Home /News /lifestyle /

Travel: ਮੌਨਸੂਨ 'ਚ ਘੁੰਮਣ ਦੀ ਬਣਾ ਰਹੇ ਹੋ ਯੋਜਨਾ ਤਾਂ ਛੱਤੀਸਗੜ੍ਹ ਦੇ ਇਨ੍ਹਾਂ 5 ਥਾਵਾਂ ਦੀ ਕਰੋ ਸੈਰ

Travel: ਮੌਨਸੂਨ 'ਚ ਘੁੰਮਣ ਦੀ ਬਣਾ ਰਹੇ ਹੋ ਯੋਜਨਾ ਤਾਂ ਛੱਤੀਸਗੜ੍ਹ ਦੇ ਇਨ੍ਹਾਂ 5 ਥਾਵਾਂ ਦੀ ਕਰੋ ਸੈਰ

Travel: ਮੌਨਸੂਨ 'ਚ ਘੁੰਮਣ ਦੀ ਬਣਾ ਰਹੇ ਹੋ ਯੋਜਨਾ ਤਾਂ ਛੱਤੀਸਗੜ੍ਹ ਦੇ ਇਨ੍ਹਾਂ 5 ਥਾਵਾਂ ਦੀ ਕਰੋ ਸੈਰ

Travel: ਮੌਨਸੂਨ 'ਚ ਘੁੰਮਣ ਦੀ ਬਣਾ ਰਹੇ ਹੋ ਯੋਜਨਾ ਤਾਂ ਛੱਤੀਸਗੜ੍ਹ ਦੇ ਇਨ੍ਹਾਂ 5 ਥਾਵਾਂ ਦੀ ਕਰੋ ਸੈਰ

ਘੁੰਮਣ ਫਿਰਨ ਲਈ ਲੋਕ ਜ਼ਿਆਦਾਤਰ ਪਹਾੜੀ ਇਲਾਕਿਆਂ ਦੀ ਸੈਰ ਕਰਨਾ ਪਸੰਦ ਕਰਦੇ ਹਨ। ਮੌਸਮ ਦੇ ਮੁਤਾਬਿਕ ਥਾਵਾਂ 'ਤੇ ਸੈਰ-ਸਪਾਟੇ ਜਾਂ ਛੁੱਟੀਆਂ ਬਿਤਾਉਣ ਦਾ ਪਲਾਨ ਕੀਤਾ ਜਾਂਦਾ ਹੈ। ਪਰ ਬਰਸਾਤ ਦੇ ਮੌਸਮ ਵਿੱਚ ਪਹਾੜਾਂ ਦੇ ਖਿਸਕਣ ਤੇ ਡਿੱਗਣ ਦੇ ਡਰ ਤੋਂ ਲੋਕ ਆਪਣੀ ਯਾਤਰਾ ਨੂੰ ਟਾਲ ਦਿੰਦੇ ਹਨ। ਇਸ ਲਈ ਲੋਕਾਂ ਲਈ ਮੌਨਸੂਨ ਦੀ ਬਰਸਾਤ ਦਾ ਨਜ਼ਾਰਾ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਯਾਤਰਾ ਦੀ ਯੋਜਨਾ ਬਣਾਉਣ ਲਈ ਵੀ ਕਾਫੀ ਥਾਵਾਂ ਬਾਰੇ ਜਾਣ ਕੇ ਫਿਰ ਬੁਕਿੰਗ ਕੀਤੀ ਜਾਂਦੀ ਹੈ।

ਹੋਰ ਪੜ੍ਹੋ ...
  • Share this:
ਘੁੰਮਣ ਫਿਰਨ ਲਈ ਲੋਕ ਜ਼ਿਆਦਾਤਰ ਪਹਾੜੀ ਇਲਾਕਿਆਂ ਦੀ ਸੈਰ ਕਰਨਾ ਪਸੰਦ ਕਰਦੇ ਹਨ। ਮੌਸਮ ਦੇ ਮੁਤਾਬਿਕ ਥਾਵਾਂ 'ਤੇ ਸੈਰ-ਸਪਾਟੇ ਜਾਂ ਛੁੱਟੀਆਂ ਬਿਤਾਉਣ ਦਾ ਪਲਾਨ ਕੀਤਾ ਜਾਂਦਾ ਹੈ। ਪਰ ਬਰਸਾਤ ਦੇ ਮੌਸਮ ਵਿੱਚ ਪਹਾੜਾਂ ਦੇ ਖਿਸਕਣ ਤੇ ਡਿੱਗਣ ਦੇ ਡਰ ਤੋਂ ਲੋਕ ਆਪਣੀ ਯਾਤਰਾ ਨੂੰ ਟਾਲ ਦਿੰਦੇ ਹਨ। ਇਸ ਲਈ ਲੋਕਾਂ ਲਈ ਮੌਨਸੂਨ ਦੀ ਬਰਸਾਤ ਦਾ ਨਜ਼ਾਰਾ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਯਾਤਰਾ ਦੀ ਯੋਜਨਾ ਬਣਾਉਣ ਲਈ ਵੀ ਕਾਫੀ ਥਾਵਾਂ ਬਾਰੇ ਜਾਣ ਕੇ ਫਿਰ ਬੁਕਿੰਗ ਕੀਤੀ ਜਾਂਦੀ ਹੈ।

ਭਾਰਤ ਦੇਸ਼ ਵਿੱਚ ਕਈ ਅਜਿਹੇ ਸਥਾਨ ਹਨ ਜੋ ਬਿਨਾ ਪਹਾੜੀਆਂ ਤੋਂ ਵੀ ਸੁੰਦਰਤਾ ਦਾ ਨਜ਼ਾਰਾ ਦਿੰਦੇ ਹਨ।ਹਾਲਾਂਕਿ ਮੌਨਸੂਨ ਦੇ ਮੌਸਮ ਵਿੱਚ ਕਈ ਅਜਿਹੇ ਸਥਾਨ ਹਨ ਜਿੱਥੇ ਇਨ੍ਹਾਂ ਦਿਨਾਂ ਵਿੱਚ ਘੁੰਮਣ ਦਾ ਪਲਾਨ ਸਫਲ ਰਹਿ ਸਕਦਾ ਹੈ ਤੇ ਯਾਦਗਾਰ ਸਮਾਂ ਬਤੀਤ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਪਹਾੜਾਂ ਤੋਂ ਇਲਾਵਾ ਹਰੇ-ਭਰੇ ਜੰਗਲ ਤੇ ਨਦੀਆਂ, ਨਹਿਰਾਂ ਤੇ ਝਰਨੇ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇਸ ਲਈ ਜੇਕਰ ਤੁਸੀਂ ਹਰਿਆਲੀ, ਝਰਨੇ ਅਤੇ ਜੰਗਲਾਂ ਨੂੰ ਦੇਖਣਾ ਪਸੰਦ ਕਰਦੇ ਹੋ, ਤਾਂ ਛੱਤੀਸਗੜ੍ਹ ਤੁਹਾਡੇ ਸੈਰ-ਸਪਾਟੇ ਲਈ ਉੱਤਮ ਸਥਾਨ ਹੋ ਸਕਦਾ ਹੈ।

ਬਰਸਾਤ ਦਾ ਆਨੰਦ ਲੈਣ ਲਈ ਵੱਡੀ ਗਿਣਤੀ 'ਚ ਲੋਕ ਵੱਖ-ਵੱਖ ਥਾਵਾਂ 'ਤੇ ਪਹੁੰਚ ਰਹੇ ਹਨ। ਤੁਹਾਡੇ ਮੌਨਸੂਨ ਹੋਰ ਵਧੀਆ ਬਣਾਉਣ ਲਈ ਅੱਜ ਅਸੀਂ ਤੁਹਾਨੂੰ ਛੱਤੀਸਗੜ੍ਹ ਦੀਆਂ ਅਜਿਹੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਤੁਹਾਨੂੰ ਕੁਦਰਤ ਦੇ ਖਜ਼ਾਨੇ ਦੇਖਣ ਨੂੰ ਮਿਲਣਗੇ। ਕਿਉਂਕਿ ਕੁਦਰਤ ਪ੍ਰੇਮੀਆਂ ਲਈ ਇਹ ਥਾਵਾਂ 'ਸਵਰਗ' ਤੋਂ ਘੱਟ ਨਹੀਂ ਹਨ। ਇਸ ਲਈ ਤੁਸੀਂ ਇਨ੍ਹਾਂ ਥਾਵਾਂ ਦੀ ਸੈਰ ਕਰਕੇ ਆਪਣੀ ਯਾਤਰਾ ਨੂੰ ਹੋਰ ਵੀ ਆਨੰਦਮਈ ਬਣਾ ਸਕਦੇ ਹੋ।

ਸਿਰਪੁਰ (Sirpur)
ਸਭ ਤੋਂ ਗੱਲ ਕਰਦੇ ਹਾਂ ਛੱਤੀਸਗੜ੍ਹ ਦੇ ਸਿਰਪੁਰ ਦੀ। ਇਹ ਛੱਤੀਸਗੜ੍ਹ ਰਾਜ ਵਿੱਚ ਮਹਾਨਦੀ ਨਦੀ ਦੇ ਕੰਢੇ ਵਸਿਆ ਇੱਕ ਛੋਟਾ ਜਿਹਾ ਪਿੰਡ ਹੈ। ਜੋ ਮਹਾਸਮੁੰਦ ਜ਼ਿਲ੍ਹੇ ਤੋਂ 35 ਕਿਲੋਮੀਟਰ ਅਤੇ ਰਾਜਧਾਨੀ ਰਾਏਪੁਰ ਤੋਂ ਲਗਭਗ 78 ਕਿਲੋਮੀਟਰ ਦੂਰ ਹੈ। ਸਿਰਪੁਰ ਪਿੰਡ ਇੱਕ ਪੁਰਾਤੱਤਵ ਅਜੂਬਾ ਹੈ। ਕਈ ਆਰਕੀਟੈਕਟਾਂ ਲਈ ਪ੍ਰੇਰਨਾ ਬਣਿਆ ਇਹ ਪਿੰਡ ਆਪਣੇ ਮੰਦਰ ਸੱਭਿਆਚਾਰ ਵਿੱਚ ਕਾਫੀ ਅਮੀਰ ਹੈ। ਇਹ ਵੀ ਦੱਸ ਦਈਏ ਕਿ ਇਸ ਪਿੰਡ ਦਾ ਬੁੱਧ ਧਰਮ ਦੇ ਸੰਸਾਰ ਨਾਲ ਡੂੰਘਾ ਸਬੰਧ ਹੈ। ਅਜਿਹੇ ਬਹੁਤ ਸਾਰੇ ਮੰਦਰ ਹਨ ਜਿੱਥੇ ਕੋਈ ਵੀ ਜਾ ਸਕਦਾ ਹੈ। ਇਤਿਹਾਸਕ ਕਲਾਕ੍ਰਿਤੀਆਂ ਅਤੇ ਮੰਦਰਾਂ ਦੀਆਂ ਕੰਧਾਂ 'ਤੇ ਡੂੰਘੀ ਨੱਕਾਸ਼ੀ ਨੇ ਦੁਨੀਆ ਭਰ ਦੇ ਬਹੁਤ ਸਾਰੇ ਆਰਕੀਟੈਕਟਾਂ ਨੂੰ ਇੱਥੇ ਆਉਣ ਲਈ ਪ੍ਰੇਰਿਤ ਕੀਤਾ ਹੈ। ਸਿਰਪੁਰ ਅਜੂਬਿਆਂ ਨਾਲ ਭਰਿਆ ਇੱਕ ਸ਼ਾਂਤੀਪੂਰਨ ਪਿੰਡ ਹੈ।

ਇੰਦਰਾਵਤੀ ਨੈਸ਼ਨਲ ਪਾਰਕ (Indravati National Park)
​​ਜੋ ਸੈਲਾਨੀ ਮਿਊਜ਼ਿਮ ਜਾਂ ਹਰਿਆਲੀ ਭਰੇ ਪਾਰਕ ਵਿੱਚ ਜਾਣਾ ਪਸੰਦ ਕਰਦੇ ਹਨ ਉਨ੍ਹਾਂ ਲਈ ਛੱਤੀਸਗੜ੍ਹ ਦਾ ਇਕਲੌਤਾ ਟਾਈਗਰ ਰਿਜ਼ਰਵ ਇੰਦਰਾਵਤੀ ਨੈਸ਼ਨਲ ਪਾਰਕ ਬਹੁਤ ਵਧੀਆ ਸਥਾਨ ਹੈ। ਇੱਥੇ ਤੁਹਾਨੂੰ ਬਹੁਤ ਸਾਰੇ ਜੰਗਲੀ ਜੀਵ ਦੇਖਣ ਨੂੰ ਮਿਲਣਗੇ। ਇੱਥੇ ਵੱਡੀ ਗਿਣਤੀ ਵਿੱਚ ਲੋਕ ਜੰਗਲੀ ਜਾਨਵਰਾਂ ਨੂੰ ਦੇਖਣ ਲਈ ਆਉਂਦੇ ਹਨ। ਸੰਘਣੀ ਬਨਸਪਤੀ ਵਾਲਾ ਇਹ ਇੱਕ ਬੇਹੱਦ ਸੁੰਦਰ ਤੇ ਮਨਮੋਹਕ ਪਾਰਕ ਹੈ। ਇੱਥੇ ਤੁਸੀਂ ਨੀਲਗਾਯ, ਬਲੈਕ ਬਕ, ਸਾਂਬਰ, ਗੌੜ, ਟਾਈਗਰ, ਤੇਂਦੁਆ, ਚਿਤਲ, ਸਲੋਥ ਬੀਅਰ ਅਤੇ ਹੋਰ ਅਣਗਿਣਤ ਪਰਜਾਤੀਆਂ ਦੇ ਨਾਲ ਪਾਰਕ ਵਿੱਚ ਦੁਰਲੱਭ ਅਤੇ ਲੁਪਤ ਹੋ ਰਹੀਆਂ ਜੰਗਲੀ ਏਸ਼ੀਆਈ ਮੱਝਾਂ ਨੂੰ ਦੇਖ ਸਕਦੇ ਹੋ।

ਜਗਦਲਪੁਰ (Jagdalpur)
ਇਸ ਤੋਂ ਇਲਾਵਾ ਸ਼ਾਂਤਮਈ ਥਾਂ 'ਤੇ ਸਮਾਂ ਬਿਤਾਉਣ ਲਈ ਜਗਦਲਪੁਰ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਇੱਕ ਸੁੰਦਰ ਅਤੇ ਕੁਦਰਤੀ ਤੌਰ 'ਤੇ ਅਮੀਰ ਸ਼ਹਿਰ ਹੈ। ਇਹ ਰਾਜ ਦੇ ਸਭ ਤੋਂ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਇਹ ਸ਼ਹਿਰ ਸਮਾਰਕਾਂ ਅਤੇ ਮਹਿਲਾਂ ਦੇ ਨਾਲ-ਨਾਲ ਕੁਦਰਤੀ ਅਜੂਬਿਆਂ ਜਿਵੇਂ ਕਿ ਝੀਲਾਂ, ਝਰਨੇ ਅਤੇ ਜੰਗਲਾਂ ਲਈ ਸਭ ਤੋਂ ਮਸ਼ਹੂਰ ਹੈ। ਖਾਸ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਜ਼ਿਆਦਾ ਭੀੜ ਨਹੀਂ ਮਿਲੇਗੀ। ਇਹ ਸ਼ਾਂਤੀ ਪਸੰਦ ਲੋਕਾਂ ਲਈ ਬਹੁਤ ਵਧੀਆ ਜਗ੍ਹਾ ਹੈ। ਜੇਕਰ ਤੁਸੀਂ ਛੱਤੀਸਗੜ੍ਹ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਅਤੇ ਇਤਿਹਾਸ ਨੂੰ ਜਾਣਨਾ ਚਾਹੁੰਦੇ ਹੋ, ਤਾਂ ਜਗਦਲਪੁਰ ਤੁਹਾਡੇ ਲਈ ਸਹੀ ਜਗ੍ਹਾ ਹੈ। ਇਹ ਰਾਜ ਦੀ ਰਾਜਧਾਨੀ ਰਾਏਪੁਰ ਅਤੇ ਹੋਰ ਸ਼ਹਿਰਾਂ ਨਾਲ ਵੀ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।

ਚਾਰੇ ਮਰੇ ਵਾਟਰਫਾਲ (Charre Marre Waterfalls)
ਵੈਸੇ ਤਾਂ ਛੱਤੀਸਗੜ੍ਹ ਦੇ ਕੁਝ ਸਥਾਨ ਬਰਸਾਤ ਦੇ ਦਿਨਾਂ ਵਿੱਚ ਘੁੰਮਣ ਲਈ ਵਧੀਆ ਸਥਾਨ ਹਨ। ਪਰ ਚਾਰੇ ਮਰੇ ਵਾਟਰਫਾਲ ਬਰਸਾਤ ਦੇ ਮੌਸਮ ਦੌਰਾਨ ਦੇਖਣ ਲਈ ਸਭ ਤੋਂ ਵਧੀਆ ਜਗ੍ਹਾ ਹੈ। ਇਹ ਝਰਨਾ 16 ਮੀਟਰ ਉੱਚਾ ਹੈ ਅਤੇ ਉਚਾਈ ਤੋਂ ਡਿੱਗਦਾ ਸਾਫ ਪਾਣੀ ਦੇਖਣਾ ਸਕੂਨ ਭਰਿਆ ਲੱਗਦਾ ਹੈ। ਇੱਥੇ ਪਹਾੜੀਆਂ ਅਤੇ ਹਰੇ-ਭਰੇ ਦਰੱਖਤਾਂ ਵਿੱਚੋਂ ਪਾਣੀ ਵਗਦਾ ਹੈ, ਜਿਸ ਨੂੰ ਦੇਖ ਕੇ ਅਰਾਮ ਤੇ ਚੰਗਾ ਮਹਿਸੂਸ ਹੁੰਦਾ ਹੈ। ਤੁਸੀਂ ਝਰਨੇ ਦੇ ਤਲ 'ਤੇ ਬਣੇ ਤਲਾਬ ਵਰਗੇ ਚਸ਼ਮੇ ਵਿੱਚ ਇਸ਼ਨਾਨ ਕਰ ਸਕਦੇ ਹੋ। ਇੱਥੋਂ ਦਾ ਠੰਡਾ ਪਾਣੀ ਤੁਹਾਡੀ ਰੂਹ ਅਤੇ ਸਰੀਰ ਨੂੰ ਸਕੂਨ ਤੇ ਤਾਜ਼ਗੀ ਨਾਲ ਭਰ ਦਵੇਗਾ। ਕੋਈ ਵੀ ਇਸ ਸਥਾਨ ਦੀ ਸੁੰਦਰਤਾ ਦਾ ਆਨੰਦ ਮਾਣਦੇ ਹੋਏ ਸ਼ਾਂਤਮਈ ਸਮਾਂ ਬਿਤਾ ਸਕਦਾ ਹੈ। ਇਹ ਝਰਨਾ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਸਥਿਤ ਹੈ।

ਮਡਕੁ ਦੀਪ (Madku Dweep)
ਅਖੀਰ ਰਹਿ ਜਾਂਦਾ ਹੈ ਮਡਕੂ ਟਾਪੂ ਜਾਂ ਮਡਕੂ ਦੀਪ ਜੋ ਕਿ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸ਼ਿਵਨਾਥ ਨਦੀ ਦੇ ਨੇੜੇ ਸਥਿਤ ਇੱਕ ਸੁੰਦਰ ਟਾਪੂ ਹੈ। ਜੇਕਰ ਕੋਈ ਟਾਪੂ ਜਾਂ ਦੀਪ 'ਤੇ ਘੁੰਮਣ ਦਾ ਸ਼ੌਕੀਨ ਹੈ ਤਾਂ ਉਸ ਲਈ ਇਹ ਜਗ੍ਹਾ ਵਧੀਆ ਰਹੇਗੀ। ਇਹ ਟਾਪੂ ਡੱਡੂ ਦੀ ਸ਼ਕਲ ਵਰਗਾ ਹੈ, ਇਸ ਲਈ ਇਸ ਨੂੰ ਮਡਕੁ ਕਿਹਾ ਜਾਂਦਾ ਹੈ। ਇਸ ਟਾਪੂ ਦੀ ਸੁੰਦਰਤਾ ਬੇਹੱਦ ਮਨਮੋਹਕ ਹੈ। ਸੁੰਦਰ ਮਡਕੁ ਟਾਪੂ ਲਗਭਗ 24 ਹੈਕਟੇਅਰ ਦੇ ਖੇਤਰ ਨੂੰ ਕਵਰ ਕਰਦਾ ਹੈ ਅਤੇ ਹਰਿਆਲੀ ਨਾਲ ਭਰਪੂਰ ਹੈ। ਇਹ ਟਾਪੂ ਆਪਣੇ ਪ੍ਰਾਚੀਨ ਮੰਦਰਾਂ ਅਤੇ ਉਨ੍ਹਾਂ ਦੀ ਇਤਿਹਾਸਕ ਅਤੇ ਪੁਰਾਤੱਤਵ ਮਹੱਤਤਾ ਲਈ ਵੀ ਮਸ਼ਹੂਰ ਹੈ। ਪੁਰਾਤੱਤਵ-ਵਿਗਿਆਨੀਆਂ ਨੇ ਟਾਪੂ 'ਤੇ ਪੂਰਵ-ਇਤਿਹਾਸਕ ਪੱਥਰ ਦੇ ਸੰਦ, ਐਪੀਗ੍ਰਾਫ ਅਤੇ ਸਿੱਕੇ ਲੱਭੇ ਹਨ। ਮਦਕੂ ਟਾਪੂ ਨੂੰ ਕੇਦਾਰ ਤੀਰਥ ਅਤੇ ਹਰੀਹਰ ਖੇਤਰ ਨੂੰ ਕੇਦਾਰ ਟਾਪੂ ਵਜੋਂ ਜਾਣਿਆ ਜਾਂਦਾ ਹੈ।
Published by:Drishti Gupta
First published:

Tags: Monsoon, Monsoon in india, Travel

ਅਗਲੀ ਖਬਰ