Home /News /lifestyle /

ਸੱਸ ਨੂੰਹ ਦੇ ਰਿਸ਼ਤੇ ਨੂੰ ਮਾਂ-ਧੀ ਵਰਗਾ ਚਾਹੁੰਦੇ ਹੋ ਬਣਾਉਣਾ, ਤਾਂ ਅਪਣਾਓ ਇਹ Tips

ਸੱਸ ਨੂੰਹ ਦੇ ਰਿਸ਼ਤੇ ਨੂੰ ਮਾਂ-ਧੀ ਵਰਗਾ ਚਾਹੁੰਦੇ ਹੋ ਬਣਾਉਣਾ, ਤਾਂ ਅਪਣਾਓ ਇਹ Tips

Mother-in-law daughter relationship

Mother-in-law daughter relationship

ਹਰ ਕੋਈ ਜਾਣਦਾ ਹੈ ਕਿ ਸੱਸ ਅਤੇ ਨੂੰਹ ਦਾ ਰਿਸ਼ਤਾ ਕਿਹੋ ਜਿਹਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਅਡਜਸਟ ਕਰਨਾ ਬਹੁਤ ਮੁਸ਼ਕਲ ਹੈ। ਤੁਸੀਂ ਆਪਣੇ ਘਰ ਵਿੱਚ ਹੀ ਦੇਖ ਸਕਦੇ ਹੋ ਕਿ ਸੱਸ ਅਤੇ ਨੂੰਹ ਵਿੱਚ ਕਿੰਨੀ ਕੁ ਬਣਦੀ ਹੈ। ਸੱਸ ਅਤੇ ਨੂੰਹ ਦੀ ਲੜਾਈ ਨੂੰ ਲੈ ਕੇ ਅਕਸਰ ਚੁਟਕਲੇ ਬਣਾਏ ਜਾਂਦੇ ਹਨ ਪਰ ਜ਼ਰੂਰੀ ਨਹੀਂ ਕਿ ਅਜਿਹਾ ਹਰ ਕਿਸੇ ਨਾਲ ਹੋਵੇ। ਸਮੇਂ ਦੇ ਨਾਲ ਲੋਕ ਬਦਲਦੇ ਰਹਿੰਦੇ ਹਨ। ਹੁਣ ਸੱਸ ਅਤੇ ਨੂੰਹ ਦੋਵੇਂ ਆਪਣੇ ਰਿਸ਼ਤੇ ਦੀ ਕੁੜੱਤਣ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।

ਹੋਰ ਪੜ੍ਹੋ ...
  • Share this:

ਹਰ ਕੋਈ ਜਾਣਦਾ ਹੈ ਕਿ ਸੱਸ ਅਤੇ ਨੂੰਹ ਦਾ ਰਿਸ਼ਤਾ ਕਿਹੋ ਜਿਹਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਅਡਜਸਟ ਕਰਨਾ ਬਹੁਤ ਮੁਸ਼ਕਲ ਹੈ। ਤੁਸੀਂ ਆਪਣੇ ਘਰ ਵਿੱਚ ਹੀ ਦੇਖ ਸਕਦੇ ਹੋ ਕਿ ਸੱਸ ਅਤੇ ਨੂੰਹ ਵਿੱਚ ਕਿੰਨੀ ਕੁ ਬਣਦੀ ਹੈ। ਸੱਸ ਅਤੇ ਨੂੰਹ ਦੀ ਲੜਾਈ ਨੂੰ ਲੈ ਕੇ ਅਕਸਰ ਚੁਟਕਲੇ ਬਣਾਏ ਜਾਂਦੇ ਹਨ ਪਰ ਜ਼ਰੂਰੀ ਨਹੀਂ ਕਿ ਅਜਿਹਾ ਹਰ ਕਿਸੇ ਨਾਲ ਹੋਵੇ। ਸਮੇਂ ਦੇ ਨਾਲ ਲੋਕ ਬਦਲਦੇ ਰਹਿੰਦੇ ਹਨ। ਹੁਣ ਸੱਸ ਅਤੇ ਨੂੰਹ ਦੋਵੇਂ ਆਪਣੇ ਰਿਸ਼ਤੇ ਦੀ ਕੁੜੱਤਣ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਸੱਸ ਨੂੰਹ ਦੀ ਭਾਵਨਾ ਨੂੰ ਸਮਝਦੀ ਹੈ ਅਤੇ ਨੂੰਹ ਵੀ ਸੱਸ ਦਾ ਧਿਆਨ ਧੀਆਂ ਵਾਂਗ ਹੀ ਰੱਖਦੀ ਹੈ। ਉਂਝ ਇਹ ਰਿਸ਼ਤਾ ਉਦੋਂ ਹੀ ਚੰਗਾ ਬਣਦਾ ਹੈ ਜਦੋਂ ਦੋਵਾਂ ਪਾਸਿਆਂ ਤੋਂ ਬਰਾਬਰ ਯਤਨ ਕੀਤੇ ਜਾਣ। ਜੇਕਰ ਤੁਸੀਂ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸੱਸ ਅਤੇ ਨੂੰਹ ਦਾ ਰਿਸ਼ਤਾ ਮਾਂ-ਧੀ ਦੇ ਰਿਸ਼ਤੇ ਨਾਲੋਂ ਬਿਹਤਰ ਅਤੇ ਮਜ਼ਬੂਤ ​​ਹੋ ਜਾਵੇਗਾ। ਇੰਝ ਕਰਨ ਲਈ ਤੁਸੀਂ ਇਹ ਸਟੈੱਪ ਫਾਲੋ ਕਰ ਸਕਦੇ ਹੋ

