Home /News /lifestyle /

ਚਿਹਰੇ ਦੀ ਰੌਣਕ ਵਧਾਉਣੀ ਹੈ ਤਾਂ ਕਰੋ ਇਹ ਯੋਗ ਅਭਿਆਸ, ਆ ਜਾਵੇਗਾ ਕੁਦਰਤੀ ਨਿਖਾਰ

ਚਿਹਰਾ ਸਾਡੀ ਦਿੱਖ ਨੂੰ ਪ੍ਰਭਾਵਸ਼ਾਲੀਤ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦਾ ਹੈ। ਇਕ ਸਾਫ ਸੁਥਰਾ ਚਿਹਰਾ ਸਾਡੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦਾ ਹੈ। ਚਿਹਰੇ ਜ਼ਰੀਏ ਹੀ ਦੇਖਣ ਵਾਲੇ ਉੱਪਰ ਸਾਡਾ ਪਹਿਲਾ ਪ੍ਰਭਾਵ ਪੈਂਦਾ ਹੈ। ਇਸੇ ਲਈ ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਬਾਜ਼ਾਰ ਵਿਚ ਸੈਕੜੇ ਨਹੀਂ ਬਲਕਿ ਹਜ਼ਾਰਾਂ ਬਿਊਟੀ ਕਰੀਮਾ, ਲੋਸ਼ਨ, ਫੇਸਵਾਸ਼, ਸਕਰੱਬ, ਫੇਸ ਟਰੀਟਮੈਂਟਸ ਉਪਲੱਬਧ ਹਨ। ਇੱਥੋਂ ਤੱਕ ਕਿ ਚਿਹਰੇ ਦੀਆਂ ਸਰਜਰੀਆਂ ਤੱਕ ਕੀਤੀਆਂ ਜਾਂਦੀਆਂ ਹਨ। ਪਰ ਕਈ ਵਾਰ ਅਜਿਹੇ ਢੰਗ ਚਿਹਰੇ ਨੂੰ ਖ਼ੂਬਸੂਰਤ ਬਣਾਉਣ ਦੀ ਬਜਾਇ ਵਿਗਾੜ ਦਿੰਦੇ ਹਨ। ਕਈ ਤਰ੍ਹਾਂ ਦੇ ਸਾਈਡ ਇਫੈਕਟ ਦੇਖਣ ਨੂੰ ਮਿਲਦੇ ਹਨ ਤੇ ਜਵਾਨ ਉਮਰੇ ਹੀ ਝੁਰੜੀਆਂ ਵੀ ਪੈ ਜਾਂਦੀਆਂ ਹਨ।

ਹੋਰ ਪੜ੍ਹੋ ...
  • Share this:

