Home /News /lifestyle /

PIB Fact Check: "12 ਘੰਟਿਆਂ 'ਚ ਆ ਗਏ ਵਾਪਿਸ ਤਾਂ ਨਹੀਂ ਦੇਣਾ ਹੋਵੇਗਾ ਟੋਲ", ਜਾਣੋ ਅਸਲ ਸੱਚ 

ਤੁਹਾਨੂੰ ਸੋਸ਼ਲ ਮੀਡੀਆ ਉੱਤੇ ਇੱਕ ਮੈਸੇਜ ਵਾਇਰਲ ਹੁੰਦਾ ਜ਼ਰੂਰ ਮਿਲਿਆ ਹੋਵੇਗਾ। ਕੇਂਦਰੀ ਮੰਤਰੀ ਦੇ ਹਵਾਲੇ ਨਾਲ ਇੱਕ ਸੰਦੇਸ਼ ਵਾਇਰਲ ਹੋ ਰਿਹਾ ਹੈ। ਸੰਦੇਸ਼ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਯਾਤਰੀ 12 ਘੰਟਿਆਂ 'ਚ ਯਾਤਰਾ ਤੋਂ ਵਾਪਸ ਆਉਂਦਾ ਹੈ ਤਾਂ ਉਸ ਨੂੰ ਟੋਲ ਟੈਕਸ ਨਹੀਂ ਦੇਣਾ ਪਵੇਗਾ। ਸਰਕਾਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਸ ਸੰਦੇਸ਼ ਨਾਲ ਜੁੜੀ ਅਸਲ ਸੱਚਾਈ ਸਾਂਝੀ ਕੀਤੀ ਹੈ।

ਹੋਰ ਪੜ੍ਹੋ ...
  • Share this:

ਵਾਇਰਲ ਮੈਸੇਜ ਵਿੱਚ ਇਹ ਕਿਹਾ ਜਾ ਰਿਹਾ ਹੈ : ਵਾਇਰਲ ਮੈਸੇਜ 'ਚ ਲਿਖਿਆ ਹੈ, 'ਜੇਕਰ ਤੁਸੀਂ ਟੋਲ ਪਲਾਜ਼ਾ 'ਤੇ ਪਰਚੀ ਕਟਵਾਉਂਦੇ ਹੋ, ਤੇ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਪਰਚੀ ਇੱਕ ਸਾਈਡ ਦੀ ਕਟਵਾਓਗੇ ਜਾਂ ਦੋਵੇਂ ਸਾਈਡ ਦੀ। ਤਾਂ ਅਜਿਹੇ ਵਿੱਚ ਤੁਹਾਨੂੰ ਟੋਲ ਵਾਲੇ ਨੂੰ ਕਹਿਣਾ ਹੋਵੇਗਾ ਕਿ ਉਹ 12 ਘੰਟੇ ਦੀ ਪਰਚੀ ਕੱਟ ਕੇ ਦੇਵੇ, ਇਸ ਨਾਲ ਤੁਹਾਨੂੰ ਵਾਧੂ ਪੈਸੇ ਨਹੀਂ ਦੇਣੇ ਪੈਣਗੇ"। ਇਸ ਸੰਦੇਸ਼ 'ਚ ਹੇਠਾਂ ਦਿੱਤੀ ਗਈ ਬੇਨਤੀ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਨਾਂ ਦਿੱਤਾ ਗਿਆ ਹੈ।

ਕਣਕ ਦਰਾਮਦ ਦੀਆਂ ਰਿਪੋਰਟਾਂ ਸਰਕਾਰ ਨੇ ਕੀਤੀਆਂ ਖਾਰਿਜ, ਕਿਹਾ- ਨਹੀਂ ਹੈ ਸਟਾਕ ਦੀ ਕਮੀ

ਪੀਆਈਬੀ ਨੇ ਸੰਦੇਸ਼ ਨੂੰ ਦੱਸਿਆ ਪੂਰੀ ਤਰ੍ਹਾਂ ਫਰਜ਼ੀ

ਭਾਰਤ ਸਰਕਾਰ ਦੀ ਪ੍ਰੈਸ ਏਜੰਸੀ ਪ੍ਰੈੱਸ ਇਨਫਰਮੇਸ਼ਨ ਬਿਊਰੋ ਯਾਨੀ ਪੀਆਈਬੀ ਨੇ ਇਸ ਵਾਇਰਲ ਸੰਦੇਸ਼ ਦੀ ਸੱਚਾਈ ਦੱਸੀ ਹੈ। ਪੀਆਈਬੀ ਨੇ ਆਪਣੇ ਤੱਥਾਂ ਦੀ ਜਾਂਚ ਵਿੱਚ ਇਨ੍ਹਾਂ ਦਾਅਵਿਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਪੀਆਈਬੀ ਨੇ ਆਪਣੇ ਫੈਕਟ ਚੈੱਕ ਅਕਾਊਂਟ ਤੋਂ ਟਵੀਟ ਕੀਤਾ ਕਿ ਇੱਕ ਸੋਸ਼ਲ ਮੀਡੀਆ ਪੋਸਟ ਇਹ ਝੂਠਾ ਦਾਅਵਾ ਕਰ ਰਹੀ ਹੈ ਕਿ ਜੇਕਰ ਤੁਸੀਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਹੁਕਮਾਂ ਅਨੁਸਾਰ ਆਪਣੀ ਯਾਤਰਾ ਦੌਰਾਨ 12 ਘੰਟਿਆਂ ਦੇ ਅੰਦਰ ਵਾਪਸ ਆ ਸਕਦੇ ਹੋ, ਤਾਂ ਤੁਹਾਨੂੰ ਵਾਪਸੀ ਦੀ ਯਾਤਰਾ 'ਤੇ ਕੋਈ ਟੋਲ ਨਹੀਂ ਦੇਣਾ ਹੋਵੇਗਾ। ਇਹ ਹੁਕਮ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।

ਸਰਕਾਰ ਨਾਲ ਜੁੜੀਆਂ ਗੁੰਮਰਾਹਕੁੰਨ ਖਬਰਾਂ ਬਾਰੇ ਇੱਥੇ ਸ਼ਿਕਾਇਤ ਕਰੋ

ਸਰਕਾਰ ਨਾਲ ਸਬੰਧਤ ਕਿਸੇ ਵੀ ਗੁੰਮਰਾਹਕੁੰਨ ਖਬਰ ਨੂੰ ਜਾਣਨ ਲਈ ਤੁਸੀਂ PIB ਫੈਕਟ ਚੈਕ ਦੀ ਮਦਦ ਵੀ ਲੈ ਸਕਦੇ ਹੋ। ਕੋਈ ਵੀ ਵਿਅਕਤੀ PIB FactCheck ਨੂੰ WhatsApp ਨੰਬਰ 918799711259 ਜਾਂ pibfactcheck@gmail.com 'ਤੇ ਮੇਲ ਕਰਕੇ ਗੁੰਮਰਾਹਕੁੰਨ ਖਬਰਾਂ ਦਾ ਸਕ੍ਰੀਨਸ਼ਾਟ, ਟਵੀਟ, ਫੇਸਬੁੱਕ ਪੋਸਟ ਜਾਂ URL ਭੇਜ ਸਕਦਾ ਹੈ।

Published by:Drishti Gupta
First published:

Tags: Fact Check