Home /News /lifestyle /

Driving License: ਡਰਾਈਵਿੰਗ ਲਾਇਸੈਂਸ ਭੁੱਲ ਗਏ ਹੋ ਘਰ, ਤਾਂ ਇਹ ਐਪ ਕਰੇਗਾ ਪੁਲਿਸ ਦੇ ਚਲਾਨ ਤੋਂ ਬਚਾਅ

Driving License: ਡਰਾਈਵਿੰਗ ਲਾਇਸੈਂਸ ਭੁੱਲ ਗਏ ਹੋ ਘਰ, ਤਾਂ ਇਹ ਐਪ ਕਰੇਗਾ ਪੁਲਿਸ ਦੇ ਚਲਾਨ ਤੋਂ ਬਚਾਅ

Driving License: ਡਰਾਈਵਿੰਗ ਲਾਇਸੈਂਸ ਭੁੱਲ ਗਏ ਹੋ ਘਰ, ਤਾਂ ਇਹ ਐਪ ਕਰੇਗਾ ਪੁਲਿਸ ਦੇ ਚਲਾਨ ਤੋਂ ਬਚਾਅ

Driving License: ਡਰਾਈਵਿੰਗ ਲਾਇਸੈਂਸ ਭੁੱਲ ਗਏ ਹੋ ਘਰ, ਤਾਂ ਇਹ ਐਪ ਕਰੇਗਾ ਪੁਲਿਸ ਦੇ ਚਲਾਨ ਤੋਂ ਬਚਾਅ

ਜ਼ਰਾ ਕਲਪਨਾ ਕਰੋ ਕਿ ਤੁਸੀਂ ਸਵੇਰੇ ਜਲਦੀ ਘਰੋਂ ਨਿਕਲ ਰਹੇ ਹੋ। ਦਫ਼ਤਰ ਜਾਣ ਵਿੱਚ ਦੇਰੀ ਹੋ ਰਹੀ ਹੈ ਕਿ ਅਚਾਨਕ ਪਤਾ ਲੱਗਦਾ ਹੈ ਕਿ ਪੁਲੀਸ ਚੈਕਿੰਗ ਚੱਲ ਰਹੀ ਹੈ ਅਤੇ ਤੁਹਾਨੂੰ ਯਾਦ ਆਉਂਦਾ ਹੈ ਕਿ ਡਰਾਈਵਿੰਗ ਲਾਇਸੈਂਸ ਤੁਸੀਂ ਘਰ ਹੀ ਭੁੱਲ ਗਏ ਹੋ। ਹੁਣ ਨਾ ਸਿਰਫ ਚਲਾਨ ਕੱਟਿਆ ਜਾਵੇਗਾ, ਨਾਲ ਹੀ ਦਫਤਰ ਦੇਰ ਨਾਲ ਪਹੁੰਚਣ 'ਤੇ ਬੌਸ ਦੀਆਂ ਝਿੜਕਾਂ ਵੀ ਸੁਣਨੀਆਂ ਪੈਣਗੀਆਂ। ਅਜਿਹੇ 'ਚ ਤੁਹਾਨੂੰ ਆਪਣੀ ਭੁੱਲਣ ਦੀ ਆਦਤ ਉੱਤੇ ਬਹੁਤ ਗੁੱਸਾ ਆਵੇਗਾ। ਹਾਲਾਂਕਿ, ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਭਾਵੇਂ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਭੁੱਲ ਜਾਂਦੇ ਹੋ, ਫਿਰ ਵੀ ਤੁਹਾਨੂੰ ਚਲਾਨ ਨਹੀਂ ਭਰਨਾ ਪਵੇਗਾ।

