Home /News /lifestyle /

ਜੀਵਨ 'ਚ ਖੁਸ਼ ਰਹਿਣਾ ਹੈ ਤਾਂ ਅਪਣਾਓ ਇਹ Tips, "ਹੈਪੀ ਹਾਰਮੋਨਸ" ਨੂੰ ਵਧਾਉਣ ਦਾ ਲੱਭ ਗਿਆ ਤਰੀਕਾ

ਸਾਡੇ ਸਰੀਰ ਵਿੱਚ ਹੋਣ ਵਾਲੇ ਕਈ ਬਦਲਾਵਾਂ ਲਈ ਹਾਰਮੋਨ ਜ਼ਿੰਮੇਵਾਰ ਹੁੰਦੇ ਹਨ। ਇੱਥੋਂ ਤੱਕ ਕੀ ਸਾਡੇ ਖੁਸ਼ ਰਹਿਣ ਪਿੱਛੇ ਵੀ ਹੈਪੀ ਹਾਰਮੋਨਸ ਦਾ ਹੱਥ ਹੁੰਦਾ ਹੈ। ਹੈਪੀ ਹਾਰਮੋਨ ਮੁੱਖ ਰੁਪ ਵਿੱਚ 4 ਪ੍ਰਕਾਰ ਦੇ ਹੁੰਦੇ ਹਨ। ਇਹ ਚਾਰ ਹੈਪੀ ਹਾਰਮੋਨ ਐਂਡੋਰਫਿਨ, ਡੋਪਾਮਾਈਨ, ਸੇਰੋਟੋਨਿਨ ਅਤੇ ਆਕਸੀਟੋਸਿਨ ਹਨ, ਜੋ ਤੁਹਾਨੂੰ ਕੁਦਰਤੀ ਤੌਰ 'ਤੇ ਖੁਸ਼ ਰੱਖਣ ਵਿੱਚ ਮਦਦਗਾਰ ਹੁੰਦੇ ਹਨ। ਜਦੋਂ ਸਰੀਰ ਵਿੱਚੋਂ ਇਹ ਹਾਰਮੋਨ ਰਿਲੀਜ਼ ਹੁੰਦੇ ਹਨ ਤਾਂ ਸਾਨੂੰ ਕੁਦਰਤੀ ਤੌਰ ਉੱਤੇ ਖੁਸ਼ੀ ਮਿਲਦੀ ਹੈ।

ਹੋਰ ਪੜ੍ਹੋ ...
 • Share this:

  ਹੁਣ ਸਵਾਲ ਇਹ ਹੈ ਕਿ ਤੁਸੀਂ ਇਨ੍ਹਾਂ ਹਾਰਮੋਨ ਨੂੰ ਕੰਟਰੋਲ ਕਰ ਕੇ ਖੁਦ ਨੂੰ ਖੁਸ਼ ਕਿਵੇਂ ਰੱਖ ਸਕਦੇ ਹੋ। ਜ਼ਿਆਦਾ ਸੋਚਣ ਦੀ ਲੋੜ ਨਹੀਂ, ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਨ੍ਹਾਂ ਹਾਰਮੋਨ ਨੂੰ ਰਿਲੀਜ਼ ਕਰ ਸਕੋਗੇ ਤੇ ਖੁਸ਼ ਰਹਿ ਸਕੋਗੇ।

  ਆਪਣੇ ਚੰਗੇ ਦੋਸਤਾਂ ਨਾਲ ਸਮਾਂ ਬਿਤਾਓ, ਹਾਸਾ ਮਜ਼ਾਕ ਕਰੋ : ਹਾਸਾ ਤਣਾਅ ਅਤੇ ਚਿੰਤਾ ਤੋਂ ਰਾਹਤ ਦਿੰਦਾ ਹੈ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਚੰਗੀ ਸਿਹਤ ਲਈ ਹੱਸਣਾ ਜ਼ਰੂਰੀ ਹੈ। ਦੋਸਤਾਂ ਜਾਂ ਨਜ਼ਦੀਕੀ ਲੋਕਾਂ ਨਾਲ ਕੁਝ ਸਮਾਂ ਬਿਤਾਉਣ ਅਤੇ ਹੱਸਣ ਨਾਲ ਖੁਸ਼ੀ ਦੇ ਹਾਰਮੋਨ ਡੋਪਾਮਾਈਨ ਅਤੇ ਐਂਡੋਰਫਿਨ ਨਿਕਲਦੇ ਹਨ। ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਹਾਸਾ ਮਜ਼ਾਕ ਰਦੇ ਹੋ, ਤਾਂ ਆਕਸੀਟੌਸਿਨ ਦੇ ਨਿਕਲਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

