇ ਬੁੱਢਾ ਦਿਖਾਉਂਦਾ ਹੈ। ਜੇਕਰ ਤੁਸੀਂ ਵੀ ਡਾਰਕ ਸਰਕਲ ਜਾਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਘਰ ਵਿੱਚ ਵਰਤੇ ਜਾਣ ਵਾਲੇ ਕੁੱਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ।

ਹੋਰ ਪੜ੍ਹੋ ...
  • Share this:

ਅੱਖਾਂ ਦੇ ਹੇਠਾਂ ਕਾਲੇ ਘੇਰੇ ਨਾ ਸਿਰਫ਼ ਔਰਤਾਂ ਲਈ ਸਗੋਂ ਮਰਦਾਂ ਲਈ ਵੀ ਵੱਡੀ ਸਮੱਸਿਆ ਹੈ। ਇਸ ਕਾਰਨ ਚਿਹਰੇ ਜੀ ਲੁੱਕ ਕਾਫ਼ੀ ਖ਼ਰਾਬ ਲਗਦੀ ਹੈ ਤੇ ਚਿਹਰਾ ਬੇਜਾਨ ਲੱਗਦਾ ਹੈ। ਕਾਲੇ ਘੇਰੇ ਬਹੁਤ ਜ਼ਿਆਦਾ ਟੀਵੀ, ਕੰਪਿਊਟਰ ਜਾਂ ਮੋਬਾਈਲ ਫ਼ੋਨ ਦੇਖਣ ਕਾਰਨ ਜਾਂ ਸਕਰੀਨ ਟਾਈਮ, ਬਹੁਤ ਘੱਟ ਨੀਂਦ ਲੈਣ, ਤਣਾਅ ਅਤੇ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਹੋ ਸਕਦੇ ਹਨ। ਜਦੋਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਹੁੰਦੇ ਹਨ, ਤਾਂ ਇਹ ਸਾਨੂੰ ਥੱਕਿਆ ਅਤੇ ਬੁੱਢਾ ਦਿਖਾਉਂਦਾ ਹੈ। ਜੇਕਰ ਤੁਸੀਂ ਵੀ ਡਾਰਕ ਸਰਕਲ ਜਾਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਘਰ ਵਿੱਚ ਵਰਤੇ ਜਾਣ ਵਾਲੇ ਕੁੱਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ। ਇਸ ਨਾਲ ਕਾਲੇ ਘੇਰੇ ਜੜ ਤੋਂ ਖ਼ਤਮ ਹੋ ਜਾਣਗੇ...


ਐਲੋਵੇਰਾ ਜੈੱਲ : ਐਲੋਵੇਰਾ ਗੁਣਾਂ ਨਾਲ ਭਰਪੂਰ ਹੁੰਦੀ ਹੈ। ਕਾਲੇ ਘੇਰਿਆਂ ਨੂੰ ਮਿਟਾਉਣ ਵਿੱਚ ਐਲੋਵੇਰਾ ਬਹੁਤ ਮਦਦ ਕਰਦਾ ਹੈ। ਇੰਨਾ ਹੀ ਨਹੀਂ ਇਹ ਸਕਿਨ ਨੂੰ ਹਾਈਡ੍ਰੇਟ ਕਰਦਾ, ਜਿਸ ਨਾਲ ਸਕਿਨ ਜਵਾਨ ਬਣ ਜਾਂਦੀ ਹੈ। ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਤਾਜ਼ਾ ਐਲੋਵੇਰਾ ਜੈੱਲ ਜਾਂ ਬਾਜ਼ਾਰ 'ਚ ਮਿਲਣ ਵਾਲੀ ਜੈੱਲ ਨੂੰ ਫ਼ਰਿਜ 'ਚ ਰੱਖੋ ਅਤੇ ਦਿਨ 'ਚ ਦੋ ਵਾਰ ਅੱਖਾਂ ਦੇ ਹੇਠਾਂ ਲਗਾਓ। ਕੁੱਝ ਹੀ ਦਿਨਾਂ 'ਚ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਤੇ ਕਾਲੇ ਘੇਰੇ ਹੌਲੀ ਹੌਲੀ ਖ਼ਤਮ ਹੋ ਜਾਣਗੇ।


