Solo Travel Tips: ਸੋਲੋ ਟਰੈਵਲ (Solo Travel) ਯਾਨੀ ਇਕੱਲਿਆਂ ਘੁੰਮਣ ਜਾਣਾ ਇਕ ਅਦੁਭਤ ਅਨੁਭਵ ਹੈ। ਅੱਜਕੱਲ੍ਹ ਸਾਡੇ ਮੁਲਕ ਭਾਰਤ ਵਿਚ ਹੀ ਨਹੀਂ ਬਲਕਿ ਸਾਰੀ ਦੁਨੀਆਂ ਵਿਚ ਸੋਲੋ ਟਰੈਵਲ ਦਾ ਕਰੇਜ਼ ਹੈ। ਜਿਹੜੇ ਲੋਕ ਇਕੱਲੇ ਸਮਾਂ ਬਿਤਾਉਣਾ ਪਸੰਦ ਕਰਦੇ ਹਨ ਉਨ੍ਹਾਂ ਲਈ ਇਕੱਲੇ ਸਫ਼ਰ ਕਰਨਾ ਇਕ ਵੱਖਰਾ ਅਨੁਭਵ ਹੈ। ਨਿੱਤ ਦਿਨ ਦੀ ਜ਼ਿੰਦਗੀ ਤੋਂ ਵਿਸ਼ਰਾਮ ਲੈ ਕਿ ਨਵੀਆਂ ਥਾਵਾਂ ਦੇਖਣਾ ਸਾਡੇ ਸਰੀਰ ਤੇ ਮਨ ਨੂੰ ਤਰੋਤਾਜ਼ਾ ਕਰ ਦਿੰਦਾ ਹੈ।
ਵਿਸ਼ਾਲ ਵਾਦੀਆਂ ਵਿਚ ਪੈਦਲ ਚੱਲਣਾ, ਗੱਡੀ ਚਲਾਉਣਾ, ਟ੍ਰੈਕਿੰਗ ਕਰਨਾ ਬਹੁਤ ਮਜ਼ੇਦਾਰ ਹੈ। ਖਾਸ ਤੌਰ 'ਤੇ ਉਦੋਂ ਜਦ ਤੁਸੀਂ ਇਕੱਲਿਆਂ ਘੁੰਮਣ ਜਾ ਰਹੇ ਹੋਵੋ। ਪਰ ਅਣਜਾਣ ਸ਼ਹਿਰਾਂ ਤੇ ਖੇਤਰਾਂ ਵਿਚ ਚੀਜ਼ਾਂ ਦਾ ਪ੍ਰਬੰਧਨ ਕਰਨਾ ਆਸਾਨ ਨਹੀਂ ਹੈ। ਇਕੱਲੇ ਯਾਤਰੀ ਨੂੰ ਯਾਤਰਾ 'ਤੇ ਜਾਣ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਯਾਤਰਾ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਕੱਲੇ ਯਾਤਰੀ ਦੇ ਬੈਗ ਪੈਕ ਵਿਚ ਯਾਤਰਾ ਦੌਰਾਨ ਲੋੜੀਂਦੀਆਂ ਸਾਰੀਆਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਨਾਲ ਹੀ, ਆਪਣੀ ਸੁਰੱਖਿਆ ਲਈ ਖੁਦ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਯਾਤਰਾ 'ਤੇ ਜਾਣ ਤੋਂ ਪਹਿਲਾਂ ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਜ਼ਰੂਰੀ ਚੀਜ਼ਾਂ ਨਾ ਭੁੱਲੋ
ਇਕੱਲੇ ਸਫ਼ਰ ਕਰਨਾ ਬਿਲਕੁਲ ਵੀ ਆਸਾਨ ਨਹੀਂ ਹੈ। ਖਾਸ ਤੌਰ 'ਤੇ ਅਜਿਹੀ ਜਗ੍ਹਾ 'ਤੇ ਜਿੱਥੇ ਸਾਮਾਨ ਪ੍ਰਾਪਤ ਕਰਨਾ ਮੁਸ਼ਕਲ ਹੋਵੇ। ਇਕੱਲੇ ਸਫ਼ਰ ਕਰਨ ਤੋਂ ਪਹਿਲਾਂ, ਬੈਗ ਵਿਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਕਰੋ ਜੋ ਯਾਤਰਾ ਦੌਰਾਨ ਕੰਮ ਆਉਣਗੀਆਂ। ਪਰ ਇਹ ਵੀ ਧਿਆਨ ਰੱਖੋ ਕਿ ਬੈਗ ਦਾ ਭਾਰ ਠੀਕ ਠਾਕ ਰਹੇ ਤਾਂ ਕਿ ਆਸਾਨੀ ਨਾਲ ਚੁੱਕਿਆ ਜਾ ਸਕੇ। ਬੈਗ ਵਿੱਚ ਕੱਪੜਿਆਂ ਦੇ ਨਾਲ ਦਵਾਈ, ਕਾਸਮੈਟਿਕ ਅਤੇ ਜ਼ਰੂਰੀ ਦਸਤਾਵੇਜ਼ ਰੱਖਣਾ ਨਾ ਭੁੱਲੋ। ਇਸ ਲਈ ਤੁਸੀਂ ਜ਼ਰੂਰੀ ਵਸਤਾਂ ਦੀ ਲਿਸਟ ਵੀ ਬਣਾ ਸਕਦੇ ਹੋ ਤੇ ਇਹ ਲਿਸਟ ਤਿਆਰੀ ਕਰਨ ਤੋਂ ਵੀ ਕੁਝ ਦਿਨ ਪਹਿਲਾਂ ਬਣਾਉਣੀ ਆਰੰਭ ਦੇਵੋ, ਤਾਂ ਜੋ ਜਦ ਵੀ ਕੁਝ ਯਾਦ ਆਵੇ ਤਾਂ ਇਸ ਵਿਚ ਸ਼ਾਮਿਲ ਕਰ ਲਵੋ। ਅਖੀਰ ਜਦ ਸਾਮਾਨ ਪੈਕ ਕਰੋ ਤਾਂ ਲਿਸਟ ਨਾਲ ਮਿਲਾ ਲਵੋ।
ਮੰਜ਼ਿਲ ਬਾਰੇ ਪਹਿਲਾਂ ਜਾਣਕਾਰੀ ਪ੍ਰਾਪਤ ਕਰੋ
ਤੁਸੀਂ ਜੋ ਵੀ ਸਥਾਨ ਦੇਖਣ ਲਈ ਚੁਣਿਆ ਹੈ, ਉਸ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡੇ ਸ਼ਹਿਰ ਤੋਂ ਮੰਜ਼ਿਲ ਕਿੰਨੀ ਦੂਰ ਹੈ, ਉੱਥੇ ਜਾਣ ਲਈ ਕਿਹੜਾ ਟਰਾਂਸਪੋਟ ਵਿਕਲਪ ਹੈ, ਨੈੱਟ ਦੀ ਸਹੂਲਤ ਹੈ ਜਾਂ ਨਹੀਂ, ਸਥਾਨਕ ਭੋਜਨ ਅਤੇ ਮੌਸਮ ਕਿਹੋ ਜਿਹਾ ਹੈ। ਅੱਜਕੱਲ੍ਹ ਇੰਟਰਨੈੱਟ ਉੱਪਰ ਇਹ ਸਭ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ, ਇਸ ਲਈ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਟੂਰ ਦੀ ਪਲਾਨਿੰਗ ਜ਼ਰੂਰ ਕਰ ਲਵੋ।
ਸੁਰੱਖਿਆ ਦਾ ਧਿਆਨ ਰੱਖੋ
ਇਕੱਲੇ ਯਾਤਰੀ ਨੂੰ ਆਪਣੀ ਸੁਰੱਖਿਆ ਲਈ ਖੁਦ ਪ੍ਰਬੰਧ ਕਰਨੇ ਚਾਹੀਦੇ ਹਨ। ਹਾਲਾਂਕਿ ਹੋਟਲ ਸਟਾਫ, ਹੋਰ ਯਾਤਰੀ ਇਕ-ਦੂਜੇ ਦਾ ਧਿਆਨ ਰੱਖਦੇ ਹਨ, ਪਰ ਫਿਰ ਵੀ ਆਪਣੇ ਆਪ ਤੋਂ ਕੁਝ ਪ੍ਰਬੰਧ ਕਰਨਾ ਚੰਗਾ ਹੈ। ਯਾਤਰਾ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕੈਰੀ ਬੈਗ ਵਿਚ ਚਿਲੀ ਸਪਰੇਅ, ਪੁਲਿਸ ਨੰਬਰ ਅਤੇ ਐਮਰਜੈਂਸੀ ਨੰਬਰ ਰੱਖਣਾ ਜ਼ਰੂਰੀ ਹੈ। ਯਾਤਰਾ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਸਥਾਨ ਅਤੇ ਮੰਜ਼ਿਲ ਦੇ ਵੇਰਵੇ ਭੇਜਦੇ ਰਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Road trip, Travel, Travel agent