  ਕਸਰਤ ਹੈ ਹੈਪੀ ਹਾਰਮੋਨਸ ਦਾ ਰਾਜ਼ : ਹਰ ਰੋਜ਼ ਕਰੀਬ 30 ਮਿੰਟ ਕਸਰਤ ਕਰਨ ਨਾਲ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਕਸਰਤ ਦੌਰਾਨ, ਸਾਡਾ ਸਰੀਰ ਐਂਡੋਰਫਿਨ ਹਾਰਮੋਨ ਛੱਡਦਾ ਹੈ, ਜਿਸ ਨੂੰ ਕੁਦਰਤੀ ਦਰਦ ਨਿਵਾਰਕ ਕਿਹਾ ਜਾਂਦਾ ਹੈ। ਇਹ ਹਾਰਮੋਨ ਸਾਡੇ ਤਣਾਅ ਨੂੰ ਦੂਰ ਕਰਕੇ ਸਾਡੇ ਮੂਡ ਨੂੰ ਬਿਹਤਰ ਬਣਾਉਂਦਾ ਹੈ। ਸਰੀਰਕ ਗਤੀਵਿਧੀ ਕਰਨ ਨਾਲ ਡੋਪਾਮਾਈਨ ਅਤੇ ਸੇਰੋਟੋਨਿਨ ਹਾਰਮੋਨਸ ਦੇ ਪੱਧਰ ਵਿੱਚ ਵੀ ਸੁਧਾਰ ਹੁੰਦਾ ਹੈ।

  ਮਨਪਸੰਦ ਸੰਗੀਤ ਸੁਣੋ : ਆਪਣੇ ਮਨਪਸੰਦ ਸੰਗੀਤ ਨੂੰ ਸੁਣਨਾ ਤੁਹਾਡੇ ਮੂਡ ਨੂੰ ਬਿਹਤਰ ਬਣਾਉਂਦਾ ਹੈ ਅਤੇ ਤੁਹਾਨੂੰ ਬਿਹਤਰ ਮਹਿਸੂਸ ਕਰਵਾਉਂਦਾ ਹੈ। ਤੁਸੀਂ ਕਈ ਵਾਰ ਆਪਣੇ ਮਨਪਸੰਦ ਸੰਗੀਤ ਨਾਲ ਆਪਣਾ ਮੂਡ ਬਿਹਤਰ ਹੁੰਦਾ ਦੇਖਿਆ ਹੋਵੇਗਾ। ਸੰਗੀਤ ਸੁਣਨਾ ਤਣਾਅ ਦੇ ਪੱਧਰ ਨੂੰ ਘਟਾਉਂਦਾ ਹੈ ਅਤੇ ਤੁਹਾਡੇ ਦਿਮਾਗ ਵਿੱਚ ਡੋਪਾਮਾਈਨ ਹਾਰਮੋਨ ਦੇ ਉਤਪਾਦਨ ਨੂੰ ਵਧਾਉਂਦਾ ਹੈ।

  ਆਪਣਾ ਮਨਪਸੰਦ ਭੋਜਨ ਬਣਾਓ ਤੇ ਖਾਓ : ਜਦੋਂ ਤੁਸੀਂ ਆਪਣੇ ਮਨਪਸੰਦ ਭੋਜਨ ਨੂੰ ਪਕਾਉਂਦੇ ਹੋ ਤਾਂ ਤੁਹਾਡਾ ਮੂਡ ਬਿਹਤਰ ਹੁੰਦਾ ਹੈ। ਜੇ ਤੁਸੀਂ ਆਪਣੇ ਦੋਸਤ, ਜੀਵਨਸਾਥੀ ਜਾਂ ਗਰਲਫ੍ਰੈਂਡ ਨਾਲ ਇਹ ਐਕਟੀਵਿਟੀ ਕਰਦੇ ਹੋ ਤਾਂ ਇਹ ਹੋਰ ਵੀ ਫਾਇਦਾ ਦੇ ਸਕਦਾ ਹੈ । ਮਨਪਸੰਦ ਭੋਜਨ ਖਾਂਦੇ ਸਮੇਂ ਡੋਪਾਮਾਈਨ ਨਿਕਲਦੀ ਹੈ।

  First published:

  Tags: Health, Life, Lifestyle