ਚਿਹਰੇ ਨੂੰ ਸੁੰਦਰ ਬਣਾਉਣ ਲਈ ਵਰਤੇ ਜਾਂਦੇ ਇਹ ਬਾਹਰੀ ਢੰਗ ਬਹੁਤ ਵਾਰ ਅਸਫਲ ਹੁੰਦੇ ਹਨ ਜਾਂ ਬਹੁਤ ਜ਼ਿਆਦਾ ਖਰਚੀਲੇ ਹੁੰਦੇ ਹਨ। ਅੱਜ ਤੁਹਾਨੂੰ ਇਕ ਅਜਿਹਾ ਢੰਗ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਚਿਹਰਾ ਬਿਨਾਂ ਕਿਸੇ ਕੈਮੀਕਲ ਵਾਲੀ ਕਰੀਮ ਜਾਂ ਲੋਸ਼ਨ ਦੇ ਅਤੇ ਬਿਨਾਂ ਕਿਸੇ ਖਰਚ ਦੇ ਖਿੱਚ ਭਰਪੂਰ ਬਣ ਜਾਵੇਗਾ। ਇਹ ਢੰਗ ਹੈ ਯੋਗ ਅਭਿਆਸ, ਤੁਹਾਨੂੰ ਬੱਸ ਰੋਜ਼ਾਨਾ ਦੇ 10 ਮਿੰਟ ਇਸਨੂੰ ਦੇਣੇ ਹੋਣਗੇ। ਯੋਗਾ ਇਕ ਅਜਿਹੀ ਸਰੀਰਕ ਕਿਰਿਆ ਹੈ ਜੋ ਸਾਡੇ ਸਰੀਰ ਤੇ ਮਨ ਦੋਹਾਂ ਨੂੰ ਸੁੰਦਰ ਬਣਾਉਂਦਾ ਹੈ। ਇਹ ਸਾਡੀ ਸਕਿਨ ਨੂੰ ਅੰਦਰੋਂ ਤੇ ਬਾਹਰੋਂ ਦੋਹਾਂ ਤਰ੍ਹਾਂ ਨਾਲ ਸਿਹਤਮੰਦ ਬਣਾਉਣ ਵਿਚ ਮੱਦਦ ਕਰਦਾ ਹੈ। ਯੋਗਾ ਦੇ ਕਈ ਅਜਿਹੇ ਅਭਿਆਸ ਹਨ ਜੋ ਚਿਹਰੇ ਦੀ ਵਾਧੂ ਚਰਬੀ ਨੂੰ ਘਟਾਉਂਦੇ ਹਨ, ਜਿਸ ਨਾਲ ਫੇਸ ਕੱਟ ਚੰਗੀ ਤਰ੍ਹਾਂ ਉਭਰਦੇ ਹਨ ਅਤੇ ਸਕਿਨ ਚਮਕਦਾਰ ਵੀ ਬਣਦੀ ਹੈ। ਆਓ ਜਾਣਦੇ ਹਾਂ ਕੁਝ ਸਧਾਰਨ ਅਤੇ ਉਪਯੋਗੀ ਫੇਸ ਯੋਗ ਆਸਨ।

ਫਿਸ਼ ਫੇਸ

ਚਿਹਰੇ ਨਾਲ ਸੰਬੰਧਿਤ ਇਹ ਵੀ ਇਕ ਮਹੱਤਵਪੂਰਨ ਯੋਗ ਆਸਨ ਹੈ। ਸੁਖਾਸਨ ਅਵਸਥਾ ਵਿਚ ਬੈਠਕੇ ਆਪਣੀਆਂ ਗੱਲ੍ਹਾਂ ਅਤੇ ਬੁੱਲ੍ਹਾਂ ਨੂੰ ਅੰਦਰ ਵੱਲ ਨੂੰ ਖਿੱਚੋ ਅਤੇ ਚਿਹਰੇ ਨੂੰ ਮੱਛੀ ਦੇ ਆਕਾਰ ਵਿਚ ਲੈ ਜਾਓ। ਮਿਸਾਲ ਵਜੋਂ ਸੈਲਫੀ ਲੈਂਦਿਆਂ ਮਾਊਥ ਪਾਓਟ ਬਣਾਨ ਵਾਂਗ ਹੀ ਕਰਨਾ ਹੈ। ਕੁਝ ਸੈਕਿੰਡ ਗੱਲ੍ਹਾਂ ਤੇ ਬੁੱਲ੍ਹਾਂ ਨੂੰ ਅੰਦਰ ਖਿਚੋ ਤੇ ਫਿਰ ਚਿਹਰਾ ਨਾਰਮਲ ਅਵਸਥਾ ਵਿਚ ਲੈ ਆਓ। ਇਹ ਆਸਾਨ ਵੀ 8 ਤੋਂ 10 ਵਾਰ ਰੋਜ਼ਾਨਾਂ ਕਰੋ। ਇਹ ਕਸਰਤ ਚਿਹਰੇ ਨੂੰ ਨਿਖਾਰਨ ਵਿੱਚ ਮਦਦ ਕਰਦੀ ਹੈ।

