ਕੀ ਤੁਸੀਂ ਆਪਣਾ ਦਿਨ ਸ਼ੁਰੂ ਕਰਨ ਲਈ ਇੱਕ ਸੁਆਦੀ ਅਤੇ ਸਿਹਤਮੰਦ ਤਰੀਕਾ ਲੱਭ ਰਹੇ ਹੋ? ਇਸ ਲਈ ਵੈਸੇ ਤੁਸੀਂ ਰਾਜਮਾ ਚਾਟ ਨੂੰ ਇੱਕ ਵਾਰ ਅਜ਼ਮਾ ਸਕਦੇ ਹੋ। ਵੈਸੇ ਤਾਂ ਰਾਜਮਾ ਨੂੰ ਆਮ ਤੌਰ 'ਤੇ ਸਬਜ਼ੀ ਬਣਾਉਣ ਲਈ ਵਰਤਿਆ ਜਾਂਦਾ ਹੈ ਪਰ ਇਸ ਦੀ ਚਾਟ ਵੀ ਬਹੁਤ ਸੁਆਦਿਸ਼ਟ ਹੁੰਦੀ ਹੈ। ਰਾਜਮਾ ਚਾਟ ਨਾ ਸਿਰਫ਼ ਤੁਹਾਡੇ ਸੁਆਦ ਨੂੰ ਸੰਤੁਸ਼ਟ ਕਰਦੀ ਹੈ, ਬਲਕਿ ਇਹ ਬਹੁਤ ਸਾਰੇ ਸਿਹਤ ਲਾਭ ਵੀ ਪ੍ਰਦਾਨ ਕਰਦੀ ਹੈ। ਰਾਜਮਾ ਚਾਟ ਦਾ ਸੇਵਨ ਕਰਨ ਦਾ ਇੱਕ ਮੁੱਖ ਫਾਇਦਾ ਹੱਡੀਆਂ ਦੀ ਸਿਹਤ 'ਤੇ ਇਸਦਾ ਸਕਾਰਾਤਮਕ ਪ੍ਰਭਾਵ ਹੈ। ਰਾਜਮਾ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਮਜ਼ਬੂਤ ਅਤੇ ਸਿਹਤਮੰਦ ਹੱਡੀਆਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ। ਰਾਜਮਾ ਚਾਟ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਕੇ, ਤੁਸੀਂ ਆਪਣੀਆਂ ਹੱਡੀਆਂ ਨੂੰ ਲੋੜੀਂਦਾ ਪੋਸ਼ਣ ਦੇ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...
ਰਾਜਮਾ ਚਾਟ ਬਣਾਉਣ ਲਈ ਜ਼ਰੂਰੀ ਸਮੱਗਰੀ:
2 ਕੱਪ ਉਬਾਲੇ ਹੋਏ ਰਾਜਮਾ, 2-3 ਉਬਲੇ ਹੋਏ ਆਲੂ, 1/2 ਕੱਪ ਉਬਲੇ ਹੋਏ ਛੋਲੇ, 2 ਪਿਆਜ਼, 2-3 ਹਰੀਆਂ ਮਿਰਚਾਂ, 1 ਟਮਾਟਰ, 1/2 ਕੱਪ ਕੱਟੇ ਹੋਏ ਹਰੇ ਧਨੀਏ ਦੇ ਪੱਤੇ, 1 ਨਿੰਬੂ, 1 ਚਮਚ ਚਾਟ ਮਸਾਲਾ, 1 ਚਮਚ ਕਾਲੀ ਮਿਰਚ ਪਾਊਡਰ, 1 ਚਮਚ ਕਾਲਾ ਨਮਕ, ਲੂਣ (ਸਵਾਦ ਅਨੁਸਾਰ)
ਰਾਜਮਾ ਚਾਟ ਬਣਾਉਣ ਲਈ ਹੇਠ ਲਿੱਖੇ ਸਟੈੱਪ ਫਾਲੋ ਕਰੋ:
-ਰਾਜਮਾ ਅਤੇ ਛੋਲਿਆਂ ਨੂੰ ਸਾਫ਼ ਕਰੋ, ਕਿਸੇ ਵੀ ਗੰਦਗੀ ਜਾਂ ਅਸ਼ੁੱਧੀਆਂ ਨੂੰ ਦੂਰ ਕਰੋ। ਇਨ੍ਹਾਂ ਨੂੰ ਰਾਤ ਭਰ ਪਾਣੀ 'ਚ ਭਿਓਂ ਕੇ ਰੱਖੋ।
-ਅਗਲੇ ਦਿਨ ਰਾਜਮਾ, ਛੋਲੇ ਅਤੇ ਆਲੂ ਨੂੰ ਕੂਕਰ ਵਿੱਚ ਪਾਓ ਅਤੇ 4-5 ਸੀਟੀਆਂ ਲਈ ਉਬਾਲੋ।
-ਫਿਰ ਕੁੱਕਰ ਦੇ ਠੰਡਾ ਹੋਣ ਤੋਂ ਬਾਅਦ, ਇੱਕ ਬਰਤਨ ਵਿੱਚ ਰਾਜਮਾ, ਛੋਲਿਆਂ ਨੂੰ ਕੱਢ ਲਓ ਅਤੇ ਆਲੂਆਂ ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿੱਚ ਕੱਟ ਲਓ।
-ਇਸ ਦੌਰਾਨ ਪਿਆਜ਼ ਅਤੇ ਟਮਾਟਰ ਨੂੰ ਬਰੀਕ ਟੁਕੜਿਆਂ ਵਿੱਚ ਕੱਟੋ।
-ਹੁਣ ਇੱਕ ਵੱਡੇ ਬਰਤਨ 'ਚ ਉਬਲੇ ਹੋਏ ਰਾਜਮਾ, ਛੋਲੇ ਅਤੇ ਆਲੂ ਦੇ ਟੁਕੜਿਆਂ ਨੂੰ ਪਾਓ ਅਤੇ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।
-ਇਸ ਤੋਂ ਬਾਅਦ ਚਾਟ 'ਚ ਬਾਰੀਕ ਕੱਟੇ ਹੋਏ ਟਮਾਟਰ ਅਤੇ ਪਿਆਜ਼ ਪਾਓ ਅਤੇ ਮਿਕਸ ਕਰੋ।
-ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ, ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾਓ।
-ਚਟਮ ਮਸਾਲਾ, ਕਾਲਾ ਨਮਕ ਅਤੇ ਸਵਾਦ ਅਨੁਸਾਰ ਸਾਦਾ ਨਮਕ ਮਿਲਾਓ।
-ਹੁਣ ਲੋੜ ਅਨੁਸਾਰ ਰਾਜਮਾ ਚਾਟ 'ਚ ਨਿੰਬੂ ਦਾ ਰਸ ਮਿਲਾ ਕੇ ਮਿਕਸ ਕਰ ਲਓ।
-ਸੁਆਦਿਸ਼ਟ ਰਾਜਮਾ ਚਾਟ ਸਰਵ ਕਰਨ ਲਈ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Healthy Food, Lifestyle, Recipe