ਵਿਟਾਮਿਨ ਈ ਕੈਪਸੂਲ : ਤੁਸੀਂ ਆਪਣੇ ਕਾਲੇ ਘੇਰਿਆਂ ਨੂੰ ਘੱਟ ਕਰਨ ਲਈ ਵਿਟਾਮਿਨ ਈ ਕੈਪਸੂਲ ਦੀ ਵਰਤੋਂ ਕਰ ਸਕਦੇ ਹੋ। ਅੱਖਾਂ ਦੇ ਹੇਠਾਂ ਦੀ ਸਕਿਨ ਕਾਫ਼ੀ ਨਰਮ ਹੁੰਦੀ ਹੈ, ਇਸ ਕਾਰਨ ਵਿਟਾਮਿਨ ਈ ਕੈਪਸੂਲ ਇਸ ਵਿੱਚ ਵਿੱਚ ਜਜ਼ਬ ਹੋ ਜਾਂਦਾ ਹੈ ਤੇ ਬਹੁਤ ਜਲਦੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਰਾਤ ਨੂੰ ਇੱਕ ਕੈਪਸੂਲ ਦਾ ਤੇਲ ਕੱਢ ਲਓ ਅਤੇ ਹਲਕੇ ਹੱਥਾਂ ਨਾਲ ਸਕਿਨ 'ਤੇ ਲਗਾਓ। ਫ਼ਰਕ 3 ਤੋਂ 4 ਦਿਨਾਂ 'ਚ ਨਜ਼ਰ ਆਵੇਗਾ। ਹਾਲਾਂਕਿ, ਵਰਤੋਂ ਤੋਂ ਪਹਿਲਾਂ ਇੱਕ ਪੈਚ ਟੈਸਟ ਜ਼ਰੂਰ ਕਰ ਲਓ, ਕਿਉਂਕਿ ਇਸ ਤੋਂ ਕਿਸੇ ਵੀ ਤਰ੍ਹਾਂ ਦੀ ਐਲਰਜੀ ਦਾ ਵੀ ਪਤਾ ਲੱਗ ਸਕਦਾ ਹੈ।


ਆਰੰਡੀ ਦਾ ਤੇਲ : ਕੈਸਟਰ ਆਇਲ ਜਾਂ ਆਰੰਡੀ ਦਾ ਤੇਲ ਵਾਲਾਂ ਤੋਂ ਇਲਾਵਾ ਸਕਿਨ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਹ ਸਕਿਨ ਦਾ pH ਬੈਲੰਸ ਬਣਾਈ ਰੱਖਦਾ ਹੈ ਅਤੇ ਸਕਿਨ ਨੂੰ ਪੋਸ਼ਣ ਦੇ ਕੇ ਸਕਿਨ ਨੂੰ ਸਿਹਤਮੰਦ ਬਣਾਉਂਦਾ ਹੈ। ਇੱਕ ਚਮਚ ਤੇਲ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਜਦੋਂ ਇਹ ਠੰਢਾ ਹੋ ਜਾਵੇ ਤਾਂ ਇਸ ਨੂੰ ਰੂੰ ਦੀ ਮਦਦ ਨਾਲ ਕਾਲੇ ਘੇਰਿਆਂ ਵਾਲੀ ਥਾਂ 'ਤੇ ਲਗਾਓ। ਇਸ ਨੂੰ ਰਾਤ ਨੂੰ ਲਗਾਉਣਾ ਸਹੀ ਹੋਵੇਗਾ। ਇਸ ਨੂੰ ਰਾਤ ਨੂੰ ਲਗਾ ਕੇ ਸਵੇਰੇ ਪਾਣੀ ਨਾਲ ਆਪਣਾ ਚਿਹਰਾ ਸਾਫ਼ ਕਰ ਲਓ। ਜਲਦੀ ਅਸਰ ਦਿਖਾਈ ਦੇਵੇਗਾ।

Published by:Shiv Kumar
First published:

Tags: Beauty tips, Better Life, Health, Life style, Skin care