ਮੋਟਾਪਾ ਅੱਜ ਪੂਰੀ ਦੁਨੀਆਂ ਵਿੱਚ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਅਤੇ ਇਸਨੂੰ ਘੱਟ ਕਰਨ ਲਈ ਲੋਕ ਹਰ ਤਰ੍ਹਾਂ ਦੇ ਯਤਨ ਕਰਦੇ ਹਨ। ਕੋਈ ਜਿਮ ਜਾਂਦਾ ਹੈ, ਕੋਈ ਵਾਲਕਿੰਗ ਤੇ ਰਨਿੰਗ ਕਰਦਾ ਹੈ, ਕੋਈ ਫਾਸਟਿੰਗ ਕਰ ਰਿਹਾ ਹੈ ਅਤੇ ਕੋਈ ਗ੍ਰੀਨ ਟੀ ਅਤੇ ਹਰਬਲ ਟੀ ਪੀ ਰਿਹਾ ਹੈ। ਓਰ ਅੱਜ ਅਸੀਂ ਤੁਹਾਡਾ ਲਈ ਭਾਰ ਘੱਟ ਕਰਨ ਲਈ ਅਜਿਹਾ ਨੁਸਖਾ ਲੈ ਕੇ ਆਏ ਹਾਂ ਜਿਸ ਨਾਲ ਤੁਹਾਨੂੰ ਅਸਰ ਵੀ ਦਿਖੇਗਾ ਅਤੇ ਇਹ ਤੁਹਾਡੇ ਸਰੀਰ ਨੂੰ ਹੋਰ ਕਈ ਲਾਭ ਵੀ ਦੇਵੇਗਾ।
ਆਂਵਲੇ ਦਾ ਨਾਮ ਤਾਂ ਅਸੀਂ ਸੁਣਿਆ ਹੀ ਹੈ ਅਤੇ ਪੰਜਾਬੀ ਵਿੱਚ ਕਹਾਵਤ ਹੈ ਕਿ ਸਿਆਣੇ ਦਾ ਕਿਹਾ ਅਤੇ ਆਂਵਲੇ ਦਾ ਖਾਧਾ ਬਾਅਦ ਵਿੱਚ ਪਤਾ ਚਲਦਾ ਹੈ। ਆਂਵਲੇ ਇੱਕ ਸੁਪਰਫ਼ੂਡ ਹੈ। ਇਹ ਸਾਡੇ ਸਰੀਰ ਦੇ ਹਰ ਹਿੱਸੇ ਲਈ ਲਾਭਦਾਇਕ ਹੈ। ਇਹ ਤੁਹਾਡੀਆਂ ਅੱਖਾਂ ਤੋਂ ਲੈ ਕੇ ਵਾਲਾਂ, ਸਕਿਨ ਅਤੇ ਪੂਰੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ।
ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਸਵੇਰੇ ਆਂਵਲੇ ਦੀ ਚਾਹ ਬਣਾ ਕੇ ਪੀ ਸਕਦੇ ਹੋ। ਅੱਜ ਅਸੀਂ ਤੁਹਾਨੂੰ ਆਂਵਲੇ ਦੀ ਚਾਹ ਬਣਾਉਣ ਤੋਂ ਲੈ ਕੇ ਇਸਦੇ ਫਾਇਦਿਆਂ ਬਾਰੇ ਸਭ ਕੁੱਝ ਦਸਾਂਗੇ।
ਆਂਵਲਾ ਟੀ ਦੇ ਫਾਇਦੇ:
ਸਰੀਰ ਨੂੰ ਕਰਦੀ ਹੈ ਡੀਟੌਕਸ: ਆਂਵਲੇ ਵਿੱਚ ਐਂਟੀਆਕਸੀਡੈਂਟ ਭਰਪੂਰ ਹੁੰਦੇ ਹਨ ਅਤੇ ਓਨਲੀ ਮਾਈ ਹੈਲਥ ਦੇ ਮੁਤਾਬਕ, ਜਦੋਂ ਤੁਸੀਂ ਆਂਵਲੇ ਦਾ ਸੇਵਨ ਕਰਦੇ ਹੋ ਤਾਂ ਇਹ ਐਂਟੀਆਕਸੀਡੈਂਟ ਤੱਤ ਸਰੀਰ 'ਚੋਂ ਪਹਿਲਾਂ ਤੋਂ ਜਮ੍ਹਾ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਦਿੰਦੇ ਹਨ। ਇਸ ਨਾਲ ਤੁਹਾਡਾ ਭਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।
