Bajaj Pulsar : ਬਹੁਤ ਸਾਰੇ ਲੋਕ ਆਪਣੀ ਬਾਈਕ ਖਰੀਦਣ ਲਈ ਕਈ ਤਰ੍ਹਾਂ ਦੇ ਆਫਰ ਦੇਖਦੇ ਹਨ। ਅੱਜ ਅਸੀਂ ਤੁਹਾਡੇ ਲਈ ਇੱਕ ਵਧੀਆ ਆਫਰ ਲੈ ਕੇ ਆਏ ਹਾਂ ਜਿਸ ਵਿੱਚ ਤੁਸੀਂ ਸਿਰਫ 9000 ਰੁਪਏ ਦੇ ਕੇ ਇੱਕ ਸ਼ਾਨਦਾਰ ਬਜਾਜ ਪਲਸਰ ਆਪਣੇ ਘਰ ਲਿਆ ਸਕਦੇ ਹੋ। ਇਹ ਬਾਈਕ ਹਰ ਸਾਲ ਅਪਡੇਟ ਹੁੰਦੀ ਹੈ। ਇਹ ਬਾਈਕ ਬਹੁਤ ਸ਼ਾਨਦਾਰ ਹੈ ਅਤੇ ਨੌਜਵਾਨਾਂ ਨੂੰ ਇਹ ਬਾਈਕ ਬਹੁਤ ਪਸੰਦ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਮੋਟਰ ਸਾਈਕਲ ਦੋ ਵੇਰੀਐਂਟ 'ਚ ਉਪਲੱਬਧ ਹੈ ਜਿਸ ਵਿੱਚ ਇੱਕ ਸਿੰਗਲ ਸੀਟ ਅਤੇ ਦੂਸਰੀ ਸਪਲਿਟ ਸੀਟ ਵਾਲਾ ਹੈ।
ਦੋ ਵੇਰੀਐਂਟ 'ਚ ਉਪਲੱਬਧ ਹੈ
ਬਜਾਜ ਪਲਸਰ 125 ਦੋ ਵੇਰੀਐਂਟ 'ਚ ਉਪਲੱਬਧ ਹੈ। ਇਨ੍ਹਾਂ ਵਿੱਚ ਸਿੰਗਲ ਸੀਟ ਅਤੇ ਸਪਲਿਟ ਸੀਟ ਸ਼ਾਮਲ ਹਨ। ਜੇਕਰ ਤੁਸੀਂ ਸਿੰਗਲ ਸੀਟ ਖਰੀਦਦੇ ਹੋ ਤਾਂ ਇਸ ਦੀ ਸ਼ੁਰੂਆਤੀ ਕੀਮਤ ਸਿਰਫ 89,254 ਰੁਪਏ ਹੈ ਅਤੇ ਜੇਕਰ ਤੁਸੀਂ ਸਪਲਿਟ ਸੀਟ ਖਰੀਦਦੇ ਹੋ ਤਾਂ ਇਸ ਲਈ ਤੁਹਾਨੂੰ 1,06,076 ਰੁਪਏ ਦੇਣੇ ਪੈਣਗੇ। ਇੱਕ ਦਮ ਇੰਨੇ ਪੈਸੇ ਨਾ ਹੋਣ ਕਰਕੇ ਬਹੁਤ ਸਾਰੇ ਲੋਕ ਇਸਨੂੰ ਖਰੀਦ ਨਹੀਂ ਸਕਦੇ ਪਰ ਜੇਕਰ ਤੁਸੀਂ ਇਸਨੂੰ ਖਰੀਦਣ ਦਾ ਮਨ ਬਣਾ ਲਿਆ ਹੈ ਤਾਂ ਤੁਸੀਂ ਇਸਨੂੰ ਆਸਾਨ ਕਿਸ਼ਤਾਂ 'ਤੇ ਖਰੀਦ ਸਕਦੇ ਹੋ। ਇਸ ਲਈ ਤੁਹਾਨੂੰ ਬਸ 9000 ਰੁਪਏ ਦੀ ਡਾਊਨ ਪੇਮੈਂਟ ਕਰਨੀ ਹੋਵੇਗੀ ਅਤੇ ਬਾਕੀ ਪੈਸੇ ਤੁਸੀਂ ਆਸਾਨ ਕਿਸ਼ਤਾਂ ਵਿੱਚ ਭਰ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਖਰੀਦਣ 'ਤੇ ਤੁਹਾਨੂੰ 9.7% ਵਿਆਜ ਲੱਗੇਗਾ ਅਤੇ ਤੁਹਾਨੂੰ 97,076 ਰੁਪਏ ਨੂੰ 3 ਸਾਲਾਂ ਵਿੱਚ ਹਰ ਮਹੀਨੇ EMI ਵਜੋਂ 3,119 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇੱਥੇ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਤੁਹਾਨੂੰ ਲੋਨ ਤੁਹਾਡੇ CIBIL ਸਕੋਰ ਦੇ ਆਧਾਰ 'ਤੇ ਮਿਲੇਗਾ।
ਇਸ ਮੋਟਰ ਸਾਈਕਲ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ 51 ਕਿਲੋਮੀਟਰ ਦੀ ਮਾਇਲੇਜ ਦਿੰਦੀ ਹੈ। ਇਸ ਵਿੱਚ ਤੁਹਾਨੂੰ ਡਿਜੀਟਲ ਸਕਰੀਨ, ਡਿਸਕ ਬ੍ਰੇਕ ਦੇ ਨਾਲ ਬਲੂਟੁੱਥ ਕਨੈਕਟੀਵਿਟੀ ਮਿਲਦੀ ਹੈ। ਇਹ ਇੱਕ 124.4cc ਦਾ ਸਿੰਗਲ ਸਿਲੰਡਰ ਇੰਜਣ ਨਾਲ ਆਉਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Car Bike News, Emi