Home /News /lifestyle /

ਖੁਸ਼ਖਬਰੀ! ਲੌਕਡਾਊਨ ਸਮੇਂ ਭਰੀ ਹੈ EMI, ਤਾਂ ਤੁਹਾਡੇ ਖਾਤੇ ਵਿਚ ਵਾਪਸ ਆਉਣਗੇ ਪੈਸੇ, ਸਰਕਾਰ ਨੇ ਦਿੱਤੀ ਜਾਣਕਾਰੀ

ਖੁਸ਼ਖਬਰੀ! ਲੌਕਡਾਊਨ ਸਮੇਂ ਭਰੀ ਹੈ EMI, ਤਾਂ ਤੁਹਾਡੇ ਖਾਤੇ ਵਿਚ ਵਾਪਸ ਆਉਣਗੇ ਪੈਸੇ, ਸਰਕਾਰ ਨੇ ਦਿੱਤੀ ਜਾਣਕਾਰੀ

  • Share this:

ਕੀ ਤੁਸੀਂ ਲੌਕਡਾਉਨ ਵਿੱਚ ਲੋਨ ਮੋਰਾਟੋਰੀਅਮ (Loan moratorium) ਸਹੂਲਤ ਦਾ ਲਾਭ ਨਹੀਂ ਲਿਆ ਅਤੇ ਆਪਣੀਆਂ ਸਾਰੀਆਂ ਕਿਸ਼ਤਾਂ ਦਾ ਭੁਗਤਾਨ ਕੀਤਾ? ਤਾਂ ਸਰਕਾਰ ਦੀਵਾਲੀ ਤੋਂ ਪਹਿਲਾਂ ਤੁਹਾਡੇ ਖਾਤੇ ਵਿਚ ਪੈਸੇ ਟ੍ਰਾਂਸਫਰ ਕਰੇਗੀ।

ਤਾਲਾਬੰਦੀ ਵਿੱਚ ਸਮੇਂ ਸਿਰ ਆਪਣੇ ਲੋਨ ਦੀਆਂ ਕਿਸ਼ਤਾਂ ਭਰਨ ਵਾਲੇ ਗਾਹਕਾਂ ਨੂੰ ਸਰਕਾਰ ਇਹ ਸਹੂਲਤ ਦੇ ਰਹੀ ਹੈ। ਕੇਂਦਰ ਸਰਕਾਰ ਨੇ ਕਰਜ਼ਾ ਮੁਆਫੀ (Loan moratorium) ਦੌਰਾਨ ਵਿਆਜ ‘ਤੇ ਵਿਆਜ਼ ਬਾਰੇ ਆਪਣੇ ਫੈਸਲਿਆਂ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹੀ।

ਕੇਂਦਰ ਦੀ ਮੋਦੀ ਸਰਕਾਰ ਨੇ ਇਸ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਜਿਨ੍ਹਾਂ ਨੇ ਸਮੇਂ ਸਿਰ ਈਐਮਆਈ ਭਰਿਆ ਹੈ, ਉਨ੍ਹਾਂ ਨੂੰ ਵਿਆਜ ’ਤੇ ਵਿਆਜ ਅਨੁਸਾਰ ਪੈਸਾ ਵਾਪਸ ਮਿਲੇਗਾ। ਜੋ ਸਮੇਂ 'ਤੇ EMI ਜਮ੍ਹਾਂ ਨਹੀਂ ਕਰਵਾ ਸਕੇ, ਸਰਕਾਰ ਉਨ੍ਹਾਂ ਦਾ ਵਿਆਜ ਉਤੇ ਵਿਆਜ਼ ਦਾ ਪੈਸਾ ਭਰੇਗੀ।

ਕਿਸ ਨੂੰ ਮਿਲੇਗਾ ਕੈਸ਼ਬੈਕ?

ਸਰਕਾਰ ਨੇ ਕਿਹਾ ਹੈ ਕਿ ਉਹ ਸਾਰੇ ਗ੍ਰਾਹਕ ਜਿਨ੍ਹਾਂ ਨੇ ਲੋਨ ਮੋਰਾਟੋਰੀਅਮ ਸਹੂਲਤ ਦਾ ਲਾਭ ਨਹੀਂ ਲਿਆ ਅਤੇ ਸਮੇਂ ਸਿਰ ਈਐਮਆਈ ਦਾ ਭੁਗਤਾਨ ਕੀਤਾ, ਅਜਿਹੇ ਲੋਕਾਂ ਨੂੰ ਕੈਸ਼ਬੈਕ ਮਿਲੇਗਾ। ਇਸ ਯੋਜਨਾ ਦੇ ਤਹਿਤ, ਅਜਿਹੇ ਰਿਣਦਾਤਾਵਾਂ ਨੂੰ ਸਧਾਰਣ ਅਤੇ ਮਿਸ਼ਰਿਤ ਵਿਆਜ ਵਿੱਚ 6 ਮਹੀਨਿਆਂ ਦੇ ਅੰਤਰ ਦਾ ਲਾਭ ਮਿਲੇਗਾ।

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਟਵੀਟ ਵਿੱਚ ਕਿਹਾ ਕਿ ਜਿਨ੍ਹਾਂ ਨੇ ਸਮੇਂ ‘ਤੇ ਈਐਮਆਈ ਭਰ ਦਿੱਤੀ ਹੈ, ਉਨ੍ਹਾਂ ਨੂੰ ਵਿਆਜ ‘ਤੇ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਜੋ EMI ਨਹੀਂ ਭਰ ਸਕੇ, ਸਰਕਾਰ ਉਨ੍ਹਾਂ ਦਾ ਵਿਆਜ ਉਤੇ ਵਿਆਜ਼ ਆਪ ਭਰੇਗੀ।

Published by:Gurwinder Singh
First published:

Tags: Emi, Home loan, Modi, Modi government