HOME » NEWS » Life

ਹੈਲ਼ਦੀ ਮਾਈਡ ਤੇ ਸ਼ਾਰਪ ਮੈਮਰੀ ਚਾਹੀਦੀ ਹੈ ਤਾਂ ਡਾਇਟ ਵਿੱਚ ਸ਼ਾਮਿਲ ਕਰੋ ਇਹ 5 ਬ੍ਰੇਨ ਫੂਡ

News18 Punjabi | Trending Desk
Updated: July 3, 2021, 12:43 PM IST
share image
ਹੈਲ਼ਦੀ ਮਾਈਡ ਤੇ ਸ਼ਾਰਪ ਮੈਮਰੀ ਚਾਹੀਦੀ ਹੈ ਤਾਂ ਡਾਇਟ ਵਿੱਚ ਸ਼ਾਮਿਲ ਕਰੋ ਇਹ 5 ਬ੍ਰੇਨ ਫੂਡ
ਹੈਲ਼ਦੀ ਮਾਈਡ ਤੇ ਸ਼ਾਰਪ ਮੈਮਰੀ ਚਾਹੀਦੀ ਹੈ ਤਾਂ ਡਾਇਟ ਵਿੱਚ ਸ਼ਾਮਿਲ ਕਰੋ ਇਹ 5 ਬ੍ਰੇਨ ਫੂਡ

  • Share this:
  • Facebook share img
  • Twitter share img
  • Linkedin share img
Brain Foods To Add To Your Diet For A Healthier Mind: ਇਨਸਾਨ ਦਾ ਬ੍ਰੇਨ ਇੱਕ ਬਹੁਤ ਹੀ ਕੰਪਲੀਕੇਟਡ ਮਸ਼ੀਨ ਹੈ ਜੋ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ਼ ਕਰਨ ਦੇ ਯੋਗ ਹੈ ।ਬਸ਼ਰਤੇ ਇਸਨੂੰ ਸਹੀ ਡਾਈਟ ਤੇ ਐਨਰਜੀ ਮਿਲ਼ਦੀ ਰਹੇ । ਇਹ ਤੁਹਾਡੇ ਸਰੀਰ ਦੇ ਹਾਰਟ ਤੋਂ ਲੈ ਕੇ ਲੰਗਸ ਤੱਕ ਨੂੰ ਨਿਯੰਤ੍ਰਿਤ ਕਰਦਾ ਹੈ ।ਇਹ ਹੀ ਨਹੀਂ ਤੁਸੀਂ ਕਿੰਨਾ ਸਾਹ ਲੈਦੇਂ ਹੋ , ਕਿੰਨਾ ਮੂਵ ਕਰਦੇ ਹੋ ਤੇ ਕਿਸ ਤਰ੍ਹਾਂ ਸੋਚਦੇ ਹੋ , ਇਸਦਾ ਫੈਸਲਾ ਵੀ ਬ੍ਰੇਨ ਕਰਦਾ ਹੈ । ਇਸ ਲਈ ਜਰੂਰੀ ਹੈ ਕਿ ਇਸ ਨੂੰ ਸਹੀ ਪੋਸ਼ਣ ਦੇਵੋ ਤੇ ਇਸ ਦੇ ਖਾਣ-ਪਾਣ ਦਾ ਧਿਆਨ ਰੱਖੋ ।ਜੇਕਰ ਤੁਸੀਂ ਬਿਹਤਰ ਭੋਜਨ ਕਰਦੇ ਹੋ ਤਾਂ ਤੁਹਾਡੀ ਮੈਮਰੀ ਵੀ ਸ਼ਾਰਪ ਰਹਿੰਦੀ ਹੈ ਤੇ ਤੁਹਾਡਾ ਕੰਸ਼ਟ੍ਰੇਸ਼ਨ ਵੀ ਬਿਹਤਰ ਰਹਿੰਦਾ ਹੈ । ਅਜਿਹੇ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਨੂੰ ਆਪਣੇ ਭੋਜਨ ਵਿੱਚ ਕਿਸ ਤਰ੍ਹਾਂ ਦੇ 5 ਬ੍ਰੇਨ ਫੂਡ ਸ਼ਾਮਿਲ ਕਰਨੇ ਚਾਹੀਦੇ ਹਨ ।

1 ਫਾਈਬਰ ਨਾਲ਼ ਭਰਪੂਰ ਭੋਜਨ

ਸਰੀਰ ਵਿੱਚ ਗੁਲੂਕੋਜ਼ ਦੇ ਸਹੀ ਤਰੀਕੇ ਨਾਲ਼ ਪਚਣ ਲਈ ਭੋਜਨ ਵਿੱਚ ਫਾਈਬਰ ਦਾ ਹੋਣਾ ਜਰੂਰੀ ਹੈ ।ਗੁਲੂਕੋਜ਼ ਦੀ ਭਰਪੂਰ ਮਾਤਰਾ ਕਰਕੇ ਦਿਮਾਗ ਸਹੀ ਤਰੀਕੇ ਨਾਲ਼ ਕੰਮ ਕਰ ਸਕਦਾ ਹੈ । ਫਾਈਬਰ ਤੁਹਾਡੇ ਪੇਟ ਨੂੰ ਸਹੀ ਕਰੀਕੇ ਨਾਲ ਭਰਿਆ ਰੱਖਦਾ ਹੈ ।ਅਜਿਹੇ ਵਿੱਚ ਆਪਣੇ ਭੋਜਨ ਵਿੱਚ ਹਰੀ ਪੱਤੇਦਾਰ ਸਬਜੀਆਂ ,ਫਲ਼, ਨਟਸ ਤੇ ਗ੍ਰੇਨ ਆਦਿ ਨੂੰ ਸ਼ਾਮਿਲ ਕਰੋ ।
2 ਮੈਗਨੀਸ਼ੀਅਮ ਜਰੂਰੀ