ਵਿਆਹ ਤੋਂ ਬਾਅਦ ਅਕਸਰ ਸੱਸ ਅਤੇ ਨੂੰਹ ਇੱਕ-ਦੂਜੇ 'ਤੇ ਆਪਣੀ ਪਸੰਦ ਥੋਪਣਾ ਸ਼ੁਰੂ ਕਰ ਦਿੰਦੀਆਂ ਹਨ। ਜਿਸ ਕਾਰਨ ਦੋਹਾਂ ਦੇ ਰਿਸ਼ਤੇ 'ਚ ਤਣਾਅ ਆਉਣ ਲੱਗ ਜਾਂਦਾ ਹੈ। ਅਜਿਹੀ ਸਥਿਤੀ ਵਿਚ ਸੱਸ ਦੀ ਚੋਣ ਨੂੰਹ ਨੂੰ ਪਸੰਦ ਨਹੀਂ ਆਉਂਦੀ ਤੇ ਦੂਜੇ ਪਾਸੇ ਨੂੰਹ ਦੀ ਚੁਆਇਸ ਵੀ ਸੱਸ ਦੇ ਨਾਲ ਨਹੀਂ ਰਲ ਪਾਉਂਦੀ।ਇਸ ਦਾ ਹੱਲ ਇੱਕ ਦੂਜੇ ਨਾਲ ਪਿਆਰ ਨਾਲ ਗੱਲ ਕਰ ਕੇ ਇੱਕ ਦੂਜੇ ਨੂੰ ਸਮਝ ਕੇ ਹੀ ਹੋ ਸਕਦਾ ਹੈ। ਦੂਜੇ ਪਾਸੇ ਘਰ ਦੇ ਸਾਰੇ ਜ਼ਰੂਰੀ ਮਾਮਲਿਆਂ ਵਿੱਚ ਸੱਸ ਅਤੇ ਨੂੰਹ ਦੋਵਾਂ ਦੇ ਵਿਚਾਰ ਬਹੁਤ ਮਾਇਨੇ ਰੱਖਦੇ ਹਨ। ਘਰ ਦੇ ਅੰਦਰੂਨੀ ਮਾਮਲਿਆਂ ਤੋਂ ਲੈ ਕੇ ਪੈਸੇ ਆਦਿ ਦੇ ਮਾਮਲੇ ਵਿੱਚ ਸੱਸ ਅਤੇ ਨੂੰਹ ਦੋਵਾਂ ਨੂੰ ਬੋਲਣ ਦੇ ਬਰਾਬਰ ਅਧਿਕਾਰ ਹਨ। ਅਜਿਹੇ 'ਚ ਕਿਸੇ ਦੀ ਰਾਏ ਨੂੰ ਅਹਿਮੀਅਤੀ ਦੇਣ ਨਾਲ ਰਿਸ਼ਤੇ 'ਚ ਖਟਾਸ ਆਉਣ ਲੱਗਦੀ ਹੈ। ਹਾਲਾਂਕਿ, ਸੱਸ ਅਤੇ ਨੂੰਹ ਦੋਵੇਂ ਇੱਕ-ਦੂਜੇ ਦੀ ਸਲਾਹ ਦਾ ਆਦਰ ਕਰਕੇ ਮਤਭੇਦ ਦੀ ਸੰਭਾਵਨਾ ਨੂੰ ਘਟਾ ਸਕਦੀਆਂ ਹਨ।

ਵਿਆਹ ਤੋਂ ਪਹਿਲਾਂ ਸੱਸ ਅਤੇ ਨੂੰਹ ਦੋਵਾਂ ਦੀ ਰੁਟੀਨ ਵੱਖਰਾ ਵੱਖਰਾ ਹੁੰਦਾ ਹੈ। ਵਿਆਹ ਤੋਂ ਬਾਅਦ ਦੋਹਾਂ ਦੇ ਰੁਟੀਨ 'ਚ ਬਦਲਾਅ ਦੇਖਣ ਨੂੰ ਮਿਲਦਾ ਹੈ। ਪਰ ਇਸ ਸਮੇਂ ਦੌਰਾਨ ਨਾ ਤਾਂ ਸੱਸ ਆਪਣੇ ਕੰਫਰਟ ਜ਼ੋਨ ਨਾਲ ਸਮਝੌਤਾ ਕਰਨਾ ਚਾਹੁੰਦੀ ਹੈ ਤੇ ਨਾ ਹੀ ਨੂੰਹ। ਜਿਸ ਕਾਰਨ ਰਿਸ਼ਤਿਆਂ 'ਚ ਖਟਾਸ ਆਉਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ, ਸੱਸ ਅਤੇ ਨੂੰਹ ਦੋਵਾਂ ਨੂੰ ਇੱਕ ਦੂਜੇ ਦੇ ਰੁਟੀਨ ਵਿੱਚ ਵਿਘਨ ਨਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਇਕ ਦੂਜੇ ਨੂੰ ਸਪੇਸ ਦੇ ਕੇ ਤੁਸੀਂ ਆਪਣੇ ਰਿਸ਼ਤੇ ਨੂੰ ਸੁਧਾਰ ਸਕਦੇ ਹੋ।

ਵਿਆਹ ਤੋਂ ਬਾਅਦ ਜਿੱਥੇ ਨੂੰਹ ਘਰ ਵਿੱਚ ਆਪਣਾ ਹੱਕ ਪਾਉਣ ਲਈ ਸੰਘਰਸ਼ ਵਿੱਚ ਜੁੱਟ ਜਾਂਦੀ ਹੈ। ਉੱਥੇ ਹੀ ਸੱਸ ਵੀ ਨੂੰਹ ਨਾਲ ਅਧਿਕਾਰ ਸਾਂਝੇ ਨਹੀਂ ਕਰਦੀ। ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਜਾਂਦੀ ਹੈ। ਇਸ ਲਈ ਹੱਕ ਖੋਹਣ ਦੀ ਬਜਾਏ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ। ਅਜਿਹੀ ਸਥਿਤੀ ਵਿਚ ਨਾ ਸਿਰਫ਼ ਸੱਸ ਹੀ ਨੂੰਹ ਦਾ ਸਹੀ ਮਾਰਗਦਰਸ਼ਨ ਕਰ ਸਕਦੀ ਹੈ, ਸਗੋਂ ਨੂੰਹ ਵੀ ਸੱਸ ਦੀ ਮਦਦ ਨਾਲ ਸਹੁਰੇ ਘਰ ਵਿਚ ਆਸਾਨੀ ਨਾਲ ਅਡਜਸਟ ਹੋ ਸਕਦੀ ਹੈ।

Published by:Rupinder Kaur Sabherwal
First published:

Tags: Lifestyle, Relationship, Relationship Tips, Relationships