ਚਿਨ ਲਾਕ

ਯੋਗ ਆਸਾਨ ਲਈ ਇਕ ਵਿਸ਼ੇਸ਼ ਪੋਜ਼ ਜ਼ਰੂਰੀ ਹੁੰਦਾ ਹੈ। ਚਿਨ ਲਾਕ ਯੋਗ ਆਸਨ ਲਈ ਸੁਖਾਸਨ ਅਵਸਥਾ ਵਿੱਚ ਬੈਠਕੇ ਪਿੱਠ ਨੂੰ ਬਿਲਕੁਲ ਸਿੱਧਾ ਰੱਖੋ ਅਤੇ ਹਥੇਲੀਆਂ ਨੂੰ ਗੋਡਿਆਂ ਦੇ ਉੱਪਰ ਰੱਖ ਲਵੋ। ਮੋਢਿਆਂ ਨੂੰ ਉੱਪਰ ਵੱਲ ਉਠਾਉਂਦਿਆਂ ਹੋਇਆਂ ਲੰਬੇ ਡੂੰਘੇ ਸਾਹ ਲਵੋ। ਹੁਣ ਅਸੀਂ ਚਿਨ ਲਾਕ ਆਸਨ ਕਰਨਾ ਹੈ। ਇਸ ਲਈ ਆਪਣੀ ਗਰਦਨ ਨੂੰ ਅੱਗੇ ਵਧਾਉਂਦੇ ਹੋਏ, ਆਪਣੀ ਠੋਡੀ ਨੂੰ ਛਾਤੀ ਉੱਪਰ ਰੱਖੋ ਅਤੇ ਕੁਝ ਦੇਰ ਲਈ ਸਾਹ ਰੋਕ ਲਵੋ। ਥੋੜੇ ਵਕਫੇ ਬਾਦ ਇਸ ਕਿਰਿਆ ਨੂੰ 8 ਤੋਂ 10 ਵਾਰ ਕਰੋ। ਰੋਜ਼ਾਨਾ ਇਹ ਕਸਰਤ ਕਰਨ ਨਾਲ ਚਿਨ (ਠੋਡੀ) ਨੂੰ ਲਾਭ ਮਿਲੇਗਾ ਅਤੇ ਠੋਡੀ ਹੇਠਲੀ ਚਰਬੀ ਕੁਝ ਹੀ ਦਿਨਾਂ ਵਿਚ ਘਟਨ ਲੱਗੇਗੀ ਤੇ ਮਹੀਨੇ ਬਾਦ ਬਿਲਕੁਲ ਖ਼ਤਮ ਹੋ ਜਾਵੇਗੀ।

ਮਾਊਥਵਾਸ਼ ਆਸਨ

ਇਹ ਕਸਰਤ ਸਭ ਤੋਂ ਸਧਾਰਨ ਕਸਰਤ ਹੈ। ਆਪਣੇ ਮੂੰਹ ਵਿਚ ਹਵਾ ਭਰਕੇ ਗੱਲ੍ਹਾਂ ਨੂੰ ਫੁਲਾ ਲਵੋ। ਜਿਸ ਤਰ੍ਹਾਂ ਬਚਪਨ ਵਿਚ ਮਟਕਾ ਬਣਾਉਣ ਲਈ ਭਰਦੇ ਸਾਂ, ਜਾਂ ਜਿਵੇਂ ਕੁਰਲੀ ਕਰਦੇ ਸਮੇਂ ਪਾਣੀ ਨਾਲ ਭਰ ਲੈਂਦੇ ਹਾਂ। ਮੂੰਹ ਵਿਚ ਹਵਾ ਭਰਕੇ ਹਵਾ ਨੂੰ ਏਧਰ ਉਧਰ ਘੁੰਮਾਉਦੇ ਰਹੋ। ਕੁਝ ਵਕਫੇ ਬਾਦ ਸਧਾਰਨ ਅਵਸਥਾ ਵਿਚ ਆਓ ਤੇ ਇਹ ਕਿਰਿਆ 8-10 ਵਾਰ ਦੁਹਰਾਓ। ਇਸ ਆਸਨ ਨਾਲ ਚਿਹਰੇ 'ਤੇ ਵਾਧੂ ਚਰਬੀ ਨਹੀਂ ਰਹਿੰਦੀ ਅਤੇ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਮਦਦ ਮਿਲਦੀ ਹੈ।

Published by:Drishti Gupta
First published:

Tags: Health benefits, Health news, Skin, Skin care tips, Yoga