HOME » NEWS » Life

ਰਾਤ ਨੂੰ ਤਣਾਅ ਕਾਰਨ ਨੀਂਦ ਨਹੀਂ ਆ ਰਹੀ ਤਾਂ ਪਾਣੀ ‘ਚ ਮਿਲਾ ਕੇ ਪੀਓ 2 ਚੀਜਾਂ, ਹੋਵੇਗਾ ਫਾਇਦਾ

News18 Punjabi | News18 Punjab
Updated: July 4, 2020, 5:04 PM IST
share image
ਰਾਤ ਨੂੰ ਤਣਾਅ ਕਾਰਨ ਨੀਂਦ ਨਹੀਂ ਆ ਰਹੀ ਤਾਂ ਪਾਣੀ ‘ਚ ਮਿਲਾ ਕੇ ਪੀਓ 2 ਚੀਜਾਂ, ਹੋਵੇਗਾ ਫਾਇਦਾ
ਰਾਤ ਨੂੰ ਤਣਾਅ ਕਾਰਨ ਨੀਂਦ ਨਹੀਂ ਆ ਰਹੀ ਤਾਂ ਪਾਣੀ ‘ਚ ਮਿਲਾ ਕੇ ਪੀਓ 2 ਚੀਜਾਂ, ਹੋਵੇਗਾ ਫਾਇਦਾ

ਇਸ ਸਮੱਸਿਆ ਤੋਂ ਬਚਣ ਲਈ ਆਓ ਤੁਹਾਨੂੰ ਇਕ ਵਿਸ਼ੇਸ਼ ਡ੍ਰਿੰਕ ਦੇ ਬਾਰੇ ਦੱਸਦੇ ਹਾਂ, ਜੋ ਰਾਤ ਨੂੰ ਪੀਣ ਨਾਲ ਤੁਹਾਨੂੰ ਬਹੁਤ ਚੰਗੀ ਨੀਂਦ ਆਵੇਗੀ ਅਤੇ ਤੁਸੀਂ ਚੰਗੀ ਤਰ੍ਹਾਂ ਆਰਾਮ ਕਰ ਸਕੋਗੇ। ਇਹ ਡ੍ਰਿੰਕ ਪਾਣੀ ਅਤੇ 2 ਹੋਰ ਚੀਜ਼ਾਂ ਦੀ ਮਦਦ ਨਾਲ ਘਰ ਵਿਚ ਤਿਆਰ ਕੀਤਾ ਜਾ ਸਕਦਾ ਹੈ।  

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਜ਼ਿਆਦਾਤਰ ਲੋਕ ਘਰੋਂ ਕੰਮ ਕਰ ਰਹੇ ਹਨ। ਇਸ ਸਮੇਂ ਦੌਰਾਨ ਕੁਝ ਲੋਕ ਅਜਿਹੇ ਵੀ ਹਨ ਜੋ ਘਰੇਲੂ ਸਮੱਸਿਆਵਾਂ ਕਾਰਨ ਜਾਂ ਦਫਤਰ ਦੀ ਟੈਨਸ਼ਨ ਕਰਕੇ ਤਣਾਅ ਨਾਲ ਜੂਝ ਰਹੇ ਹਨ। ਤਣਾਅ ਕਾਰਨ ਲੋਕਾਂ ਨੂੰ ਚੰਗੀ ਨੀਂਦ ਵੀ ਨਹੀਂ ਆ ਰਹੀ। ਜਿਸ ਕਾਰਨ ਉਹ ਨੀਂਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਇਸ ਸਮੱਸਿਆ ਤੋਂ ਬਚਣ ਲਈ ਆਓ ਤੁਹਾਨੂੰ ਇਕ ਵਿਸ਼ੇਸ਼ ਡ੍ਰਿੰਕ ਦੇ ਬਾਰੇ ਦੱਸਦੇ ਹਾਂ, ਜੋ ਰਾਤ ਨੂੰ ਪੀਣ ਨਾਲ ਤੁਹਾਨੂੰ ਬਹੁਤ ਚੰਗੀ ਨੀਂਦ ਆਵੇਗੀ ਅਤੇ ਤੁਸੀਂ ਚੰਗੀ ਤਰ੍ਹਾਂ ਆਰਾਮ ਕਰ ਸਕੋਗੇ। ਇਹ ਡ੍ਰਿੰਕ ਪਾਣੀ ਅਤੇ 2 ਹੋਰ ਚੀਜ਼ਾਂ ਦੀ ਮਦਦ ਨਾਲ ਘਰ ਵਿਚ ਤਿਆਰ ਕੀਤਾ ਜਾ ਸਕਦਾ ਹੈ।

