Home /News /lifestyle /

ਭਾਰ ਘਟਾਉਣਾ ਹੈ ਤਾਂ ਦੁਪਹਿਰ ਤੋਂ ਬਾਅਦ ਖਾਣਾ ਕਰ ਦਿਓ ਬੰਦ, ਅਧਿਐਨ 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਨਤੀਜੇ

21ਵੀਂ ਸਦੀ ਦੀ ਸਭ ਤੋਂ ਵੱਡੀ ਸਮੱਸਿਆ ਹੈ ਮੋਟਾਪਾ। ਅੱਜ ਦੀ ਭੱਜ ਦੌੜ ਵਾਲੀ ਜੀਵਨ ਸ਼ੈਲੀ ਕਾਰਨ ਪੂਰੀ ਨੌਜਵਾਨ ਪੀੜ੍ਹੀ ਇਸ ਦੀ ਚਪੇਟ ਵਿੱਚ ਆ ਰਹੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਸਾਲ 2016 ਦੇ ਅੰਕੜਿਆਂ ਅਨੁਸਾਰ ਦੁਨੀਆ ਵਿੱਚ 1.9 ਬਿਲੀਅਨ ਲੋਕ ਮੋਟੇ ਹਨ। ਅੱਜ ਵੱਡੀ ਗਿਣਤੀ 'ਚ ਲੋਕ ਮੋਟਾਪੇ ਤੋਂ ਪੀੜਤ ਹਨ। ਮੋਟਾਪਾ ਘੱਟ ਕਰਨ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਅਪਣਾਉਂਦੇ ਹਨ ਪਰ ਜ਼ਿਆਦਾਤਰ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ। ਹੁਣ ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਸਹੀ ਸਮੇਂ 'ਤੇ ਖਾਣਾ ਖਾਧਾ ਜਾਵੇ ਤਾਂ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ ...
 • Share this:

  ਬਰਮਿੰਘਮ ਵਿੱਚ ਅਲਾਬਾਮਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਕੀਤੇ ਇੱਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਮੋਟਾਪਾ ਘੱਟ ਕਰਨ ਲਈ ਭੋਜਨ ਖਾਣ ਦਾ ਸਹੀ ਸਮਾਂ ਸਵੇਰੇ 7 ਵਜੇ ਤੋਂ ਦਿਨ 'ਚ 3 ਵਜੇ ਤੱਕ ਹੈ। ਭਾਵ, ਇਹ ਇੱਕ ਤਰ੍ਹਾਂ ਦੀ Intermittent Fasting ਹੈ। ਜੇਕਰ ਤੁਸੀਂ ਸੱਚਮੁੱਚ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਕੁਝ ਵੀ ਨਾ ਖਾਓ। ਜਾਂ ਦੁਪਹਿਰ 3 ਵਜੇ ਤੋਂ ਬਾਅਦ ਖਾਣਾ ਬੰਦ ਕਰ ਦਿਓ। ਅਧਿਐਨ ਕਰਨ ਲਈ, ਖੋਜਕਰਤਾਵਾਂ ਨੇ ਅਧਿਐਨ ਕਰਨ ਵਾਲੇ ਕੁਝ ਭਾਗੀਦਾਰਾਂ ਨੂੰ ਲਗਭਗ 14 ਹਫਤਿਆਂ ਲਈ ਸਖਤ ਡਾਈਟ ਪਲਾਨ ਉੱਤੇ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰ ਹਫ਼ਤੇ 150 ਮਿੰਟ ਦੀ ਕਸਰਤ ਕਰਨ ਲਈ ਵੀ ਕਿਹਾ ਗਿਆ। ਅਧਿਐਨ ਵਿਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਖੋਜਕਰਤਾਵਾਂ ਨੇ ਪਾਇਆ ਕਿ ਇਸ ਡਾਈਟ ਪਲਾਨ ਨੂੰ ਅਪਣਾਉਣ ਨਾਲ ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲਿਆਂ ਦਾ 2.4 ਕਿਲੋ ਭਾਰ ਘਟਾ ਦਿੱਤਾ ਸੀ।

  ਇੰਨਾ ਹੀ ਨਹੀਂ, ਇਨ੍ਹਾਂ ਲੋਕਾਂ 'ਚ ਬਲੱਡ ਪ੍ਰੈਸ਼ਰ ਦਾ ਪੱਧਰ ਵੀ ਘੱਟ ਗਿਆ ਅਤੇ ਉਨ੍ਹਾਂ 'ਚ ਸਕਾਰਾਤਮਕ ਵਿਚਾਰ ਵੀ ਵਧਣ ਲੱਗੇ। ਅਧਿਐਨ ਦਾ ਮੁੱਖ ਨੁਕਤਾ ਇਹ ਸੀ ਕਿ ਅਧਿਐਨ ਵਿੱਚ ਹਿੱਸਾ ਲੈਣ ਵਾਲਿਆਂ ਨੇ ਆਪਣਾ ਦਿਨ ਦਾ ਆਖਰੀ ਭੋਜਨ 3 ਵਜੇ ਤੋਂ ਪਹਿਲਾਂ ਕਰ ਲਿਆ ਸੀ। ਇਸ ਨੇ ਲੰਮੇ ਸਮੇਂ ਤੱਕ ਨਤੀਜੇ ਪ੍ਰਾਪਤ ਕਰਨ ਲਈ ਹਫਤੇ ਵਿੱਚ ਲਗਭਗ 6 ਦਿਨ ਇੰਝ ਕਰਨ ਲਈ ਕਿਹਾ ਗਿਆ। ਇਸ ਅਧਿਐਨ ਦੇ ਮਾਹਿਰਾਂ ਨੇ Intermittent Fasting ਕਰਨ ਨੂੰ ਹੁਲਾਰਾ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇੰਝ ਕਰਨ ਨਾਲ ਸਰੀਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਤੇ ਭਾਰ ਘਟਾਉਣ ਵਿਚ ਬਹੁਤ ਫਾਇਦਾ ਹੁੰਦਾ ਹੈ। ਆਮ ਤੌਰ 'ਤੇ 12 ਵਜੇ ਤੋਂ 8 ਵਜੇ ਤੱਕ ਭੋਜਨ ਖਾਣ ਦੀ ਇੱਛਾ ਜ਼ਿਆਦਾ ਹੁੰਦੀ ਹੈ।

  ਪਰ ਮਾਹਿਰਾਂ ਨੇ ਖਾਣਾ ਖਾਣ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਤੈਅ ਕੀਤਾ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਇਸ ਦੌਰਾਨ ਮੈਟਾਬੋਲਿਜ਼ਮ ਦੀ ਕਿਰਿਆ ਸਭ ਤੋਂ ਜ਼ਿਆਦਾ ਹੁੰਦੀ ਹੈ, ਜੋ ਕੈਲੋਰੀ ਬਰਨ ਕਰਨ 'ਚ ਮਦਦ ਕਰਦੀ ਹੈ। ਤੁਹਾਨੂੰ ਦਸ ਦੇਈਏ ਕਿ ਇਹ ਅਧਿਐਨ JAMA ਇੰਟਰਨਲ ਮੈਡੀਸਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

  Published by:Sarafraz Singh
  First published:

  Tags: Health care, Healthy lifestyle, Weight loss