ਭੁੱਖ ਨੂੰ ਕਰਦਾ ਹੈ ਕੰਟਰੋਲ: ਜ਼ਿਆਦਾ ਭੁੱਖ ਲੱਗਣ ਦੀ ਸਥਿਤੀ ਵਿੱਚ ਤੁਸੀਂ ਆਂਵਲਾ ਟੀ ਲੈ ਸਕਦੇ ਹੋ ਕਿਉਂਕਿ ਇਸ ਵਿੱਚ ਮੌਜੂਦ ਫਾਈਬਰ ਤੁਹਾਨੂੰ ਭੁੱਖ ਨਹੀਂ ਲੱਗਣ ਦਿੰਦਾ। ਇਹ ਫਾਈਬਰ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਜਿਸ ਕਾਰਨ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ।
ਮਜ਼ਬੂਤ ਪਾਚਨ ਤੰਤਰ: ਆਂਵਲਾ ਤੁਹਾਡੇ ਪਾਚਨ ਕਿਰਿਆ ਨਾਲ ਬਹੁਤ ਵਧੀਆ ਕੰਮ ਕਰਦਾ ਹੈ। ਇਸ ਨਾਲ ਬਦਹਜ਼ਮੀ ਅਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ: ਸ਼ੂਗਰ ਦੇ ਮਰੀਜ਼ਾਂ ਲਈ ਵੀ ਆਂਵਲਾ ਬਹੁਤ ਹੀ ਵਧੀਆ ਹੈ। ਆਂਵਲੇ ਵਿੱਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ। ਇਹ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ, ਜਿਸ ਕਾਰਨ ਆਂਵਲੇ ਦੀ ਚਾਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਸ਼ੂਗਰ ਨੂੰ ਕੰਟਰੋਲ ਕਰਨ ਨਾਲ ਭਾਰ ਵੀ ਨਹੀਂ ਵਧਦਾ।
ਮੈਟਾਬੋਲਿਜ਼ਮ: ਤੁਹਾਨੂੰ ਦੱਸ ਦੇਈਏ ਕਿ ਭਾਰ ਵਧਣ ਦਾ ਸਿੱਧਾ ਸਬੰਧ ਸਾਡੇ ਮੈਟਾਬੋਲਿਜ਼ਮ ਨਾਲ ਜੁੜਿਆ ਹੋਇਆ ਹੈ। ਆਂਵਲਾ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਤੁਹਾਡਾ ਭਾਰ ਘੱਟ ਹੁੰਦਾ ਹੈ।
ਇਸ ਤਰ੍ਹਾਂ ਬਣਾਓ ਆਂਵਲਾ ਟੀ:
ਆਂਵਲਾ ਟੀ ਬਣਾਉਣੀ ਬਹੁਤ ਔਖੀ ਨਹੀਂ ਹੈ। ਇਸ ਲਈ ਤੁਹਾਨੂੰ 2 ਕੱਪ ਪਾਣੀ ਨੂੰ ਇੱਕ ਪੈਨ ਵਿੱਚ ਉਬਾਲਣ ਲਈ ਰੱਖੋ। ਜਦੋਂ ਇਹ ਉਬਲਣਾ ਸ਼ੁਰੂ ਹੋ ਜਾਵੇ ਤਾਂ ਇਸ ਵਿੱਚ 1 ਚਮਚ ਪੀਸਿਆ ਹੋਇਆ ਅਦਰਕ, 3 ਤੋਂ 4 ਤੁਲਸੀ ਦੇ ਪੱਤੇ ਅਤੇ 1 ਚਮਚ ਸੁੱਕਾ ਆਂਵਲਾ ਪਾਊਡਰ ਪਾਓ। ਇਸ ਤੋਂ ਬਾਅਦ ਗੈਸ ਘੱਟ ਕਰ ਦਿਓ ਅਤੇ 2 ਮਿੰਟ ਬਾਅਦ ਗੈਸ ਬੰਦ ਕਰ ਦਿਓ ਅਤੇ ਇਸ ਨੂੰ ਛਾਣ ਕੇ ਕੱਪ 'ਚ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Benefits of Gooseberry Tea, Health, Health tips, Life style, Weight Loss Tips