ਐਪਲ ਸਾਈਡਰ ਵਿਨੇਗਰ ਅਤੇ ਸ਼ਹਿਦ ਨਾਲ ਤਿਆਰ ਹੁੰਦੀ ਹੈ ਡਰਿੰਕ

ਇਸ ਡਰਿੰਕ ਨੂੰ ਐਪਲ ਸਾਈਡਰ ਸਿਰਕੇ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਨਾ ਸਿਰਫ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਬਲਕਿ ਪਾਚਨ ਪ੍ਰਕਿਰਿਆ ਨੂੰ ਠੀਕ ਕਰਨ ਵਿਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਡਰਿੰਕ ਨੂੰ ਤਿਆਰ ਕਰਨ ਲਈ ਤੁਹਾਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਐਪਲ ਸਾਈਡਰ ਸਿਰਕੇ ਦੇ ਦੋ ਚਮਚੇ ਇੱਕ ਗਲਾਸ ਪਾਣੀ ਵਿੱਚ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਉ। ਇਸ ਤੋਂ ਬਾਅਦ ਇਸ ਵਿਚ ਇਕ ਚੱਮਚ ਸ਼ਹਿਦ ਲੈ ਕੇ ਪਾਣੀ ਵਿਚ ਚੰਗੀ ਤਰ੍ਹਾਂ ਮਿਲਾ ਲਉ। ਰਾਤ ਨੂੰ ਸੌਣ ਤੋਂ ਅੱਧੇ ਘੰਟੇ ਪਹਿਲਾਂ ਹੁਣ ਇਸ ਡਰਿੰਕ ਨੂੰ ਪੀਓ। ਕੁਝ ਦਿਨਾਂ ਵਿੱਚ ਤੁਹਾਨੂੰ ਇਸਦਾ ਫਾਇਦਾ ਵੇਖਣ ਨੂੰ ਮਿਲੇਗਾ।
ਵਿਗਿਆਨਕ ਤੱਥਾਂ ਬਾਰੇ ਗੱਲ ਕਰੀਏ ਤਾਂ ਇਹ ਸਮਝਣਾ ਬਹੁਤ ਸੌਖਾ ਹੋਵੇਗਾ ਕਿ ਸੇਬ ਦਾ ਸਿਰਕਾ ਅਤੇ ਸ਼ਹਿਦ ਦਾ ਸੇਵਨ ਨੀਂਦ ਲੈਣ ਵਿਚ ਕਿਵੇਂ ਮਦਦਗਾਰ ਹੋ ਸਕਦਾ ਹੈ। ਦਰਅਸਲ ਦੋਵੇਂ ਐਪਲ ਸਾਈਡਰ ਅਤੇ ਸ਼ਹਿਦ ਤਣਾਅ ਨੂੰ ਦੂਰ ਕਰਨ ਲਈ ਕੰਮ ਕਰਦੇ ਹਨ। ਇਹ ਤੁਹਾਡੇ ਦਿਮਾਗ ਨੂੰ ਤਣਾਅ ਤੋਂ ਮੁਕਤ ਕਰਕੇ ਚੰਗੀ ਨੀਂਦ ਲਿਆਉਣ ਵਿਚ ਅਸਰਦਾਰ ਢੰਗ ਨਾਲ ਕੰਮ ਕਰ ਸਕਦਾ ਹੈ। ਇਸਦੇ ਨਾਲ ਇਸ ਡਰਿੰਕ ਨੂੰ ਪੀਣ ਦਾ ਇੱਕ ਵਿਸ਼ੇਸ਼ ਫਾਇਦਾ ਹੈ, ਜੇਕਰ ਤੁਸੀਂ ਇਸ ਨੂੰ ਗਰਮ ਪਾਣੀ ਨਾਲ ਵਰਤਦੇ ਹੋ, ਤਾਂ ਇਹ ਭਾਰ ਘਟਾਉਣ ਅਤੇ ਚਰਬੀ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰਦਾ ਹੈ।

ਇਸ ਤੋਂ ਇਲਾਵਾ ਜੇ ਤੁਸੀਂ ਲੰਬੇ ਸਮੇਂ ਕਿਸੇ ਕਾਰਨ ਤਣਾਅ ਵਿਚ ਹੋ ਅਤੇ ਤੁਹਾਨੂੰ ਨੀਂਦ ਨਹੀਂ ਆ ਰਹੀ ਤਾਂ ਤੁਹਾਨੂੰ ਬਿਨਾਂ ਕਿਸੇ ਦੇਰੀ ਦੇ ਡਾਕਟਰ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ।

 
First published: July 4, 2020, 5:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading