Home /News /lifestyle /

Insurance Policy ਪੋਰਟ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਹੋਵੇਗਾ ਨੁਕਸਾਨ

Insurance Policy ਪੋਰਟ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਹੋਵੇਗਾ ਨੁਕਸਾਨ

ਜੇਕਰ ਤੁਸੀਂ ਆਪਣੀ ਸਿਹਤ ਬੀਮਾ ਯੋਜਨਾ ਨੂੰ ਪੋਰਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਹਤ ਬੀਮਾ ਯੋਜਨਾ ਦੇ ਰੀਨਿਊਅਲ ਤੋਂ ਘੱਟੋ-ਘੱਟ 45 ਦਿਨ ਪਹਿਲਾਂ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਤੁਹਾਨੂੰ ਪਾਲਿਸੀ ਨੂੰ ਪੋਰਟ ਕਰਨ ਬਾਰੇ ਆਪਣੀ ਮੌਜੂਦਾ ਬੀਮਾ ਕੰਪਨੀ ਨੂੰ ਸੂਚਿਤ ਕਰਨਾ ਹੋਵੇਗਾ।

ਹੋਰ ਪੜ੍ਹੋ ...
  • Share this:
ਜੇਕਰ ਤੁਸੀਂ ਵੀ ਆਪਣੀ ਸਿਹਤ ਬੀਮਾ ਪਾਲਿਸੀ (Health Insurance Policy) ਨੂੰ ਕਿਸੇ ਹੋਰ ਬੀਮਾ ਕੰਪਨੀ ਵਿੱਚ ਪੋਰਟ (Port) ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਕੁਝ ਗੱਲਾਂ ਪਹਿਲਾਂ ਹੀ ਜਾਣ ਲੈਣੀਆਂ ਜ਼ਰੂਰੀ ਹਨ। ਇਸ ਨਾਲ ਜੁੜੇ ਕੁਝ ਨਿਯਮ ਵੀ ਬਦਲੇ ਹਨ।

ਬੀਮਾ ਪਾਲਿਸੀ ਵਿੱਚ ਪੋਰਟਿੰਗ (Porting) ਦੀ ਸਹੂਲਤ ਵੀ ਆਈ ਹੈ। ਭਾਵ, ਜੇਕਰ ਤੁਸੀਂ ਕਿਸੇ ਵੀ ਬੀਮਾ ਕੰਪਨੀ ਦੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਆਪਣੀ ਪਾਲਿਸੀ ਨੂੰ ਕਿਸੇ ਹੋਰ ਕੰਪਨੀ ਨੂੰ ਆਸਾਨੀ ਨਾਲ ਪੋਰਟ (ਬਦਲ) ਕਰ ਸਕਦੇ ਹੋ।

ਬੀਮਾ ਕੰਪਨੀ ਨੂੰ ਬਦਲਣ ਦੀ ਇਸ ਪ੍ਰਕਿਰਿਆ ਨੂੰ ਪੋਰਟਿੰਗ ਕਿਹਾ ਜਾਂਦਾ ਹੈ। ਨਵੇਂ ਬਦਲਾਅ ਤੋਂ ਬਾਅਦ ਅਸੀਂ ਇੱਥੇ ਪੋਰਟੇਬਿਲਟੀ ਨਾਲ ਜੁੜੀਆਂ ਜ਼ਰੂਰੀ ਗੱਲਾਂ ਬਾਰੇ ਦੱਸ ਰਹੇ ਹਾਂ :

ਪੋਰਟ ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਪ੍ਰਾਪਤ ਕਰੋ : ਜਦੋਂ ਤੁਸੀਂ ਆਪਣੀ ਸਿਹਤ ਬੀਮਾ ਪਾਲਿਸੀ (Health Insurance Policy) ਨੂੰ ਪੋਰਟ ਕਰਦੇ ਹੋ, ਤਾਂ ਨਵੀਂ ਕੰਪਨੀ ਤੁਹਾਡੀਆਂ ਪ੍ਰੀਮੀਅਮ ਦਰਾਂ ਦਾ ਫੈਸਲਾ ਕਰਨ ਲਈ ਸੁਤੰਤਰ ਹੁੰਦੀ ਹੈ। ਜੇਕਰ ਤੁਸੀਂ ਪੋਰਟ ਕਰਨ ਦੌਰਾ ਉੱਚ ਜੋਖਮ ਵਾਲੀ ਸ਼੍ਰੇਣੀ ਵਿੱਚ ਹੋ, ਤਾਂ ਨਵੀਂ ਕੰਪਨੀ ਤੁਹਾਡੇ ਤੋਂ ਪੁਰਾਣੀ ਕੰਪਨੀ ਨਾਲੋਂ ਵੱਧ ਪ੍ਰੀਮੀਅਮ ਵਸੂਲ ਸਕਦੀ ਹੈ।

ਅਜਿਹੀ ਸਥਿਤੀ ਵਿੱਚ, ਪੋਰਟ ਕਰਨ ਤੋਂ ਪਹਿਲਾਂ, ਤੁਹਾਨੂੰ ਇਸ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਤੁਹਾਨੂੰ ਇੱਕ ਨਹੀਂ ਬਲਕਿ ਤਿੰਨ-ਚਾਰ ਬੀਮਾ ਕੰਪਨੀਆਂ ਦੀਆਂ ਯੋਜਨਾਵਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ, ਆਪਣੀ ਸਿਹਤ ਬੀਮਾ ਪਾਲਿਸੀ (Health Insurance Policy) ਨੂੰ ਉਸ ਪਲਾਨ ਵਿੱਚ ਪੋਰਟ ਕਰੋ ਜਿਸ ਨਾਲ ਤੁਸੀਂ ਸੰਤੁਸ਼ਟ ਹੋ।

ਨਵੀਂ ਕੰਪਨੀ ਦੀ ਕਵਰੇਜ, ਸੀਮਾਵਾਂ ਅਤੇ ਉਪ-ਸੀਮਾਵਾਂ ਨੂੰ ਸਮਝੋ : ਬਹੁਤ ਸਾਰੇ ਲੋਕ ਬੀਮਾ ਪਾਲਿਸੀਆਂ ਨੂੰ ਪੋਰਟ ਕਰਦੇ ਹਨ ਕਿਉਂਕਿ ਦੂਜੀਆਂ ਕੰਪਨੀਆਂ ਘੱਟ ਪ੍ਰੀਮੀਅਮ ਦੀ ਪੇਸ਼ਕਸ਼ ਕਰ ਰਹੀਆਂ ਹਨ। ਨਵੀਂ ਕੰਪਨੀ ਦੀ ਕਵਰੇਜ, ਸੀਮਾਵਾਂ ਅਤੇ ਉਪ-ਸੀਮਾਵਾਂ ਨੂੰ ਸਮਝੋ। ਇਹ ਕਲੇਮ ਕਰਦੇ ਸਮੇਂ ਤੁਹਾਡੀ ਪਰੇਸ਼ਾਨੀ ਨੂੰ ਬਚਾਏਗਾ। ਇਸ ਦੇ ਨਾਲ ਹੀ ਇੱਥੇ ਪਾਲਿਸੀ ਬਦਲਦੇ ਸਮੇਂ ਇੱਕ ਗੱਲ ਹੋਰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਨਵੀਂ ਕੰਪਨੀ ਦੇ ਆਫਰ ਨੂੰ ਦੇਖ ਕੇ ਆਪਣੀ ਪਾਲਿਸੀ ਬਦਲ ਰਹੇ ਹੋ ਤਾਂ ਉਸ ਤੋਂ ਪਹਿਲਾਂ ਦੂਜੀਆਂ ਕੰਪਨੀਆਂ ਦੇ ਆਫਰ ਦੀ ਤੁਲਨਾ ਉਸ ਨਾਲ ਜ਼ਰੂਰ ਕਰ ਲਓ।

ਪਾਲਿਸੀ ਨੂੰ ਕਿੰਨੇ ਦਿਨਾਂ ਵਿੱਚ ਪੋਰਟ ਕੀਤਾ ਜਾਂਦਾ ਹੈ?
ਜੇਕਰ ਤੁਸੀਂ ਆਪਣੀ ਸਿਹਤ ਬੀਮਾ ਯੋਜਨਾ ਨੂੰ ਪੋਰਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਹਤ ਬੀਮਾ ਯੋਜਨਾ ਦੇ ਰੀਨਿਊਅਲ ਤੋਂ ਘੱਟੋ-ਘੱਟ 45 ਦਿਨ ਪਹਿਲਾਂ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਤੁਹਾਨੂੰ ਪਾਲਿਸੀ ਨੂੰ ਪੋਰਟ ਕਰਨ ਬਾਰੇ ਆਪਣੀ ਮੌਜੂਦਾ ਬੀਮਾ ਕੰਪਨੀ ਨੂੰ ਸੂਚਿਤ ਕਰਨਾ ਹੋਵੇਗਾ।

ਤੁਹਾਨੂੰ ਨਵੀਂ ਬੀਮਾ ਕੰਪਨੀ ਬਾਰੇ ਵੀ ਜਾਣਕਾਰੀ ਦੇਣੀ ਪਵੇਗੀ। ਤੁਹਾਨੂੰ ਆਪਣੀ ਮਿਆਦ ਦੀ ਉਲੰਘਣਾ ਕੀਤੇ ਬਿਨਾਂ ਪਾਲਿਸੀ ਦਾ ਰੀਨਿਊਅਲ ਕਰਨਾ ਪੈਂਦਾ ਹੈ, ਇਸ ਲਈ ਪੋਰਟਿੰਗ ਪ੍ਰਕਿਰਿਆ ਦੇ ਸ਼ੁਰੂ ਵਿੱਚ 30 ਦਿਨਾਂ ਦਾ ਗ੍ਰੇਸ ਪੀਰੀਅਡ ਹੁੰਦਾ ਹੈ।

ਇਨ੍ਹਾਂ ਕਾਰਨਾਂ ਕਰਕੇ ਪਰੋਟ ਕਰ ਲੈਂਦੇ ਹਨ ਆਪਣੀ ਪਾਲਿਸੀ
-ਕੰਪਨੀ ਦੀ ਖਰਾਬ ਸੇਵਾ
-ਪਾਲਿਸੀ ਵਿੱਚ ਘੱਟ ਲਾਭ ਮਿਲਣਾ
-ਅਪਰਿਆਪਤ ਕਵਰ
-ਕੰਪਨੀ ਦਾ ਡਿਜੀਟਲ ਫੈਂਡਲੀ ਨਾ ਹੋਣਾ
-ਕਲੇਮ ਸੈਟਲਮੈਂਟ ਦੀ ਜਟਿਲ ਤੇ ਲੰਬੀ ਪ੍ਰਕਿਰਿਆ
-ਕਲੇਮ ਕਵਰ ਪ੍ਰਦਾਨ ਕਰਨ ਵਿੱਚ ਦੇਰੀ
-ਪਾਰਦਰਸ਼ਤਾ ਦੀ ਘਾਟ
Published by:Amelia Punjabi
First published:

Tags: Insurance Policy, Life Insurance Corporation of India (LIC)

ਅਗਲੀ ਖਬਰ