ਮੈਗਨੀਸ਼ੀਅਮ ਦੀ ਕਮੀ ਹੋਣ ਤੇ ਇਸਦਾ ਤੁਹਾਡੇ ਮੂਡ ਤੇ ਪ੍ਰਭਾਵ ਪੈਦਾ ਹੈ ।ਇਸਦੀ ਕਮੀ ਕਰਕੇ ਲੋਕਾਂ ਵਿੱਚ ਡਿਪਰੈਸ਼ਨ ਤੇ ਐਨਗਜਾਇਟੀ ਦੇ ਲੱਛਣ ਵੀ ਦਿਖਦੇ ਹਨ । ਇਹ ਸਾਡੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਕਾਰਡੀਓਵੈਸਕੁਲਰ ਸਟੇਬਿਲਟੀ ਲਈ ਬਹੁਤ ਮਹੱਤਵਪੂਰਨ ਤੱਤ ਹੈ ।ਅਜਿਹੇ ਵਿੱਚ ਕੇਲ਼ਾ, ਪਾਲਕ,ਕੱਦੂ,ਕਾਜੂ, ਬਦਾਮ, ਡਾਰਕ ਚਾੱਕਲੇਟ ਆਦਿ ਨੂੰ ਭੋਜਨ ਵਿੱਚ ਸ਼ਾਮਿਲ ਕਰੋ ।

  1. ਵਿਟਾਮਿਨ –ਡੀ


ਵਿਟਾਮਿਨ –ਡੀ ਉਹਨਾਂ ਹਾਰਮੋਨਜ ਨੂੰ ਪ੍ਰਭਾਵਿਤ ਕਰਦਾ ਹੈ ਜਿਹਨਾਂ ਦੀ ਵਜ੍ਹਾ ਕਰਕੇ ਅਸੀਂ ਖੁਸ਼ ਤੇ ਸਾਕਾਰਾਤਮਕ ਰਹਿੰਦੇ ਹਾਂ ।ਇਸ ਲਈ ਭੋਜਨ ਵਿੱਚ ਏਕਯੋਗ,ਮਸ਼ਰੂਮ ,ਆਇਲੀ ਫਿਸ਼ ਜਿਹੇ ਵਿਟਾਮਿਨ ਡੀ ਨਾਲ਼ ਭਰਪੂਰ ਭੋਜਨ ਕਰੋ ।

  1. ਫਾਰਮੈਂਟਡ ਫੂਡ ਜਰੂਰੀ


. ਫਾਰਮੈਂਟਡ ਫੂਡ ਵਿੱਚ ਪ੍ਰੋਬਾਓਟੇਕ ਬਹੁਤ ਅਧਿਕ ਹੁੰਦੇ ਹਨ ਜੋ ਗਟ ਵਿੱਚ ਮੌਜੂਦ ਗੁੱਡ ਬੈਕਟੀਰੀਆ ਦਾ ਪੋਸ਼ਣ ਕਰਦੇ ਹਨ ।ਇਹ ਬ੍ਰੇਨ ਦੇ ਫੰਕਸ਼ਨ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ ।ਅਜਿਹੇ ਵਿੱਚ ਲੱਸੀ,ਅਪਮ, ਇਡਲੀ , ਕਿਮਚੀ ਆਦਿ ਦਾ ਸੇਵਨ ਕਰੋ ।

5.ਫਰੈਸ਼ ਡਾਇਟ ਲਵੋ

ਜੇਕਰ ਤੁਸੀਂ ਕੇਨ ਜਾਂ ਪ੍ਰਿਜਰਵੇਟਿਵ ਵਾਲ਼ੇ ਭੋਜਨ ਦਾ ਸੇਵਨ ਕਰਦੇ ਹੋ ਤਾਂ ਇਸ ਤੋਂ ਡਿਪਰੈਸ਼ਨ ਤੇ ਹਾਈਪਰ ਐਕਟੀਵਿਟੀ ਦੀ ਸਮੱਸਿਆ ਵੱਧ ਸਕਦੀ ਹੈ । ਅਜਿਹੇ ਵਿੱਚ ਘਰ ਦੇ ਭੋਜਨ ਦਾ ਹੀ ਸੇਵਨ ਕਰੋ ।

(Disclaimer- ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਗਿਆਨ ਤੇ ਆਧਾਰਿਤ ਹੈ । ਨਿਊਜ਼-18 ਇਸ ਦੀ ਪੁਸ਼ਟੀ ਨਹੀਂ ਕਰਦਾ । ਇਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰ ਨਾਲ਼ ਸੰਪਰਕ ਕਰੋ ।
Published by: Ramanpreet Kaur
First published: July 3, 2021, 12:43 PM IST
ਹੋਰ ਪੜ੍ਹੋ
ਅਗਲੀ ਖ਼ਬਰ

Latest News