ਹੋਰ ਪੜ੍ਹੋ ...
  • Share this:
ਜ਼ਰਾ ਕਲਪਨਾ ਕਰੋ ਕਿ ਤੁਸੀਂ ਸਵੇਰੇ ਜਲਦੀ ਘਰੋਂ ਨਿਕਲ ਰਹੇ ਹੋ। ਦਫ਼ਤਰ ਜਾਣ ਵਿੱਚ ਦੇਰੀ ਹੋ ਰਹੀ ਹੈ ਕਿ ਅਚਾਨਕ ਪਤਾ ਲੱਗਦਾ ਹੈ ਕਿ ਪੁਲੀਸ ਚੈਕਿੰਗ ਚੱਲ ਰਹੀ ਹੈ ਅਤੇ ਤੁਹਾਨੂੰ ਯਾਦ ਆਉਂਦਾ ਹੈ ਕਿ ਡਰਾਈਵਿੰਗ ਲਾਇਸੈਂਸ ਤੁਸੀਂ ਘਰ ਹੀ ਭੁੱਲ ਗਏ ਹੋ। ਹੁਣ ਨਾ ਸਿਰਫ ਚਲਾਨ ਕੱਟਿਆ ਜਾਵੇਗਾ, ਨਾਲ ਹੀ ਦਫਤਰ ਦੇਰ ਨਾਲ ਪਹੁੰਚਣ 'ਤੇ ਬੌਸ ਦੀਆਂ ਝਿੜਕਾਂ ਵੀ ਸੁਣਨੀਆਂ ਪੈਣਗੀਆਂ। ਅਜਿਹੇ 'ਚ ਤੁਹਾਨੂੰ ਆਪਣੀ ਭੁੱਲਣ ਦੀ ਆਦਤ ਉੱਤੇ ਬਹੁਤ ਗੁੱਸਾ ਆਵੇਗਾ। ਹਾਲਾਂਕਿ, ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਭਾਵੇਂ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਭੁੱਲ ਜਾਂਦੇ ਹੋ, ਫਿਰ ਵੀ ਤੁਹਾਨੂੰ ਚਲਾਨ ਨਹੀਂ ਭਰਨਾ ਪਵੇਗਾ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿੰਝ ਹੋਵੇਗਾ, ਇਸ ਦਾ ਜਵਾਬ ਹੈ ਡਿਜੀਟਲ ਡਰਾਈਵਿੰਗ ਲਾਇਸੈਂਸ।

ਜੀ ਹਾਂ, ਸਾਲ 2018 ਦੇ ਸਰਕਾਰੀ ਨਿਯਮਾਂ ਦੇ ਅਨੁਸਾਰ, ਤੁਸੀਂ ਡਿਜੀਲੌਕਰ ਅਤੇ mparivahan ਐਪ 'ਤੇ ਅਪਲੋਡ ਕਰਕੇ ਡਰਾਈਵਿੰਗ ਲਾਇਸੈਂਸ ਨੂੰ ਸੇਵ ਕਰ ਸਕਦੇ ਹੋ। ਅਤੇ ਲੋੜ ਪੈਣ 'ਤੇ ਇਸ ਦੀ ਵਰਤੋਂ ਕਰ ਸਕਦੇ ਹੋ। ਤਸੀਂ ਇਨ੍ਹਾਂ ਦਸਤਾਵੇਜ਼ਾਂ ਦੀ ਹਾਰਡ ਕਾਪੀ ਆਪਣੇ ਕੋਲ ਰੱਖਣ ਦੀ ਕੋਈ ਲੋੜ ਨਹੀਂ ਹੋਵੇਗੀ। ਇਸ ਨਾਲ ਦੋ ਕੰਮ ਹੋਣਗੇ, ਇੱਕ ਤਾਂ ਤੁਹਾਡਾ ਕੰਮ ਆਸਾਨ ਹੋ ਜਾਵੇਗਾ, ਦੂਜਾ ਤੁਸੀਂ ਭੁੱਲਣ ਦੀ ਆਦਤ ਤੋਂ ਪਰੇਸ਼ਾਨ ਨਹੀਂ ਹੋਵੋਗੇ। ਅਤੇ ਚੋਰੀ ਹੋਣ ਦਾ ਡਰ ਨਹੀਂ ਰਹੇਗਾ।

ਡਿਜੀਲੌਕਰ ਵਿੱਚ ਲਾਇਸੈਂਸ ਕਿਵੇਂ ਰੱਖਣਾ ਹੈ? ਤਰੀਕਾ ਪਤਾ ਹੈ
-ਸਭ ਤੋਂ ਪਹਿਲਾਂ ਪਲੇ ਸਟੋਰ ਜਾਂ ਡਾਇਰੈਕਟ ਵੈੱਬਸਾਈਟ 'ਤੇ ਜਾਓ ਅਤੇ ਡਿਜੀਲੌਕਰ ਐਪ ਨੂੰ ਇੰਸਟਾਲ ਕਰੋ।
-ਜੇਕਰ ਤੁਸੀਂ ਪਹਿਲੀ ਵਾਰ ਡਿਜਿਲੌਕਰ ਦੀ ਵਰਤੋਂ ਕਰ ਰਹੇ ਹੋ, ਤਾਂ ਆਪਣੇ ਆਧਾਰ ਕਾਰਡ ਨਾਲ ਸਾਈਨ ਅੱਪ ਕਰੋ।
-ਸਾਈਨ ਅੱਪ ਕਰਨ ਲਈ, ਆਧਾਰ ਕਾਰਡ ਤੋਂ ਇਲਾਵਾ ਪੂਰਾ ਨਾਮ, ਫ਼ੋਨ ਨੰਬਰ, ਜਿਸ 'ਤੇ OTP ਭੇਜਿਆ ਜਾ ਸਕਦਾ ਹੈ ਅਤੇ ਈਮੇਲ ਆਈਡੀ ਦੀ ਵੀ ਲੋੜ ਹੋਵੇਗੀ।
-ਸਾਈਨ ਅੱਪ ਕਰਨ ਤੋਂ ਬਾਅਦ ਡਿਜੀਲੌਕਰ ਦਾ ਹੋਮ ਪੇਜ ਸਾਹਮਣੇ ਖੁੱਲ੍ਹ ਜਾਵੇਗਾ। ਉੱਥੇ, ਸਰਚ ਬਾਕਸ ਵਿੱਚ ਆਪਣਾ ਡਰਾਈਵਿੰਗ ਲਾਇਸੰਸ ਦਰਜ ਕਰੋ।
-ਇਸ ਤੋਂ ਬਾਅਦ, ਉਸ ਰਾਜ ਦਾ ਨਾਮ ਲਿਖੋ ਜਿੱਥੋਂ ਲਾਇਸੈਂਸ ਬਣਿਆ ਹੈ।
-ਰਾਜ ਦੀ ਚੋਣ ਕਰਨ ਤੋਂ ਬਾਅਦ, ਡਰਾਈਵਿੰਗ ਲਾਇਸੈਂਸ ਨੰਬਰ ਦਰਜ ਕਰੋ।
-ਅਜਿਹਾ ਕਰਨ ਤੋਂ ਬਾਅਦ Get Document 'ਤੇ ਕਲਿੱਕ ਕਰੋ।
-ਕਲਿੱਕ ਕਰਨ ਤੋਂ ਬਾਅਦ, ਤੁਸੀਂ ਡਿਜੀਲੌਕਰ ਦੇ ਜਾਰੀ ਕੀਤੇ ਦਸਤਾਵੇਜ਼ਾਂ ਦੀ ਸੂਚੀ 'ਤੇ ਜਾ ਕੇ ਡਾਊਨਲੋਡ ਅਤੇ ਦੇਖ ਸਕਦੇ ਹੋ।
-ਹੁਣ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਓਗੇ ਤਾਂ ਫੋਨ 'ਚ ਡਰਾਈਵਿੰਗ ਲਾਇਸੈਂਸ ਦਿਖਾ ਸਕਦੇ ਹੋ।
-ਤੁਹਾਨੂੰ ਦੱਸ ਦੇਈਏ ਕਿ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਮੋਟਰ ਵਾਹਨ ਚਲਾਉਣ 'ਤੇ 5 ਹਜ਼ਾਰ ਰੁਪਏ ਤੱਕ ਦਾ ਚਲਾਨ ਕੱਟਿਆ ਜਾ ਸਕਦਾ ਹੈ। ਪਹਿਲਾਂ ਇਹ ਸਿਰਫ 500 ਰੁਪਏ ਸੀ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਮਿਹਨਤ ਦੀ ਕਮਾਈ ਨੂੰ ਬਚਾਉਣ ਲਈ ਤਕਨਾਲੋਜੀ ਦੀ ਵਰਤੋਂ ਕਰੋ।
Published by:rupinderkaursab
First published:

Tags: Driving Licence, Tech News, Tech updates, Technology

ਅਗਲੀ ਖਬਰ